ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਸ. ਪਰਮਜੀਤ ਸਿੰਘ ਮੰਡ ਦੇ ਸਤਿਕਾਰਯੋਗ ਪਿਤਾ ਸ. ਗੁਰਦੇਵ ਸਿੰਘ ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ ( ) “ਸ. ਗੁਰਦੇਵ ਸਿੰਘ ਜੋ ਕਿ ਦਲ ਖਾਲਸਾ ਜਥੇਬੰਦੀ ਦੇ ਐਕਟਿੰਗ ਪ੍ਰਧਾਨ ਸ. ਪਰਮਜੀਤ ਸਿੰਘ ਮੰਡ ਦੇ ਸਤਿਕਾਰਯੋਗ ਪਿਤਾ ਸਨ ਉਹ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਜਿਸ ਨਾਲ ਸਮੁੱਚੇ ਮੰਡ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਹੀ ਵੱਡਾ ਘਾਟਾ ਨਹੀ ਪਿਆ ਬਲਕਿ ਖ਼ਾਲਸਾ ਪੰਥ ਦੇ ਪਰਿਵਾਰ ਨੂੰ ਵੀ ਇਸਦਾ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਸ. ਪਰਮਜੀਤ ਸਿੰਘ ਮੰਡ ਦੇ ਉੱਚੇ-ਸੁੱਚੇ ਸੂਝਵਾਨ ਦ੍ਰਿੜਤਾ ਪੱਖੀ ਕੌਮੀ ਵਿਚਾਰਾਂ ਦੀ ਮਜਬੂਤੀ ਲਈ ਜਿਥੇ ਉਨ੍ਹਾਂ ਦੀ ਮਾਤਾ ਦਾ ਵੱਡਾ ਯੋਗਦਾਨ ਹੈ, ਉਥੇ ਅਹਿਮ ਯੋਗਦਾਨ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਗੁਰਦੇਵ ਸਿੰਘ ਦਾ ਵੀ ਸੀ । ਜਿਨ੍ਹਾਂ ਨੇ ਆਪਣੇ ਸਪੁੱਤਰ ਨੂੰ ਸਿੱਖੀ ਖਿਆਲਾਂ ਨਾਲ ਜੋੜਦੇ ਹੋਏ ਹਰ ਸਮੇ ਸੱਚ-ਹੱਕ ਦੀ ਆਵਾਜ ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰਦੇ ਰਹੇ ਅਤੇ ਸ. ਪਰਮਜੀਤ ਸਿੰਘ ਮੰਡ ਦੀ ਹਰ ਖੇਤਰ ਵਿਚ ਹੌਸਲਾ ਅਫਜਾਈ ਕਰਦੇ ਰਹੇ ਸਨ । ਇਸ ਲਈ ਮੰਡ ਪਰਿਵਾਰ ਨੂੰ ਜਿਥੇ ਗਹਿਰਾ ਸਦਮਾ ਪਹੁੰਚਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਵੀ ਇਸਦਾ ਡੂੰਘਾ ਅਫਸੋਸ ਹੋਇਆ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਲੀਡਰਸਿਪ ਨੇ ਮੰਡ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਵਿਛੜੀ ਪਵਿੱਤਰ ਨੇਕ ਆਤਮਾ ਦੀ ਸ਼ਾਂਤੀ ਲਈ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਪੰਥਕ ਪਰਿਵਾਰਾਂ ਉਤੇ ਗੁਰੂ ਸਾਹਿਬ ਦੀ ਵੱਡੀ ਕਿਰਪਾ ਹੁੰਦੀ ਹੈ ਜਿਨ੍ਹਾਂ ਪਰਿਵਾਰਾਂ ਵਿਚੋ ਸ. ਪਰਮਜੀਤ ਸਿੰਘ ਮੰਡ ਵਰਗੇ ਉੱਚੇ-ਸੁੱਚੇ ਜੀਵਨ ਵਾਲੇ ਨੌਜਵਾਨ ਪੈਦਾ ਹੋਏ ਅਤੇ ਕੌਮੀ ਵਿਚਾਰਧਾਰਾਂ ਨੂੰ ਮਜਬੂਤ ਕਰਨ ਲਈ ਨਿਰੰਤਰ ਯੋਗਦਾਨ ਪਾਉਦੇ ਆ ਰਹੇ ਹਨ। ਅਜਿਹੇ ਪਰਿਵਾਰਾਂ ਤੇ ਪੰਥਕ ਸੋਚ ਦੀਆਂ ਧਾਰਨੀ ਸਖਸ਼ੀਅਤਾਂ ਦੀ ਹਮੇਸ਼ਾਂ ਪੰਥ ਨੂੰ ਲੋੜ ਹੁੰਦੀ ਹੈ । ਇਹ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਅਸੀ ਅਰਦਾਸ ਦੇ ਨਾਲ-ਨਾਲ ਸਮੁੱਚੇ ਪਰਿਵਾਰ ਤੇ ਮੈਬਰਾਂ ਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਦੀ ਬਖਸਿਸ ਕਰਨ ਦੀ ਅਰਜੋਈ ਕਰਦੇ ਹਾਂ । ਅਰਦਾਸ ਕਰਨ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਗੋਬਿੰਦ ਸਿੰਘ ਸੰਧੂ ਜਥੇਬੰਦਕ ਸਕੱਤਰ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ, ਬਲਕਾਰ ਸਿੰਘ ਭੁੱਲਰ, ਧਰਮ ਸਿੰਘ ਕਲੌੜ (ਪੀ.ਏ.ਸੀ ਮੈਬਰ) ਆਦਿ ਵੱਡੀ ਗਿਣਤੀ ਵਿਚ ਆਗੂ ਹਾਜਰ ਸਨ।