ਅਸੀਂ ਲੰਮੇ ਸਮੇ ਤੋ ਵਰਟੀਕਲਜ ਏਅਰਕਰਾਫਟ ਸਿਸਟਮ ਦੀ ਗੱਲ ਕਰਦੇ ਰਹੇ ਹਾਂ, ਜਿਸਦੀ ਅੱਜ ਸਖਤ ਲੋੜ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 14 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇ ਸਮੇ ਤੋ ਇੰਡੀਅਨ ਹੁਕਮਰਾਨਾਂ ਅਤੇ ਇੰਡੀਅਨ ਏਅਰਫੋਰਸ ਦੇ ਅਧਿਕਾਰੀਆ ਨੂੰ ਆਪਣੀ ਪਾਰਟੀ ਪਾਲਸੀ ਮੁਤਾਬਿਕ ਇਹ ਰਾਏ ਦਿੰਦੇ ਆ ਰਹੇ ਹਾਂ ਕਿ ਇੰਡੀਅਨ ਏਅਰਫੋਰਸ ਨੂੰ ਸਮੇ ਦੇ ਹਾਣ ਦਾ ਬਣਾਉਣ ਲਈ ਆਧੁਨਿਕ ਸਿਸਟਮ ਨੂੰ ਅਪਣਾਇਆ ਜਾਵੇ । ਜਿਵੇਕਿ ਹੁਣੇ ਹੀ ਇੰਡੀਆ-ਪਾਕਿ ਦੀ ਕੁਝ ਸਮੇ ਲਈ ਲੱਗੀ ਜੰਗ ਦੌਰਾਨ ਇੰਡੀਆ ਨੇ ਪਾਕਿਸਤਾਨ ਦੇ ਮਿਜਾਇਲਾਂ ਤੇ ਡਰੋਨਾਂ ਨੂੰ ਆਪਣੇ ਸਿਸਟਮ ਰਾਹੀ ਚੱਲਣ ਤੋ ਪਹਿਲੇ ਹੀ ਤਬਾਹ ਕਰ ਦਿੱਤਾ । ਇਸੇ ਤਰ੍ਹਾਂ ਜੋ ਸਾਡੇ ਲੜਾਕੂ ਹਵਾਈ ਜਹਾਜਾਂ ਦੇ ਰਨਵੇਅ ਹਨ, ਉਨ੍ਹਾਂ ਨੂੰ ਜੇਕਰ ਦੁਸਮਣ ਬੰਬਾਰਮੈਟ ਕਰਕੇ ਟੋਏ ਵਗੈਰਾਂ ਪਾ ਦੇਵੇ ਤਾਂ ਸਾਡੇ ਲੜਾਕੂ ਜਹਾਜ ਤਾਂ ਉਡਾਨ ਹੀ ਨਹੀ ਭਰ ਸਕਣਗੇ । ਇਸ ਲਈ ਇੰਡੀਅਨ ਏਅਰਫੋਰਸ ਨੂੰ ਚਾਹੀਦਾ ਹੈ ਕਿ ਉਹ ਵਰਟੀਕਲਜ ਲਿਫਟ ਜੈਟ ਏਅਰਕਰਾਫਟ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਜੰਗ ਦੇ ਸਮੇ ਰਨਵੇਅ ਤਬਾਅ ਹੋਣ ਉਪਰੰਤ ਵੀ ਸਾਡੇ ਲੜਾਕੂ ਜਹਾਜ ਉਪਰੋਕਤ ਪ੍ਰਣਾਲੀ ਰਾਹੀ ਉਡਾਨਾਂ ਭਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਏਅਰਫੋਰਸ ਨੂੰ ਸਮੇ ਦੇ ਹਾਣ ਦਾ ਬਣਾਉਣ ਹਿੱਤ ਆਧੁਨਿਕ ਪ੍ਰਣਾਲੀ ਅਤੇ ਸਹੂਲਤਾਂ ਲਾਗੂ ਕਰਨ ਦੀ ਗੱਲ ਕਰਦੇ ਹੋਏ ਅਤੇ ਦੁਸਮਣ ਤਾਕਤਾਂ ਵੱਲੋ ਸਾਡੇ ਰਨਵੇਅ ਤਬਾਅ ਕਰਨ ਉਪਰੰਤ ਵੀ ਸਹੀ ਢੰਗ ਨਾਲ ਉਡਾਨਾਂ ਭਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਅਨ ਆਰਮੀ ਤੇ ਫੋਰਸਾਂ ਨੇ ਪਾਕਿਸਤਾਨ ਦੁਸਮਣ ਮੁਲਕ ਦੀ ਪੂਰੀ ਖਬਰਸਾਰ ਪ੍ਰਾਪਤ ਕਰਨ ਤੋ ਬਿਨ੍ਹਾਂ ਹੀ ਇਹ ਹਮਲੇ ਸੁਰੂ ਕਰ ਦਿੱਤੇ । ਜਿਸ ਨਾਲ ਆਪਣੇ ਮੁਲਕ ਵਿਚ ਵੀ ਅਤੇ ਬਾਹਰਲੇ ਮੁਲਕਾਂ ਵਿਚ ਵੀ ਇੰਡੀਅਨ ਆਰਮੀ ਜਾ ਏਅਰਫੋਰਸ ਦੀ ਖੂਫੀਆ ਇੰਨਟੈਲੀਜੈਸੀ ਦੀ ਵੱਡੀ ਘਾਟ ਪ੍ਰਤੱਖ ਹੁੰਦੀ ਹੈ । ਇਸ ਨੂੰ ਵੀ ਸਹੀ ਸਮੇ ਤੇ ਸਹੀ ਸੂਚਨਾਂ ਪ੍ਰਾਪਤ ਕਰਨ ਦੇ ਸਾਧਨਾਂ ਉਪਰੰਤ ਹੀ ਆਰਮੀ ਜਾਂ ਏਅਰਫੋਰਸ ਜਾਂ ਨੇਵੀ ਦੇ ਅਗਲੀ ਪ੍ਰਕਿਰਿਆ ਨੂੰ ਸੁਰੂ ਕਰਨਾ ਚਾਹੀਦਾ ਹੈ ਤਾਂ ਕਿ ਨੁਕਸਾਨ ਘੱਟ ਤੋ ਘੱਟ ਹੋਵੇ ।