ਪੰਜਾਬ ਸਰਕਾਰ ਵੱਲੋਂ ਕਰਨਾਟਕਾ ਵਿਖੇ ਭੇਜੀ ਝੋਨੇ ਦੀ ਫ਼ਸਲ ਦਾ ਗੁਣਾਤਮਿਕ ਪੱਖੋ ਰੱਦ ਹੋਣਾ ਦੁੱਖਦਾਇਕ, ਉੱਚ ਪੱਧਰੀ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 07 ਨਵੰਬਰ ( ) “ਜੋ ਹੁਣੇ ਹੀ ਪੰਜਾਬ ਤੋਂ ਕਰਨਾਟਕਾ ਵਿਖੇ ਝੋਨੇ ਦੀ ਫ਼ਸਲ ਗਈ ਹੈ, ਉਹ ਉਥੋ ਦੇ ਨਿਰੀਖਕਾਂ ਵੱਲੋ ਜੋ ਉਸਦੀ ਕੁਆਲਟੀ ਗੁਣਾਤਮਿਕ ਪੱਖੋ ਰੱਦ ਕਰ ਦਿੱਤੀ ਗਈ ਹੈ, ਇਹ ਬਹੁਤ ਹੀ ਅਫਸੋਸਨਾਕ ਅਤੇ ਦੁੱਖਦਾਇਕ ਗੱਲ ਹੈ । ਜਿਸ ਨਾਲ ਕੇਵਲ ਪੰਜਾਬ ਸੂਬੇ ਦਾ ਮਾਲੀ ਤੌਰ ਤੇ ਵੱਡਾ ਨੁਕਸਾਨ ਨਹੀ ਹੋਇਆ, ਬਲਕਿ ਪੰਜਾਬ ਸੂਬੇ ਦੀ ਵੱਡੀ ਬਦਨਾਮੀ ਦਾ ਕਾਰਨ ਵੀ ਬਣ ਰਹੀ ਹੈ । ਜੋ ਇਹ ਕਾਰਵਾਈ ਹੋਈ ਹੈ, ਇਸਦੀ ਪੰਜਾਬ ਸਰਕਾਰ ਵੱਲੋ ਉੱਚ ਪੱਧਰ ਢੰਗ ਨਾਲ ਨਿਰਪੱਖਤਾ ਦੇ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਖਰੀਦ ਕਰਨ ਵਾਲਾ ਅਫਸਰ ਜਾਂ ਅਧਿਕਾਰੀ ਇਸ ਵਿਚ ਜਿੰਮੇਵਾਰ ਹਨ ਜਾਂ ਇਸ ਫਸਲ ਨੂੰ ਭੇਜਣ ਵਿਚ ਅਧਿਕਾਰੀਆਂ ਵੱਲੋ ਕੋਈ ਵੱਡਾ ਕਾਂਡ ਕੀਤਾ ਗਿਆ ਹੈ, ਉਸਦੀ ਫੌਰੀ ਨਿਰਪੱਖਤਾ ਨਾਲ ਜਾਂਚ ਹੋਵੇ ਅਤੇ ਕਿਸੇ ਵੀ ਦੋਸੀ ਅਧਿਕਾਰੀ ਨੂੰ ਬਖਸਿਆ ਨਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਪੰਜਾਬ ਤੋ ਕਰਨਾਟਕਾ ਵਿਖੇ ਪਹੁੰਚੀ ਝੌਨੇ ਦੀ ਫਸਲ ਦਾ ਉਥੋ ਦੇ ਨਿਰੀਖਕਾ ਵੱਲੋਂ ਰੱਦ ਕਰਨ ਤੇ ਪੈਦਾ ਹੋਈ ਸਥਿਤੀ ਅਤੇ ਪੰਜਾਬ ਸੂਬੇ ਦਾ ਹੋਇਆ ਵੱਡੇ ਪੱਧਰ ਤੇ ਨੁਕਸਾਨ ਨੂੰ ਅਤਿ ਦੁੱਖਦਾਇਕ ਕਰਾਰ ਦਿੰਦੇ ਹੋਏ ਅਤੇ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਝੋਨੇ ਦੀ ਫਸਲ ਜਦੋ ਜਿੰਮੀਦਾਰਾਂ ਤੋਂ ਏਜੰਸੀਆਂ ਨੇ ਖਰੀਦੀ ਹੈ, ਤਾਂ ਉਸ ਸਮੇਂ ਇਸਦੀ ਗੁਣਾਤਮਿਕ ਨੂੰ ਦੇਖਦੇ ਹੋਏ ਹੀ ਪ੍ਰਵਾਨ ਕੀਤੀ ਹੈ । ਹੋ ਸਕਦਾ ਹੈ, ਇਸ ਭੇਜੀ ਫਸਲ ਅਤੇ ਇਥੋ ਨਵੀ ਖਰੀਦੀ ਫਸਲ ਵੱਖ-ਵੱਖ ਸਥਾਨਾਂ ਤੇ ਸਟੋਰਾਂ ਵਿਚੋ ਭੇਜੀ ਗਈ ਹੋਵੇ ਅਤੇ ਹੁਣ ਇਹ ਹੋਏ ਮਾਲੀ ਨੁਕਸਾਨ ਦਾ ਜਿੰਮੀਦਾਰਾਂ ਜਾਂ ਆੜਤੀਆਂ ਉਤੇ ਬਿਲਕੁਲ ਨਹੀ ਹੋਣਾ ਚਾਹੀਦਾ । ਇਸ ਹੋਏ ਵੱਡੇ ਮਾਲੀ ਨੁਕਸਾਨ ਦੀ ਜਿੰਮੇਵਾਰੀ ਸੰਬੰਧਤ ਖਰੀਦ ਏਜੰਸੀਆਂ ਅਤੇ ਇਸ ਨੂੰ ਭੇਜਣ ਵਾਲੇ ਅਧਿਕਾਰੀਆਂ ਉਤੇ ਹੀ ਹੋਣੀ ਚਾਹੀਦੀ ਹੈ । ਨਾ ਕਿ ਇਸਦਾ ਇਨਸਾਨਾਂ ਕਿਸਾਨਾਂ ਤੇ ਆੜਤੀਆਂ ਨੂੰ ਬਣਾਉਣਾ ਚਾਹੀਦਾ ਹੈ । ਉਨ੍ਹਾਂ ਸ. ਭਗਵੰਤ ਮਾਨ ਸਰਕਾਰ ਤੋ ਉਮੀਦ ਪ੍ਰਗਟ ਕੀਤੀ ਕਿ ਉਹ ਇਸ ਹੋਏ ਕਾਂਡ ਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ, ਹੇਰਾਫੇਰੀ ਕਰਨ ਵਾਲੇ ਅਧਿਕਾਰੀਆਂ ਅਤੇ ਪੰਜਾਬ ਸੂਬੇ ਦੀ ਬਦਨਾਮੀ ਕਰਨ ਵਾਲੇ ਅਧਿਕਾਰੀਆਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਜਿਥੇ ਬਣਦੀਆਂ ਸਜਾਵਾਂ ਦੇਣ ਦਾ ਪ੍ਰਬੰਧ ਕਰਨਗੇ, ਉਥੇ ਅੱਗੋ ਲਈ ਅਜਿਹਾ ਪ੍ਰਬੰਧ ਕਰਨਗੇ ਕਿ ਕੋਈ ਵੀ ਅਧਿਕਾਰੀ ਇਸ ਤਰ੍ਹਾਂ ਦਾ ਗਬਨ ਨਾ ਕਰ ਸਕੇ ਅਤੇ ਨਾ ਹੀ ਪੰਜਾਬ ਸੂਬੇ ਦੀ ਬਦਨਾਮੀ ਕਰ ਸਕਣ ।