ਘੱਟ ਗਿਣਤੀ ਮੁਸਲਿਮ ਅਤੇ ਸਿੱਖ ਕੌਮ ਦੀ ਲੜਾਈ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਣ ਦੀ, ਕੇਵਲ ਹਿੰਦੂਤਵ ਸਟੇਟ ਨਾਲ ਹੈ ਨਾ ਕਿ ਹਿੰਦੂ ਕੌਮ ਨਾਲ : ਮਾਨ
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ ( ) “ਕਿਉਂਕਿ ਲੰਮੇ ਸਮੇ ਤੋ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਆਦਿ ਹਿੰਦੂ ਸੋਚ ਤੇ ਹਿੰਦੂਤਵ ਨੂੰ ਸਮਰਪਿਤ ਹੋ ਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਇਸਾਈ, ਮੁਸਲਿਮ, ਸਿੱਖ, ਰੰਘਰੇਟੇ, ਕਬੀਲੇ, ਆਦਿ ਵਿਚ ਦਹਿਸਤ ਪਾ ਕੇ ਗੁਲਾਮ ਬਣਾਉਣ ਉਤੇ ਅਮਲ ਕਰਦੀਆ ਆ ਰਹੀਆ ਹਨ । ਇਸੇ ਸੋਚ ਅਧੀਨ ਬੀਤੇ ਸਮੇ ਵਿਚ ਮੁਸਲਿਮ, ਸਿੱਖਾਂ ਦੇ ਧਾਰਮਿਕ ਸਥਾਨਾਂ ਸ੍ਰੀ ਬਾਬਰੀ ਮਸਜਿਦ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਤੇ ਹੋਰ 36 ਗੁਰੂਘਰਾਂ ਨੂੰ ਸਾਜਿਸ ਅਧੀਨ ਨਿਸ਼ਾਨਾਂ ਬਣਾਇਆ ਗਿਆ । 2000 ਵਿਚ ਜਦੋ ਅਮਰੀਕਨ ਪ੍ਰੈਜੀਡੈਟ ਮਿਸਟਰ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਸ ਸਮੇ ਦੀ ਬੀਜੇਪੀ ਸਰਕਾਰ ਵਿਚ ਗ੍ਰਹਿ ਵਜੀਰ ਸ੍ਰੀ ਅਡਵਾਨੀ ਦੇ ਗੁਪਤ ਆਦੇਸ਼ਾਂ ਉਤੇ ਫ਼ੌਜ ਵੱਲੋ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਖਤਮ ਕਰ ਦਿੱਤਾ ਗਿਆ ਸੀ । ਇਸ ਸੱਚ ਨੂੰ ਉਸ ਸਮੇ ਦੀ ਸੈਕਟਰੀ ਆਫ ਸਟੇਟ ਬੀਬੀ ਮੈਡੇਲਿਨ ਅਲਬ੍ਰਾਈਟ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਪ੍ਰਤੱਖ ਕਰ ਦਿੱਤਾ ਸੀ । ਇਸੇ ਤਰ੍ਹਾਂ ਹੁਕਮਰਾਨਾਂ ਨੇ ਕਸਮੀਰੀਆ ਦੀ ਧਾਰਾ 370 ਅਤੇ 35ਏ ਰਾਹੀ ਮਿਲੇ ਖੁਦਮੁਖਤਿਆਰੀ ਦੇ ਹੱਕ ਨੂੰ ਰੱਦ ਕਰਕੇ ਖੁਦ ਹੀ ਸੇਰ ਦੀ ਪੂੰਛ ਨੂੰ ਹੱਥ ਲਗਾਉਣ ਦੀ ਗੁਸਤਾਖੀ ਕੀਤੀ ਹੈ ਅਤੇ ਹਾਲਾਤ ਵਿਸਫੋਟਕ ਬਣਾਉਣ ਵਿਚ ਮੋਹਰੀ ਬਣੇ ਹਨ । ਪਰ ਹਿੰਦੂਤਵ ਹੁਕਮਰਾਨਾਂ ਨੇ ਸਿੱਖ ਕੌਮ ਵੱਲੋ ਉਠਾਈ ਗਈ ਇਨਸਾਫ ਦੀ ਆਵਾਜ ਨੂੰ ਅਣਸੁਣੀ ਕਰਕੇ ਉਪਰੋਕਤ ਹੋਏ ਦੁਖਾਂਤ ਦਾ ਇਨਸਾਫ ਅੱਜ ਤੱਕ ਨਹੀ ਦਿੱਤਾ । ਜਿਵੇ ਉਸ ਸਮੇ ਅਮਰੀਕਾ ਨੂੰ ਸਿੱਖਾਂ ਤੇ ਮੁਸਲਮਾਨਾਂ ਪ੍ਰਤੀ ਸੰਕੇ ਖੜ੍ਹੇ ਕਰਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਸਾਜਿਸ ਰਚੀ ਸੀ, ਬੀਤੇ ਦਿਨੀਂ ਕਸਮੀਰ ਦੇ ਪਹਿਲਗਾਮ ਵਿਖੇ ਹੋਇਆ ਕਤਲੇਆਮ ਵੀ ਉਸ ਪੁਰਾਤਨ ਹਕੂਮਤੀ ਸਾਜਿਸ ਨੂੰ ਦੁਹਰਾਉਣ ਦੀ ਗੱਲ ਨੂੰ ਪ੍ਰਤੱਖ ਕਰਦਾ ਹੈ । ਕਿਉਂਕਿ ਪਹਿਲੇ ਇਥੇ ਬਿਲ ਕਲਿਟਨ ਆਏ ਸਨ ਅਤੇ ਬੀਤੇ ਕੱਲ੍ਹ ਅਮਰੀਕਾ ਦੇ ਵਾਈਸ ਪ੍ਰੈਜੀਡੈਟ ਮਿਸਟਰ ਜੇ.ਡੀ ਵੈਨਿਸ ਦੌਰੇ ਤੇ ਆਏ ਹੋਏ ਹਨ । ਜਦੋ ਵੀ ਕੋਈ ਅਮਰੀਕਾ ਸਟੇਟ ਦੀ ਸਖਸ਼ੀਅਤ ਇੰਡੀਆ ਆਉਦੀ ਹੈ ਤਾਂ ਅਜਿਹਾ ਸਾਜਸੀ ਕਤਲੇਆਮ ਕਿਉਂ ਹੁੰਦਾ ਹੈ, ਇੰਡੀਅਨ ਨਿਵਾਸੀਆ ਤੇ ਸਾਨੂੰ ਇਸਦਾ ਸਪੱਸਟ ਜੁਆਬ ਦਿੱਤਾ ਜਾਵੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਸਮੀਰ ਦੇ ਪਹਿਲਗਾਮ ਵਿਖੇ 28 ਹਿੰਦੂ ਯਾਤਰੂਆ ਨੂੰ ਬਿਨ੍ਹਾਂ ਵਜਹ ਮਾਰੇ ਜਾਣ ਦੇ ਵਾਪਰੇ ਦੁਖਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਅਜਿਹੇ ਦੁਖਾਂਤ ਅਮਰੀਕਨ ਸਖਸ਼ੀਅਤ ਵੱਲੋ ਇਥੇ ਆਉਣ ਉਤੇ ਵਾਰ-ਵਾਰ ਹੋਣ ਦੇ ਅਮਲਾਂ ਦਾ ਇੰਡੀਅਨ ਨਿਵਾਸੀਆ ਲਈ ਜੁਆਬ ਮੰਗਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮੁਸਲਿਮ, ਸਿੱਖ, ਆਦਿਵਾਸੀ, ਇਸਾਈ ਜਾਂ ਰੰਘਰੇਟੇ ਜੋ ਵੀ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਆਪਣੇ ਹੱਕ ਹਕੂਕਾ ਦੀ ਰੱਖਿਆ ਲਈ ਅਤੇ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਣ ਲਈ ਸੰਘਰਸ ਕਰ ਰਹੇ ਹਨ, ਉਨ੍ਹਾਂ ਦੀ ਲੜਾਈ ਸੈਟਰ ਦੇ ਮੁਤੱਸਵੀ ਬੀਜੇਪੀ-ਆਰ.ਐਸ.