ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਅਫਰੀਕਾ ਤੋ ਆਏ ਚੰਗੀ ਨਸਲ ਦੇ ਚੀਤਿਆ ਦੇ ਬੱਚਿਆਂ ਦਾ ਮਰ ਜਾਣਾ ਚਿੰਤਾਜਨਕ ਅਤੇ ਗੈਰ ਜਿੰਮੇਵਰਾਨਾ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਸਾਡੇ ਇੰਡੀਆਂ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਲਈ ਬਣੇ ਪਾਰਕਾਂ ਵਿਚ ਅੱਛੀ ਨਸ਼ਲ ਦੇ ਚੀਤਿਆਂ ਦੀ ਵੱਡੀ ਘਾਟ ਹੋ ਗਈ ਹੈ, ਜਿਸ ਕਾਰਨ ਦੱਖਣੀ ਅਫਰੀਕਾ ਤੋ ਕਾਫ਼ੀ ਸਮਾਂ ਪਹਿਲਾ ਬਹੁਤ ਅੱਛੀ ਕਿਸਮ ਦੇ ਚੀਤਿਆਂ ਨੂੰ ਇੰਡੀਆ ਮੰਗਵਾਇਆ ਗਿਆ ਸੀ ਤਾਂ ਕਿ ਇਸ ਅੱਛੀ ਨਸਲ ਦੇ ਚੀਤਿਆਂ ਤੇ ਉਨ੍ਹਾਂ ਦੇ ਬੱਚਿਆਂ ਦੀ ਗਿਣਤੀ ਵਿਚ ਇਨ੍ਹਾਂ ਨੈਸ਼ਨਲ ਪਾਰਕਾਂ ਅਤੇ ਜੰਗਲਾਂ ਵਿਚ ਵਾਧਾ ਕੀਤਾ ਜਾ ਸਕੇ ਅਤੇ ਇਹ ਨਸ਼ਲ ਖ਼ਤਮ ਨਾ ਹੋ ਸਕੇ । ਜਦੋ ਇਹ ਚੀਤੇ ਮੰਗਵਾਏ ਗਏ ਸਨ, ਤਾਂ ਅਸੀਂ ਉਚੇਚੇ ਤੌਰ ਤੇ ਨੈਸਨਲ ਪਾਰਕ ਦੇ ਪ੍ਰਬੰਧਕਾਂ ਤੇ ਸਰਕਾਰਾਂ ਨੂੰ ਸੁਚੇਤ ਕਰਦੇ ਹੋਏ ਜਨਤਕ ਤੌਰ ਤੇ ਪ੍ਰੈਸ ਬਿਆਨ ਰਾਹੀ ਇਹ ਅਪੀਲ ਕੀਤੀ ਸੀ ਕਿ ਇਨ੍ਹਾਂ ਛੋਟੇ ਬੱਚਿਆਂ ਦੀ ਪ੍ਰਵਰਿਸ, ਦੇਖਭਾਲ ਪੂਰੀ ਮੁਸਤੈਦੀ ਨਾਲ ਕੀਤੀ ਜਾਵੇ ਅਤੇ ਕੋਈ ਵੀ ਲੱਕੜਬੱਘਾ ਜਾਂ ਕੁੱਤੇ ਇਨ੍ਹਾਂ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾ ਸਕਣ । ਪਰ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਅੱਜ ਅਖਬਾਰਾਂ ਵਿਚ ਇਹ ਖਬਰ ਨਸਰ ਹੋ ਚੁੱਕੀ ਹੈ ਕਿ ਅਫਰੀਕਨ ਚੀਤਿਆਂ ਦੇ 2 ਛੋਟੇ ਬੱਚਿਆਂ ਦੇ ਪਿੰਜਰ ਨੈਸਨਲ ਪਾਰਕ ਕੁਨੋ ਵਿਚ ਮਿਲੇ ਹਨ । ਜੋ ਕਿ ਨੈਸਨਲ ਪਾਰਕ ਦੇ ਪ੍ਰਬੰਧਕਾਂ, ਸਰਕਾਰਾਂ ਦੇ ਗੈਰ ਜਿੰਮੇਵਰਾਨਾ ਅਮਲ ਹਨ । ਜੋ ਇਨ੍ਹਾਂ ਬਾਹਰੋ ਆਏ ਚੀਤਿਆ ਤੇ ਉਨ੍ਹਾਂ ਦੇ ਬੱਚਿਆਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਕਰਨ ਦੀ ਬਦੌਲਤ ਮੌਤ ਦੇ ਮੂੰਹ ਵਿਚ ਚਲੇ ਗਏ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਨੋ ਨੈਸਨਲ ਪਾਰਕ ਦੇ ਪ੍ਰਬੰਧਕਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਇੰਡੀਆ ਪੱਧਰ ਤੇ ਕੰਮ ਕਰ ਰਹੇ ਇੰਡੀਆ ਦੇ ਵਿਭਾਗ ਅਤੇ ਸਰਕਾਰਾਂ ਦੀ ਵੱਡੀ ਅਣਗਹਿਲੀ ਹੋਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਗੈਰ ਜਿੰਮੇਵਰਾਨਾ ਅਮਲਾਂ ਲਈ ਦੋਸ਼ੀ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਹਰ ਵਰਗ ਦੇ ਇਨਸਾਨਾਂ ਨੂੰ ਉਸ ਕੁਦਰਤ ਅਤੇ ਵਿਧਾਨ ਵੱਲੋ ਜਿੰਦਗੀ ਜਿਊਂਣ, ਆਨੰਦ ਮਾਨਣ ਅਤੇ ਅੱਗੇ ਵੱਧਣ ਦੇ ਅਧਿਕਾਰ, ਹੱਕ ਹਾਸਿਲ ਹਨ, ਉਸੇ ਤਰ੍ਹਾਂ ਇਨ੍ਹਾਂ ਜਾਨਵਰ, ਪੰਛੀਆਂ ਨੂੰ ਵੀ ਇਹ ਕੁਦਰਤ ਦੇ ਬਖਸਿਸ ਕੀਤੇ ਅਤੇ ਵੱਖ-ਵੱਖ ਮੁਲਕਾਂ ਦੇ ਵਿਧਾਨਾਂ ਵਿਚ ਇਨ੍ਹਾਂ ਦੀ ਸੁਰੱਖਿਆ ਲਈ ਤਹਿ ਕੀਤੇ ਨਿਯਮ, ਅਸੂਲ ਮੰਗ ਕਰਦੇ ਹਨ ਕਿ ਇਨ੍ਹਾਂ ਜੀਵਾਂ ਨਾਲ ਕਿਸੇ ਤਰ੍ਹਾਂ ਵੀ ਬੇਇਨਸਾਫ਼ੀ, ਤਸੱਦਦ ਨਹੀ ਹੋਣਾ ਚਾਹੀਦਾ । ਉਨ੍ਹਾਂ ਇੰਡੀਆ ਵਿਚ ਬਣੇ ਜੰਗਲੀ ਜੀਵਾਂ ਦੇ ਨੈਸਨਲ ਪਾਰਕਾਂ ਦੇ ਪ੍ਰਬੰਧਕਾਂ, ਸਰਕਾਰਾਂ ਸਭਨਾਂ ਨੂੰ ਇਸ ਵਿਸੇ ਤੇ ਸੰਜ਼ੀਦਾ ਹੋ ਕੇ ਅਜਿਹੇ ਅਮਲ ਕਰਨ ਦੀ ਅਪੀਲ ਕੀਤੀ ਜਿਸ ਨਾਲ ਸਾਡੇ ਜੰਗਲਾਂ ਅਤੇ ਨੈਸਨਲ ਪਾਰਕਾਂ ਵਿਚ ਜਿਨ੍ਹਾਂ ਜੀਵਾਂ ਦੀਆਂ ਨਸ਼ਲਾਂ ਖਤਮ ਹੋਣ ਦੀ ਕਗਾਰ ਤੇ ਪਹੁੰਚ ਚੁੱਕੀਆ ਹਨ ਉਨ੍ਹਾਂ ਦੀ ਸੁਰੱਖਿਆ ਕਰਦੇ ਹੋਏ ਗਿਣਤੀ ਵਧਾਉਣ ਦਾ ਉਚੇਚੇ ਤੌਰ ਤੇ ਪ੍ਰਬੰਧ ਹੋਵੇ ਤਾਂ ਕਿ ਇਹ ਜੀਵ ਵੀ ਇਨ੍ਹਾਂ ਨੈਸਨਲ ਪਾਰਕਾਂ ਦੇ ਸਿੰਗਾਰ ਬਣਨ ਦੇ ਨਾਲ-ਨਾਲ ਆਪਣੇ ਜਿਊਂਣ ਦੇ ਹੱਕ ਨਾ ਜੀ ਸਕਣ ।