ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੰਡੋ-ਪਾਕਿ ਜੰਗ ਬਾਰੇ ਲਿਆ ਗਿਆ ਸਖਤ ਸਟੈਂਡ ਸਲਾਘਾਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 13 ਮਈ ( ) “ਜੇਕਰ ਇੰਡੀਅਨ ਪਾਰਲੀਮੈਟ ਤੇ ਸੈਟਰ ਦੀ ਕੈਬਨਿਟ ਰਾਹੀ ਹਿੰਦੂਤਵ ਬੀਜੇਪੀ-ਆਰ.ਐਸ.ਐਸ ਦੀ ਘੱਟ ਗਿਣਤੀ ਕੌਮਾਂ ਵਿਰੋਧੀ ਹਕੂਮਤ ਉਪਰੋਕਤ ਜਮਹੂਰੀਅਤ ਪੱਖੀ ਸੰਸਥਾਵਾਂ ਦੀ ਦੁਰਵਰਤੋ ਕਰਕੇ ਆਪਣੇ ਸਿਆਸੀ ਸਵਾਰਥਾਂ ਨੂੰ ਪੂਰਨ ਕਰਨ ਦੀ ਤਾਕ ਵਿਚ ਇਥੋ ਦੇ ਮੁਲਕ ਨਿਵਾਸੀਆ ਅਤੇ ਇਨਸਾਨੀਅਤ ਵਿਰੋਧੀ ਅਮਲ ਕਰਨ ਵਿਚ ਗੁਰੇਜ ਨਹੀ ਕਰਦੇ ਤਾਂ ਖਾਲਸਾ ਪੰਥ ਨੂੰ ਆਪਣੀ ਐਸ.ਜੀ.ਪੀ.ਸੀ ਦੀ ਸਿੱਖ ਕੌਮ ਦੀ ਪਾਰਲੀਮੈਟ ਅਤੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਤੋ ਹੋਏ ਫੈਸਲਿਆ ਅਤੇ ਹੁਕਮਾਂ ਰਾਹੀ ਉਹ ਸਭ ਅਮਲ ਕਰਨ ਦੇ ਸਮਰੱਥ ਹੈ ਜਿਸ ਰਾਹੀ ਇਨ੍ਹਾਂ ਵੱਡੀਆ ਸਾਜਸੀ ਤਾਕਤਾਂ ਦਾ ਵੀ ਖਾਲਸਾ ਪੰਥ ਆਪਣੀਆ ਰਵਾਇਤਾ ਅਨੁਸਾਰ ਸਹੀ ਦਿਸ਼ਾ ਵੱਲ ਜੁਆਬ ਦੇਣ ਦੀ ਸਮਰੱਥਾਂ ਰੱਖਦੀ ਹੈ । ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਇਸ ਮਹਾਨ ਰੁਤਬੇ ਦੇ ਮਾਣ-ਸਨਮਾਨ ਨੂੰ ਕਾਇਮ ਰੱਖਦੇ ਹੋਏ ਇੰਡੀਆ-ਪਾਕਿਸਤਾਨ ਵਿਚ ਹੁਕਮਰਾਨਾਂ ਵੱਲੋ ਲਗਾਈ ਗਈ ਜੰਗ ਦੇ ਵਿਰੁੱਧ ਇਸ ਮਹਾਨ ਸੰਸਥਾਂ ਤੋ ਸਮੁੱਚੀ ਮਨੁੱਖਤਾ ਤੇ ਖਾਲਸਾ ਪੰਥ ਨੂੰ ਜੰਗ ਦੇ ਵਿਰੁੱਧ ਸਟੈਡ ਲੈਦੇ ਹੋਏ ਸਿੱਖ ਕੌਮ ਦਾ ਪੱਖ ਕੌਮਾਂਤਰੀ ਪੱਧਰ ਤੇ ਪੇਸ ਕੀਤਾ ਅਤੇ ਸਿੱਖ ਕੌਮ ਨੂੰ ਇਸ ਜੰਗ ਦੇ ਵਿਰੁੱਧ ਸਪੱਸਟ ਸੁਨੇਹਾ ਦਿੱਤਾ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤਹਿ ਦਿਲੋ ਜਿਥੇ ਧੰਨਵਾਦੀ ਹੈ, ਉਥੇ ਉਮੀਦ ਕਰਦੀ ਹੈ ਕਿ ਉਹ ਆਉਣ ਵਾਲੇ ਸਮੇ ਵਿਚ ਵੀ ਪੰਜਾਬ, ਪੰਜਾਬੀਆ, ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਨੂੰ ਦਰਪੇਸ ਆਉਣ ਵਾਲੇ ਅਜਿਹੇ ਸਾਜਸੀ ਤੇ ਪੇਚੀਦਾ ਮਸਲਿਆ ਉਤੇ ਗੁਰੂ ਰਵਾਇਤਾ ਅਨੁਸਾਰ ਸਟੈਡ ਲੈਦੇ ਰਹਿਣਗੇ ਅਤੇ ਇਸ ਮਹਾਨ ਸੰਸਥਾਂ ਤੋ ਖਾਲਸਾ ਪੰਥ ਨੂੰ ਸਹੀ ਅਗਵਾਈ ਦਿੰਦੇ ਰਹਿਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋ ਦ੍ਰਿੜਤਾ ਨਾਲ ਸਹੀ ਸਮੇ ਤੇ ਹਿੰਦੂਤਵ ਹੁਕਮਰਾਨਾਂ ਦੀਆਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੁੱਧ ਰਚੀਆ ਸਾਜਿਸਾਂ ਅਤੇ ਜੰਗ ਰਾਹੀ ਮਨੁੱਖਤਾ ਦਾ ਘਾਣ ਕਰਨ ਦੇ ਮਨਸੂਬਿਆ ਨੂੰ ਅਸਫਲ ਬਣਾਉਣ ਹਿੱਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਤੋ ਜੰਗ ਦੇ ਵਿਰੁੱਧ ਲਏ ਗਏ ਦ੍ਰਿੜਤਾ ਭਰੇ ਸਟੈਡ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਅਤੇ ਆਉਣ ਵਾਲੇ ਸਮੇ ਵਿਚ ਵੀ ਖਾਲਸਾ ਪੰਥ ਦੀ ਇਸੇ ਤਰ੍ਹਾਂ ਦ੍ਰਿੜਤਾ ਨਾਲ ਅਤੇ ਨਿਰਪੱਖਤਾ ਨਾਲ ਅਗਵਾਈ ਕਰਦੇ ਰਹਿਣ ਦੀ ਵੱਡੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ।
ਸ. ਮਾਨ ਨੇ ਸਮੁੱਚੇ ਖਾਲਸਾ ਪੰਥ ਅਤੇ ਇੰਡੀਆ ਦੇ ਸੂਝਵਾਨ ਨਿਵਾਸੀਆ ਨੂੰ ਸੁਚੇਤ ਤੇ ਅਪੀਲ ਕਰਦੇ ਹੋਏ ਕਿਹਾ ਕਿ ਹੁਕਮਰਾਨ ਹਮੇਸ਼ਾਂ ਪੰਜਾਬ ਸੂਬੇ, ਪੰਜਾਬੀਆ ਤੇ ਸਿੱਖ ਕੌਮ ਵਿਰੁੱਧ ਨਿਰੰਤਰ ਲੰਮੇ ਸਮੇ ਤੋ ਸੌੜੀਆ ਸਾਜਿਸਾਂ ਰਚਦਾ ਆ ਰਿਹਾ ਹੈ ਜਿਸ ਰਾਹੀ ਕਦੀ ਜੰਗਾਂ-ਯੁੱਧਾਂ ਰਾਹੀ ਸਾਡਾ ਨਾਸ ਕਰਨ ਦੀ ਗੱਲ ਕਰਦਾ ਹੈ ਅਤੇ ਕਦੀ ਰਾਵੀ, ਬਿਆਸ, ਚੇਨਾਬ ਅਤੇ ਸਤਲੁਜ ਉਤੇ ਬਣੇ ਡੈਮਾਂ ਦੇ ਰਾਤੋ ਰਾਤ ਮੰਦਭਾਵਨਾ ਅਧੀਨ ਗੇਟ ਖੋਲਕੇ ਸਮੁੱਚੇ ਪੰਜਾਬ ਚੜ੍ਹਦੇ ਅਤੇ ਲਹਿੰਦੇ ਨੂੰ ਡੋਬ ਕੇ ਸਾਡਾ ਨੁਕਸਾਨ ਕਰਨ ਦੀਆਂ ਮਨੁੱਖਤਾ ਵਿਰੋਧੀ ਵਿਊਤਾ ਤੇ ਅਮਲ ਕਰਨ ਦੀ ਗੱਲ ਕਰਦਾ ਹੈ। ਇਸ ਲਈ ਸਾਨੂੰ ਭਾਵੇ ਅਸੀ ਕਿਸੇ ਵੀ ਮੁਲਕ ਵਿਚ ਕਿਉ ਨਾ ਵਿਚਰਦੇ ਹੋਈਏ, ਇਨ੍ਹਾਂ ਦੋ ਵੱਡੇ ਖਤਰਿਆ ਤੋ ਸੁਚੇਤ ਰਹਿੰਦੇ ਹੋਏ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀਆ ਸਾਜਿਸਾਂ ਨੂੰ ਅਸਫਲ ਬਣਾਉਣ ਹਿੱਤ ਮੁਲਕੀ ਤੇ ਕੌਮਾਂਤਰੀ ਪੱਧਰ ਤੇ ਸਮੂਹਿਕ ਉਦਮ ਕਰਨੇ ਪੈਣਗੇ ਤਾਂ ਕਿ ਹੁਕਮਰਾਨ ਅਜਿਹੀਆ ਸਾਜਿਸਾਂ ਰਾਹੀ ਪੰਜਾਬੀ ਅਤੇ ਪੰਜਾਬ ਤੇ ਮਨੁੱਖਤਾ ਦਾ ਨੁਕਸਾਨ ਨਾ ਕਰ ਸਕੇ ।