ਬੀਬੀ ਮਨਦੀਪ ਕੌਰ ਲੁਧਿਆਣਾ ਨੂੰ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 13 ਜੂਨ ( ) “ਬੀਬੀ ਮਨਦੀਪ ਕੌਰ ਲੁਧਿਆਣਾ ਬਹੁਤ ਛੋਟੀ ਉਮਰ ਤੋ ਹੀ ਆਪਣੀ ਵਿਦਿਆਰਥੀ ਸਮੇ ਤੋ ਹੀ ਸਕੂਲਾਂ, ਕਾਲਜਾਂ ਵਿਚ ਪੜ੍ਹਦੀ ਹੋਈ ਖਾਲਸਾ ਪੰਥ ਦੀ ਨਿਰਸਵਾਰਥ ਸੇਵਾ ਕਰਦੀ ਆ ਰਹੀ ਹੈ । ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸਨ ਦੀ ਜਿ਼ਲ੍ਹੇ ਦੀ ਪ੍ਰਧਾਨ ਦੀ ਸੇਵਾ ਤੇ ਵੀ ਆਪਣੀਆ ਜਿੰਮੇਵਾਰੀਆ ਲੰਮਾਂ ਸਮਾਂ ਪੂਰੀਆ ਕੀਤੀਆ, ਉਪਰੰਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਆਉਣ ਤੇ ਇਸ ਬੀਬੀ ਨੇ ਪਾਰਟੀ ਸੋਚ ਅਤੇ ਉਦਮਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸਾਮਿਲ ਹੋਈ ਜੋ ਨਿਰੰਤਰ ਲੰਮੇ ਸਮੇ ਤੋ ਪਾਰਟੀ ਨੀਤੀਆ ਤੇ ਸੋਚ ਨੂੰ ਬੀਬੀਆਂ, ਨੌਜਵਾਨਾਂ ਵਿਚ ਦਿਹਾਤੀ ਤੇ ਸ਼ਹਿਰੀ ਇਲਾਕੇ ਵਿਚ ਦ੍ਰਿੜਤਾ ਤੇ ਦੂਰਅੰਦੇਸੀ ਨਾਲ ਪ੍ਰਚਾਰਨ ਦੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਬੀਬੀ ਦੀਆਂ ਅਣਥੱਕ ਨਿਰਸਵਾਰਥ ਸੇਵਾਵਾ ਨੂੰ ਮੱਦੇਨਜਰ ਰੱਖਦੇ ਹੋਏ ਇਨ੍ਹਾਂ ਨੂੰ ਬਤੌਰ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇ ਤੇ ਨਿਯੁਕਤ ਕੀਤਾ ਜਾਂਦਾ ਹੈ ।”
ਇਹ ਐਲਾਨ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੁਧਿਆਣਾ ਵੈਸਟ ਦੀ ਹੋ ਰਹੀ ਜਿਮਨੀ ਚੋਣ ਦੇ ਆਪਣੇ ਪਾਰਟੀ ਉਮੀਦਵਾਰ ਸ੍ਰੀ ਨਵਨੀਤ ਕੁਮਾਰ ਗੋਪੀ ਦੇ ਹਲਕੇ ਵਿਚ ਇਕੱਠ ਨੂੰ ਸੁਬੋਧਿਤ ਕਰਦੇ ਹੋਏ ਸਟੇਜ ਤੋ ਇਸ ਨਿਯੁਕਤੀ ਦਾ ਐਲਾਨ ਕੀਤਾ ਅਤੇ ਬੀਬੀ ਮਨਦੀਪ ਕੌਰ ਨੂੰ ਸਿਰਪਾਓ ਭੇਟ ਕਰਕੇ ਇਸ ਮਿਲੀ ਜਿੰਮੇਵਾਰੀ ਨੂੰ ਤਨਦੇਹੀ, ਇਮਾਨਦਾਰੀ ਤੇ ਦ੍ਰਿੜਤਾ ਨਾਲ ਪੂਰਨ ਕਰਨ ਦੀ ਵੱਡੀ ਉਮੀਦ ਪ੍ਰਗਟ ਕੀਤੀ । ਇਸ ਸਮੇ ਹਾਜਰੀਨ ਮੈਬਰਾਂ ਜਿਨ੍ਹਾਂ ਵਿਚ ਪ੍ਰੋ. ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ, ਅੰਮ੍ਰਿਤਪਾਲ ਸਿੰਘ ਛੰਦੜਾ, ਪ੍ਰੀਤਮ ਸਿੰਘ ਮਾਨਗੜ੍ਹ ਆਦਿ ਆਗੂ ਹਾਜਰ ਸਨ । ਪਾਰਟੀ ਅਹੁਦੇਦਾਰਾਂ ਨੇ ਬੀਬੀ ਨੂੰ ਇਸ ਹੋਈ ਨਿਯੁਕਤੀ ਉਤੇ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਪਹਿਲੇ ਦੀ ਤਰ੍ਹਾਂ ਬੀਬੀਆਂ ਤੇ ਨੌਜਵਾਨਾਂ ਵਿਚ ਹੋਰ ਵਧੇਰੇ ਉਤਸਾਹ ਨਾਲ ਪਾਰਟੀ ਸੋਚ ਦਾ ਪ੍ਰਚਾਰ ਕਰਦੇ ਹੋਏ ਪਾਰਟੀ ਮੈਬਰਾਂ ਦੀ ਗਿਣਤੀ ਵਧਾਉਣ ਵਿਚ ਜਿਥੇ ਯੋਗਦਾਨ ਪਾਉਣਗੇ, ਉਥੇ ਪਾਰਟੀ ਮਜਬੂਤੀ ਲਈ ਵੀ ਨਿਰੰਤਰ ਉਦਮ ਕਰਦੇ ਰਹਿਣਗੇ ।