ਐਸ.ਜੀ.ਪੀ.ਸੀ ਦੀਆਂ 14 ਸਾਲਾਂ ਤੋਂ ਚੋਣਾਂ ਨਾ ਹੋਣ ਦੀ ਬਦੌਲਤ ਉਹ ਸਿੱਖ ਕੌਮ ਦੀ ਨੁਮਾਇੰਦਗੀ ਨਹੀ ਕਰਦੇ : ਮਾਨ
ਕਿਸੇ ਵੀ ਇਨਸਾਨ ਨੂੰ ਇਕ ਕੇਸ ਵਿਚ ਦੋਹਰੀ ਸਜ਼ਾ ਕਤਈ ਨਹੀ ਦਿੱਤੀ ਜਾ ਸਕਦੀ
ਫ਼ਤਹਿਗੜ੍ਹ ਸਾਹਿਬ, 10 ਦਸੰਬਰ ( ) “ਜੋ ਸਿੱਖ ਕੌਮ ਦੀ ਐਸ.ਜੀ.ਪੀ.ਸੀ ਦੀ ਸੰਸਥਾਂ ਹੈ, ਉਸਦੀਆਂ ਬੀਤੇ 14 ਸਾਲਾਂ ਤੋਂ ਜਰਨਲ ਚੋਣਾਂ ਨਹੀ ਹੋਈਆ ਜਿਸ ਕਾਰਨ ਇਹ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦਾ ਇਖਲਾਕੀ ਹੱਕ ਨਹੀ ਰੱਖਦੀ ਅਤੇ ਨਾ ਹੀ ਉਹ ਸਿੱਖ ਕੌਮ ਦੇ ਫੈਸਲੇ ਕਰਨ ਦੇ ਅਧਿਕਾਰ ਰੱਖਦੀ ਹੈ । ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮੀਰੀ-ਪੀਰੀ ਦੀ ਸੰਸਥਾਂ ਨੂੰ ਕਿਸੇ ਤਰ੍ਹਾਂ ਦਾ ਕੌਮ ਪ੍ਰਤੀ ਸੁਝਾਅ ਦੇਣ ਦਾ ਇਖਲਾਕੀ ਹੱਕ ਰੱਖਦੀ ਹੈ । ਦੂਸਰਾ ਇਕ ਦੋਸ਼ ਲਈ ਦੋ ਸਥਾਨਾਂ ਉਤੇ ਸਜ਼ਾਵਾਂ ਕਿਸੇ ਨੂੰ ਨਹੀ ਦਿੱਤੀਆ ਜਾ ਸਕਦੀਆਂ । ਜਦੋ ਸਰਕਾਰ ਕਾਨੂੰਨੀ ਤੌਰ ਤੇ ਸ. ਨਰੈਣ ਸਿੰਘ ਚੌੜਾ ਦੇ ਕੇਸ ਵਿਚ ਕਾਨੂੰਨੀ ਅਮਲ ਕਰ ਰਹੀ ਹੈ, ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋ ਸਜ਼ਾ ਦੀ ਮੰਗ ਕਿਵੇ ਕੀਤੀ ਜਾ ਸਕਦੀ ਹੈ ? ਜੋ ਕਿ ਡਬਲ ਜਿਉਪਾਰਡੀ (ਇਕ ਕੇਸ ਵਿਚ ਦੋਹਰੀ ਸਜ਼ਾ) ਦੇਣ ਦੇ ਤੁੱਲ ਦੁੱਖਦਾਇਕ ਅਮਲ ਹੋਣਗੇ । ਫਿਰ ਬੀਤੇ ਸਮੇ ਦੀਆਂ ਕੌਮ ਵਿਰੋਧੀ ਹੋਈਆ ਬਜਰ ਗੁਸਤਾਖੀਆ ਕਰਨ ਵਾਲੇ, ਕੌਮ ਦੇ ਮਸਲਿਆ ਨੂੰ ਸਹੀ ਢੰਗ ਨਾਲ ਹੁਕਮਰਾਨਾਂ ਕੋਲ ਉਠਾਕੇ ਸੰਜੀਦਗੀ ਨਾਲ ਹੱਲ ਕਰਵਾਉਣ ਅਤੇ ਆਤਮਿਕ ਤੌਰ ਤੇ ਹੋਈਆ ਗੁਸਤਾਖੀਆਂ ਦਾ ਪਸਚਾਤਾਪ ਕਰਦੇ ਹੋਏ ਕੌਮ ਨੂੰ ਮੀਰੀ ਪੀਰੀ ਦੇ ਤਖਤ ਦੀ ਅਗਵਾਈ ਹੇਠ ਇਕੱਤਰ ਕਰਨ ਦੇ ਅਮਲ ਕਰਕੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਦੀ ਬਜਾਇ ਜੋ ਭਰਾਮਾਰੂ ਜੰਗ ਵੱਲ ਵਧਾਉਣ ਦੇ ਦੁੱਖਦਾਇਕ ਅਮਲ ਕਰਦੇ ਨਜਰ ਆ ਰਹੇ ਹਨ, ਇਸ ਨੂੰ ਕਦਾਚਿਤ ਸਹੀ ਨਹੀ ਠਹਿਰਾਇਆ ਜਾ ਸਕਦਾ । ਕਿਉਂਕਿ ਭਰਾਮਾਰੂ ਜੰਗ ਤਾਂ ਹੁਕਮਰਾਨ ਖੁਦ ਕਰਵਾਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹਨ । ਜੋ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਪੂਰਨ ਕਰਨ ਵਿਚ ਲੱਗੇ ਹੋਏ ਹਨ, ਇਹ ਅਮਲ ਅਤਿ ਅਫਸੋਸਨਾਕ ਅਤੇ ਖਾਲਸਾ ਪੰਥ ਦੀ ਆਨ-ਸਾਨ ਨੂੰ ਠੇਸ ਪਹੁੰਚਾਉਣ ਵਾਲੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਨਰੈਣ ਸਿੰਘ ਚੌੜਾ ਸੰਬੰਧੀ ਮੌਜੂਦਾ ਕਾਨੂੰਨੀ ਤੌਰ ਆਪਣੀ ਮਾਨਤਾ ਖਤਮ ਹੋ ਚੁੱਕੀ ਐਸ.ਜੀ.ਪੀ.ਸੀ ਦੇ ਉਨ੍ਹਾਂ ਅਧਿਕਾਰੀਆਂ ਵੱਲੋ ਜੋ ਅੱਜ ਤੱਕ ਤਨਖਾਹ ਭੁਗਤ ਰਹੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਦੇ ਹਰ ਕੰਮ ਵਿਚ ਸਹਿਯੋਗ ਕਰਕੇ ਖਾਲਸਾ ਪੰਥ ਦੀਆਂ ਮਰਿਯਾਦਾਵਾਂ ਦਾ ਘਾਣ ਕਰਦੇ ਆ ਰਹੇ ਹਨ ਉਨ੍ਹਾਂ ਵੱਲੋ ਸ. ਨਰੈਣ ਸਿੰਘ ਚੌੜਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਤਨਖਾਹੀਆ ਕਰਾਰ ਦੇਣ ਦੇ ਪ੍ਰਗਟਾਏ ਵਿਚਾਰਾਂ ਦਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਨੇ ਬੀਤੇ ਸਮੇ ਵਿਚ ਸ. ਜਸਪਾਲ ਸਿੰਘ ਚੌੜ ਸਿੱਧਵਾ, ਦਰਸ਼ਨ ਸਿੰਘ ਲੋਹਾਰਾ, ਜਥੇਦਾਰ ਗੁਰਦੇਵ ਸਿੰਘ ਕਾਊਕੇ, ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਸ਼ਹੀਦ ਕੀਤੇ ਗਏ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਤੋ ਇਲਾਵਾ 25 ਹਜਾਰ ਦੇ ਕਰੀਬ ਨਿਰਦੋਸ ਸਿੱਖ ਨੌਜਵਾਨਾਂ ਨੂੰ ਜਾਲਮ ਪੁਲਿਸ ਅਫਸਰਾਂ ਹੱਥੋ ਕਤਲ ਕਰਵਾਉਣ ਦੇ ਇਹ ਆਗੂ ਦੋਸ਼ੀ ਹਨ । ਇਸ ਤੋ ਇਲਾਵਾ ਐਸ.ਜੀ.ਪੀ.