ਫ਼ਰੀਦਕੋਟ ਵਿਚ ਮੁਸਲਿਮ ਕੌਮ ਵੱਲੋਂ 2 ਮਸਜਿ਼ਦਾਂ ਬਣਾਉਣ ਉਤੇ ਕੱਟੜਵਾਦੀ ਹਿੰਦੂ ਚੀਕ-ਚਿਹਾੜਾ ਕਿਸ ਦਲੀਲ ਨਾਲ ਪਾ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 02 ਅਪ੍ਰੈਲ ( ) “ਜਦੋਂ 1950 ਵਿਚ ਲਾਗੂ ਹੋਏ ਇੰਡੀਅਨ ਵਿਧਾਨ ਵੱਲੋਂ ਸੰਪੂਰਨ ਰੂਪ ਵਿਚ ਸਭ ਧਰਮਾਂ, ਕੌਮਾਂ ਨੂੰ ਆਪੋ-ਆਪਣੀ ਵਿਧਾਨਿਕ ਆਜ਼ਾਦੀ ਦਿੱਤੀ ਗਈ ਹੈ, ਹਿੰਦੂ ਮੰਦਰ ਬਣਾ ਸਕਦੇ ਹਨ ਤਾਂ ਉਸ ਅਧੀਨ ਮੁਸਲਿਮ ਕੌਮ ਆਪਣੀ ਸਰਧਾ ਨਾਲ ਆਪਣੇ ਧਾਰਮਿਕ ਸਥਾਂਨ ਮਸਜਿਦਾਂ ਦੀ ਉਸਾਰੀ ਕਿਉਂ ਨਹੀਂ ਕਰ ਸਕਦੀ ? ਹਿੰਦੂ ਕੱਟੜਵਾਦੀਆਂ ਅਤੇ ਮੁਤੱਸਵੀ ਲੋਕ ਫ਼ਰੀਦਕੋਟ ਵਿਚ ਦੋ ਮਸਜਿਦਾਂ ਦੇ ਉਸਾਰਨ ਤੇ ਕਿਸ ਦਲੀਲ ਅਧੀਨ ਵਿਰੋਧਤਾ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਵਿਧਾਨ ਵਿਚ ਦਰਜ ਸਭ ਕੌਮਾਂ, ਧਰਮਾਂ ਦੀ ਆਜ਼ਾਦੀ ਦੇ ਦਰਜ ਕੀਤੇ ਗਏ ਹੱਕਾਂ ਦੀ ਗੱਲ ਕਰਦੇ ਹੋਏ ਅਤੇ ਹਿੰਦੂਤਵ ਕੱਟੜਵਾਦੀਆਂ ਵੱਲੋਂ, ਫ਼ਰੀਦਕੋਟ ਵਿਚ 2 ਮੁਸਲਿਮ ਕੌਮ ਦੀਆਂ ਮਸਜਿਦਾਂ ਉਸਾਰਨ ਉਤੇ ਬਿਨ੍ਹਾਂ ਕਿਸੇ ਦਲੀਲ-ਅਪੀਲ ਦੇ ਰੌਲਾ ਪਾਉਣ ਅਤੇ ਮੁਸਲਿਮ ਕੌਮ ਵਿਰੁੱਧ ਬਹੁਗਿਣਤੀ ਵਿਚ ਨਫਰਤ ਪੈਦਾ ਕਰਨ ਦੇ ਮੰਦਭਾਵਨਾ ਭਰੇ ਸਾਜਿ਼ਸਾਂ ਮਕਸਦਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਵਿਸ਼ੇ ਤੇ ਮੁਸਲਿਮ ਕੌਮ ਦੇ ਧਾਰਮਿਕ ਆਜਾਦੀ ਦੇ ਹੱਕ ਦੀ ਰੱਖਿਆ ਕਰਨ ਦੀ ਪੈਰਵੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਇੰਡੀਆ ਦੇ ਕੱਟੜਵਾਦੀ ਬੀਜੇਪੀ-ਆਰ.ਐਸ.