ਭਾਈ ਜਗਤਾਰ ਸਿੰਘ ਤਾਰਾ ਉਤੇ ਪਾਏ ਝੂਠੇ ਕੇਸ ਤੋਂ ਬਰੀ ਹੋਣਾ ਪ੍ਰਤੱਖ ਕਰਦਾ ਹੈ ਕਿ ਬੰਦੀ ਬਣਾਏ ਗਏ ਨੌਜਵਾਨਾਂ ਨੂੰ ਹੁਣ ਵਿਸਾਲਤਾਂ ਨਾਲ ਹੁਕਮਰਾਨ ਰਿਹਾਅ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ ( ) “ਜੋ 30-30 ਸਾਲਾਂ ਤੋ ਸਿੱਖਾਂ ਨੂੰ ਕਾਲ-ਕੋਠੜੀਆਂ ਵਿਚ ਬੰਦ ਕਰਕੇ ਵੱਡੀ ਮਾਨਸਿਕ ਤੇ ਸਰੀਰਕ ਸਜਾ ਦਿੱਤੀ ਹੋਈ ਹੈ, ਜਿਸ ਤੋਂ ਹੁਕਮਰਾਨਾਂ ਦੇ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਅਮਲ ਪ੍ਰਤੱਖ ਨਜਰ ਆ ਰਹੇ ਹਨ । ਜੋ ਬੀਤੇ ਦਿਨੀਂ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਕੇਸ ਵਿਚੋ ਬਾਇੱਜਤ ਬਰੀ ਕਰਨ ਦੇ ਹੁਕਮ ਕੀਤੇ ਹਨ, ਉਸ ਤੋ ਵੀ ਇਹ ਜਾਹਰ ਹੋ ਜਾਂਦਾ ਹੈ ਕਿ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਬਿਨ੍ਹਾਂ ਵਜਹ ਨਫਰਤ ਤੇ ਦੁਸਮਣੀ ਖੜ੍ਹੀ ਕਰਕੇ ਸਾਡੀ ਨੌਜਵਾਨੀ ਤੇ ਝੂਠੇ ਕੇਸ ਦਰਜ ਕਰਕੇ ਲੰਮੇ ਸਮੇ ਤੋ ਜ਼ਬਰੀ ਬੰਦੀ ਬਣਾਕੇ ਰੱਖੇ ਹੋਏ ਹਨ । ਜਦੋਕਿ ਇੰਡੀਅਨ ਵਿਧਾਨ ਦੀ ਧਾਰਾ 21 ਰਾਹੀ ਇਥੋ ਦੇ ਹਰ ਨਾਗਰਿਕ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋ ਆਜਾਦੀ ਨਾਲ ਜਿੰਦਗੀ ਜਿਊਂਣ ਅਤੇ ਵਿਚਰਣ ਦੇ ਅਧਿਕਾਰ ਹੱਕ ਹਾਸਿਲ ਹਨ । ਜਿਸ ਨੂੰ ਨਿਰੰਤਰ ਸਿੱਖਾਂ ਪ੍ਰਤੀ ਅਮਲ ਕਰਦੇ ਹੋਏ ਕੁੱਚਲਿਆ ਜਾਂਦਾ ਆ ਰਿਹਾ ਹੈ ਅਤੇ ਇਹ ਹਿੰਦੂਤਵ ਹੁਕਮਰਾਨਾਂ ਤੇ ਸਿੱਖਾਂ ਵਿਚ ਵੱਧਦੇ ਪਾੜੇ ਦੇ ਨਤੀਜੇ ਕਦਾਚਿਤ ਸਹੀ ਸਾਬਤ ਨਹੀ ਹੋ ਸਕਣਗੇ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਭਾਈ ਜਗਤਾਰ ਸਿੰਘ ਤਾਰਾ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਆਦਿ ਜੋ 30-30 ਸਾਲਾਂ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਤੁਰੰਤ ਰਿਹਾਅ ਕਰਵਾਉਣ ਦੇ ਹੁਕਮ ਕਰਨ ਅਤੇ ਸਮੁੱਚੇ ਸੰਸਾਰ ਵਿਚ ਉਨ੍ਹਾਂ ਦੇ ਸੰਦੇਸ ਨੂੰ ਪਹੁੰਚਾਉਣ ਤਾਂ ਕਿ ਮਨੁੱਖਤਾ ਪੱਖੀ ਉਦਮਾਂ ਨੂੰ ਸੰਸਾਰ ਪੱਧਰ ਤੇ ਬਲ ਮਿਲ ਸਕੇ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਰੱਖਿਆ ਹੋ ਸਕੇ ਅਤੇ ਅਮਲੀ ਰੂਪ ਵਿਚ ਜੋ ਨਾਗਰਿਕਾ ਨੂੰ ਵਿਧਾਨਿਕ ਆਜਾਦੀ ਹਾਸਿਲ ਹੈ, ਉਹ ਪ੍ਰਤੱਖ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਨਾਲ ਵਿਤਕਰੇ ਅਤੇ ਜ਼ਬਰ ਜੁਲਮ ਦੀ ਅਪਣਾਈ ਜਾ ਰਹੀ ਅਣਮਨੁੱਖੀ ਸੋਚ ਨੂੰ ਸਦਾ ਲਈ ਅਲਵਿਦਾ ਕਹਿਕੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕਰਨ ਦੀ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । 2018 ਵਿਚ ਇਰਾਕ ਵਿਚ ਆਈ.ਐਸ.ਆਈ.ਐਸ. ਸੰਗਠਨ ਨੇ 38 ਨਿਰਦੋਸ ਸਿੱਖਾਂ ਨੂੰ ਫੜਕੇ ਬਹੁਤ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ । ਉਸ ਸਮੇ ਇੰਡੀਆ ਦੀ ਵਿਦੇਸ ਵਜੀਰ ਬੀਬੀ ਸੁਸਮਾ ਸਿਵਰਾਜ ਸਨ । ਇਸੇ ਦੌਰਾਨ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਉਪਰੋਕਤ ਸੰਗਠਨ ਨੇ ਆਪਣੇ ਕੈਦੀ ਬਣਾ ਲਿਆ ਸੀ, ਬੀਬੀ ਸਿਵਰਾਜ ਨੇ ਅਤੇ ਇੰਡੀਅਨ ਹੁਕਮਰਾਨਾਂ ਨੇ ਪਹੁੰਚ ਕਰਕੇ ਕੇਰਲਾ ਦੀਆਂ ਬੀਬੀਆਂ ਨੂੰ ਰਿਹਾਅ ਕਰਵਾ ਲਿਆ ਸੀ । ਪਰ ਉਪਰੋਕਤ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਹੁਕਮਰਾਨਾਂ ਨੇ ਸੰਜੀਦਗੀ ਤੇ ਇਮਾਨਦਾਰੀ ਨਾਲ ਕੋਈ ਅਮਲ ਨਾ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੇਰਲਾ ਵਿਚ ਆਈ.ਐਸ.ਆਈ.ਐਸ ਸੈਟਰ ਦੇ ਟ੍ਰੇਨਿੰਗ ਸੈਟਰ ਸਨ ਜਿਸ ਨਾਲ ਕੇਰਲਾ ਸੂਬੇ ਨਾਲ ਇਸ ਸੰਗਠਨ ਦਾ ਸੰਬੰਧ ਜੁੜਿਆ ਹੋਇਆ ਸੀ ਅਤੇ ਇੰਡੀਅਨ ਹੁਕਰਮਾਨਾਂ ਦੇ ਵੀ ਇਸ ਸੰਗਠਨ ਨਾਲ ਅੱਛੇ ਸੰਬੰਧ ਸਨ । ਜੇਕਰ ਸਿੱਖਾਂ ਨੂੰ ਇਰਾਕ ਵਿਚੋ ਨਹੀ ਛੁਡਾਇਆ ਗਿਆ ਅਤੇ ਕਤਲ ਹੋਣ ਤੋ ਨਾ ਬਚਾਇਆ ਗਿਆ ਇਸ ਵਿਚ ਮੋਦੀ ਹਕੂਮਤ ਅਤੇ ਉਸ ਸਮੇ ਦੀ ਵਿਦੇਸ ਵਜੀਰ ਮਰਹੂਮ ਸੁਸਮਾ ਸਿਵਰਾਜ ਵੀ ਦੋਸ਼ੀ ਸਨ । ਜਿਨ੍ਹਾਂ ਨੇ ਆਪਣੇ ਇੰਡੀਅਨ ਨਾਗਰਿਕਾਂ ਦੀ ਜਿੰਦਗੀ ਬਚਾਉਣ ਲਈ ਕੋਈ ਅਮਲ ਨਾ ਕੀਤਾ ।
ਹੁਣ ਕੌਮਾਂਤਰੀ ਪੱਧਰ ਤੇ ਅਤੇ ਇੰਡੀਆ ਪੱਧਰ ਤੇ ਹੋ ਰਹੀਆ ਵੱਡੀਆ ਸਮਾਜਿਕ, ਰਾਜਨੀਤਿਕ ਤਬਦੀਲੀਆਂ ਇਸ ਗੱਲ ਦੀ ਮੰਗ ਕਰਦੀਆ ਹਨ ਕਿ ਇੰਡੀਅਨ ਹੁਕਮਰਾਨਾਂ ਨੇ ਮੰਦਭਾਵਨਾ ਅਤੇ ਸਿੱਖ ਵਿਰੋਧੀ ਸੋਚ ਦੀ ਬਦੌਲਤ ਜੋ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਜ਼ਬਰੀ ਕਾਲ-ਕੋਠੜੀਆ ਵਿਚ 30-30 ਸਾਲਾਂ ਤੋ ਬੰਦੀ ਬਣਾਕੇ ਰੱਖਿਆ ਹੋਇਆ ਹੈ, ਉਨ੍ਹਾਂ ਨੂੰ ਫੌਰੀ ਰਿਹਾਅ ਕਰਕੇ, ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਨਾਲ ਲੰਮੇ ਸਮੇ ਤੋ ਹੋ ਰਹੀ ਹਕੂਮਤੀ ਬੇਇਨਸਾਫ਼ੀ ਤੇ ਜ਼ਬਰ ਨੂੰ ਬੰਦ ਕੀਤਾ ਜਾਵੇ ਅਤੇ ਸਮੁੱਚੇ ਇੰਡੀਆ ਦੇ ਮਾਹੌਲ ਵਿਚ ਜੋ ਬਹੁਗਿਣਤੀ ਤੇ ਘੱਟ ਗਿਣਤੀ ਕੌਮਾਂ ਵਿਚ ਬਣਾਉਟੀ ਤੌਰ ਤੇ ਅਮਲ ਕਰਦੇ ਹੋਏ ਨਫਰਤ ਪੈਦਾ ਕੀਤੀ ਜਾ ਰਹੀ ਹੈ, ਉਸਦਾ ਵੀ ਅੰਤ ਕੀਤਾ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਆ ਦੇ ਸਮੁੱਚੇ ਵਿਸਫੋਟਕ ਬਣਦੇ ਜਾ ਰਹੇ ਹਾਲਾਤਾਂ ਨੂੰ ਸਹੀ ਕਰਨ ਹਿੱਤ ਹੁਕਮਰਾਨ 90% ਕੁਰਬਾਨੀਆ ਤੇ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਨਾਲ ਹੋ ਰਹੀਆ ਵਧੀਕੀਆ ਤੇ ਬੇਇਨਸਾਫ਼ੀਆ ਨੂੰ ਖਤਮ ਕਰਨ ਹਿੱਤ ਸਮੁੱਚੇ ਬੰਦੀਆ ਦੀ ਰਿਹਾਈ ਵਿਸਾਲਤਾ ਨਾਲ ਕਰ ਦੇਣਗੇ ।