ਜੋ ‘ਜਮਹੂਰੀਅਤ ਬਹਾਲ’ ਕਰਨ ਦੇ ਵਿਸ਼ੇ ਉਤੇ 09 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ‘ਸੈਮੀਨਰ’ ਰੱਖਿਆ ਸੀ, ਉਸਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਜਾਂਦਾ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਸਿੱਖ ਕੌਮ ਦੀ ਸਭ ਤੋਂ ਪੁਰਾਤਨ ਅਤੇ ਸਭ ਤੋਂ ਪਹਿਲੇ ਹੋਂਦ ਵਿਚ ਆਈ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮਹੂਰੀਅਤ ਨੂੰ ਇੰਡੀਆ ਦੇ ਗ੍ਰਹਿ ਵਿਭਾਗ ਅਤੇ ਹੁਕਮਰਾਨਾਂ ਨੇ ਬੀਤੇ 12 ਸਾਲਾਂ ਤੋਂ ਕੁੱਚਲਿਆ ਹੋਇਆ ਹੈ, ਉਸ ਜਮਹੂਰੀਅਤ ਨੂੰ ਬਹਾਲ ਕਰਵਾਉਣ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮਿਤੀ 09 ਅਪ੍ਰੈਲ 2022 ਨੂੰ ਅੰਮ੍ਰਿਤਸਰ ਵਿਖੇ ਸਭ ਸੰਗਠਨਾਂ, ਜਥੇਬੰਦੀਆਂ, ਸਿਆਸਤਦਾਨਾਂ, ਟਕਸਾਲਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਪ੍ਰੌਫੈਸਰਾਂ, ਡਾਕਟਰਾਂ, ਬੁੱਧੀਜੀਵੀਆ ਅਤੇ ਵੱਖ-ਵੱਖ ਡੇਰਿਆ ਦੇ ਮੁੱਖੀਆ ਨੂੰ ਸੱਦਾ ਦੇਕੇ ਸਾਂਝੇ ਤੌਰ ਤੇ ਵਿਚਾਰਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਉਹ ਪਾਰਟੀ ਦੇ ਕੁਝ ਹੋਰ ਅਤਿ ਜ਼ਰੂਰੀ ਰੁਝੇਵਿਆ ਕਾਰਨ ਇਸਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਜਾਂਦਾ ਹੈ । ਅਗਲਾ ਸਮਾਂ ਤੇ ਸਥਾਂਨ ਦੀ ਜਾਣਕਾਰੀ ਫਿਰ ਦੁਬਾਰਾ ਪ੍ਰੈਸ ਰਾਹੀ ਸਭਨਾਂ ਨੂੰ ਦਿੱਤੀ ਜਾਵੇਗੀ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਸਮੁੱਚੇ ਖ਼ਾਲਸਾ ਪੰਥ, ਬੁੱਧੀਜੀਵੀਆਂ, ਪੰਥਕ ਜਥੇਬੰਦੀਆਂ, ਸੰਗਠਨਾਂ, ਸਿੱਖ ਸਟੂਡੈਟ ਫੈਡਰੇਸ਼ਨਾਂ ਦੇ ਮੁੱਖੀਆ ਸਭਨਾਂ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਇਸ ਵਿਸ਼ੇ ਤੇ ਆਉਣ ਵਾਲੇ ਸਮੇ ਵਿਚ ਫਿਰ ਇਕੱਤਰਤਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 15 ਸਤੰਬਰ 2022 ਨੂੰ ਜੋ ਕੌਮਾਂਤਰੀ ਜਮਹੂਰੀਅਤ ਦਿਹਾੜਾ ਆ ਰਿਹਾ ਹੈ, ਉਸ ਦਿਹਾੜੇ ਦੀ ਵੱਡੀ ਮਨੁੱਖਤਾ ਪੱਖੀ ਮਹੱਤਤਾ, ਸਮੁੱਚੇ ਸੰਸਾਰ ਵਿਚ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ਅਤੇ ਸਭ ਕੌਮਾਂ, ਧਰਮਾਂ, ਕਬੀਲਿਆ, ਫਿਰਕਿਆ ਨੂੰ ਬਰਾਬਰਤਾ ਦੇ ਅਧਿਕਾਰ ਤੇ ਸਤਿਕਾਰ ਮਾਣ ਮਿਲਣ ਅਤੇ ਜਿੰਦਗੀ ਵਿਚ ਅੱਗੇ ਵੱਧਣ ਦੇ ਬਰਾਬਰਤਾ ਦੇ ਆਧਾਰ ਤੇ ਮੌਕੇ ਪ੍ਰਦਾਨ ਹੋਣ ਅਤੇ ਮਨੁੱਖੀ ਅਧਿਕਾਰਾਂ ਦੀ ਹਰ ਕੀਮਤ ਤੇ ਰੱਖਿਆ ਕਰਨ ਦੇ ਮੁੱਦਿਆ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਸ੍ਰੀ ਦਰਬਾਰ ਸਾਹਿਬ ਦੇ ਬਹਾਰ ਇਹ ਕੌਮਾਂਤਰੀ ਜਮਹੂਰੀਅਤ ਦਿਹਾੜਾ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਖ਼ਾਲਸਾ ਪੰਥ ਤੇ ਪੰਜਾਬੀਆ ਨੂੰ ਨਾਲ ਲੈਕੇ ਮਨਾਏਗਾ, ਉਥੇ ਸਵਿਟਜਰਲੈਡ ਦੇ ਯੂ.ਐਨ. ਦੇ ਮੁੱਖ ਦਫਤਰ ਜਨੇਵਾ ਵਿਖੇ, ਬਰਤਾਨੀਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਰਮਨ, ਫਰਾਂਸ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਵੀ ਪਾਰਟੀ ਯੂਨਿਟ ਸਿੱਖ ਕੌਮ ਦੀ ਪਾਰਲੀਮੈਟ ਦੀ ਜਮਹੂਰੀਅਤ ਨੂੰ ਇੰਡੀਆ ਦੇ ਹੁਕਮਰਾਨਾਂ ਵੱਲੋ ਕੁੱਚਲਣ ਵਿਰੁੱਧ ਆਵਾਜ ਉਠਾਉਦੇ ਹੋਏ ਇੰਡੀਅਨ ਹੁਕਮਰਾਨਾਂ ਦੀਆਂ ਗੈਰ ਜਮਹੂਰੀਅਤ ਕਾਰਵਾਈਆ ਵਿਰੁੱਧ ਰੋਸ ਜਾਹਰ ਕਰਨਗੇ । ਇਨ੍ਹਾਂ ਸਭ ਪ੍ਰੋਗਰਾਮਾਂ ਵਿਚ ਸਮੁੱਚੇ ਪੰਜਾਬੀ, ਸਿੱਖ ਕੌਮ ਜਿਥੇ ਕਿਤੇ ਵੀ ਇੰਡੀਆ ਜਾ ਬਾਹਰਲੇ ਮੁਲਕਾਂ ਵਿਚ ਵਿਚਰਦੇ ਹਨ, ਉਹ ਸਿੱਖ ਕੌਮ ਦੀ ਜਮਹੂਰੀਅਤ ਨੂੰ ਬਹਾਲ ਕਰਵਾਉਣ ਅਤੇ ਬੀਤੇ 12 ਸਾਲਾਂ ਤੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਲਈ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਵੱਧ ਚੜ੍ਹਕੇ ਯੋਗਦਾਨ ਪਾਉਣ ਤਾਂ ਜੋ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਅਤੇ ਗ੍ਰਹਿ ਵਿਭਾਗ ਇੰਡੀਆ ਉਤੇ ਸਿੱਖ ਕੌਮ ਦੀ ਪਾਰਲੀਮੈਂਟ ਦੀਆਂ ਜਰਨਲ ਚੋਣਾਂ ਕਰਵਾਈਆ ਜਾ ਸਕਣ ਅਤੇ ਸਿੱਖ ਕੌਮ ਆਪਣੇ ਵੋਟ ਹੱਕ ਦੀ ਵਰਤੋ ਕਰਦੀ ਹੋਈ ਆਪਣੇ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਵਿਚ ਯੋਗਦਾਨ ਪਾ ਸਕਣ।

Leave a Reply

Your email address will not be published. Required fields are marked *