ਐਸ. ਦੇ ਲੋਕ ਅਤੇ ਸੈਟਰ ਦੀ ਸਰਕਾਰ ਲੰਮੇ ਸਮੇ ਤੋ ਘੱਟ ਗਿਣਤੀ ਕੌਮਾਂ, ਰੰਘਰੇਟਿਆ, ਆਦਿਵਾਸੀਆ ਅਤੇ ਕਬੀਲਿਆ ਵਿਰੁੱਧ ਜੋਰ ਨਾਲ ਪ੍ਰਚਾਰ ਕਰਕੇ ਨਫ਼ਰਤ ਪੈਦਾ ਕਰਦੀ ਆ ਰਹੀ ਹੈ ਜੋ ਬਰਦਾਸਤ ਕਰਨ ਯੋਗ ਨਹੀਂ ਹੈ । ਹਿੰਦੂ ਕੱਟੜਵਾਦੀਆ ਵੱਲੋ ਇਹ ਕਹਿਣਾ ਕਿ ਫ਼ਰੀਦਕੋਟ ਜਿ਼ਲ੍ਹੇ ਵਿਚ ਜੋ ਮਸਜਿਦਾਂ ਤਿਆਰ ਹੋ ਰਹੀਆ ਹਨ, ਉਨ੍ਹਾਂ ਦੇ ਇਸਲਾਮਿਕ ਪਾਕਿਸਤਾਨ ਨਾਲ ਸੰਬੰਧ ਹਨ, ਵਿਚ ਰਤੀਭਰ ਵੀ ਨਾ ਤਾਂ ਕੋਈ ਸੱਚਾਈ ਹੈ ਅਤੇ ਨਾ ਹੀ ਮਸਜਿਦ ਉਸਾਰਨ ਵਾਲੇ ਮੁਸਲਮਾਨਾਂ ਦਾ ਅਜਿਹੀ ਕਿਸੇ ਸੋਚ ਨਾਲ ਸੰਬੰਧ ਹੈ । ਉਹ ਤਾਂ ਕੇਵਲ ਆਪਣੀ ਸਰਧਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਲੋੜ ਅਨੁਸਾਰ ਮਸਜਿਦ ਉਸਾਰਨ ਦੀ ਗੱਲ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਸਾਡੇ ਪਾਕਿਸਤਾਨ ਵਿਚ ਪੰਜਾ ਸਾਹਿਬ, ਨਨਕਾਣਾ ਸਾਹਿਬ, ਡੇਰਾ ਸਾਹਿਬ, ਰੋੜੀ ਸਾਹਿਬ, ਕਰਤਾਰਪੁਰ ਸਾਹਿਬ ਸਮੇਤ ਆਦਿ ਕੋਈ 200 ਦੇ ਕਰੀਬ ਇਤਿਹਾਸਿਕ ਮਹਾਨ ਅਸਥਾਂਨ ਹਨ, ਲਾਹੌਰ ਵਿਚ ਵੀ ਸਾਡੇ ਇਤਿਹਾਸਿਕ ਧਾਰਮਿਕ ਸਥਾਂਨ ਜੋ ਇੰਡੀਆ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜਦੀਕ ਹਨ । ਜੇਕਰ ਇੰਡੀਆ ਦੀ ਮੁਤੱਸਵੀ ਸਰਕਾਰ ਨੇ ਇਸ ਤਰ੍ਹਾਂ ਘੱਟ ਗਿਣਤੀ ਮੁਸਲਿਮ ਕੌਮ ਦੇ ਧਾਰਮਿਕ ਸਥਾਨਾਂ ਦੀ ਉਸਾਰੀ ਜਾਂ ਉਨ੍ਹਾਂ ਦੀ ਸੁੰਦਰਤਾ ਨੂੰ ਵਧਾਉਣ ਦੇ ਅਮਲਾਂ ਉਤੇ ਜ਼ਬਰੀ ਤਾਨਾਸਾਹੀ ਸੋਚ ਅਧੀਨ ਅਮਲ ਸੁਰੂ ਕਰ ਦਿੱਤਾ, ਫਿਰ ਤਾਂ ਇਸਲਾਮਿਕ-ਪਾਕਿਸਤਸਾਨ ਸਾਡੇ ਉਥੇ ਸਥਿਤ ਗੁਰੂਘਰਾਂ ਅਤੇ ਮੰਦਰਾਂ ਸੰਬੰਧੀ ਵੀ ਅਜਿਹਾ ਅਮਲ ਸੁਰੂ ਕਰ ਦੇਣਗੇ । ਜਦੋਕਿ ਸਾਡਾ ਇਸਲਾਮਿਕ-ਪਾਕਿਸਤਾਨ ਨਾਲ ਤੇ ਇਸਲਾਮ ਨਾਲ ਕਿਸੇ ਤਰ੍ਹਾਂ ਦਾ ਵੈਰ-ਵਿਰੋਧ ਨਹੀਂ ਹੈ । ਬਲਕਿ ਬਾਬਾ ਫਰੀਦ, ਭਾਈ ਮਰਦਾਨਾ, ਸਾਈ ਮੀਆ ਮੀਰ, ਨਬੀ ਖਾਂ, ਗਨੀ ਖਾਂ, ਪੀਰ ਬੁੱਧੂ ਸ਼ਾਹ, ਭਗਤ ਸਦਨਾ, ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਆਦਿ ਵੱਡੀ ਗਿਣਤੀ ਵਿਚ ਮੁਸਲਿਮ ਕੌਮ ਦਾ ਸਿੱਖ ਕੌਮ ਦੇ ਹੱਕ ਵਿਚ ਵੱਡੀ ਭੂਮਿਕਾ ਰਹੀ ਹੈ । ਇਸ ਲਈ ਸਾਡੇ ਸੰਬੰਧਾਂ ਨੂੰ ਕੋਈ ਵੀ ਤਾਕਤ ਗੰਧਲਾ ਨਹੀਂ ਕਰ ਸਕਦੀ । ਹਿੰਦੂਤਵ ਹੁਕਮਰਾਨਾਂ ਵੱਲੋਂ ਅਜਿਹੀ ਪਿਰਤ ਸੁਰੂ ਕਰਨ ਦੇ ਨਤੀਜੇ ਅਤਿ ਖ਼ਤਰਨਾਕ ਹੋ ਜਾਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਨਰਿੰਦਰ ਮੋਦੀ ਦੀ ਸੈਟਰ ਦੀ ਬੀਜੇਪੀ ਸਰਕਾਰ ਵੱਲੋ ਸਿੱਖ ਕੌਮ ਪ੍ਰਤੀ ਸੱਕੀ ਅਤੇ ਨਾਂਹਵਾਚਕ ਸੋਚ ਵਾਰੇ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਜਾਣਕਾਰੀ ਰੱਖਦੀ ਹੈ । ਫਿਰ ਸੈਟਰ ਸਰਕਾਰ ਨੇ ਬੀ.ਐਸ.ਐਫ. ਦੇ 5 ਕਿਲੋਮੀਟਰ ਦੇ ਘੇਰੇ ਦੇ ਅਧਿਕਾਰਾਂ ਨੂੰ ਵਧਾਕੇ 50 ਕਿਲੋਮੀਟਰ ਤੱਕ ਵਧਾਉਣ ਪਿੱਛੇ ਕੀ ਮਕਸਦ ਹੈ, ਉਸਨੂੰ ਵੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਹੁਤ ਅੱਛੀ ਤਰ੍ਹਾਂ ਸਮਝਦੀ ਹੈ । ਜਦੋਕਿ ਬੀ.ਐਸ.ਐਫ. ਦੀ ਡਿਊਟੀ ਤਾਂ ਅਮਨ-ਚੈਨ ਨੂੰ ਕਾਇਮ ਰੱਖਣ ਅਤੇ ਰੈਡਕਲਿਫ ਲਾਇਨ ਜੋ ਇੰਡੀਆ ਤੇ ਪਾਕਿਸਤਾਨ ਨੂੰ ਵੱਖਰੇ ਤੌਰ ਤੇ ਵਿਖਾਉਦੀ ਹੈ, ਉਸਦੀ ਰੱਖਿਆ ਕਰਨਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਹ ਗਹਿਰੀ ਸੰਕਾ ਹੈ ਕਿ ਸ੍ਰੀ ਮੋਦੀ ਦੀ ਸੈਟਰ ਹਕੂਮਤ ਘੱਟ ਗਿਣਤੀ ਸਿੱਖ ਕੌਮ ਨੂੰ ਹਰ ਢੰਗ ਨਾਲ ਦਬਾਉਣਾ ਅਤੇ ਗੁਲਾਮ ਬਣਾਉਣਾ ਚਾਹੁੰਦੀ ਹੈ ਇਹੀ ਵਜਹ ਹੈ ਕਿ ਇਸਨੇ ਬੀਤੇ ਸਮੇਂ ਵਿਚ ਸੀ.ਏ.ਏ, ਆਰ.ਆਰ.ਸੀ. ਐਨ.ਪੀ.ਆਰ, ਯੂ.ਏ.ਪੀ.ਏ. ਅਤੇ ਅਫਸਪਾ ਵਰਗੇ ਜ਼ਾਬਰ ਕਾਲੇ ਕਾਨੂੰਨ ਪਾਸ ਕੀਤੇ ਹਨ । ਜਿਸਦੀ ਦੁਰਵਰਤੋ ਮੁਸਲਿਮ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਕੁੱਚਲਣ ਲਈ ਦੁਰਵਰਤੋ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸੇ ਸੋਚ ਅਧੀਨ ਇਨ੍ਹਾਂ ਨੇ ਬਾਬਰੀ ਮਸਜਿਦ ਢਹਿ-ਢੇਰੀ ਕੀਤੀ ਅਤੇ ਜਿਸ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗੰਗੋਈ ਵੱਲੋਂ ਰਾਮ ਮੰਦਰ ਦੇ ਹੱਕ ਵਿਚ ਦਿੱਤੇ ਗਏ ਫੈਸਲੇ ਦੇ ਇਵਜ ਵੱਜੋ ਉਨ੍ਹਾਂ ਨੂੰ ਰਾਜ ਸਭਾ ਦਾ ਮੈਬਰ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਸ੍ਰੀ ਅਡਵਾਨੀ, ਮੁਰਲੀ ਮਨੋਹਰਜੋਸੀ, ਸਾਧਵੀ ਓਮਾ ਭਾਰਤੀ, ਕਲਿਆਣ ਸਿੰਘ ਅਤੇ ਹੋਰਨਾਂ ਜਿਨ੍ਹਾਂ ਨੇ ਮੁਸਲਿਮ ਕੌਮੀ ਦੀ ਬਾਬਰੀ ਮਸਜਿਦ ਦਿਨ-ਦਿਹਾੜੇ ਢੁਹਾਈ ਸੀ, ਉਨ੍ਹਾਂ ਉਤੇ ਸੀ.ਬੀ.ਆਈ. ਵਿਚ ਚੱਲ ਰਹੇ ਕੇਸ ਵਿਚੋਂ ਸੀ.ਬੀ.ਆਈ. ਦੇ ਜਸਟਿਸ ਸੁਰਿੰਦਰ ਕੁਮਾਰ ਨੇ ਬਰੀ ਕਰ ਦਿੱਤਾ ਸੀ ਜਿਸਨੂੰ ਹੁਕਮਰਾਨਾਂ ਨੇ ਰਿਟਾਇਰਮੈਟ ਤੋ ਬਾਅਦ ਬਹੁਤ ਵੱਡਾ ਅਹੁਦਾ ਦੇ ਦਿੱਤਾ ਸੀ । ਇਸ ਤਰ੍ਹਾਂ ਇਨ੍ਹਾਂ ਨੇ ਵੱਡੀਆਂ-ਵੱਡੀਆ ਰਿਸਵਤਾਂ ਤੇ ਅਹੁਦੇ ਦੇ ਕੇ ਘੱਟ ਗਿਣਤੀਆ ਨਾਲ ਹੋਈਆ ਬੇਇਨਸਾਫ਼ੀਆਂ ਦੇ ਫੈਸਲੇ ਆਪਣੇ ਹੱਕ ਵਿਚ ਕਰਵਾਉਦੇ ਰਹੇ । ਇਥੋ ਤੱਕ ਘੱਟ ਗਿਣਤੀ ਸਾਡੀ ਸਿੱਖ ਕੌਮ ਦੇ ਹੱਕ-ਹਕੂਕਾ ਨੂੰ ਵੀ ਨਿਰੰਤਰ ਹੁਕਮਰਾਨ ਕੁੱਚਲਦੇ ਆ ਰਹੇ ਹਨ । ਜੋ ਫ਼ੌਜ ਦੀਆਂ 5 ਕਮਾਡਾਂ ਹਨ ਜਿਵੇਂ ਈਸਟਰਨ, ਵੈਸਟਰ, ਨੌਰਥ, ਸੈਟਰਲ, ਸੌਥਰਨ ਕਮਾਡ ਵਿਚੋਂ ਕਿਸੇ ਵੀ ਕਮਾਡ ਦਾ ਸਿੱਖ ਜਰਨੈਲ ਨਹੀਂ ਲਗਾਇਆ ਗਿਆ । ਜਦੋਕਿ ਜਰਨਲ ਗੁਰਬਖਸ ਸਿੰਘ, ਜਰਨਲ ਜਗਜੀਤ ਸਿੰਘ ਅਰੋੜਾ, ਜਰਨਲ ਸੁਬੇਗ ਸਿੰਘ ਨੇ ਹੀ ਲੜਾਈਆ ਸਮੇਂ ਆਪਣੀ ਕਾਬਲੀਅਤ ਅਤੇ ਬਹਾਦਰੀ ਦੇ ਕਾਰਨਾਮੇ ਕਰਕੇ ਇਨ੍ਹਾਂ ਲੜਾਈਆ ਵਿਚ ਇੰਡੀਆ ਨੂੰ ਫਤਹਿ ਹਾਸਿਲ ਕਰਵਾਈ ਸੀ । ਇਸੇ ਤਰ੍ਹਾਂ ਨੇਵੀ ਅਤੇ ਏਅਰ ਫੋਰਸ ਵਿਚ ਵੀ ਕਿਸੇ ਸਿੱਖ ਨੂੰ ਇਨ੍ਹਾਂ ਉੱਚ ਅਹੁਦਿਆ ਉਤੇ ਬਿਰਾਜਮਾਨ ਨਹੀਂ ਹੋਣ ਦਿੱਤਾ ਜਾ ਰਿਹਾ । ਇਹ ਸਭ ਹੁਕਮਰਾਨਾਂ ਦੀ ਘੱਟ ਗਿਣਤੀਆ ਪ੍ਰਤੀ ਸੌੜੀ ਅਤੇ ਨਫਰਤ ਭਰੀ ਸੋਚ ਦਾ ਨਤੀਜਾ ਹੈ ।
ਸ. ਮਾਨ ਨੇ ਸਮੁੱਚੇ ਇਸਲਾਮਿਕ ਮੁਲਕਾਂ ਦੀ ਜਥੇਬੰਦੀ ਓ.ਆਈ.ਸੀ. ਤੋਂ ਇਹ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ. ਦੀ ਮੁਤੱਸਵੀ ਹਕੂਮਤ ਵੱਲੋਂ ਜੋ ਇਸਲਾਮ ਅਤੇ ਮੁਸਲਿਮ ਕੌਮ ਦੇ ਵਿਰੁੱਧ ਸਾਜ਼ਸੀ ਢੰਗ ਨਾਲ ਪ੍ਰਚਾਰ ਕਰਦੇ ਹੋਏ ਨਫਰਤ ਪੈਦਾ ਕੀਤੀ ਜਾ ਰਹੀ ਹੈ, ਉਹ ਸ੍ਰੀ ਮੋਦੀ ਨੂੰ ਵਜ਼ੀਰ-ਏ-ਆਜ਼ਮ ਦੀ ਸੌਹ ਚੁੱਕਣ ਸਮੇਂ ਕੀਤੇ ਗਏ ਨਿਰਪੱਖਤਾ ਵਾਲੇ ਪ੍ਰਣ ਨੂੰ ਯਾਦ ਕਰਵਾਉਦੇ ਹੋਏ ਇੰਡੀਆ ਵਿਚ ਮੁਸਲਿਮ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾਂਦੇ ਆ ਰਹੇ ਵਿਤਕਰਿਆ ਨੂੰ ਡਿਪਲੋਮੈਟਿਕ ਢੰਗਾਂ ਦੀ ਵਰਤੋ ਕਰਕੇ ਰੋਕਣਗੇ ।