ਰਿਟ: ਜਸਟਿਸ ਜਗਦੀਸ ਸਿੰਘ ਖੈਹਰ ਅਤੇ ਸ. ਹਰਵਿੰਦਰ ਸਿੰਘ ਆਰਚਰ ਨੂੰ ਮਿਲੇ ਪਦਮ ਵਿਭੂਸ਼ਣ ਅਤੇ ਪਦਮਾ ਸ੍ਰੀ ਨਾਲ ਸਨਮਾਨਿਤ ਹੋਣ ਤੇ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 29 ਮਈ ( ) “ਰਿਟਾਇਰਡ ਜਸਟਿਸ ਸ. ਜਗਦੀਸ ਸਿੰਘ ਖੈਹਰ ਨੂੰ ਉਨ੍ਹਾਂ ਦੀਆਂ ਕਾਨੂੰਨੀ ਖਿੱਤੇ ਵਿਚ ਦਿੱਤੀਆ ਅਰਥ ਭਰਪੂਰ ਸੇਵਾਵਾਂ ਦੀ ਬਦੌਲਤ ਇੰਡੀਆ ਦੇ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਵੱਲੋ ਪਦਵ ਵਿਭੂਸ਼ਣ ਨਾਲ ਅਤੇ ਸ. ਹਰਵਿੰਦਰ ਸਿੰਘ ਆਰਚਰ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤੇ ਜਾਣ ਦੇ ਸਿੱਖ ਕੌਮ ਨੂੰ ਮਿਲੇ ਇਸ ਵੱਡੇ ਸਨਮਾਨ ਉਤੇ ਇਨ੍ਹਾਂ ਦੋਵਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਮੁਬਾਰਕਬਾਦ ਦਿੰਦੇ ਹੋਏ ਹਰ ਖੇਤਰ ਵਿਚ ਉਨ੍ਹਾਂ ਦੀ ਚੜ੍ਹਦੀ ਕਲਾਂ ਦੀ ਕਾਮਨਾ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਹ ਵਧਾਈ ਦਿੱਤੀ ਗਈ । ਇਸਦੇ ਨਾਲ ਹੀ ਉਨ੍ਹਾਂ ਨੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕੀਤੀ ਕਿ ਉਪਰੋਕਤ ਦੋਵੇ ਸਖਸ਼ੀਅਤਾਂ ਨੇ ਆਪੋ ਆਪਣੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਕੇ ਅਤੇ ਆਪਣੀਆ ਸੇਵਾਵਾਂ ਦੇ ਕੇ ਜੋ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦਾ ਨਾਮ ਰੌਸਨ ਕੀਤਾ ਹੈ ਉਸ ਉਤੇ ਸਾਨੂੰ ਫਖਰ ਹੈ । ਉਨ੍ਹਾਂ ਦੀ ਹਮੇਸ਼ਾਂ ਲਈ ਚੜ੍ਹਦੀ ਕਲਾਂ ਲੈਣ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਵੀ ਕੀਤੀ ਹੈ ਕਿ ਉਨ੍ਹਾਂ ਦੇ ਅੰਗ ਸੰਗ ਰਹਿੰਦੇ ਹੋਏ ਇਹ ਦੋਵੇ ਆਪੋ ਆਪਣੇ ਖੇਤਰ ਵਿਚ ਇਸੇ ਤਰ੍ਹਾਂ ਸੇਵਾਵਾਂ ਕਰਦੇ ਹੋਏ ਸਿੱਖ ਕੌਮ ਦੇ ਨਾਮ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਰਹਿਣ ।”