ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪਾਰਟੀ ਵੱਲੋਂ ਖੜ੍ਹੇ ਉਮੀਦਵਾਰਾਂ ਨੂੰ ਜਿਤਾਕੇ ਸਿਧਾਤਿਕ ਤੇ ਧਾਰਮਿਕ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 11 ਜਨਵਰੀ ( ) “ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਚੋਣਾਂ 19 ਜਨਵਰੀ ਨੂੰ ਵੋਟਿੰਗ ਹੋ ਰਹੀ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ. ਉੱਤਮ ਸਿੰਘ ਵਾਰਡ ਨੰਬਰ 22 ਹਲਕਾ ਕੈਂਥਲ ਤੋ ਚੋਣ ਨਿਸ਼ਾਨ ਜੀਪ, ਸ. ਖਜਾਨ ਸਿੰਘ ਵਾਰਡ ਨੰਬਰ 20 ਹਲਕਾ ਗੂਹਲਾ ਤੋ ਚੋਣ ਨਿਸ਼ਾਨ ਜੀਪ ਅਤੇ ਸ. ਸੁਖਵਿੰਦਰ ਸਿੰਘ ਅੱਛਨਪੁਰ ਵਾਰਡ ਨੰਬਰ 18 ਹਲਕਾ ਅਸੰਧ ਚੋਣ ਨਿਸ਼ਾਨ ਛੱਤਰੀ ਤੋਂ ਚੋਣਾਂ ਲੜ ਰਹੇ ਹਨ । ਜੋ ਕਿ ਨਿਰੰਤਰ ਬੀਤੇ 3 ਦਹਾਕਿਆ ਤੋ ਹਰਿਆਣਾ ਨਿਵਾਸੀਆ ਦੀ ਧਾਰਮਿਕ, ਸਿਆਸੀ, ਸਮਾਜਿਕ ਸੇਵਾ ਵਿਚ ਆਪੋ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰਦੇ ਹੋਏ ਮਸਰੂਫ ਹਨ । ਇਹ ਤਿੰਨੇ ਉਮੀਦਵਾਰ ਖਾਲਸਾ ਪੰਥ ਦੀ ਸਰਬੱਤ ਦੇ ਭਲੇ ਦੀ ਵੱਡਮੁੱਲੀ ਸੋਚ ਅਤੇ ਮਨੁੱਖੀ ਹੱਕਾਂ ਦੀ ਦ੍ਰਿੜਤਾ ਨਾਲ ਰਾਖੀ ਕਰਨ ਅਤੇ ਖਾਲਸਾ ਪੰਥ ਦੀ ਸੋਚ ਦਾ ਸਹੀ ਦਿਸ਼ਾ ਵੱਲ ਪ੍ਰਚਾਰ ਕਰਨ ਦੀਆਂ ਜਿੰਮੇਵਾਰੀਆ ਵੀ ਨਿਰੰਤਰ ਨਿਭਾਉਦੇ ਆ ਰਹੇ ਹਨ । ਇਸ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂਘਰਾਂ ਦੇ ਸੁਚਾਰੂ ਪ੍ਰਬੰਧ ਅਤੇ ਸਿੱਖੀ ਪ੍ਰਚਾਰ ਦੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਪੂਰਨ ਕਰਨ ਲਈ ਹਰਿਆਣਾ ਦੇ ਸਿੱਖ ਵੋਟਰ ਉਪਰੋਕਤ ਤਿੰਨੇ ਵਾਰਡਾਂ ਵਿਚ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਤਨ-ਮਨ-ਧਨ ਨਾਲ ਮਦਦ ਕਰਦੇ ਹੋਏ ਸਾਨਦਾਰ ਜਿੱਤ ਦਿਵਾਉਣ ਵਿਚ ਯੋਗਦਾਨ ਪਾਉਣ ਦੀ ਜਿੰਮੇਵਾਰੀ ਨਿਭਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਵਿਚ ਵੱਸਦੇ ਗੁਰਸਿੱਖਾਂ, ਪੰਥਦਰਦੀਆਂ, ਬੁੱਧੀਜੀਵੀਆਂ ਅਤੇ ਪੰਥ ਦੇ ਅਸੂਲਾਂ, ਨਿਯਮਾਂ ਨੂੰ ਪਿਆਰ ਕਰਨ ਵਾਲੇ ਹਰਿਆਣਵੀਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਦੀ ਗੁਜਾਰਿਸ ਕਰਦੇ ਹੋਏ ਜਿਤਾਕੇ ਭੇਜਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।