2 ਦਾਗੀ ਤੇ ਗੁਨਾਹਗਾਰ ਪੰਥਕ ਧੜਿਆ ਨੂੰ ਇਕ ਕਰਨ ਦੀ ਬਜਾਇ ਸਮੁੱਚੇ ਖਾਲਸਾ ਪੰਥ ਨੂੰ ਮੀਰੀ-ਪੀਰੀ ਦੇ ਸਿਧਾਂਤ ਹੇਠ ਇਕੱਤਰ ਕੀਤਾ ਜਾਂਦਾ ਤਾਂ ਬਿਹਤਰ ਹੁੰਦਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 25 ਦਸੰਬਰ ( ) “ਬੀਤੇ ਸਮੇਂ ਵਿਚ ਬੇਸੱਕ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੇ ਬਾਦਲ ਦਲ ਅਤੇ ਬਾਗੀ ਦਲ ਦੇ ਆਗੂਆਂ ਨੂੰ ਸ੍ਰੀ ਅਕਾਲ ਤਖਤ ਦੇ ਸਨਮੁੱਖ ਬਤੌਰ ਕੌਮ ਦੇ ਦੋਸ਼ੀ ਖੜ੍ਹੇ ਕਰਕੇ ਉਨ੍ਹਾਂ ਦੇ ਗੁਨਾਹਾਂ ਦੀ ਪ੍ਰਵਾਨਗੀ ਕਰਵਾਉਦੇ ਹੋਏ ਗੁਰਮਰਿਯਾਦਾ ਅਨੁਸਾਰ ਤਨਖਾਹ ਲਗਾਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਮਹਾਨਤਾ ਵਿਚ ਵਾਧਾ ਕਰਨ ਦੇ ਉੱਦਮ ਕੀਤੇ ਹਨ ਅਤੇ ਇਨ੍ਹਾਂ ਦੋਸ਼ੀ ਆਗੂਆਂ ਨੂੰ ਇਹ ਹੁਕਮ ਕਰਕੇ ਕਿ ਉਹ ਹੁਣ ਖਾਲਸਾ ਪੰਥ ਦੀ ਸਿਆਸੀ ਜਾਂ ਧਾਰਮਿਕ ਅਗਵਾਈ ਕਰਨ ਦਾ ਇਖਲਾਕੀ ਹੱਕ ਨਹੀ ਰੱਖਦੇ ਦ੍ਰਿੜਤਾਪੂਰਵਕ ਅਮਲ ਕੀਤੇ ਹਨ । ਪਰ ਜੋ ਬਾਦਲ ਦਲੀਆ ਨੂੰ ਮਿਲੇ ਹੁਕਮਾਂ ਤੋ ਮੂੰਹ ਮੋੜਕੇ, ਐਸ.ਜੀ.ਪੀ.ਸੀ ਦੀ ਸੰਸਥਾਂ ਦੀ ਅਗਜੈਕਟਿਵ ਦੀ ਦੁਰਵਰਤੋ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਨ੍ਹਾਂ ਆਗੂਆਂ ਤੋ ਮੰਗੇ ਗਏ ਅਸਤੀਫਿਆ ਦੇ ਅਮਲ ਨੂੰ ਪੂਰਨ ਕਰਨ ਤੋ ਆਨਾਕਾਨੀ ਕਰਦੇ ਹੋਏ ਇਹ ਦੋਸ਼ੀ ਆਗੂ ਆਪਣੇ ਆਪ ਨੂੰ ਫਿਰ ਤੋ ਸਿਆਸੀ ਤੌਰ ਤੇ ਸਥਾਪਿਤ ਕਰਨ ਹਿੱਤ ਤਰਲੋ ਮੱਛੀ ਹੋ ਰਹੇ ਹਨ । ਇਸਦੇ ਨਾਲ ਹੀ ਦੁਸ਼ਮਣ ਤਾਕਤਾਂ ਦੀ ਇੱਛਾ ਪੂਰਤੀ ਕਰਦੇ ਹੋਏ ਭਰਾਮਾਰੂ ਜੰਗ ਕਰਵਾਉਣ ਦੀਆਂ ਦੁੱਖਦਾਇਕ ਕਾਰਵਾਈਆ ਵਿਚ ਮਸਰੂਫ ਹਨ । ਅਜਿਹੇ ਭੰਬਲਭੂਸੇ ਵਾਲੇ ਕੌਮ ਵਿਰੋਧੀ ਅਮਲ ਨੂੰ ਖਾਲਸਾ ਪੰਥ ਨੂੰ ਬਿਲਕੁਲ ਵੀ ਬਰਦਾਸਤ ਨਹੀ ਕਰਨਾ ਚਾਹੀਦਾ । ਬਲਕਿ ਕੌਮ ਵਿਚੋ ਵਿਸਵਾਸ ਗੁਆ ਚੁੱਕੇ ਇਨ੍ਹਾਂ ਗੁਨਾਹਗਾਰ ਆਗੂਆਂ ਨੂੰ ਸਿਆਸੀ, ਧਾਰਮਿਕ, ਸਮਾਜਿਕ ਤੌਰ ਤੇ ਅੱਗੋ ਲਈ ਮੁਕੰਮਲ ਰੂਪ ਵਿਚ ਦੁਰਕਾਰ ਦੇਣਾ ਹੀ ਬਿਹਤਰ ਹੋਵੇਗਾ । ਦੂਸਰਾ ਜੇਕਰ ਜਥੇਦਾਰ ਸਾਹਿਬਾਨ ਇਨ੍ਹਾਂ ਦੋਵਾਂ ਦੋਸੀ ਗਰੁੱਪਾਂ ਦੇ ਆਗੂਆਂ ਨੂੰ ਨਵੀ ਭਰਤੀ ਰਾਹੀ ਇਕ ਕਰਨ ਦੇ ਅਮਲ ਕਰਨ ਦੀ ਬਜਾਇ ਸਮੁੱਚੀ ਕੌਮ ਵਿਚ ਵਿਚਰ ਰਹੇ ਵੱਖ-ਵੱਖ ਧੜਿਆ ਦੇ ਆਗੂਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਮੀਰੀ-ਪੀਰੀ ਦੇ ਮਹਾਨ ਸਿਧਾਂਤ ਦੀ ਅਗਵਾਈ ਹੇਠ ਕੌਮ ਦੇ ਬਿਨ੍ਹਾਂ ਤੇ ਭਰਤੀ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਬਰਾਂ ਵਿਚ ਸਭ ਧੜਿਆ ਦੇ ਨੁਮਾਇੰਦੇ ਸਾਮਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੀ ਭਰਤੀ ਕਰਵਾਉਣ ਦੇ ਅਮਲ ਕਰ ਸਕਦੇ, ਤਾਂ ਇਹ ਜਿਥੇ ਸਮੁੱਚੀ ਕੌਮ ਵਿਚ ਸਮੂਹਿਕ ਏਕਤਾ ਨੂੰ ਬਲ ਮਿਲ ਸਕਦਾ, ਉਥੇ ਸੈਟਰ ਵਿਚ ਬਣੀਆ ਦੁਸਮਣ ਤਾਕਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਉਨ੍ਹਾਂ ਦੀ ਬੀ-ਟੀਮ ਆਮ ਆਦਮੀ ਪਾਰਟੀਆ ਦੇ ਪੰਜਾਬ ਵਿਰੋਧੀ ਵਰਤਾਰੇ ਨੂੰ ਮਜਬੂਤ ਚੁਣੋਤੀ ਦੇਣ ਦੇ ਵੀ ਕੌਮ ਸਮਰੱਥ ਹੋ ਸਕਦੀ ਅਤੇ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਹੇਠ ਇਕੱਤਰ ਕਰਨ ਵਿਚ ਵੱਡਾ ਸਹਿਯੋਗ ਮਿਲਦਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 2 ਦਸੰਬਰ ਨੂੰ ਦੋਸ਼ੀ ਆਗੂਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਲੱਗੀ ਤਨਖਾਹ ਦੇ ਫੈਸਲਿਆ ਤੋ ਮੁਨਕਰ ਹੋਣ ਅਤੇ ਵਿੱਗੇ-ਟੇਡੇ ਢੰਗਾਂ ਰਾਹੀ ਆਪਣੇ ਆਪ ਨੂੰ ਸਿੱਖ ਕੌਮ ਵਿਚ ਗੈਰ ਸਿਧਾਤਿਕ ਤਰੀਕੇ ਸਥਾਪਿਤ ਕਰਨ ਦੇ ਅਸਫਲ ਅਮਲਾਂ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਦੀ ਅਗਜੈਕਟਿਵ ਅੱਜ ਵੀ ਨਿਰਪੱਖਤਾ ਨਾਲ ਖਾਲਸਾ ਪੰਥ ਦੇ ਸਿਧਾਤਾਂ ਅਨੁਸਾਰ ਉਦਮ ਕਰਨ ਦੀ ਬਜਾਇ ਦੋਸੀ ਬਾਦਲ ਦਲ ਦੀ ਧਿਰ ਬਣਕੇ ਹੀ ਅਮਲ ਕਰਦੀ ਨਜਰ ਆ ਰਹੀ ਹੈ । ਇਸੇ ਸੋਚ ਅਧੀਨ ਇਨ੍ਹਾਂ ਨੇ ਭਾਈ ਨਰੈਣ ਸਿੰਘ ਚੌੜਾਂ ਨੂੰ ਬਿਨ੍ਹਾਂ ਕਿਸੇ ਦਲੀਲ ਤੱਥ ਤੋ ਪੰਥ ਵਿਚੋ ਛੇਕਣ ਦੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਫਾਰਿਸ ਕਰਕੇ ਜਿਥੇ ਆਪਣੀ ਅਕਲ ਦਾ ਜਨਾਜਾਂ ਕੱਢਿਆ, ਉਥੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਐਸ.ਜੀ.ਪੀ.ਸੀ ਦੇ ਪ੍ਰਧਾਨ ਤੇ ਅਗਜੈਕਟਿਵ ਮੈਬਰ ਆਪਣੀ ਆਜਾਦ ਸੋਚ ਤੇ ਅਮਲ ਨਾ ਕਰਕੇ ਸ. ਸੁਖਬੀਰ ਸਿੰਘ ਬਾਦਲ ਨੂੰ ਖੁਸ ਕਰਨ ਤੇ ਖਾਲਸਾ ਪੰਥ ਵਿਰੋਧੀ ਨੀਤੀਆ ਤੇ ਹੀ ਅਮਲ ਕਰ ਰਹੇ ਹਨ । ਜਦੋਕਿ ਜਿਸ ਬਾਦਲ ਦਲ ਦੇ ਪਠਾਨਕੋਟ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਸ. ਚੌੜਾ ਦੀ ਦਸਤਾਰ ਜੋ ਗੁਰੂ ਦੀ ਨਿਸ਼ਾਨੀ ਹੈ, ਨੂੰ ਉਤਾਰਕੇ ਜੋ ਸਿੱਖੀ ਮਰਿਯਾਦਾਵਾ ਤੇ ਸਿੱਖੀ ਸਾਨ ਨੂੰ ਠੇਸ ਪਹੁੰਚਾਈ ਹੈ, ਉਸ ਵਿਰੁੱਧ ਕੋਈ ਅਮਲ ਨਾ ਕਰਕੇ ਪ੍ਰਤੱਖ ਕਰ ਰਹੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਆਪਣੇ ਬਜਰ ਗੁਨਾਹਾਂ ਦੇ ਦੋਸ਼ੀ ਪ੍ਰਵਾਨ ਕਰਨ ਉਪਰੰਤ ਵੀ ਗਲਤੀ ਤੇ ਗਲਤੀ ਕਰਕੇ ਆਪਣੇ ਆਪ ਨੂੰ ਕੱਚਰਘੜ ਸਾਬਤ ਕਰ ਰਹੇ ਹਨ । ਜਿਨ੍ਹਾਂ ਤੋ ਖਾਲਸਾ ਪੰਥ ਕਿਸੇ ਤਰ੍ਹਾਂ ਦੀ ਵੀ ਹਾਂਪੱਖੀ ਉਮੀਦ ਨਹੀ ਕਰ ਸਕਦਾ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਿਸੇ ਤਰ੍ਹਾਂ ਦੀ ਸਿਆਸੀ ਜਾਂ ਧਾਰਮਿਕ ਅਗਵਾਈ ਦੇਣ ਦੀ ਇਨ੍ਹਾਂ ਗੁਨਾਹਕਾਰਾਂ ਨੂੰ ਦੇਣ ਦੀ ਗਲਤੀ ਕਰੇਗਾ ।
