ਬਰਾਬਰਤਾ ਦੇ ਹੱਕ ਦਾ ਉਲੰਘਣ ਕਰਕੇ ਸਿੱਖਾਂ ਉਤੇ ਪਾਬੰਦੀਆਂ ਲਗਾਉਣਾ ਤਾਂ ਵੱਡਾ ਵਿਤਕਰਾ ਅਤੇ ਜ਼ਬਰ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 03 ਅਕਤੂਬਰ ( ) “ਜਦੋਂ ਇੰਡੀਆਂ ਦੇ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ, ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ, ਫਿਰ ਸਿੱਖਾਂ ਵੱਲੋਂ ਆਪਣੇ ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੀਆਂ ਯਾਤਰਾਵਾ ਉਤੇ ਮੁਤੱਸਵੀ ਹੁਕਮਰਾਨਾਂ ਵੱਲੋ ਪਾਬੰਦੀਆਂ ਲਗਾਉਣਾ ਤਾਂ ਜਿਥੇ ਇੰਡੀਅਨ ਵਿਧਾਨ ਦੀ ਉਲੰਘਣਾ ਹੈ, ਉਥੇ ਘੱਟ ਗਿਣਤੀ ਸਿੱਖ ਕੌਮ ਨਾਲ ਵੱਡਾ ਵਿਤਕਰਾ ਅਤੇ ਅਸਹਿ ਜ਼ਬਰ ਹੈ । ਪਾਬੰਦੀ ਲਗਾਉਣ ਦਾ ਬਹਾਨਾ ਹੁਕਮਰਾਨ ਪਾਕਿਸਤਾਨ ਦੇ ਧਾਰਮਿਕ ਸਥਾਨਾਂ ਵਿਚ ਗੜਬੜੀ ਹੋਣ ਨੂੰ ਬਣਾ ਰਹੇ ਹਨ, ਸਿੱਖ ਆਪਣੇ ਹੀ ਧਾਰਮਿਕ ਸਥਾਨਾਂ ਵਿਚ ਅਜਿਹਾ ਕਿਵੇ ਕਰ ਸਕਦੇ ਹਨ ? ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਮੰਦਭਾਵਨਾ ਅਧੀਨ ਸਿੱਖਾਂ ਦੀਆਂ ਪਾਕਿਸਤਾਨ ਵਿਚ ਯਾਤਰਾਵਾ ਉਤੇ ਲਗਾਈਆ ਗਈਆ ਪਾਬੰਦੀਆਂ ਅਤੇ ਕਰਤਾਰਪੁਰ ਕੋਰੀਡੋਰ ਉਤੇ ਲਗਾਈਆ ਪਾਬੰਦੀਆਂ ਨੂੰ ਵਿਧਾਨ ਵਿਰੋਧੀ ਅਤੇ ਸਿੱਖਾਂ ਦੇ ਵਿਧਾਨਿਕ ਹੱਕਾਂ ਉਤੇ ਡਾਕਾ ਮਾਰਨ ਕਰਾਰ ਦਿੰਦੇ ਹੋਏ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮੁਲਕ ਦੀ ਵੰਡ 1947 ਤੋ ਪਹਿਲੇ ਜੇਕਰ ਸਿੱਖ ਲੀਡਰ ਚਤੁਰ ਅਤੇ ਬੁੱਧੀਮਾਨ ਹੁੰਦੇ ਤਾਂ ਜੋ ਗਾਂਧੀ ਤੇ ਹੋਰ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਉੱਤਰੀ ਭਾਰਤ ਵਿਚ ਸਿੱਖਾਂ ਨੂੰ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਆਪਣੀ ਆਜਾਦੀ ਦਾ ਪੂਰਨ ਰੂਪ ਵਿਚ ਨਿੱਘ ਮਾਣ ਸਕਣਗੇ, ਜੇਕਰ ਉਨ੍ਹਾਂ ਨੂੰ ਇਹ ਪਤਾ ਹੁੰਦਾ ਕਿ ਹਿੰਦੂ ਆਗੂਆਂ ਨੇ ਸਾਡੇ ਨਾਲ ਧੋਖਾ ਕਰਨਾ ਹੈ ਤਾਂ ਅਸੀ ਕਦੀ ਵੀ ਇੰਡੀਆ ਨਾਲ ਨਾ ਆਉਦੇ ਤੇ ਉਥੇ ਹੀ ਆਪਣੀ ਆਜਾਦੀ ਪ੍ਰਾਪਤ ਕਰਦੇ । ਉਨ੍ਹਾਂ ਕਿਹਾ ਜੇਕਰ ਚੀਨ ਵਿਚ ਹਿੰਦੂ ਧਾਰਮਿਕ ਸਥਾਨਾਂ, ਮਾਣ ਸਰੋਵਰ, ਅਮਰਨਾਥ ਆਦਿ ਵਿਖੇ ਬਿਨ੍ਹਾਂ ਕਿਸੇ ਜਾਂਚ ਤੋਂ ਜਾਂਦੇ ਹਨ ਤਾਂ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੀ ਯਾਤਰਾ ਸਮੇ ਇੰਡੀਅਨ ਏਜੰਸੀਆ ਤੇ ਫੋਰਸਾਂ ਦੀ ਜਾਂਚ ਦੇ ਘੇਰੇ ਵਿਚ ਕਿਉ ਰੱਖਿਆ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਜਦੋ ਨਾਦਰ ਸ਼ਾਹ, ਅਹਿਮਦਸਾਹ ਅਬਦਾਲੀ ਆਦਿ ਹਮਲਾਵਰ ਇੰਡੀਆ ਤੇ ਹਮਲਾ ਕਰਦੇ ਸਨ, ਤਾਂ ਉਸ ਸਮੇ ਇਨ੍ਹਾਂ ਜਾਬਰਾਂ ਦਾ ਤੇ ਹਮਲਾਵਰਾਂ ਦਾ ਮੁਕਾਬਲਾ ਸਿੱਖ ਹੀ ਕਰਦੇ ਸਨ । ਇਸ ਲਈ ਜੇਕਰ ਅੱਜ ਸਿੱਖਾਂ ਦੀ ਯਾਤਰਾਵਾ ਸਮੇ ਜਾਂਚ ਹੁੰਦੀ ਹੈ, ਉਨ੍ਹਾਂ ਦੀ ਵਫਾਦਾਰੀ ਤੇ ਸੱਕ ਕੀਤਾ ਜਾਂਦਾ ਹੈ ਤਾਂ ਸਾਨੂੰ ਤਾਂ ਅਜਿਹੀ ਜਾਂਚ ਦੀ ਲੋੜ ਨਹੀ । ਜੇਕਰ ਲੋੜ ਹੈ ਤਾਂ ਆਰ.ਐਸ.ਐਸ ਦੇ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਨੇ ਗਾਂਧੀ ਨੂੰ ਗੋਲੀ ਮਾਰਕੇ ਕਤਲ ਕੀਤਾ ਸੀ ਅਤੇ ਜਿਸ ਨੂੰ ਅੱਜ ਇਹ ਖੁਦ ਵੀ ਰਾਸਟਰਪਿਤਾ ਕਹਿ ਰਹੇ ਹਨ ।
ਉਨ੍ਹਾਂ ਕਿਹਾ ਕਿ ਜਦੋ ਸ੍ਰੀ ਮੋਦੀ, ਜੈਸੰਕਰ, ਰਾਜਨਾਥ ਸਿੰਘ ਤੇ ਹੋਰ ਆਗੂ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ ਤਾਂ ਕੀ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ? ਇਹ ਜਾਂਚ ਇਸ ਲਈ ਨਹੀ ਕੀਤੀ ਜਾਂਦੀ ਕਿਉਂਕਿ ਇਹ ਹਿੰਦੂ ਹਨ ਅਤੇ ਇਹ ਸਮਝਦੇ ਹਨ ਕਿ ਇਨ੍ਹਾਂ ਦੀ ਆਤਮਾ ਸਾਫ ਹੈ । ਕੀ ਆਤਮਾ ਦੀ ਵੀ ਕੋਈ ਅਗਵਾਈ ਦੇ ਸਕਦਾ ਹੈ ਕਿ ਸਾਫ ਹੈ ਜਾਂ ਦਾਗੀ ਹੈ ? ਹੁਣ ਸਾਡੀ ਸਾਫਗੋਈ, ਕੁਰਬਾਨੀ, ਤਿਆਗ ਉਤੇ ਜੇਕਰ ਇਹ ਹਿੰਦੂਤਵ ਹੁਕਮਰਾਨ ਸੱਕ ਕਰਦੇ ਹਨ ਤਾਂ ਬਿਹਤਰ ਇਹੀ ਹੈ ਕਿ ਆਜਾਦ ਬਾਦਸਾਹੀ ਸਿੱਖ ਰਾਜ ਇਮਾਨਦਾਰੀ ਨਾਲ ਖੁਦ ਹੀ ਕਾਇਮ ਕਰ ਦੇਣ ਤਾਂ ਕਿ ਇਹ ਇਕ-ਦੂਸਰੇ ਤੇ ਸੱਕ ਕਰਨ ਦਾ ਵੱਡਾ ਮਸਲਾ ਹੀ ਹੱਲ ਹੋ ਜਾਵੇ ਅਤੇ ਕਿਸੇ ਤਰ੍ਹਾਂ ਦੀ ਕਿਸੇ ਨਾਲ ਨਫਰਤ, ਵੈਰ ਵਿਰੋਧ ਦੀ ਕੋਈ ਗੁਜਾਇਸ ਹੀ ਨਾ ਰਹੇ । ਕਿਉਂਕਿ ਸਿੱਖ ਕੌਮ ਅਜਿਹੇ ਨਫਰਤਵਾਦੀ ਸੱਕੀ ਮਾਹੌਲ ਵਿਚ ਨਾ ਕਦੇ ਰਹੀ ਹੈ ਅਤੇ ਨਾ ਹੀ ਰਹਿਣਾ ਪਸੰਦ ਕਰਦੀ ਹੈ । ਉਨ੍ਹਾਂ ਐਸ.ਜੀ.ਪੀ.ਸੀ ਦੀ ਸਿੱਖ ਕੌਮ ਦੀ ਵੱਡੀ ਸੰਸਥਾਂ ਸੰਬੰਧੀ ਬੋਲਦੇ ਹੋਏ ਕਿਹਾ ਕਿ ਕਿੰਨੀ ਸਰਮਨਾਕ ਅਤੇ ਵਿਤਕਰੇ ਭਰੀ ਕਾਰਵਾਈ ਹੈ ਕਿ ਜਦੋ ਸਭ ਜਮਹੂਰੀ ਸੰਸਥਾਵਾਂ, ਪਾਰਲੀਮੈਟ, ਵਿਧਾਨ ਸਭਾਵਾ, ਜਿ਼ਲ੍ਹਾ ਪ੍ਰੀਸਦਾ, ਪੰਚਾਇਤਾ ਆਦਿ ਦੇ ਹਰ 5 ਸਾਲ ਬਾਅਦ ਮਿਆਦ ਖਤਮ ਹੋਣ ਤੇ ਜਰਨਲ ਚੋਣਾਂ ਹੁੰਦੀਆਂ ਹਨ ਤਾਂ ਸਾਡੀ ਸਿੱਖ ਪਾਰਲੀਮੈਟ ਦੀਆਂ ਬੀਤੇ 14 ਸਾਲਾਂ ਤੋ ਚੋਣਾਂ ਹੀ ਨਹੀ ਕਰਵਾਈਆ ਜਾ ਰਹੀਆ । ਇਹ ਤਾਂ ਜਮਹੂਰੀਅਤ ਅਤੇ ਇਨਸਾਫ ਦਾ ਸਰੇਆਮ ਕਤਲ ਹੈ । ਇਹ ਹੋਰ ਵੀ ਵੱਡੇ ਵਿਤਕਰੇ ਭਰੀ ਕਾਰਵਾਈ ਹੈ ਕਿ ਸਾਡੇ ਸਿੱਖ ਆਗੂ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ 30 ਤੋ ਵੱਧ ਸਮਾਂ ਜੇਲ ਵਿਚ ਬੰਦੀ ਨੂੰ ਹੋ ਗਿਆ ਹੈ, ਉਨ੍ਹਾਂ ਨੂੰ ਹੁਣ ਇਹ ਹੁਕਮਰਾਨ ਫਾਂਸੀ ਕਿਵੇ ਦੇ ਸਕਦੇ ਹਨ ? ਜਦੋਕਿ ਉਨ੍ਹਾਂ ਨੇ ਤਾਂ ਆਪਣੀ ਸਜ਼ਾ ਪੂਰੀ ਕਰ ਲਈ ਹੈ ।