ਪਠਾਣ ਮਾਜਰੇ ਉਤੇ 3 ਸਾਲ ਪੁਰਾਣਾ ਕੇਸ ਖੋਲਣਾ ਕੀ ਬਦਲੇ ਦੀ ਭਾਵਨਾ ਨਾਲ ਨਹੀ ਕੀਤਾ ਗਿਆ, ਉਸ ਸਮੇਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ? : ਮਾਨ
ਫ਼ਤਹਿਗੜ੍ਹ ਸਾਹਿਬ, 10 ਸਤੰਬਰ ( ) “ਸ. ਹਰਮੀਤ ਸਿੰਘ ਪਠਾਣ ਮਾਜਰਾ ਐਮ.ਐਲ.ਏ ਉਤੇ ਜੋ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਆਦੇਸ਼ਾਂ ਉਤੇ ਜੋ 3 ਸਾਲ ਪੁਰਾਣੇ ਦਰਜ ਹੋਏ ਕੇਸ ਨੂੰ ਖੋਲ੍ਹਕੇ ਹੁਣ ਇਕਦਮ ਕਾਨੂੰਨੀ ਅਮਲ ਕਰਨ ਦੀਆਂ ਜੋ ਕਾਰਵਾਈਆ ਹੋ ਰਹੀਆ ਹਨ ਕੀ ਇਹ ਇਕ ਬਦਲੇ ਦੀ ਭਾਵਨਾ ਅਧੀਨ ਨਹੀ ਕੀਤਾ ਜਾ ਰਿਹਾ ? ਜਦੋਕਿ ਜਿਸ ਸਮੇ ਉਸਨੇ ਅਪਰਾਧ ਕੀਤਾ ਸੀ, ਉਸ ਸਮੇ ਇਹ ਕਾਨੂੰਨੀ ਅਮਲ ਕਿਉਂ ਨਾ ਕੀਤਾ ਗਿਆ ? ਇਸ ਦੋਵੇ ਪ੍ਰਸ਼ਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਰਟੀ ਸੁਪਰੀਮੋ ਜਨਤਾ ਦੀ ਕਚਹਿਰੀ ਵਿਚ ਜੁਆਬ ਦੇਣ ਕਿ 3 ਸਾਲਾਂ ਤੋ ਉਸ ਨੂੰ ਕਾਨੂੰਨੀ ਮਾਰ ਤੋ ਰਾਹਤ ਕਿਉਂ ਦਿੱਤੀ ਗਈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਮੀਤ ਸਿੰਘ ਪਠਾਣ ਮਾਜਰਾ ਉਤੇ ਜੋ 3 ਸਾਲ ਪਹਿਲੇ ਰੇਪ ਦਾ ਕੇਸ ਦਰਜ ਹੋਇਆ ਸੀ ਜੋ ਕਿ ਵਿਧਾਨ ਅਨੁਸਾਰ ਸੰਗੀਨ ਜੁਰਮ ਹੈ, ਉਸ ਨੂੰ ਹੁਣ ਤੱਕ ਕਾਨੂੰਨ ਤੋ ਰਾਹਤ ਕਿਉਂ ਦਿੱਤੀ ਗਈ ਅਤੇ ਹੁਣ ਉਸ ਉਤੇ ਸਿਕੰਜਾ ਕਸਣ ਦੇ ਅਮਲ ਕਿਸ ਮਕਸਦ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਹਨ, ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਉਸਦੀ ਪਤਨੀ ਨੇ ਵੀ ਉਸ ਉਤੇ ਝੂਠੇ ਪੁਲਿਸ ਮੁਕਾਬਲਾ ਬਣਾਉਣ ਦੀ ਸੰਕਾ ਜਾਹਰ ਕਰਦੇ ਹੋਏ ਪਟੀਸਨ ਪਾਈ ਹੈ । ਅਜਿਹੇ ਮਾਮਲਿਆ ਵਿਚ ਪੁਲਿਸ ਤੇ ਸਰਕਾਰ ਨੂੰ ਕੋਈ ਅਧਿਕਾਰ ਨਹੀ ਕਿ ਉਹ ਕਾਨੂੰਨ ਨੂੰ ਹੱਥ ਵਿਚ ਲੈਕੇ ਕਿਸੇ ਵੀ ਇਨਸਾਨ ਜਾ ਅਪਰਾਧੀ ਦਾ ਕਤਲ ਕੀਤਾ ਜਾਵੇ ਬਲਕਿ ਕਾਨੂੰਨੀ ਪ੍ਰਕਿਰਿਆ ਰਾਹੀ ਹੀ ਅਮਲ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਸ. ਹਰਮੀਤ ਸਿੰਘ ਪਠਾਣ ਮਾਜਰਾ ਨੇ ਦਿੱਲੀ ਵਾਲੇ ਆਕਾਵਾ ਦੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਹੁਕਮਾਂ ਨੂੰ ਪ੍ਰਵਾਨ ਕਰਨ ਜਾਂ ਉਨ੍ਹਾਂ ਦੀ ਇੱਛਾ ਅਨੁਸਾਰ ਪੰਜਾਬ ਵਿਚ ਕੰਮ ਕਰਨ ਤੋ ਇਨਕਾਰ ਕਰਨ ਦੀ ਬਦੌਲਤ ਉਨ੍ਹਾਂ ਉਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੇ ਦਿੱਲੀ ਦੇ ਹੋਰ ਸਾਂਝੀਦਾਰ ਕਾਨੂੰਨੀ ਸਿਕੰਜੇ ਵਿਚ ਲੈਕੇ ਆਪਣੇ ਅਨੁਸਾਰ ਚੱਲਣ ਅਤੇ ਬਾਕੀ ਦੇ ਉਹ ਵਿਧਾਇਕ ਜੋ ਪੰਜਾਬ ਵਿਚ ਦਿੱਲੀ ਵਾਲਿਆ ਦੇ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲਾਂ ਨੂੰ ਮੰਨਣ ਤੋ ਇਨਕਾਰੀ ਹਨ । ਉਨ੍ਹਾਂ ਨੂੰ ਸਬਕ ਸਿਖਾਉਣ ਜਾਂ ਸਿਆਸੀ ਫਿਜਾ ਵਿਚੋ ਬਾਹਰ ਕਰਨ ਦਾ ਡਰ ਪਾ ਕੇ ਇਹ ਆਮ ਆਦਮੀ ਪਾਰਟੀ ਗੈਰ ਇਖਲਾਕੀ ਅਮਲ ਕਰ ਰਹੀ ਹੈ । ਤਾਂ ਕਿ ਬਾਗੀ ਸੋਚ ਰੱਖਣ ਵਾਲਿਆ ਨੂੰ ਵੀ ਸ੍ਰੀ ਪਠਾਣ ਮਾਜਰਾ ਦੀ ਤਰ੍ਹਾਂ ਡਰਾਕੇ ਆਪਣੇ ਨਾਲ ਚੱਲਦਾ ਰੱਖਿਆ ਜਾ ਸਕੇ । ਜਦੋਕਿ ਪੰਜਾਬੀਆਂ ਤੇ ਸਿੱਖ ਕੌਮ ਦੇ ਇਹ ਖੂਨ ਵਿਚ ਹੈ ਕਿ ਉਨ੍ਹਾਂ ਨੇ ਕਦੀ ਵੀ ਬਾਹਰੀ ਹੁਕਮਰਾਨਾਂ ਤੇ ਦਿੱਲੀ ਵਾਲਿਆ ਦੇ ਆਦੇਸ਼ਾਂ ਉਤੇ ਕੰਮ ਕਰਨ ਨੂੰ ਕਦੀ ਪ੍ਰਵਾਨ ਨਹੀ ਕੀਤਾ । ਆਮ ਆਦਮੀ ਪਾਰਟੀ ਅਜਿਹੇ ਗੈਰ ਇਖਲਾਕੀ ਅਮਲ ਕਰਕੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਕਰ ਰਹੀ ਹੈ । ਨਾ ਕਿ ਹੜ੍ਹਾਂ ਦੇ ਵੱਡੇ ਦੁਖਾਂਤ ਵਾਪਰਣ ਉਪਰੰਤ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਲਈ ਸੰਜੀਦਾ ਹੈ । ਪੰਜਾਬੀਆ ਤੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਜੋ ਵੀ ਦਿੱਲੀ ਦੇ ਬਾਹਰਲੇ ਹੁਕਮਰਾਨ ਪੰਜਾਬੀਆਂ ਉਤੇ ਜ਼ਬਰਨ ਹਕੂਮਤੀ ਤਾਕਤ ਰਾਹੀ ਪੰਜਾਲੀ ਪਾਉਣ ਦੀ ਅਸਫਲ ਕੋਸਿਸ ਕਰ ਰਹੇ ਹਨ, ਉਹ ਇਨ੍ਹਾਂ ਦੇ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਹੁਕਮਾਂ ਨੂੰ ਅਪ੍ਰਵਾਨ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਵਿਚ ਦ੍ਰਿੜਤਾ ਨਾਲ ਖੜ੍ਹਨ ਨਾ ਕਿ ਇਨ੍ਹਾਂ ਦੇ ਜੀ ਹਜੂਰੀ ਬਣਨ ਦੀ ਗੁਸਤਾਖੀ ਕਰਨ । ਅਜਿਹੇ ਅਮਲ ਹੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਹੱਲ ਵੀ ਕੀਤਾ ਜਾ ਸਕਦਾ ਹੈ ਅਤੇ ਪੰਜਾਬੀਆਂ ਤੇ ਸਿੱਖ ਕੌਮ ਦੀ ਆਨ ਸਾਨ ਨੂੰ ਬਰਕਰਾਰ ਵੀ ਰੱਖਿਆ ਜਾ ਸਕਦਾ ਹੈ।