ਬੀਜੇਪੀ-ਆਰ.ਐਸ.ਐਸ ਦੀ ਜਾਬਰ ਹਕੂਮਤ ਵੱਲੋਂ ਆਦਿਵਾਸੀਆ ਨੂੰ ਨਕਸਲਾਈਟ ਗਰਦਾਨਕੇ ਮਾਰ ਦੇਣ ਦੇ ਅਮਲ ਗੈਰ ਇਨਸਾਨੀ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਈ ( ) “ਅੱਜ ਜਦੋ ਬੀਜੇਪੀ-ਆਰ.ਐਸ.ਐਸ ਦੀ ਸਰਪ੍ਰਸਤੀ ਹੇਠ ਵਿਚਰ ਰਹੇ ਵੱਡੇ-ਵੱਡੇ ਅਡਾਨੀ, ਅੰਬਾਨੀ ਵਰਗੇ ਧਨਾਂਢ ਉਦਯੋਗਪਤੀ ਆਦਿਵਾਸੀਆਂ ਨੂੰ ਨਕਸਲਾਈਟ ਗਰਦਾਨਕੇ ਸਰਕਾਰ ਗੈਰ ਇਨਸਾਨੀ ਤੇ ਗੈਰ ਕਾਨੂੰਨੀ ਤੌਰ ਤੇ ਮਾਰਮੁਕਾ ਰਹੀ ਹੈ ਅਤੇ ਉਨ੍ਹਾਂ ਦੀ ਆਮਦਨ ਦੇ ਸਾਧਨਾਂ ਜੋ ਉਨ੍ਹਾਂ ਦੀ ਧਰਤੀ ਵਿਚ ਖਣਿਜ ਪਦਾਰਥ ਹਨ, ਉਨ੍ਹਾਂ ਨੂੰ ਲੁੱਟਣ ਹਿੱਤ, ਉਨ੍ਹਾਂ ਦੀਆਂ ਜਾਇਦਾਦਾਂ ਖੌਹ ਰਹੇ ਹਨ । ਉਨ੍ਹਾਂ ਦੀਆਂ ਨਿਰਦੋਸ਼ ਮਾਸੂਮ ਬੱਚੀਆਂ ਨੂੰ ਕੇਵਲ ਵਗਾਰ ਦੀ ਤਰ੍ਹਾਂ ਆਪਣੇ ਘਰਾਂ ਵਿਚ ਦਾਸੀਆ ਬਣਾਕੇ ਮਜਦੂਰੀ ਕਰਵਾ ਹੀ ਨਹੀ ਰਹੇ, ਬਲਕਿ ਇਨ੍ਹਾਂ ਬੱਚੀਆਂ ਨਾਲ ਖੁਦ ਵੀ ਅਤੇ ਵੱਡੇ-ਵੱਡੇ ਸਹਿਰਾਂ ਦੇ ਵੈਅਸੀਘਰਾਂ ਵਿਚ ਜ਼ਬਰ-ਜਨਾਹ ਕਰਵਾਉਣ ਲਈ ਮਜਬੂਰ ਕਰ ਰਹੇ ਹਨ । ਉਨ੍ਹਾਂ ਦੀ ਅਣਖ-ਗੈਰਤ ਅਤੇ ਮਾਲੀ ਸਾਧਨਾਂ ਦੀ ਲੁੱਟ ਖਸੁੱਟ ਕਰਨ ਤੋ ਵੀ ਗੁਰੇਜ ਨਹੀ ਕਰ ਰਹੇ । ਉਸ ਸਮੇ ਆਦਿਵਾਸੀ ਕਬੀਲਿਆ ਨਾਲ ਸੰਬੰਧਤ ਮੁਲਕ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਵੱਲੋ ਇਸ ਹੋ ਰਹੇ ਜ਼ਬਰ ਵਿਰੁੱਧ ਕੋਈ ਅਮਲੀ ਕਦਮ ਨਾ ਚੁੱਕਣਾ ਅਤਿ ਅਫਸੋਸਨਾਕ ਕਾਰਵਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਦਿਵਾਸੀ ਕਬੀਲਿਆ ਦੇ ਨਿਵਾਸੀਆ ਨਾਲ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਇੰਡੀਆ ਦੇ ਵੱਡੇ ਉਦਯੋਗਪਤੀਆਂ ਨਾਲ ਸਾਂਠ-ਗਾਂਠ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ, ਸਾਧਨਾਂ ਨੂੰ ਲੁੱਟਣ ਅਤੇ ਉਨ੍ਹਾਂ ਦੀਆਂ ਬੀਬੀਆ ਤੋ ਜ਼ਬਰੀ ਆਪਣੇ ਘਰਾਂ ਵਿਚ ਕੰਮ ਕਰਵਾਉਣ ਅਤੇ ਉਨ੍ਹਾਂ ਦੀਆਂ ਇੱਜ਼ਤਾਂ ਨੂੰ ਵੈਅਸਵਾਘਰਾਂ ਵਿਚ ਲਿਜਾਕੇ ਸਰੀਰਕ ਅਤੇ ਮਾਨਸਿਕ ਸੋਸਣ ਕਰਨ ਦੀ ਸ਼ਰਮਨਾਕ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਵਿਰੋਧਤਾ ਕਰਦੇ ਹੋਏ ਅਤੇ ਬੀਬੀ ਮੁਰਮੂ ਵੱਲੋ ਕੁਝ ਵੀ ਅਮਲ ਨਾ ਕਰਨ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵੀ ਦੁਖਦਾਇਕ ਕਾਰਵਾਈ ਹੈ ਕਿ ਸੀ.ਪੀ.ਆਈ ਤੇ ਸੀ.ਪੀ.ਐਮ ਵਰਗੀਆਂ ਮਜਦੂਰਾਂ, ਮਿਹਨਤਕਸਾਂ ਦੇ ਹੱਕ ਹਕੂਕਾ ਦੀ ਰੱਖਿਆ ਲਈ ਲੜਨ ਦਾ ਦਾਅਵਾ ਕਰਨ ਵਾਲੀਆ ਜਮਾਤਾਂ ਵੱਲੋ ਵੀ ਇਸ ਗੰਭੀਰ ਵਿਸੇ ਉਤੇ ਕੁਝ ਨਹੀ ਕੀਤਾ ਜਾ ਰਿਹਾ । ਉਨ੍ਹਾਂ ਅਮਨੈਸਟੀ ਇੰਟਰਨੈਸਨਲ, ਏਸੀਆਵਾਚ ਹਿਊਮਨਰਾਈਟਸ, ਕੌਮਾਂਤਰੀ ਸੰਗਠਨ ਯੂ.ਐਨ ਤੇ ਸੁਪਰੀਮ ਕੋਰਟ ਇੰਡੀਆ ਸਭਨਾਂ ਨੂੰ ਇਸ ਵਿਸੇ ਉਤੇ ਗੰਭੀਰਤਾ ਨਾਲ ਕਦਮ ਉੱਠਾਉਣ ਅਤੇ ਆਦਿਵਾਸੀ, ਮਜਲੂਮਾਂ ਨਾਲ ਹੋ ਰਹੇ ਹਕੂਮਤੀ ਜ਼ਬਰ ਨੂੰ ਬੰਦ ਕਰਵਾਉਣ ਲਈ ਜਿੰਮੇਵਾਰੀ ਨਿਭਾਉਣ ਦੀ ਅਪੀਲ ਉਚੇਚੇ ਤੌਰ ਤੇ ਕੀਤੀ ।