06 ਦਸੰਬਰ ਨੂੰ ਗੁਰਦੁਆਰਾ ‘ਹਾਅ ਦਾ ਨਾਅਰਾ ਸਾਹਿਬ ਮਲੇਰਕੋਟਲਾ’ ਵਿਖੇ ਬਾਬਰੀ ਮਸਜਿਦ ਦੀ ਸ਼ਹਾਦਤ ਦਿਹਾੜੇ ਨੂੰ ਮਨਾਇਆ ਜਾਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਜੋ ਕੱਟੜਵਾਦੀ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਫਿਰਕੂ ਜਮਾਤਾਂ ਨੇ ਮਿਲਕੇ 06 ਦਸੰਬਰ 1992 ਨੂੰ ਮੁਸਲਿਮ ਕੌਮ ਦੇ ਪ੍ਰਮੁੱਖ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਗੈਤੀਆ, ਹਥੌੜਿਆਂ ਨਾਲ ਸ਼ਹੀਦ ਕਰ ਦਿੱਤਾ ਸੀ, ਉਹ ਦਿਨ ਇੰਡੀਆ ਦੇ ਨਿਰਪੱਖ ਅਤੇ ਜਮਹੂਰੀਅਤ ਪੱਖੀ ਵਿਧਾਨ ਤੇ ਨਿਜਾਮ ਉਤੇ ਇਕ ਵੱਡਾ ਮਨੁੱਖਤਾ ਵਿਰੋਧੀ ਕਲੰਕ ਹੈ । ਉਸ ਸਮੇ ਤੋ ਹੀ ਮੁਸਲਿਮ ਕੌਮ ਅਤੇ ਅਸੀ ਇਸ ਦਿਨ ਨੂੰ ਬਾਬਰੀ ਮਸਜਿਦ ਦੇ ਸ਼ਹੀਦੀ ਦਿਹਾੜੇ ਦੇ ਤੌਰ ਤੇ ਮਨਾਉਦੇ ਆ ਰਹੇ ਹਾਂ। ਇਸ ਵਾਰੀ ਆਉਣ ਵਾਲੇ ਕੱਲ੍ਹ 06 ਦਸੰਬਰ ਨੂੰ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਮਲੇਰਕੋਟਲਾ ਵਿਖੇ ਮੁਸਲਿਮ ਤੇ ਸਿੱਖ ਕੌਮ ਇਕੱਠੇ ਹੋ ਕੇ ਇਸ ਸਹੀਦੀ ਦਿਹਾੜੇ ਨੂੰ ਮਨਾਅ ਰਹੇ ਹਨ । ਸਮੁੱਚੇ ਇਨਸਾਫ ਪਸੰਦ ਮਨੁੱਖਤਾ, ਮੁਸਲਿਮ, ਸਿੱਖਾਂ ਨੂੰ ਇਸ ਸ਼ਹੀਦੀ ਦਿਹਾੜੇ ਤੇ ਪਹੁੰਚਣ ਦੀ ਖੁੱਲ੍ਹੀ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 06 ਦਸੰਬਰ ਨੂੰ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਮਲੇਰਕੋਟਲਾ ਵਿਖੇ ਬਾਬਰੀ ਮਸਜਿਦ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਮੁਸਲਿਮ, ਸਿੱਖ ਤੇ ਸਭ ਵਰਗਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਹੋਏ ਕੀਤੀ ।