ਜੰਮੂ-ਕਸ਼ਮੀਰ ਵਿਚ ਅਫਸਪਾ ਵਰਗਾਂ ਜ਼ਾਬਰ ਕਾਨੂੰਨ ਖਤਮ ਕਰਕੇ ਅਤੇ ਉਥੋਂ ਦੀ ਖੁਦਮੁਖਤਿਆਰੀ ਨੂੰ ਬਹਾਲ ਕਰਕੇ ਹੀ ਅਮਨ ਚੈਨ ਕਾਇਮ ਹੋ ਸਕਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 28 ਮਈ ( ) “ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਜੰਮੂ-ਕਸ਼ਮੀਰ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਦੀਆਂ ਆਰਟੀਕਲ 370 ਅਤੇ ਧਾਰਾ 35ਏ ਨੂੰ ਖਤਮ ਕਰਕੇ ਹੁਕਮਰਾਨਾਂ ਨੇ ਕਸ਼ਮੀਰੀਆਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਹੈ । ਅਜੇ ਤੱਕ ਇਨ੍ਹਾਂ ਦੀ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ, ਕੈਬਨਿਟ ਸਕੱਤਰ, ਬਾਹਰਲੇ ਮੁਲਕਾਂ ਵਿਚ ਸਫਾਰਤਖਾਨਿਆ ਦੇ ਸਫੀਰ, ਸੀ.ਆਈ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਜੰਮੂ-ਕਸਮੀਰ ਤੇ ਪੰਜਾਬ ਦੀ ਸੀ.ਆਈ.ਡੀ ਸਭ ਅਸਫਲ ਹੋ ਚੁੱਕੇ ਹਨ ਜੋ ਕਿ ਪਹਿਲਗਾਮ ਦੇ ਹੋਏ ਦੁਖਾਂਤ ਦੇ ਦੋਸ਼ੀਆਂ ਦੀ ਕੋਈ ਜਾਣਕਾਰੀ ਹੀ ਨਹੀ ਹਾਸਿਲ ਕਰ ਸਕੇ । ਪਰ ਜਦੋ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਜੰਮੂ-ਕਸਮੀਰ ਦੌਰੇ ਤੇ ਜਾਂਦੇ ਹਨ ਤਾਂ ਕਸਮੀਰੀ ਗੁੱਸੇ ਵਿਚ ਭੜਕ ਉੱਠਦੇ ਹਨ ਅਤੇ ਉਥੋ ਦੇ ਹਾਲਾਤ ਬਦਤਰ ਬਣਨ ਵੱਲ ਵੱਧ ਜਾਂਦੇ ਹਨ । ਇਸ ਲਈ ਗ੍ਰਹਿ ਵਜੀਰ ਸ੍ਰੀ ਸ਼ਾਹ ਨੂੰ ਕੋਈ ਰੋਕ ਤਾਂ ਨਹੀ ਸਕਦਾ ਪਰ ਜੇਕਰ ਕਸਮੀਰ ਦੇ ਗੰਭੀਰ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਉਹ ਉਥੇ ਜਾਣ ਤੋ ਗੁਰੇਜ ਕਰਨ ਤਾਂ ਉਥੋ ਦੇ ਹਾਲਾਤਾਂ ਨੂੰ ਸੁਖਾਵਾਂ ਬਣਾਉਣ ਵਿਚ ਵੱਡੀ ਮਦਦ ਮਿਲ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਦੀ ਹਕੂਮਤ ਵੱਲੋ ਜੰਮੂ-ਕਸਮੀਰ ਵਿਚ ਅਪਣਾਈ ਜਾ ਰਹੀ ਜਾਬਰ ਤੇ ਗੈਰ ਜਮਹੂਰੀਅਤ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਥੋ ਦੇ ਹਾਲਾਤਾਂ ਨੂੰ ਸਹੀ ਕਰਨ ਹਿੱਤ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਫਿਰ ਤੋ ਬਹਾਲ ਕਰਕੇ ਅਤੇ ਉਥੇ ਲੱਗੇ ਜਾਬਰ ਕਾਨੂੰਨ ਅਫਸਪਾ ਨੂੰ ਖਤਮ ਕਰਕੇ ਹੀ ਉਥੇ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਨੂੰ ਸਹੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ 2000 ਵਿਚ ਜੋ ਇੰਡੀਅਨ ਫ਼ੌਜਾਂ ਨੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ਼ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਸੀ । ਉਨ੍ਹਾਂ ਦੇ ਕਾਤਲਾਂ ਸੰਬੰਧੀ ਅੱਜ ਤੱਕ ਸਿੱਖ ਕੌਮ ਨੂੰ ਕੋਈ ਜਾਣਕਾਰੀ ਨਹੀ ਦਿੱਤੀ ਗਈ ਅਤੇ ਨਾ ਹੀ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੇ ਅਮਲ ਕੀਤੇ ਗਏ ਹਨ । ਦੂਸਰੇ ਪਾਸੇ ਆਰ.ਐਸ.ਐਸ ਮੁੱਖੀ ਭਗਵਤ ਹਿੰਦੂਆਂ ਦੀ ਏਕਤਾ ਕਰਨ ਦੀ ਦੁਹਾਈ ਦੇ ਰਹੇ ਹਨ ਜਿਸਦਾ ਮਤਲਬ ਹੈ ਕਿ ਦੂਸਰੇ ਵਰਗ ਅਤੇ ਘੱਟ ਗਿਣਤੀ ਕੌਮਾਂ ਇਥੇ ਅਮਨ ਚੈਨ ਤੇ ਜਮਹੂਰੀਅਤ ਢੰਗ ਨਾਲ ਨਹੀ ਰਹਿ ਸਕਣਗੀਆ । ਉਨ੍ਹਾਂ ਕਿਹਾ ਕਿ ਜੰਮੂ ਕਸਮੀਰ ਦੀ ਸਥਿਤੀ ਨੂੰ ਆਮ ਬਣਾਉਣ ਲਈ ਇਹ ਜਰੂਰੀ ਹੈ ਕਿ ਉਥੇ ਲੱਗੇ ਗਵਰਨਰ ਜੋ ਜਾਬਰ ਹਨ, ਉਨ੍ਹਾਂ ਨੂੰ ਹਟਾਕੇ ਉਥੇ ਕਿਸੇ ਸਿੱਖ ਜਰਨੈਲ ਨੂੰ ਇਸ ਅਹੁਦੇ ਤੇ ਬਿਰਾਜਮਾਨ ਕੀਤਾ ਜਾਵੇ । ਕਿਉਂਕਿ ਅਸੀ ਇਹ ਤਾਂ ਨਹੀ ਕਹਿੰਦੇ ਕਿ ਪਹਿਲਗਾਮ ਦੁਖਾਂਤ ਲਈ ਕੌਣ ਜਿੰਮੇਵਾਰ ਹੈ ਲੇਕਿਨ ਜਿਸ ਢੰਗ ਨਾਲ ਬੁਰੀ ਤਰ੍ਹਾਂ ਅਸਫਲ ਹੋਏ ਆਈ.ਬੀ ਦੇ ਮੌਜੂਦਾ ਡਾਈਰੈਕਟਰ ਸ੍ਰੀ ਤਪਨ ਕੁਮਾਰ ਦੇਕਾ ਦੀ ਮਿਆਦ ਵਿਚ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ, ਉਸ ਤੋ ਤਾਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਪਹਿਲਗਾਮ ਦੁਖਾਂਤ ਉਨ੍ਹਾਂ ਦੀ ਹੀ ਦੇਣ ਹੈ ਇਸੇ ਲਈ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ ।
ਹੁਕਮਰਾਨਾਂ ਨੇ ਬਿਨ੍ਹਾਂ ਕਿਸੇ ਤੱਥ ਅਤੇ ਸੱਚਾਈ ਤੋਂ ਪਹਿਲਗਾਮ ਦੁਖਾਂਤ ਦਾ ਦੋਸ਼ ਪਾਕਿਸਤਾਨ ਤੇ ਲਗਾਕੇ ਪਾਕਿਸਤਾਨ ਨਾਲ ਜੰਗ ਲਗਾਉਣ ਦੀ ਮਨੁੱਖਤਾ ਵਿਰੋਧੀ ਕਾਰਵਾਈ ਕੀਤੀ ਹੈ । ਜਿਸ ਨਾਲ ਪੰਜਾਬੀਆਂ ਤੇ ਸਿੱਖਾਂ ਦੀ ਜਾਨ ਨੂੰ ਵੱਡਾ ਖਤਰਾ ਖੜ੍ਹਾ ਕਰ ਦਿੱਤਾ ਸੀ । ਜੇਕਰ ਇਨ੍ਹਾਂ ਗੁਆਂਢੀ ਮੁਲਕਾਂ ਵਿਚ ਨਿਊਲਕੀਅਰ ਵਾਰ ਹੁੰਦੀ ਹੈ ਤਾਂ ਤਾਂ ਆਮ ਜਨਤਾ ਤੇ ਪੰਜਾਬ ਨਿਵਾਸੀਆ ਨੂੰ ਬਚਾਉਣ ਲਈ ਇਨ੍ਹਾਂ ਕੋਲ ਕੀ ਯੋਜਨਾ ਹੈ ? ਉਹ ਕਿਥੇ ਸੈਲਟਰ ਲੈਣਗੇ ਉਨ੍ਹਾਂ ਦੀ ਖਾਂਣ-ਪੀਣ, ਰਹਿਣ, ਦਵਾਈਆ ਆਦਿ ਪ੍ਰਦਾਨ ਕਰਨ ਦੀ ਕੀ ਨੀਤੀ ਹੋਵੇਗੀ ਉਸ ਬਾਰੇ ਜਨਤਕ ਤੌਰ ਤੇ ਹੁਕਮਰਾਨਾਂ ਵੱਲੋ ਜਾਣਕਾਰੀ ਦੇਣੀ ਬਣਦੀ ਹੈ । ਜੋ ਕਿ ਜੰਗ ਲੱਗਣ ਤੋ ਪਹਿਲਾ ਗੈਰ ਜਿੰਮੇਵਰਾਨਾਂ ਉਸੇ ਤਰ੍ਹਾਂ ਦੇ ਅਮਲ ਕੀਤੇ ਗਏ ਹਨ ਜਿਸ ਤਰ੍ਹਾਂ ਬਿਨ੍ਹਾਂ ਵਜਹ ਪੰਜਾਬੀਆਂ ਤੇ ਸਿੱਖਾਂ ਨੂੰ ਜੰਗ ਦੇ ਮੂੰਹ ਵਿਚ ਧਕੇਲਣ ਦੇ ਅਮਲ ਕੀਤੇ ਸਨ।