ਸੀ ਦੇ ਸਾਧਨਾਂ ਤੇ ਖਜਾਨੇ ਦੀ ਦੁਰਵਰਤੋ ਕਰਨ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ, ਸਿਰਸੇਵਾਲੇ ਬਲਾਤਕਾਰੀ ਕਾਤਲ ਸਾਧ ਨੂੰ ਮੁਆਫ਼ੀ ਦਿਵਾਉਣ, ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਰਿਯਾਦਾਵਾ ਦਾ ਘਾਣ ਕਰਨ ਆਦਿ ਦੋਸ਼ਾਂ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਤੋ ਸਜਾਵਾਂ ਭੁਗਤ ਰਹੇ ਹਨ । ਜਦੋਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੀਆ ਜਿੰਮੇਵਾਰੀਆਂ ਤੇ ਫਰਜ ਪੂਰੇ ਕਰ ਦਿੱਤੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਇਨ੍ਹਾਂ ਨੂੰ ਤਨਖਾਹ ਲਗਾਉਦੇ ਹੋਏ ਲਿਖਤੀ ਰੂਪ ਵਿਚ ਖਾਲਸਾ ਪੰਥ ਦੀ ਅਗਵਾਈ ਕਰਨ ਤੋ ਕੋਈ ਵੀ ਇਖਲਾਕੀ ਹੱਕ ਨਾ ਹੋਣ ਦੀ ਗੱਲ ਸਪੱਸਟ ਰੂਪ ਵਿਚ ਕਰ ਦਿੱਤੀ ਹੈ, ਫਿਰ ਇਹ ਆਗੂ ਹੁਣ ਛੋਟੇ-ਛੋਟੇ ਨੁਕਤਿਆ ਨੂੰ ਉਠਾਕੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਿਉਂ ਕਰ ਰਹੇ ਹਨ ?
ਉਨ੍ਹਾਂ ਕਿਹਾ ਕਿ ਜੇਕਰ ਇਹ ਸਿੱਖ ਕੌਮ ਦੀ ਨਜਰ ਵਿਚ ਤਨਖਾਹੀਏ ਕਰਾਰ ਦਿੱਤੇ ਗਏ ਆਗੂ ਕੁਝ ਕਰ ਸਕਦੇ ਹਨ, ਤਾਂ ਉਹ ਬਾਹਰਲੇ ਮੁਲਕਾਂ ਵਿਚ ਹਿੰਦੂਤਵ ਹੁਕਮਰਾਨਾਂ ਵੱਲੋ ਕਤਲ ਕੀਤੇ ਜਾ ਰਹੇ ਸਿੱਖ ਨੌਜਵਾਨਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਜਿਨ੍ਹਾਂ ਵਿਚ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਾਮਿਲ ਹਨ । ਉਨ੍ਹਾਂ ਨੂੰ ਕੈਨੇਡੀਅਨ, ਅਮਰੀਕਨ, ਬਰਤਾਨੀਆ ਅਤੇ ਪਾਕਿਸਤਾਨ ਦੇ ਕਾਨੂੰਨਾਂ ਦੁਆਰਾ ਬਣਦੀਆਂ ਸਜਾਵਾਂ ਦਿਵਾਉਣ ਲਈ ਉਨ੍ਹਾਂ ਮੁਲਕਾਂ ਦੀਆਂ ਹਕੂਮਤਾਂ ਨੂੰ ਸਹਿਯੋਗ ਕਰਨ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਜੋ ਹੁਕਮਰਾਨਾਂ ਵੱਲੋ ਭਰਾਮਾਰੂ ਜੰਗ ਕਰਵਾਉਣ ਦੀਆਂ ਸਾਜਿਸਾਂ ਤੇ ਅਮਲ ਹੋ ਰਿਹਾ ਹੈ, ਉਸ ਨੂੰ ਅਸਫਲ ਬਣਾਉਣ ਲਈ ਸਹਿਯੋਗ ਕਰਨ ਤਾਂ ਬਿਹਤਰ ਹੋਵੇਗਾ । ਨਾ ਕਿ ਦੁਸਮਣ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣਨ ਦੀ ਗੁਸਤਾਖੀ ਕਰਨ ।