ਪਟਿਆਲਾ ਵਿਖੇ ਖਤਰਨਾਕ ਬਿਮਾਰੀ ਡਾਈਰੀਆ ਦੇ ਫੈਲਣ ਦਾ ਕਾਰਨ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਨਾਕਾਮੀਆ : ਮਾਨ
ਫ਼ਤਹਿਗੜ੍ਹ ਸਾਹਿਬ, 11 ਜੁਲਾਈ ( ) “ਕਿਉਂਕਿ ਬੀਤੇ ਸਮੇ ਦੀਆਂ ਸਰਕਾਰਾਂ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਸਭ ਪੰਜਾਬ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀ ਵਿਦਿਆ, ਤਕਨੀਕੀ ਸਿਖਲਾਈ ਦੇਣ ਅਤੇ ਹਰ ਨਿਵਾਸੀ ਦੀ ਸਿਹਤ ਨੂੰ ਠੀਕ ਰੱਖਣ ਹਿੱਤ ਵੱਡੀਆ-ਵੱਡੀਆ ਯੋਜਨਾਵਾ ਨੂੰ ਲਾਗੂ ਕਰਨ ਦਾ ਤਾਂ ਦਾਅਵਾ ਤਾਂ ਕਰਦੀਆ ਹਨ । ਪਰ ਅਸਲੀਅਤ ਵਿਚ ਜਮੀਨੀ ਪੱਧਰ ਤੇ ਜੋ ਇਨ੍ਹਾਂ ਵਿਸਿਆ ਤੇ ਕਮੀਆ ਨਜਰ ਆਉਦੀਆ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਨਾ ਬੀਤੇ ਸਮੇ ਦੀਆਂ ਸਰਕਾਰਾਂ ਵੱਲੋ ਕੁਝ ਹੋਇਆ ਹੈ ਨਾ ਹੀ ਅਜੋਕੀ ਸਰਕਾਰ ਵੱਲੋ ਕੋਈ ਕਦਮ ਉਠਾਏ ਜਾ ਰਹੇ ਹਨ । ਜੋ ਬੀਤੇ ਕੁਝ ਦਿਨਾਂ ਤੋ ਪਟਿਆਲਾ ਜਿ਼ਲ੍ਹੇ ਵਿਚ ਡਾਈਰੀਆ ਦੀ ਖਤਰਨਾਕ ਬਿਮਾਰੀ ਵੱਡੇ ਪੱਧਰ ਤੇ ਫੈਲ ਚੁੱਕੀ ਹੈ ਇਸਦਾ ਮੁੱਖ ਕਾਰਨ ਇਸ ਜਿ਼ਲ੍ਹੇ ਦੇ ਹੀ ਨਹੀ ਬਲਕਿ ਸਮੁੱਚੇ ਪੰਜਾਬ ਦੇ ਸਰਕਾਰੀ ਹਸਪਤਾਲਾਂ, ਕਲੀਨਿਕਾਂ ਵਿਚ ਲੋੜੀਦੇ ਡਾਕਟਰ, ਨਰਸਾਂ, ਸਟਾਫ, ਦਵਾਈਆ, ਉਪਕਰਨ ਦੀ ਵੱਡੀ ਘਾਟ ਹੀ ਮੁੱਖ ਤੌਰ ਤੇ ਨਜਰ ਆਉਦੀ ਹੈ ਜਿਸ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦੋਸ਼ਪੂਰਨ ਪ੍ਰਬੰਧ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਟਿਆਲਾ ਜਿਲ੍ਹੇ ਵਿਚ ਡਾਈਰੀਆ ਦੀ ਬਿਮਾਰੀ ਫੈਲਣ ਦੇ ਮੁੱਖ ਕਾਰਨਾਂ ਤੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਕੀਤੀਆ ਜਾਂਦੀਆ ਆ ਰਹੀਆ ਗੈਰ ਜਿੰਮੇਵਰਾਨਾ ਕਾਰਵਾਈਆ ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਵਿਚ ਲੰਮੇ ਸਮੇ ਤੋ ਉਪਰੋਕਤ ਸਟਾਫ ਅਤੇ ਉਪਕਰਨਾ ਦੀ ਘਾਟ ਨੂੰ ਪੂਰਨ ਕਰਕੇ ਪੰਜਾਬ ਦੇ ਨਿਵਾਸੀਆ ਦੀ ਸਿਹਤ ਸੰਬੰਧੀ ਮੁਸਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਅਤੇ ਸ਼ਹਿਰਾਂ ਤੇ ਪਿੰਡਾਂ ਦੀਆਂ ਸਫਾਈਆ, ਕੀੜੇਮਾਰ ਦਵਾਈਆ ਦੇ ਛਿੜਕਾਅ ਦਾ ਪ੍ਰਬੰਧ ਕਰਕੇ ਇਨ੍ਹਾਂ ਬਿਮਾਰੀਆ ਤੇ ਕਾਬੂ ਪਾਇਆ ਜਾਵੇ ।