ਮੋਦੀ ਤਾਨਾਸਾਹੀ ਮੁਤੱਸਵੀ ਹਕੂਮਤ ਖੁਦ ਹੀ ਬੰਬਾਰਮੈਟ ਕਰਕੇ ਸ੍ਰੀ ਦਰਬਾਰ ਸਾਹਿਬ ਅਤੇ ਪੰਜਾਬ ਸੂਬੇ ਨੂੰ ਨਿਸ਼ਾਨਾਂ ਬਣਾਉਣ ਦੇ ਅਮਲ ਕਰ ਸਕਦੀ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 10 ਮਈ ( ) “ਜੰਗ ਦੇ ਸੰਬੰਧ ਵਿਚ ਜੋ ਹੁਣ ਤੱਕ ਪਾਕਿਸਤਾਨ ਵਾਲੇ ਲਹਿੰਦੇ ਪੰਜਾਬ ਅਤੇ ਇੰਡੀਆ ਵਾਲੇ ਚੜ੍ਹਦੇ ਪੰਜਾਬ ਦੇ ਨਿਵਾਸੀਆ ਦੀਆਂ ਅੰਤਰੀਵ ਭਾਵਨਾਵਾ ਸਾਹਮਣੇ ਆਈਆ ਹਨ ਉਸ ਵਿਚ ਦੋਵਾਂ ਮੁਲਕਾਂ ਦੇ ਨਿਵਾਸੀ ਕਿਸੇ ਤਰ੍ਹਾਂ ਦੀ ਵੀ ਇਨਸਾਨੀਅਤ ਵਿਰੋਧੀ ਵਿਨਾਸਕਾਰੀ ਜੰਗ ਦੇ ਹੱਕ ਵਿਚ ਬਿਲਕੁਲ ਨਹੀ ਹਨ ਅਤੇ ਦੋਵਾਂ ਮੁਲਕਾਂ ਦੇ ਨਿਵਾਸੀ ਆਪਣੀ ਪਿਆਰ-ਮੁਹੱਬਤ ਨੂੰ ਵਧਾਉਣ ਅਤੇ ਵਪਾਰ ਰਾਹੀ ਆਪਣੇ ਮਾਲੀ ਸਾਧਨਾਂ ਨੂੰ ਮਜਬੂਤ ਕਰਨ ਦੀ ਡੂੰਘੀ ਇੱਛਾ ਰੱਖਦੇ ਹਨ । ਇਸ ਪਿੱਛੇ ਲਹਿੰਦੇ ਪੰਜਾਬ ਦੇ ਮਹਾਨ ਇਤਿਹਾਸ ਦਾ ਪੁਰਾਤਨ ਡੂੰਘਾਂ ਰਿਸਤਾ ਵੀ ਹੈ । ਇਹੀ ਵਜਹ ਹੈ ਕਿ ਪਾਕਿਸਤਾਨ ਦੀ ਸ਼ਾਹਬਾਜ ਸਰੀਫ ਹਕੂਮਤ ਨੇ ਇੰਡੀਆਂ ਵੱਲੋ ਪੈਦਾ ਕੀਤੇ ਗਏ ਜੰਗ ਦੇ ਮਾਹੌਲ ਦੀ ਬਦੌਲਤ ਬੇਸੱਕ ਸਭ ਆਵਾਜਾਈ ਭਾਵੇ ਉਹ ਸੜਕੀ ਤੇ ਹਵਾਈ ਹੋਵੇ ਬੰਦ ਕਰ ਦਿੱਤੇ ਹਨ । ਪਰ ਸਿੱਖ ਕੌਮ ਨੂੰ ਆਪਣੇ ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੇ ਦਰਸਨ ਕਰਨ ਦੀ ਪੂਰਨ ਖੁੱਲ੍ਹ ਦਿੱਤੀ ਗਈ ਹੈ । ਜੋ ਪਹਿਲਗਾਮ ਵਿਖੇ ਇਨਸਾਨੀਅਤ ਵਿਰੋਧੀ ਅਫਸੋਸਨਾਕ ਦੁਖਾਂਤ ਵਾਪਰਿਆ ਹੈ, ਉਹ ਪਾਕਿਸਤਾਨ ਦੀ ਧਰਤੀ ਅਤੇ ਉਥੋ ਦੇ ਨਿਵਾਸੀਆ, ਸਿੱਖਾਂ ਤੇ ਪੰਜਾਬੀਆਂ ਨਾਲ ਚੱਲਦੇ ਆ ਰਹੇ ਸੰਬੰਧਾਂ ਨੂੰ ਨਫਰਤ ਵਿਚ ਬਦਲਣ ਲਈ ਹਿੰਦੂ-ਮੁਸਲਿਮ ਦੀ ਗੱਲ ਨੂੰ ਉਭਾਰਨ ਲਈ ਇਹ ਡੂੰਘੀ ਸਾਜਿਸ ਦਾ ਹਿੱਸਾ ਵੀ ਹੋ ਸਕਦੀ ਹੈ । ਕਿਉਂਕਿ ਬਿਨ੍ਹਾਂ ਕਿਸੇ ਤੱਥ ਤੇ ਸਬੂਤਾਂ ਦੇ ਇਹ ਦੁਖਾਂਤ ਵਾਪਰਣ ਉਪਰੰਤ ਮੋਦੀ ਹਕੂਮਤ ਤੇ ਗੋਦੀ ਮੀਡੀਏ ਨੇ ਪਾਕਿਸਤਾਨ ਦਾ ਨਾਮ ਲੈਕੇ ਪ੍ਰਚਾਰ ਤੇ ਪ੍ਰਸਾਰ ਸੁਰੂ ਕਰ ਦਿੱਤਾ ਸੀ । ਤਾਂ ਕਿ ਹਿੰਦੂਸਤਾਨੀਆਂ, ਪੰਜਾਬੀਆਂ ਤੇ ਪਾਕਿਸਤਾਨੀਆ ਵਿਚ ਨਫਰਤ ਪੈਦਾ ਕਰਨ ਦੀ ਸਾਜਿਸ ਨੂੰ ਨੇਪਰੇ ਚਾੜਿਆ ਜਾ ਸਕੇ । ਜਦੋਕਿ ਪਾਕਿਸਤਾਨ ਦੇ ਵਜੀਰ ਏ ਆਜਮ ਸ੍ਰੀ ਸਰੀਫ਼ ਖੁੱਲ੍ਹੇਆਮ ਕੌਮਾਂਤਰੀ ਪੱਧਰ ਤੇ ਇਹ ਕਹਿ ਰਹੇ ਹਨ ਕਿ ਪਹਿਲਗਾਮ ਕਾਂਡ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀ ਹੈ । ਇਸ ਲਈ ਇਸ ਦੁਖਾਂਤ ਦੀ ਕੌਮਾਂਤਰੀ ਪੱਧਰ ਤੇ ਫੌਰੀ ਨਿਰਪੱਖ ਜਾਂਚ ਹੋਵੇ । ਮੋਦੀ ਹਕੂਮਤ ਨੇ ਨਾ ਤਾਂ ਖੁਦ ਕੋਈ ਜਾਂਚ ਕਰਨ ਦੇ ਹੁਕਮ ਕੀਤੇ ਹਨ ਅਤੇ ਨਾ ਹੀ ਇਸ ਨੂਮ ਕੌਮਾਂਤਰੀ ਪੱਧਰ ਤੇ ਲਿਆਉਣ ਲਈ ਕੋਈ ਉਦਮ ਕੀਤਾ ਹੈ । ਜੋ ਖੁਦ ਬ ਖੁਦ ਪ੍ਰਤੱਖ ਕਰਦੇ ਹਨ ਕਿ ਪਹਿਲਗਾਮ ਕਾਂਡ ਸਾਜਿਸ ਦਾ ਹਿੱਸਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲਗਾਮ ਦੁਖਾਂਤ ਵਾਪਰਣ ਉਪਰੰਤ ਹੁਕਮਰਾਨਾਂ ਵੱਲੋ ਪਹਿਲੋ ਹੀ ਘੜੀ ਹਿੰਦੂ-ਮੁਸਲਿਮ, ਇੰਡੀਆ-ਪਾਕਿਸਤਾਨ ਵਿਚ ਨਫਰਤ ਪੈਦਾ ਕਰਨ ਦੀ ਸਾਜਿਸ ਅਧੀਨ ਗੋਦੀ ਮੀਡੀਏ ਉਤੇ ਬਿਨ੍ਹਾਂ ਕਿਸੇ ਤੱਥਾਂ ਤੋ ਪਾਕਿਸਤਾਨ ਦਾ ਨਾਮ ਵਰਤਕੇ ਕੀਤੇ ਜਾ ਰਹੇ ਨਫਰਤ ਭਰੇ ਪ੍ਰਚਾਰ ਅਤੇ ਇਸ ਨੂੰ ਪਾਕਿਸਤਾਨ ਤੇ ਇੰਡੀਆ ਦੀ ਜੰਗ ਵਾਲਾ ਮਾਹੌਲ ਉਸਾਰਨ ਦੀ ਯੋਜਨਾ ਦਾ ਹਿੱਸਾ ਕਰਾਰ ਦਿੰਦੇ ਹੋਏ ਇਸ ਉਤੇ ਸਮੁੱਚੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਸਭ ਵੱਡੇ ਮੁਲਕਾਂ ਦੇ ਹੁਕਮਰਾਨਾਂ ਨੂੰ ਗੌਰ ਕਰਦੇ ਹੋਏ ਅਜਿਹੀਆ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਡੂੰਘੀਆ ਸਾਜਿਸਾਂ ਦੇ ਅਮਲ ਨੂੰ ਸੰਜੀਦਗੀ ਨਾਲ ਰੋਕਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਜੰਗ ਵਾਲਾ ਮਾਹੌਲ ਸਿਰਜਕੇ ਹਿੰਦੂ-ਮੁਸਲਿਮ ਜਾਂ ਸਿੱਖਾਂ ਵਿਰੁੱਧ ਨਫਰਤ ਪੈਦਾ ਕਰਕੇ ਬਿਹਾਰ ਦੀਆਂ ਚੋਣਾਂ ਜਿੱਤਣ ਦੂਸਰਾ ਪੰਜਾਬ ਸੂਬੇ ਤੇ ਸਿੱਖ ਕੌਮ ਵਰਗੀ ਅਣਖੀ ਕੌਮ ਨੂੰ ਇਸ ਜੰਗ ਰਾਹੀ ਸਬਕ ਸਿਖਾਉਣ ਦੇ ਗੁੱਝੇ ਮਕਸਦ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਪਹਿਲਗਾਮ ਦੁਖਾਂਤ ਵਾਪਰਣ ਤੋ 2 ਘੰਟੇ ਪਹਿਲੇ ਉਸ ਸਥਾਂਨ ਦੇ ਨਜਦੀਕ ਫੌਜ ਅਤੇ ਬੀਐਸਐਫ ਦੀਆਂ ਚੌਕੀਆ ਤੇ ਨਾਕੇ ਵਹੀਕਲਜ ਚੈਕ ਕਰਨ ਲਈ ਲਗਾਏ ਹੋਏ ਸਨ, ਉਹ ਚੁੱਕਾ ਦਿੱਤੇ ਗਏ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਇਹ ਕਾਂਡ ਹਕੂਮਤੀ ਸਾਜਿਸ ਦਾ ਹਿੱਸਾ ਸੀ । ਦੂਸਰਾ ਮੁਸਲਿਮ ਤੇ ਹਿੰਦੂ ਕੌਮ ਵਿਚ ਨਫਰਤ ਪੈਦਾ ਕਰਕੇ ਸਮੁੱਚੇ ਮੁਲਕ ਨਿਵਾਸੀਆ ਅਤੇ ਪੰਜਾਬੀਆਂ ਤੋ ਜੰਗ ਦੀ ਪ੍ਰਵਾਨਗੀ ਲਈ ਜਾਵੇ । ਜੋ ਹੁਕਮਰਾਨਾਂ ਨੇ ਬਿਨ੍ਹਾਂ ਪਾਣੀ ਤੋ ਮੌਜੇ ਖੋਲਦੇ ਹੋਏ ‘ਮੌਕ ਡਰਿੱਲ’ ਸਮੁੱਚੇ ਮੁਲਕ ਵਿਚ ਕਰਨ ਦੇ ਹੁਕਮ ਕੀਤੇ ਹਨ ਇਸਦਾ ਮਕਸਦ ਜੰਗੀ ਮਸਕਾਂ ਦੀ ਗੱਲ ਉਭਾਰਕੇ ਸਮੁੱਚੇ ਮੁਲਕ ਵਿਚ ਜੰਗੀ ਮਾਹੌਲ ਤਿਆਰ ਕੀਤਾ ਜਾਵੇ ।
ਉਨ੍ਹਾਂ ਕਿਹਾ ਕਿ ਇਸ ਜੰਗ ਲਗਾਉਣ ਪਿੱਛੇ ਉਪਰੋਕਤ ਮਕਸਦਾਂ ਤੋ ਇਲਾਵਾ ਇਕ ਹੋਰ ਵੀ ਖਤਰਨਾਕ ਮਕਸਦ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਜਿਨ੍ਹਾਂ ਖੂਫੀਆ ਏਜੰਸੀਆ ਤੇ ਜਾਬਰ ਹੁਕਮਰਾਨਾਂ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਅਮਰੀਕਾ, ਹਰਿਆਣਾ ਤੇ ਪੰਜਾਬ ਵਿਚ ਨਿਰਦੋਸ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤੇ ਹਨ, ਜਿਨ੍ਹਾਂ ਪ੍ਰਤੀ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਅਤੇ ਅਮਰੀਕਾ ਦੀ ਜੋ ਬਾਈਡਨ ਹਕੂਮਤ ਨੇ ਆਪੋ ਆਪਣੇ ਮੁਲਕਾਂ ਵਿਚ ਸੱਚ ਨੂੰ ਪੇਸ ਕਰਦੇ ਹੋਏ ਅਮਲ ਕੀਤੇ ਹਨ ਅਤੇ ਸਾਜਿਸਕਾਰਾਂ ਨੂੰ ਜੇਲ੍ਹਾਂ ਵਿਚ ਬੰਦੀ ਬਣਾਇਆ ਹੈ । ਹਿੰਦੂਤਵ ਹੁਕਮਰਾਨ ਕਿਸਾਨ ਅੰਦੋਲਨ ਵਿਚ ਆਪਣੀ ਲੱਗੀ ਪਿੱਠ ਲਈ ਜਿਵੇ ਸੱਪ ਦੀ ਸਿਰੀ ਤੇ ਜਖਮ ਹੋਣ ਉਪਰੰਤ ਉਹ ਜਹਿਰ ਘੋਲ ਰਿਹਾ ਹੋਵੇ ਉਸੇ ਤਰ੍ਹਾਂ ਪੰਜਾਬ, ਪੰਜਾਬੀਆਂ ਅਤੇ ਸਿੱਖਾਂ ਨੂੰ ਖਤਮ ਕਰਨ ਦੀ ਡੂੰਘੀ ਸਾਜਿਸ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ । ਜਿਵੇ ਜੰਮੂ ਕਸਮੀਰ ਵਿਚ ਗੁਰੂਘਰ ਤੇ ਸਿੱਖਾਂ ਦੇ ਘਰਾਂ ਤੇ ਬੰਬਾਰਮੈਟ ਹੋਈ ਹੈ ਜਿਸਦਾ ਕੋਈ ਸਬੂਤ ਨਹੀ ਕਿ ਪਾਕਿਸਤਾਨ ਨੇ ਕੀਤਾ ਹੈ ਜਾਂ ਇੰਡੀਅਨ ਆਰਮੀ ਨੇ ਕੀਤਾ ਹੈ । ਅਜਿਹਾ ਐਕਸਨ ਦੀ ਮੁਸਿਲਮ ਤੇ ਸਿੱਖ ਕੌਮ ਵਿਚ ਉਸੇ ਤਰ੍ਹਾਂ ਨਫਰਤ ਪੈਦਾ ਕਰਨ ਲਈ ਕੀਤਾ ਗਿਆ ਹੋ ਸਕਦਾ ਹੈ ਜਿਵੇ 2000 ਵਿਚ ਇੰਡੀਅਨ ਫ਼ੌਜ ਵੱਲੋ ਚਿੱਠੀਸਿੰਘਪੁਰਾ ਜੰਮੂ ਕਸਮੀਰ ਵਿਚ 43 ਨਿਰਦੋਸ ਸਿੱਖਾਂ ਨੂੰ ਮਾਰਕੇ ਮੁਸਲਿਮ ਤੇ ਸਿੱਖ ਕੌਮ ਵਿਚ ਨਫਰਤ ਪੈਦਾ ਕਰਨ ਦੀ ਅਸਫਲ ਕੋਸਿਸ ਕੀਤੀ ਗਈ ਸੀ । ਸੋ ਜਿਥੇ ਜਾਬਰ ਫਿਰਕੂ ਸੋਚ ਦੇ ਮਾਲਕ ਮੋਦੀ-ਸਾਹ ਵਰਗੇ ਲੋਕ ਹਕੂਮਤ ਤੇ ਬੈਠੇ ਹੋਏ ਕੋਈ ਵੀ ਘਟੀਆ ਤੋ ਘਟੀਆ ਅਤੇ ਗੈਰ ਇਨਸਾਨੀ ਸਰਮਨਾਕ ਅਮਲ ਨੂੰ ਅੰਜਾਮ ਦੇ ਸਕਦੇ ਹਨ । ਉਥੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਉਸ ਰੱਬ ਦੇ ਘਰ ਜਿਥੋ ਸਮੁੱਚੀ ਦੁਨੀਆ ਆਪਣੇ ਜੀਵਨ ਲਈ ਰੌਸਨੀ ਲੈਦੀ ਹੈ, ਉਥੇ ਜਬਰੀ ਘੁੱਪ ਹਨ੍ਹੇਰਾ ਕਰਵਾ ਦੇਣਾ ਵੀ ਇਨ੍ਹਾਂ ਹੁਕਮਰਾਨਾਂ ਦੀ ਜਹਿਨੀਅਤ ਨੂੰ ਪ੍ਰਤੱਖ ਕਰਦਾ ਹੈ। ਜੋ ਬੀਤੇ ਦਿਨਾਂ ਵਿਚ ਗੋਦੀ ਮੀਡੀਏ ਵੱਲੋ ਇਹ ਪ੍ਰਚਾਰ ਤੇ ਪ੍ਰਸਾਰ ਦੇ ਦੌਰਾਨ ਕਿਹਾ ਗਿਆ ਸੀ ਕਿ ਪਾਕਿਸਤਾਨ ਦੀ ਆਰਮੀ ਸ੍ਰੀ ਦਰਬਾਰ ਸਾਹਿਬ ਨੂੰ ਵੀ ਨਿਸ਼ਾਨਾਂ ਬਣਾ ਸਕਦੀ ਹੈ, ਉਸ ਪਿੱਛੇ ਹੁਕਮਰਾਨਾਂ ਦੀ ਮੰਦਭਾਵਨਾ ਵੀ ਪ੍ਰਤੱਖ ਦਿਖਾਈ ਦਿੰਦੀ ਹੈ । ਇਸ ਲਈ ਪੰਜਾਬੀਆ ਤੇ ਸਿੱਖ ਕੌਮ ਨੂੰ ਇਨਸਾਨੀਅਤ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲਿਆ ਨੂੰ ਇਸ ਗੱਲ ਤੋ ਸੁਚੇਤ ਤੇ ਖਬਰਦਾਰ ਰਹਿਣਾ ਪਵੇਗਾ ਕਿ ਜੰਗ ਦੇ ਬਹਾਨੇ ਅਧੀਨ ਬਲੈਕਆਊਟ ਦੇ ਵਿਚ ਅੱਧੀ ਰਾਤ ਤੋ ਬਾਅਦ ਇਹ ਮੁਤੱਸਵੀ ਹੁਕਮਰਾਨ ਖੁਦ ਹੀ ਸ੍ਰੀ ਦਰਬਾਰ ਸਾਹਿਬ ਜਾਂ ਪੰਜਾਬ ਸੂਬੇ ਨੂੰ ਭਾਰੀ ਬੰਬਾਰਮੈਟ ਦਾ ਨਿਸ਼ਾਨਾਂ ਬਣਾਕੇ ਤਬਾਹ ਕਰ ਦੇਣ ਅਤੇ ਇਸਦਾ ਦੋਸ ਜਿਵੇ ਨਿਰੰਤਰ ਬਿਨ੍ਹਾਂ ਕਿਸੇ ਤੱਥਾਂ ਤੋ ਅਨੇਕਾ ਘਟਨਾਵਾ ਵਿਚ ਪਾਕਿਸਤਾਨ ਦਾ ਨਾਮ ਲਗਾਉਦੇ ਆ ਰਹੇ ਹਨ ਇਸ ਦੁਖਦਾਇਕ ਅਮਲ ਨੂੰ ਵੀ ਪਾਕਿਸਤਾਨ ਦੇ ਸਿਰ ਮੜ ਦੇਣ । ਇਸ ਮਕਸਦ ਲਈ ਇਹ ਹੁਕਮਰਾਨ ਕਿਸੇ ਸਮੇ ਵੀ ਸਾਡੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਦੇ ਡੈਮਾਂ ਦੇ ਰਾਤੋ ਰਾਤ ਗੇਟ ਖੋਲਕੇ ਸਮੁੱਚੇ ਪੰਜਾਬ ਅਤੇ ਪੰਜਾਬ ਨਿਵਾਸੀਆ ਦੇ ਵਿਰੁੱਧ ਬਤੌਰ ਜੰਗੀ ਹਥਿਆਰ ਵੀ ਵਰਤ ਸਕਦੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਮੁਲਕਾਂ ਵਿਚ ਵੱਸਣ ਵਾਲੇ ਸੁਹਿਰਦ ਪੰਜਾਬੀਆਂ ਤੇ ਸਿੱਖਾਂ ਨੂੰ ਅਤੇ ਬਾਹਰਲੇ ਉਨ੍ਹਾਂ ਵੱਡੇ ਮੁਲਕਾਂ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਹਾਮੀ ਹਨ, ਨੂੰ ਉਪਰੋਕਤ ਖਤਰੇ ਤੋ ਜਾਣਕਾਰੀ ਦਿੰਦੇ ਹੋਏ ਇਹ ਅਪੀਲ ਕਰਨੀ ਚਾਹੇਗਾ ਕਿ ਸਿੱਖ ਕੌਮ ਦੇ ਸਰਬਉੱਚ ਸਥਾਂਨ ਸ੍ਰੀ ਦਰਬਾਰ ਸਾਹਿਬ ਜਾਂ ਸਮੁੱਚੇ ਪੰਜਾਬ ਨਿਵਾਸੀਆ ਨੂੰ ਕਿਸੇ ਸਾਜਿਸ ਅਧੀਨ ਇਹ ਫਿਰਕੂ ਹੁਕਮਰਾਨ ਨਿਸਾਨਾਂ ਨਾ ਬਣਾ ਸਕਣ ਉਸਦਾ ਉਚੇਚੇ ਤੌਰ ਤੇ ਕੌਮਾਂਤਰੀ ਪੱਧਰ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਨਿਭਾਉਣ । ਤਾਂ ਕਿ ਇਹ ਹੁਕਮਰਾਨ ਆਪਣੀਆ ਮੰਦਭਾਵਨਾ ਭਰੀਆ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਵਿਚ ਕਾਮਯਾਬ ਨਾ ਹੋ ਸਕਣ ਅਤੇ ਦੋਵਾਂ ਪੰਜਾਬ ਦੇ ਨਿਵਾਸੀਆ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਅਮਨ ਚੈਨ ਦੇ ਹਾਮੀ ਸਖਸੀਅਤਾਂ ਅਤੇ ਮੁਲਕ ਇਸ ਵਿਸੇ ਤੇ ਗੰਭੀਰਤਾ ਨਾਲ ਉਦਮ ਕਰਕੇ ਇੰਡੀਅਨ ਹੁਕਮਰਾਨਾਂ ਵੱਲੋ ਜੰਗ ਸੰਬੰਧੀ ਬਣਾਏ ਜਾ ਰਹੇ ਮਾਹੌਲ ਨੂੰ ਖਤਮ ਕਰਨ ਦੀ ਵੱਡੀ ਜਿੰਮੇਵਾਰੀ ਨਿਭਾਉਣਗੇ ।