ਕੈਨੇਡੀਅਨ ਸਿੱਖਾਂ ਨੂੰ ਹਿੰਦੂ ਇੰਡੀਆ ਸਟੇਟ ਵੱਲੋ ਕਤਲ ਕਰਨ ਦੇ ਮਾਮਲੇ ਵਿਚ ਰੰਗੇਹੱਥੀ ਫੜੇ ਗਏ : ਮਾਨ
ਖੂਫੀਆ ਏਜੰਸੀ ਅਤੇ ਸੁਰੱਖਿਆ ਸਲਾਹਕਾਰ ਇੰਡੀਆ ਵੱਲੋ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਮਾਰਨ ਦੇ ਅਮਲ ‘ਘਟੀਆ ਹੱਥਕੰਡੇ’
ਫ਼ਤਹਿਗੜ੍ਹ ਸਾਹਿਬ, 16 ਅਕਤੂਬਰ ( ) “ਸੁਰੱਖਿਆ ਸਲਾਹਕਾਰ ਇੰਡੀਆ ਤੇ ਹਿੰਦੂ ਖੂਫੀਆ ਏਜੰਸੀਆ ਵੱਲੋ ਗੁਪਤ ਰੂਪ ਵਿਚ ਫੰਡ ਭੇਜਕੇ ਆਪਣੇ ਹਿੰਦੂ ਪੱਖੀ ਅਫਸਰਾਨ ਤੇ ਲੋਕਾਂ ਰਾਹੀ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਕਿ ਸਾਨੂੰ ਸਿੱਖਾਂ ਵੱਲੋ ਮਾਰਨ ਦੀਆਂ ਧਮਕੀਆਂ ਆ ਰਹੀਆ ਹਨ । ਇਹ ਕੌਮਾਂਤਰੀ ਪੱਧਰ ਤੇ ਆਪਣੇ ਪਾਪਾ ਨੂੰ ਛੁਪਾਉਣ ਲਈ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਨ੍ਹਾਂ ਏਜੰਸੀਆ ਵੱਲੋ ਇਹ ਪ੍ਰਚਾਰ ਕਰਵਾਇਆ ਗਿਆ । ਜਦੋਕਿ ਇਸ ਵਿਚ ਰਤੀਭਰ ਵੀ ਕੋਈ ਸੱਚਾਈ ਨਹੀ ਸੀ । ਕਿਉਂਕਿ 1947 ਤੋ ਹੀ ਸਿੱਖ ਕੌਮ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਦਾ ਸਿਕਾਰ ਹੁੰਦੀ ਆ ਰਹੀ ਹੈ । ਜਿਸ ਵਿਚ ਉਨ੍ਹਾਂ ਦਾ ਕਤਲੇਆਮ, ਨਸਲੀ ਸਫਾਈ, ਧਾਰਮਿਕ ਹਮਲੇ ਅਤੇ ਉਨ੍ਹਾਂ ਦੀਆਂ ਯਾਦਗਰਾਂ ਨੂੰ ਤਬਾਹ ਕਰਨ ਅਤੇ ਉਨ੍ਹਾਂ ਦੇ ਅਮਨ-ਚੈਨ ਨੂੰ ਖਤਮ ਕਰਨ ਦੀਆਂ ਕਾਰਵਾਈਆ ਹੁੰਦੀਆ ਰਹੀਆ ਹਨ । ਇਸ ਵਿਚ ਵੀ ਕੋਈ ਸੱਚਾਈ ਨਹੀ ਕਿ ਕੈਨੇਡਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਿੱਖਾਂ ਨੂੰ ਉਕਸਾਇਆ ਜਾ ਰਿਹਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕਨਿਸਕਾ ਹਵਾਈ ਜਹਾਜ ਵਿਸਫੋਟ ਜੋ ਈਸਟ ਸਮੁੰਦਰ ਵਿਚ ਹੋਇਆ ਸੀ ਉਹ ਉਸ ਸਮੇ ਦੇ ਵਜੀਰ ਏ ਆਜਮ ਰਾਜੀਵ ਗਾਂਧੀ ਅਤੇ ਸੁਰੱਖਿਆ ਵਜੀਰ ਪੀ. ਚਿੰਦਬਰਮ ਵੱਲੋ ਇਕ ਸਾਜਿਸ ਤਹਿਤ ਆਜਾਦੀ ਚਾਹੂੰਣ ਵਾਲੇ ਸਿੱਖਾਂ ਦੀ ਲਹਿਰ ਨੂੰ ਖਤਮ ਕਰਨ ਲਈ ਇਸ ਵਿਸਫੋਟ ਦੀ ਸਾਜਿਸ ਘੜੀ ਗਈ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡੀਅਨ ਉਨ੍ਹਾਂ ਸਿੱਖਾਂ ਜੋ ਸਿੱਖ ਕੌਮ ਦੀ ਆਜਾਦੀ ਦੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਚਾਹਨਾ ਰੱਖਦੇ ਸਨ ਅਤੇ ਹੋਰਨਾਂ ਸਿੱਖਾਂ ਨੂੰ ਇੰਡੀਅਨ ਹੁਕਮਰਾਨਾਂ ਤੇ ਏਜੰਸੀਆ ਵੱਲੋ ਕਤਲੇਆਮ ਕਰਨ ਦੀ ਸਾਜਿਸ ਦੀ ਸੱਚਾਈ ਨੂੰ ਬਿਆਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਨੇਡਾ ਦਾ ਮੇਜਰ ਕਮਿਸਨ ਏਅਰ ਇੰਡੀਆ ਕਨਿਸਕਾ ਵਿਸਫੋਟ ਦੀ ਸੱਚਾਈ ਅਤੇ ਸਾਜਿਸ ਦੀ ਛਾਣਬੀਨ ਲਈ ਬਣਾਇਆ ਗਿਆ ਸੀ । ਜਿਸ ਕੋਲ ਅਜਿਹਾ ਕੋਈ ਸਬੂਤ ਸਾਹਮਣੇ ਨਹੀ ਆਇਆ ਜਿਸ ਨਾਲ ਇਸ ਵਿਸਫੋਟ ਵਿਚ ਕਿਸੇ ਤਰ੍ਹਾਂ ਸਿੱਖ ਦੋਸ਼ੀ ਹੋਣ । ਜੋ ਸ. ਤਲਵਿੰਦਰ ਸਿੰਘ ਪਰਮਾਰ ਨੂੰ ਸੱਕੀ ਤੌਰ ਤੇ ਰਾਈਅਲ ਮਾਊਟੈਡ ਕੈਨੇਡੀਅਨ ਪੁਲਿਸ ਵੱਲੋ ਲਿਆਦਾ ਸੀ, ਇਹ ਵੀ ਹਿੰਦੂਤਵ ਹਕੂਮਤ ਦੇ ਸਮੇ ਬਣਾਈ ਗਈ ਸਾਜਿਸ ਦਾ ਹਿੱਸਾ ਸੀ । ਉਸ ਨੂੰ ਪੰਜਾਬ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ । ਜੇਕਰ ਉਹ ਅਜਿਹੇ ਕਿਸੇ ਵਿਸਫੋਟ ਦੇ ਮਾਮਲੇ ਵਿਚ ਸਾਮਿਲ ਹੁੰਦਾ ਫਿਰ ਉਸ ਨੂੰ ਉਸ ਸਮੇ ਦੇ ਡੀਜੀਪੀ ਪੰਜਾਬ ਕੇ.ਪੀ.ਐਸ. ਗਿੱਲ ਵੱਲੋ ਗੈਰ ਕਾਨੂੰਨੀ ਢੰਗ ਨਾਲ ਕਿਉਂ ਮਾਰਿਆ ਗਿਆ ?
ਸਾਡੀ ਪਾਰਟੀ ਇਸ ਕਨਿਸਕਾ ਹਵਾਈ ਵਿਸਫੋਟ ਮਾਮਲੇ ਤੇ ਕੈਨੇਡਾ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਿਸਫੋਟ ਵਿਚ ਕੈਨੇਡਾ ਸਥਿਤ ਹਿੰਦੂ ਇੰਡੀਅਨ ਡਿਪਲੋਮੈਟਸ ਸਾਮਿਲ ਹਨ ਅਤੇ ਇਸਦੀ ਤਹਿ ਤੱਕ ਜਾਂਚ ਕੀਤੀ ਜਾਵੇ। ਕਿਉਂਕਿ ਇਸ ਫਲਾਈਟ ਦੇ ਆਖਰੀ ਸਮੇ ਤੇ ਉਨ੍ਹਾਂ ਡਿਪਲੋਮੈਟਸ ਦੀਆਂ ਉਡਾਨਾਂ ਰੱਦ ਕੀਤੀਆ ਗਈਆ ਜੋ ਆਪਣੇ ਆਪ ਵਿਚ ਇਸ ਇੰਡੀਅਨ ਸਾਜਿਸ ਨੂੰ ਪ੍ਰਤੱਖ ਕਰਦੀ ਹੈ । ਸਾਡੀ ਪਾਰਟੀ ਕੈਨੇਡਾ ਵਿਚ ਸਥਿਤ ਇੰਡੀਅਨ ਡਿਪਲੋਮੈਟਸ ਜਿਵੇ ਹਾਈਕਮਿਸਨ ਸੰਜੇ ਵਰਮਾ, ਹੋਰ ਜੂਨੀਅਰ ਅਧਿਕਾਰੀ ਅਤੇ ਰਾਅ ਦੇ ਅਧਿਕਾਰੀ ਜੋ ਓਟਾਵਾ ਵਿਚ ਸਨ ਉਨ੍ਹਾਂ ਦੇ ਅਮਲਾਂ ਤੋ ਬਿਲਕੁਲ ਸੰਤੁਸਟ ਨਹੀ । ਇਸ ਲਈ ਅਸੀ ਇਹ ਮੰਨਦੇ ਹਾਂ ਕਿ ਇਸ ਅਤਿ ਗੁੱਝੇ ਭੇਦਭਰੇ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਦੇ ਹੋਏ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਇਸਦੀ ਛਾਣਬੀਨ ਇੰਟਰਨੈਸ਼ਨਲ ਕਰੀਮੀਨਲ ਕੋਰਟ ਐਟ ਦਾ ਹੇਗ ਵਿਚ ਹੋਣੀ ਚਾਹੀਦੀ ਹੈ । ਕਿਉਂਕਿ ਇਹ ਕਤਲ ਇੰਡੀਅਨ ਹੁਕਮਰਾਨਾਂ ਨੇ ਕਰਵਾਏ ਹਨ ।
ਦੂਸਰਾ ਅਜਿਹੇ ਗੈਰ ਕਾਨੂੰਨੀ ਤੇ ਅਣਮਨੁੱਖੀ ਕਤਲ ਕਰਦੇ ਹੋਏ ਇੰਡੀਅਨ ਹੁਕਮਰਾਨਾਂ ਨੇ ਉਨ੍ਹਾਂ ਮੁਲਕਾਂ ਦੀ ਪ੍ਰਭੂਸਤਾ ਦਾ ਵੀ ਘਾਣ ਕੀਤਾ ਹੈ । ਇਸ ਵਿਚ ਵਜੀਰ ਏ ਆਜਮ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜਿਨ੍ਹਾਂ ਨੇ ਅਜਿਹੇ ਅਣਮਨੁੱਖੀ ਕਤਲ ਕਰਨ ਦੇ ਆਦੇਸ ਦਿੱਤੇ ਹਨ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜੋ ਖੂਫੀਆ ਏਜੰਸੀਆ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਅਜਿਹੇ ਗੈਰ ਕਾਨੂੰਨੀ ਕੰਮਾਂ ਲਈ ਵੱਡੇ ਪੱਧਰ ਤੇ ਫੰਡ ਜਾਰੀ ਕੀਤੇ ਜਾਂਦੇ ਹਨ ਉਨ੍ਹਾਂ ਦਾ ਨਾ ਤਾਂ ਸੀ.ਏ.ਸੀ. ਵੱਲੋ ਐਡਿਟ ਕਰਨ ਦਾ ਕੋਈ ਅਧਿਕਾਰ ਹੈ ਅਤੇ ਨਾ ਹੀ ਉਹ ਮੁਲਕ ਦੀ ਪਾਰਲੀਮੈਟ ਜਾਂ ਕਿਸੇ ਹੋਰ ਸੰਸਥਾਂ ਨੂੰ ਇਸ ਵਿਸੇ ਤੇ ਜੁਆਬਦੇਹ ਹਨ। ਇਸ ਸੱਚ ਨੂੰ ਮੈਂ 09 ਫਰਵਰੀ 2023 ਅਤੇ 05 ਫਰਵਰੀ 2024 ਨੂੰ ਬਤੌਰ ਮੈਬਰ ਪਾਰਲੀਮੈਟ ਹੁੰਦੇ ਹੋਏ ਪਾਰਲੀਮੈਟ ਵਿਚ ਉਠਾਇਆ ਸੀ । ਇਹ ਕਤਲ ਬਿਲਕੁਲ ਉਸੇ ਪੈਟਰਨ ਦੇ ਹੋ ਰਹੇ ਹਨ ਜਿਵੇ ਇਜਰਾਈਲ ਆਪਣੇ ਵਿਰੋਧੀਆ ਦੇ ਕਰਦਾ ਆ ਰਿਹਾ ਹੈ । ਜਦੋ ਵੀ ਇਜਰਾਈਲ ਨੇ ਕਿਸੇ ਵਿਅਕਤੀ ਦਾ ਅਜਿਹਾ ਕਤਲ ਕਰਨਾ ਹੁੰਦਾ ਹੈ ਤਾਂ ਉਸ ