ਤਰਨਤਾਰਨ ਵਿਧਾਨ ਸਭਾ ਹਲਕੇ ਦੇ ਪੰਜਾਬੀ ਅਤੇ ਸਿੱਖ ਸ. ਮਨਦੀਪ ਸਿੰਘ ਦੇ ਚੋਣ ਨਿਸ਼ਾਨ ‘ਬਾਲਟੀ’ ਉਤੇ ਮੋਹਰਾਂ ਲਗਾਕੇ ਸੱਚ ਦੀ ਫ਼ਤਹਿ ਕਰਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 25 ਅਕਤੂਬਰ ( ) “ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੀ 11 ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆ ਹਨ । ਕਾਂਗਰਸ, ਭਾਜਪਾ, ਬਾਦਲ ਦਲ ਤੇ ਆਮ ਆਦਮੀ ਪਾਰਟੀ ਦੀਆਂ ਹੁਣ ਤੱਕ ਦੀਆਂ ਕਾਰਵਾਈਆਂ ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰ ਜੁਲਮ ਢਾਹੁਣ, ਸਿੱਖਾਂ ਨੂੰ ਬਦਨਾਮ ਕਰਕੇ ਸਮੁੱਚੇ ਮੁਲਕ ਦੇ ਨਿਵਾਸੀਆ ਦੀ ਆਪਣੇ ਸਵਾਰਥੀ ਹਿੱਤਾ ਲਈ ਦੁਰਵਰਤੋ ਕਰਦੀਆਂ ਹੀ ਆ ਰਹੀਆ ਹਨ । ਇਨ੍ਹਾਂ ਪਾਰਟੀਆਂ ਨੇ ਤੇ ਸਰਕਾਰਾਂ ਨੇ ਪੰਜਾਬ ਤੇ ਸਿੱਖ ਕੌਮ ਨਾਲ ਸੰਬੰਧਤ ਦਰਪੇਸ ਆਉਣ ਵਾਲੇ ਅਨੇਕਾ ਮਸਲਿਆ ਵਿਚੋ ਨਾ ਤਾਂ ਗੰਭੀਰਤਾ ਨਾਲ ਕੋਈ ਕਾਰਵਾਈ ਕੀਤੀ ਨਾ ਹੀ ਹੱਲ ਕਰਨ ਲਈ ਇਹ ਜਮਾਤਾਂ ਸੰਜ਼ੀਦਾ ਹਨ । ਬਲਕਿ ਸੰਬੰਧਤ ਪੰਜਾਬੀਆਂ ਤੇ ਸਿੱਖਾਂ ਨੂੰ ਹੋਰ ਵੱਡੇ ਜੋਖਮ ਭਰੇ ਸਮੇ ਵਿਚ ਪਾ ਕੇ ਨਿਰੰਤਰ ਵੱਡਾ ਨੁਕਸਾਨ ਕੀਤਾ ਜਾਂਦਾ ਆ ਰਿਹਾ ਹੈ । ਇਸ ਲਈ ਇਨ੍ਹਾਂ ਜਮਾਤਾਂ ਜਾਂ ਇਨ੍ਹਾਂ ਦੇ ਸਿਆਸੀ ਸਵਾਰਥਾਂ ਦੇ ਗੁਲਾਮ ਬਣੇ ਆਗੂਆ ਤੋ ਰਤੀਭਰ ਵੀ ਉਮੀਦ ਨਹੀ ਕੀਤੀ ਜਾ ਸਕਦੀ । ਇਹ ਜਮਾਤਾਂ ਤੇ ਲੋਕ ਪੰਜਾਬੀਆਂ ਤੇ ਸਿੱਖ ਕੌਮ ਦੀ ਇਮਾਨਦਾਰੀ ਨਾਲ ਬਿਹਤਰੀ ਕਰਨਗੇ । ਇਸ ਲਈ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਨਿਵਾਸੀਆ ਦਾ ਇਹ ਪੰਜਾਬ ਪੱਖੀ ਫਰਜ ਬਣ ਜਾਂਦਾ ਹੈ ਕਿ ਉਹ ਸਾਂਝੇ ਤੌਰ ਤੇ ਪੰਥਕ ਉਮੀਦਵਾਰ ਸ. ਮਨਦੀਪ ਸਿੰਘ ਨੂੰ ਮਿਲੇ ਚੋਣ ਨਿਸਾਨ ਬਾਲਟੀ ਉਤੇ 11 ਨਵੰਬਰ ਨੂੰ ਮੋਹਰਾਂ ਲਗਾਕੇ ਆਪਣੇ ਸਮਾਜਿਕ ਅਤੇ ਸਿਆਸੀ ਫਰਜਾਂ ਦੀ ਪੂਰਤੀ ਕਰਨ ਵਿਚ ਜਿੰਮੇਵਾਰੀ ਨਾਲ ਯੋਗਦਾਨ ਪਾਉਣ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਉਨ੍ਹਾਂ ਸਭ ਨਿਵਾਸੀਆ ਨੂੰ ਜਿਨ੍ਹਾਂ ਨੇ ਬੀਤੇ ਸਮੇ ਵਿਚ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਦੇ ਹੋਏ 1989 ਵਿਚ ਸ. ਸਿਮਰਨਜੀਤ ਸਿੰਘ ਮਾਨ ਨੂੰ ਹੁਕਮਰਾਨਾਂ ਦੀ ਜੇਲ੍ਹ ਵਿਚ ਬੰਦੀ ਬਣਾਏ ਗੇੲ ਸ. ਮਾਨ ਨੂੰ ਵੱਡੀ ਮਾਰਜਨ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜਿਆ ਸੀ ਅਤੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਵਿਚ ਯੋਗਦਾਨ ਪਾਇਆ ਸੀ । ਉਨ੍ਹਾਂ ਨਿਵਾਸੀਆ ਨੂੰ ਫਿਰ ਉਸ ਸਮੇ ਦੇ ਹਾਲਾਤਾਂ ਤੇ ਅੱਜ ਦੇ ਹਾਲਾਤਾਂ ਦੀ ਗੱਲ ਕਰਦੇ ਹੋਏ ਅਤੇ ਸ. ਮਨਦੀਪ ਸਿੰਘ ਨੂੰ ਵੀ ਵੱਡੀ ਜਿਤ ਦਿਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਨ੍ਹਾਂ ਪੰਜਾਬ ਵਿਰੋਧੀ ਜਮਾਤਾਂ ਨੇ ਅੱਜ ਤੱਕ ਪੰਜਾਬੀਆਂ ਤੇ ਸਿੱਖਾਂ ਨੂੰ ਵੱਡੇ ਸੰਕਟਾਂ ਵਿਚ ਧਕੇਲਕੇ, ਇਸ ਸੂਬੇ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਦੇ ਹੋਏ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਦੇ ਰਹੇ ਹਨ, ਉਨ੍ਹਾਂ ਜਮਾਤਾਂ ਤੇ ਆਗੂਆ ਨੂੰ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਕੇ ਹਰ ਕੀਮਤ ਤੇ ਸਬਕ ਸਿਖਾਉਣਗੇ ਅਤੇ ਪੰਥਕ ਉਮੀਦਵਾਰ ਸ. ਮਨਦੀਪ ਸਿੰਘ ਨੂੰ ਗੁਰੂਆਂ ਦੀ ਇਸ ਪਵਿੱਤਰ ਧਰਤੀ ਤੇ ਫਤਹਿ ਬਖਸਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਨਗੇ।
ਸ. ਟਿਵਾਣਾ ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਆਗੂਆਂ ਤੇ ਸੰਗਠਨਾਂ ਵੱਲੋ ਸਾਂਝੇ ਤੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਮਹਾਨ ਸਹੀਦੀ ਨੂੰ ਸਮਰਪਿਤ ਦਿਹਾੜੇ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ (ਮੋਗਾ) ਵਿਖੇ 23 ਨਵੰਬਰ ਨੂੰ ਵੱਡੇ ਪੱਧਰ ਤੇ ਸਾਨੋ ਸੌਕਤ ਤੇ ਸਰਧਾ ਨਾਲ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਮਨਾਉਣ ਜਾ ਰਹੇ ਹਨ । ਇਸ ਸਮਾਗਮ ਵਿਚ ਵੀ ਸਮੁੱਚੇ ਪੰਜਾਬੀ ਯੋਗਦਾਨ ਪਾਉਣ ਅਤੇ ਜਿਥੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ਤੇ ਡੂੰਘੀਆ ਤੇ ਸਮਾਜ ਪੱਖੀ ਵਿਚਾਰਾਂ ਹੋਣਗੀਆ, ਉਥੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਲੰਮੇ ਸਮੇ ਦੇ ਮਸਲਿਆ ਦੇ ਹੱਲ ਲਈ ਜਫਰਨਾਮੇ ਦੀ ਸੋਚ ਤੇ ਅਧਾਰਿਤ ਸਿੱਖ ਕੌਮ ਦੇ ਬਿਨ੍ਹਾਂ ਤੇ 24 ਨਵੰਬਰ ਨੂੰ ਖਾਲਸਾ ਪੰਥ ਵੱਲੋ 5 ਨੁਮਾਇੰਦੇ ਪ੍ਰੈਜੀਡੈਟ ਇੰਡੀਆ ਬੀਬੀ ਦ੍ਰੋਪਦੀ ਮੁਰਮੂ ਨੂੰ ਯਾਦ ਪੱਤਰ ਵੀ ਦਿੱਤਾ ਜਾਵੇਗਾ । ਜਿਸ ਰਾਹੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਇਤਿਹਾਸਿਕ ਸੱਚ ਨੂੰ ਦਰਜ ਕਰਦੇ ਹੋਏ ਇਸ ਯਾਦ ਪੱਤਰ ਨੂੰ ਇਤਿਹਾਸਿਕ ਬਣਾਉਣ ਅਤੇ ਇਨ੍ਹਾਂ ਮਸਲਿਆ ਨੂੰ ਹੱਲ ਕਰਨ ਲਈ ਕੌਮੀ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 23 ਨਵੰਬਰ ਨੂੰ ਸਭ ਪੰਜਾਬੀ ਤੇ ਸਿੱਖ ਜੋ ਪੰਜਾਬ ਦਾ ਦਰਦ ਰੱਖਦੇ ਹਨ, ਉਹ 23 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੀਦੀ ਦਿਹਾੜੇ ਤੇ ਦੀਨਾਂ ਕਾਂਗੜ ਮੋਗਾ ਵਿਖੇ ਪਹੁੰਚਕੇ ਸਮੂਲੀਅਤ ਕਰਨਗੇ ।