ਐਸ ਦੀ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਨਾਲ ਹੈ, ਨਾ ਕਿ ਹਿੰਦੂ ਕੌਮ ਨਾਲ । ਉਨ੍ਹਾਂ ਕਿਹਾ ਕਿ ਹੁਕਮਰਾਨ ਜੋ ਅਜਿਹੀਆ ਸਾਜਿਸਾਂ ਰਚਕੇ ਕਦੀ ਮੁਸਲਿਮ ਕੌਮ, ਕਦੀ ਸਿੱਖ ਕੌਮ, ਕਦੀ ਇਸਾਈਆ, ਰੰਘਰੇਟਿਆ, ਆਦਿਵਾਸੀਆ ਨੂੰ ਬਦਨਾਮ ਕਰਦੇ ਹਨ ਤਾਂ ਇਨ੍ਹਾਂ ਦਾ ਇਕੋ ਇਕ ਮਕਸਦ ਹੈ ਕਿ ਕਿਸੇ ਨਾ ਕਿਸੇ ਬਹਾਨਾ ਘੜਕੇ ਇਨ੍ਹਾਂ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਜੁਲਮ ਢਾਹਿਆ ਜਾਵੇ ਅਤੇ ਇਨ੍ਹਾਂ ਉਤੇ ਦਹਿਸਤ ਪੈਦਾ ਕਰਕੇ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਜਾਵੇ । ਜਦੋਕਿ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ‘ਭੈ ਕਾਹੁ ਕੋ ਦੇਤਿ ਨਾ ਨਾਹਿ ਭੈ ਮਾਨਤਿ ਆਨਿ’। ਅਸੀ ਕਦੀ ਵੀ ਕਿਸੇ ਦੀ ਗੁਲਾਮੀਅਤ ਅਤੇ ਜ਼ਬਰ ਨੂੰ ਸਹਿਣ ਨਹੀ ਕੀਤਾ ਅਤੇ ਨਾ ਹੀ ਸਹਿਣ ਕਰਾਂਗੇ । ਹੁਕਮਰਾਨ ਅਜਿਹੀਆ ਕਾਰਵਾਈਆ ਵਿਚ ਮਸਰੂਫ ਹਨ ਜਿਸ ਨਾਲ ਹਿੰਦੂ-ਮੁਸਲਮਾਨਾਂ, ਹਿੰਦੂ-ਸਿੱਖਾਂ ਆਦਿ ਵਿਚ ਨਫਰਤ ਪੈਦਾ ਕਰਕੇ ਜੰਗ ਛੇੜੀ ਜਾਵੇ ਅਤੇ ਫਿਰ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਢਾਹਿਆ ਜਾਵੇ । ਅਸੀ ਅਜਿਹੀ ਕਿਸੇ ਵੀ ਜੰਗ ਵਿਚ ਹੁਕਮਰਾਨਾਂ ਦਾ ਕਤਈ ਸਾਥ ਨਹੀ ਦੇਵਾਂਗੇ । ਕਿਉਂਕਿ ਅਸੀ ਇਨਸਾਨੀਅਤ ਅਤੇ ਅਣਮਨੁੱਖੀ ਕਾਰਵਾਈਆ ਅਤੇ ਅਮਲ ਦੇ ਸਖਤ ਵਿਰੁੱਧ ਹਾਂ ਅਤੇ ਨਾ ਹੀ ਕਿਸੇ ਨੂੰ ਵੀ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਦੀ ਇਜਾਜਤ ਦੇਵਾਂਗੇ ।
ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਦੀਆਂ ਫਿਰਕੂ ਜਮਾਤਾਂ ਅਤੇ ਇਨ੍ਹਾਂ ਦੇ ਆਗੂ ਮੋਦੀ, ਸ਼ਾਹ, ਭਗਵਤ ਅਜਿਹੀ ਬਿਆਨਬਾਜੀ ਤੇ ਅਮਲ ਕਰਦੇ ਆ ਰਹੇ ਹਨ ਜਿਸ ਨਾਲ ਘੱਟ ਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਕੇ ਦੂਰੀ ਬਣਾਈ ਜਾਵੇ ਅਤੇ ਇਨ੍ਹਾਂ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਕੇ ਜ਼ਬਰ ਢਾਹਿਆ ਜਾਵੇ । ਜਦੋਕਿ ਅਸੀ ਅਨੇਕਾ ਵਾਰ ਜਨਤਕ ਤੌਰ ਤੇ ਅਤੇ ਪ੍ਰਚਾਰ ਸਾਧਨਾਂ ਰਾਹੀ ਸ੍ਰੀ ਮੋਦੀ ਤੇ ਹੁਕਮਰਾਨਾਂ ਨੂੰ ਇਹ ਗੁਜਾਰਿਸ ਕਰ ਚੁੱਕੇ ਹਾਂ ਕਿ ਉਹ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਰੰਘਰੇਟੇ, ਆਦਿਵਾਸੀਆ, ਕਬੀਲਿਆ ਆਦਿ ਨਾਲ ਜੋ ਲੰਮੇ ਸਮੇ ਤੋ ਇਕ ਸੋਚੀ ਸਮਝੀ ਸਾਜਿਸ ਅਧੀਨ ਹੁਕਮਰਾਨ ਗੈਰ ਵਿਧਾਨਿਕ, ਗੈਰ ਸਮਾਜਿਕ ਢੰਗਾਂ ਰਾਹੀ ਤਸੱਦਦ ਕਰਦੇ ਆ ਰਹੇ ਹਨ, ਉਸ ਨੂੰ ਬੰਦ ਕਰਕੇ, ਉਨ੍ਹਾਂ ਦੀਆਂ ਮੁਸਕਿਲਾਂ ਅਤੇ ਸਿਕਾਇਤਾ ਨੂੰ ਟੇਬਲਟਾਕ ਰਾਹੀ ਸਦਭਾਵਨਾ ਭਰੇ ਮਾਹੌਲ ਵਿਚ ਸੁਣਕੇ ਸੰਜ਼ੀਦਗੀ ਨਾਲ ਹੱਲ ਕਰਨ ਤਾਂ ਕਿ ਇੰਡੀਆ ਦੇ ਕਿਸੇ ਵੀ ਹਿੱਸੇ ਵਿਚ ਵੱਸਣ ਵਾਲੀ ਕਿਸੇ ਤਰ੍ਹਾਂ ਦੀ ਘੱਟ ਗਿਣਤੀ ਕੌਮ, ਕਬੀਲਿਆ, ਫਿਰਕਿਆ ਵਿਚ ਹੀਣ ਭਾਵਨਾ ਉਤਪੰਨ ਹੋਵੇ ਅਤੇ ਉਨ੍ਹਾਂ ਦੇ ਮਨ ਵਿਚ ਰੋਸ ਪੈਦਾ ਹੋਣ ਉਪਰੰਤ ਉਨ੍ਹਾਂ ਨੂੰ ਲੰਮਾਂ ਸਮਾਂ ਆਪਣੇ ਨਾਲ ਹੋ ਰਹੀਆ ਬੇਇਨਸਾਫੀਆ ਨੂੰ ਦੂਰ ਕਰਵਾਉਣ ਵਿਚ ਸੰਘਰਸ ਕਰਨਾ ਪਵੇ । ਅਜਿਹੇ ਮਸਲੇ ਸਹੀ ਪਹੁੰਚ ਅਪਣਾਕੇ, ਸੀਮਤ ਸਮੇ ਵਿਚ ਟੇਬਲਟਾਕ ਕਰਕੇ ਹੀ ਹੱਲ ਹੋ ਸਕਦੇ ਹਨ । ਗੋਲੀ ਬੰਦੂਕ ਦੀ ਨੀਤੀ ਨਾਲ ਮਸਲੇ ਕਦੇ ਹੱਲ ਨਹੀ ਹੁੰਦੇ । ਪਰ ਮੋਦੀ-ਸ਼ਾਹ, ਭਗਵਤ ਵਰਗੇ ਫਿਰਕੂ ਹੁਕਮਰਾਨਾਂ ਵੱਲੋ ਸਾਡੇ ਇਨ੍ਹਾਂ ਇਨਸਾਨੀਅਤ, ਮਨੁੱਖਤਾ ਪੱਖੀ ਅਤੇ ਇਥੇ ਸਦਾ ਲਈ ਅਮਨ ਚੈਨ ਪੈਦਾ ਕਰਨ ਵਾਲੇ ਵਿਚਾਰਾਂ ਤੇ ਸੁਝਾਵਾ ਉਤੇ ਅਮਲ ਨਹੀ ਕੀਤਾ ਗਿਆ । ਜਿਸ ਕਾਰਨ ਮੁਲਕ ਦੇ ਵੱਖ-ਵੱਖ ਹਿੱਸਿਆ ਵਿਚ ਦੰਗੇ ਫਸਾਦ, ਇਕ ਫਿਰਕੇ ਦੇ ਲੋਕਾਂ ਨੂੰ ਸਾਜਸੀ ਢੰਗ ਨਾਲ ਮਰਵਾਉਣ, ਵੱਖ-ਵੱਖ ਕੌਮਾਂ ਧਰਮਾਂ ਵਿਚ ਨਫਰਤ ਪੈਦਾ ਕਰਨ ਅਤੇ ਇਥੋ ਦੀ ਕਾਨੂੰਨੀ ਵਿਵਸਥਾਂ ਲਈ ਵਿਸਫੋਟਕ ਸਥਿਤੀ ਬਣਾਉਣ ਲਈ ਇਹ ਫਿਰਕੂ ਸੋਚ ਵਾਲੇ ਹੁਕਮਰਾਨ ਹੀ ਜਿੰਮੇਵਾਰ ਹਨ ਨਾ ਕਿ ਕੋਈ ਸਮੁੱਚੀ ਕੌਮ ।