ਸ. ਟਿਵਾਣਾ ਨੇ ਬੀਬੀ ਸਤਵੰਤ ਕੌਰ ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ, ਡਿਪਟੀ ਡਾਈਰੈਕਟਰ ਸਿੱਖਿਆ ਐਸ.ਜੀ.ਪੀ.ਸੀ ਵਰਗੀ ਇਮਾਨਦਾਰ ਦ੍ਰਿੜ ਸਖਸੀਅਤ ਉਤੇ ਕੇਸ ਦਰਜ ਕਰਨ ਅਤੇ ਥਾਣੇ ਵਿਚ ਬੁਲਾਕੇ ਔਰਤ ਵਰਗ ਦਾ ਅਪਮਾਨ ਕਰਨ ਦੀਆਂ ਹਕੂਮਤੀ ਕਾਰਵਾਈਆ ਦੀ ਜਿਥੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਉਥੇ ਸਰਕਾਰ ਵੱਲੋ ਸਿੱਖ ਬੀਬੀਆ ਨੂੰ ਨਿਸਾਨਾਂ ਬਣਾਉਣ ਦੀਆਂ ਸਾਜਿਸਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਅਜਿਹਾ ਹਕੂਮਤੀ ਵਰਤਾਰਾ ਪ੍ਰਤੱਖ ਕਰਦਾ ਹੈ ਕਿ ਸੈਟਰ ਤੇ ਪੰਜਾਬ ਸਰਕਾਰ ਦੀ ਸਿਆਸੀ ਮਿਲੀਭੁਗਤ ਨਾਲ ਪੰਜਾਬੀਆ ਤੇ ਸਿੱਖ ਕੌਮ ਨੂੰ ਪੁਲਸ ਦੁਆਰਾ ਸਰਕਾਰੀ ਤਸਦਦ ਦਾ ਨਿਸਾਨਾ ਬਣਾਉਦੇ ਹੋਏ ਹੁਕਮਰਾਨ ਇਕ ਵਾਰੀ ਫਿਰ ਪੰਜਾਬ, ਪੰਜਾਬੀਆ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੰਦਭਾਵਨਾ ਨਾਲ ਦੁੱਖਦਾਇਕ ਅਮਲ ਕਰ ਰਹੇ ਹਨ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਖਾਲਸਾ ਪੰਥ ਕਤਈ ਬਰਦਾਸਤ ਨਹੀ ਕਰੇਗਾ । ਜਾਬਰ ਸਰਕਾਰਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਫਿਰ ਤੋ ਪੰਜਾਬ ਨੂੰ ਆਪਣੇ ਸਿਆਸੀ ਤੁਜਰਬਿਆ ਦੀ ਪ੍ਰਯੋਗਸਾਲਾ ਨਾ ਬਣਾਕੇ ਇਥੋ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਰੱਖਣ ਵਿਚ ਯੋਗਦਾਨ ਪਾਉਣ ਵਰਨਾ ਇਸਦੇ ਨਤੀਜੇ ਇਥੋ ਦੀ ਅਮਨ ਸਾਤੀ ਲਈ ਅਤਿ ਬਦਤਰ ਬਣ ਜਾਣਗੇ ਜਿਸ ਲਈ ਦੋਵੇ ਸਰਕਾਰਾਂ ਜਿੰਮੇਵਾਰ ਹੋਣਗੀਆ ।