ਪ੍ਰਵਾਸੀ ਮਜਦੂਰਾਂ ਦੇ ਵੱਧਦੇ ਅਪਰਾਧਾਂ ਦੀ ਰੋਕਥਾਮ ਲਈ ਸਮੁੱਚੀਆਂ ਪੰਚਾਇਤਾਂ ਅਤੇ ਮਿਊਸੀਪਲ ਕੌਸਲਾਂ ਸੁਹਿਰਦਤਾ ਨਾਲ ਮਤੇ ਪਾਸ ਕਰਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 16 ਸਤੰਬਰ ( ) “ਲੰਮੇ ਸਮੇ ਤੋ ਪੰਜਾਬ ਵਿਚ ਹਕੂਮਤੀ ਪੱਧਰ ਉਤੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਹੁਕਮਰਾਨ ਬਿਹਾਰ, ਬੰਗਾਲ, ਯੂਪੀ, ਅਸਾਮ ਅਤੇ ਹੋਰ ਕਈ ਸੂਬਿਆਂ ਤੋ ਵੱਡੀ ਗਿਣਤੀ ਵਿਚ ਪ੍ਰਵਾਸੀ ਮਜਦੂਰਾਂ ਤੇ ਕਾਰੋਬਾਰੀਆ ਨੂੰ ਪੰਜਾਬ ਸੂਬੇ ਵਿਚ ਹਰ ਤਰ੍ਹਾਂ ਦੀ ਸਰਕਾਰੀ ਸਰਪ੍ਰਸਤੀ ਕਰਕੇ ਉਨ੍ਹਾਂ ਨੂੰ ਕਾਨੂੰਨੀ ਹਿਫਾਜਤ ਦੇ ਕੇ, ਉਨ੍ਹਾਂ ਦੇ ਵੋਟਰ ਤੇ ਰਾਸਨ ਕਾਰਡ ਤਿਆਰ ਕਰਕੇ ਇਥੋ ਦੇ ਪੱਕੇ ਬਸਿੰਦੇ ਬਣਾਉਣ ਅਤੇ ਉਨ੍ਹਾਂ ਨੂੰ ਇਥੇ ਜਮੀਨਾਂ, ਜਾਇਦਾਦਾਂ ਖਰੀਦਣ ਦੇ ਖੁੱਲ੍ਹੇ ਅਧਿਕਾਰ ਪ੍ਰਦਾਨ ਕਰਕੇ ਇਥੋ ਦੀ ਬਹੁਗਿਣਤੀ ਸਿੱਖ ਵਸੋ ਵਾਲੇ ਪੰਜਾਬ ਸੂਬੇ ਅਤੇ ਪੰਜਾਬੀਅਤ ਦੀ ਸਥਿਤੀ ਨੂੰ ਡਾਵਾਡੋਲ ਕਰਨ ਵਿਚ ਅਮਲ ਕਰਦੇ ਆ ਰਹੇ ਹਨ । ਤਾਂ ਕਿ ਇਥੋ ਦੀ ਸਿਆਸੀ ਤੇ ਸਮਾਜਿਕ ਫਿਜਾ ਵਿਚ ਹਿੰਦੂਤਵ ਦਾ ਬੋਲਬਾਲਾ ਕੀਤਾ ਜਾ ਸਕੇ । ਇਹ ਸਾਰਾ ਮਾਹੌਲ ਸਿਆਸੀ ਅਗਵਾਈ ਹੇਠ ਲੰਮੇ ਸਮੇ ਤੋ ਉਸਾਰਿਆ ਜਾ ਰਿਹਾ ਹੈ । ਇਨ੍ਹਾਂ ਕਲੋਨੀਆ ਵਿਚ ਵੱਸਣ ਵਾਲੇ ਪ੍ਰਵਾਸੀ ਮਜਦੂਰਾਂ ਦਾ ਕਾਫੀ ਵੱਡਾ ਹਿੱਸਾ ਇਥੇ ਸਾਡੀਆ ਧੀਆਂ-ਭੈਣਾਂ ਬਹੂ-ਬੇਟੀਆ ਨਾਲ ਗੈਰ ਕਾਨੂੰਨੀ ਅਮਲ ਕਰਨ, ਕਤਲ ਕਰਨ, ਘਰਾਂ ਵਿਚੋ ਕੀਮਤੀ ਗਹਿਣੇ ਤੇ ਸਮਾਨ ਚੋਰੀ ਕਰਨ ਅਤੇ ਇਥੋ ਦੀ ਗੁਰੂਆਂ, ਪੀਰਾਂ, ਫਕੀਰਾਂ ਦੀ ਪਵਿੱਤਰ ਧਰਤੀ ਤੇ ਅਮਨ ਚੈਨ ਨੂੰ ਸੱਟ ਮਾਰਕੇ ਦਹਿਸਤ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਹੈ । ਬੇਸੱਕ ਪੰਜਾਬੀ ਅਤੇ ਸੁਹਿਰਦ ਸਿੱਖ ਇਸ ਗੰਭੀਰ ਵਿਸੇ ਉਤੇ ਹਕੂਮਤਾਂ ਨੂੰ ਕੋਈ ਅਸਰਦਾਰ ਅਮਲ ਕਰਨ ਦੀ ਲੰਮੇ ਸਮੇ ਤੋ ਗੁਹਾਰ ਲਗਾਉਦੇ ਆ ਰਹੇ ਹਨ । ਪਰ ਸੈਟਰ ਤੇ ਪੰਜਾਬ ਦੇ ਹੁਕਮਰਾਨ ਇਸ ਵਿਸੇ ਤੇ ਆਪਣੀ ਸਿਆਸੀ ਸਵਾਰਥੀ ਸੋਚ ਅਧੀਨ ਜਾਣਬੁੱਝ ਕੇ ਅਵੇਸਲੇ ਹੋਏ ਪਏ ਹਨ । ਜਿਸ ਨਾਲ ਇਥੋ ਦਾ ਮਾਹੌਲ ਦਿਨ-ਬ-ਦਿਨ ਅਪਰਾਧਿਕ ਤੇ ਗੈਰ ਸਮਾਜਿਕ ਬਣਦਾ ਜਾ ਰਿਹਾ ਹੈ । ਜਿਸ ਉਤੇ ਕਾਬੂ ਪਾਉਣ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਆਪੋ ਆਪਣੀਆ ਪੰਚਾਇਤਾਂ ਅਤੇ ਮਿਊਸੀਪਲ ਕੌਸਲਾਂ ਆਦਿ ਵਿਚ ਮਤੇ ਪਾ ਕੇ ਇਨ੍ਹਾਂ ਨੂੰ ਇਥੋ ਦੇ ਪੱਕੇ ਬਸਿੰਦੇ ਬਣਾਉਣ, ਜਮੀਨਾਂ-ਜਾਇਦਾਦਾਂ ਖਰੀਦਣ ਤੇ ਇਨ੍ਹਾਂ ਦੇ ਬਣਦੇ ਜਾ ਰਹੇ ਵੋਟਰ ਕਾਰਡ, ਰਾਸਨ ਕਾਰਡਾਂ ਤੇ ਅਮਲ ਨੂੰ ਬੰਦ ਕਰਨ ਲਈ ਉਦਮ ਕਰਨਾ ਪਵੇਗਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਵਿਸਾਲ ਮਨੁੱਖਤਾ ਪੱਖੀ ਪਵਿੱਤਰ ਇਨਸਾਨੀਅਤ ਪੱਖੀ ਧਰਤੀ ਉਤੇ ਪ੍ਰਵਾਸੀ ਮਜਦੂਰਾਂ ਦੀ ਵੱਡੀ ਗਿਣਤੀ ਦੀ ਆਮਦ ਦੀ ਬਦੌਲਤ ਅਤੇ ਹੁਕਮਰਾਨਾਂ ਦੀ ਸੌੜੇ ਸਿਆਸੀ ਸਵਾਰਥਾਂ ਦੀ ਬਦੌਲਤ ਪੰਜਾਬ ਦੇ ਅਮਨ ਕਾਨੂੰਨ ਦੇ ਵਿਗੜਦੇ ਜਾ ਰਹੇ ਹਾਲਾਤਾਂ ਉਤੇ ਇਸਦੇ ਕਾਰਨਾਂ ਅਤੇ ਇਸਦੀ ਰੋਕਥਾਮ ਹਿੱਤ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀਆ ਪੰਚਾਇਤਾਂ ਤੇ ਮਿਊਸੀਪਲ ਕੌਸਲਾਂ ਰਾਹੀ ਅਸਰਦਾਰ ਅਮਲ ਕਰਨ ਦੀ ਗੰਭੀਰਤਾ ਪੂਰਵਕ ਅਪੀਲ ਕਰਦੇ ਹੋਏ ਅਤੇ ਇਸ ਵੱਧਦੇ ਜਾ ਰਹੇ ਅਪਰਾਧਾ ਦੇ ਅਮਲ ਨੂੰ ਹਰ ਕੀਮਤ ਤੇ ਸਮਾਜਿਕ ਰਾਏ ਅਨੁਸਾਰ ਰੋਕ ਲਗਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀ ਕਿਸੇ ਦੇ ਵੀ ਕੰਮ ਕਰਨ ਦੇ ਹੱਕ, ਮਿਹਨਤ ਦੇ ਹੱਕਾਂ ਉਤੇ ਬਿਲਕੁਲ ਵੀ ਡਾਕਾ ਮਾਰਨ ਦੇ ਹੱਕ ਵਿਚ ਨਹੀ ਹਾਂ । ਪਰ ਜਦੋ ਇਕ ਸੋਚੀ ਸਮਝੀ ਹਕੂਮਤੀ ਸਾਜਿਸ ਅਧੀਨ ਪੰਜਾਬ ਦੇ ਅਮੀਰ ਵਿਰਸੇ ਵਿਰਾਸਤ, ਸੱਭਿਆਚਾਰ ਅਤੇ ਗੁਰੂ ਸਾਹਿਬਾਨ ਦੁਆਰਾ ਬਖਸਿਸ ਕੀਤੇ ਗਏ ਮਨੁੱਖਤਾ ਪੱਖੀ ਨਿਯਮ ਤੇ ਅਸੂਲਾਂ ਨੂੰ ਸੱਟ ਮਾਰਨ ਦੀਆਂ ਸਾਜਿਸਾਂ ਹੋ ਰਹੀਆ ਹਨ ਅਤੇ ਸਾਡੀ ਸਿੱਖ ਤੇ ਪੰਜਾਬੀ ਵਸੋ ਵਾਲੇ ਸੂਬੇ ਦੀ ਸਿਆਸੀ ਅਤੇ ਸਮਾਜਿਕ ਫਿਜਾ ਨੂੰ ਗੰਧਲਾ ਕਰਨ ਦੀਆਂ ਕਾਰਵਾਈਆ ਹੋ ਰਹੀਆ ਹਨ ਤਾਂ ਹਰ ਪੰਜਾਬੀ ਅਤੇ ਹਰ ਸਿੱਖ ਦਾ ਇਹ ਪਰਮ ਧਰਮ ਫਰਜ ਬਣ ਜਾਂਦਾ ਹੈ ਕਿ ਉਹ ਇਥੇ ਆਉਣ ਵਾਲੇ ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਬਣਨ, ਰਾਸਨ ਕਾਰਡ ਬਣਨ ਤੇ ਇਥੋ ਦੀਆਂ ਜਮੀਨਾਂ ਜਾਇਦਾਦਾ ਖਰੀਦਕੇ ਵੱਡੀਆ-ਵੱਡੀਆ ਪ੍ਰਵਾਸੀਆ ਦੀਆਂ ਕਲੋਨੀਆ ਸਥਾਪਿਤ ਕਰਨ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਅਸਫਲ ਬਣਾਉਣ ਲਈ ਇਥੋ ਦੀਆਂ ਸਮੂਹ ਪੰਚਾਇਤਾਂ, ਮਿਊਸੀਪਲ ਕੌਸਲ, ਕਾਰਪੋਰੇਸਨਾਂ ਨੂੰ ਉਪਰੋਕਤ ਪੱਕੇ ਬਸਿੰਦੇ ਬਣਾਉਣ ਵਾਲੇ ਦਸਤਾਵੇਜ ਤੇ ਰੋਕ ਲਗਾਉਣ ਲਈ ਖੁਦ ਹੀ ਅਮਲ ਕਰਨੇ ਪੈਣਗੇ ਅਤੇ ਇਸ ਕੰਮ ਲਈ ਆਪੋ ਆਪਣੀਆ ਪੰਚਾਇਤਾਂ, ਮਿਊਸੀਪਲ ਕੌਸਲਾਂ ਵਿਚ ਮਤੇ ਪਾ ਕੇ ਸਮਾਜਿਕ ਸਹੀ ਮਾਹੌਲ ਉਸਾਰਦੇ ਹੋਏ ਪੰਜਾਬ ਦੇ ਅਮੀਰ ਵਿਰਸੇ, ਵਿਰਾਸਤ, ਸੱਭਿਆਚਾਰ ਅਤੇ ਇਥੋ ਦੇ ਅਮਨ ਚੈਨ ਨੂੰ ਹਰ ਕੀਮਤ ਤੇ ਕਾਇਮ ਰੱਖਣ ਵਿਚ ਯੋਗਦਾਨ ਪਾਉਣਾ ਪਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਵੇ ਹੁਸਿਆਰਪੁਰ, ਜਲੰਧਰ, ਨਵਾਂਸਹਿਰ, ਪਠਾਨਕੋਟ ਆਦਿ ਕਈ ਸਹਿਰਾਂ ਅਤੇ ਜਿ਼ਲ੍ਹਿਆਂ ਵਿਚ ਪੰਜਾਬੀਆਂ ਨੇ ਅਮਲ ਕਰਕੇ ਪੰਚਾਇਤਾ ਤੋ ਅਜਿਹੇ ਮਤੇ ਪਾਸ ਕਰਨ ਦੇ ਉਦਮ ਕੀਤੇ ਹਨ, ਉਸੇ ਤਰ੍ਹਾਂ ਸਮੁੱਚੀਆ ਪੰਚਾਇਤਾਂ ਇਹ ਆਪਣੀ ਪੰਜਾਬ ਸੂਬੇ ਪ੍ਰਤੀ ਜਿੰਮੇਵਾਰੀ ਨੂੰ ਸੰਜ਼ੀਦਗੀ ਨਾਲ ਪੂਰਨ ਵੀ ਕਰਨਗੇ ਅਤੇ ਹੁਕਮਰਾਨਾਂ ਦੇ ਸਿਆਸੀ ਮੰਤਵਾ ਅਧੀਨ ਪੰਜਾਬ ਵਿਚ ਇਨ੍ਹਾਂ ਦੀ ਕੀਤੀ ਜਾ ਰਹੀ ਸਰਪ੍ਰਸਤੀ ਨੂੰ ਇਖਲਾਕੀ ਤੇ ਸਮਾਜਿਕ ਤੌਰ ਤੇ ਚੁਣੋਤੀ ਦੇ ਕੇ ਅਜਿਹਾ ਮਾਹੌਲ ਉਸਾਰਨ ਵਿਚ ਭੂਮਿਕਾ ਨਿਭਾਉਣਗੇ ਕਿ ਕੋਈ ਵੀ ਪ੍ਰਵਾਸੀ ਮਜਦੂਰ ਇਥੇ ਬਿਨ੍ਹਾਂ ਆਪਣੇ ਦਸਤਾਵੇਜ ਪੇਸ ਕੀਤਿਆ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਤੌਰ ਤੇ ਨਾ ਤਾਂ ਰਹਿ ਸਕੇਗਾ ਅਤੇ ਨਾ ਹੀ ਕੋਈ ਅਪਰਾਧਿਕ ਕਾਰਵਾਈ ਕਰਕੇ ਇਥੌ ਬਚ ਸਕੇਗਾ ।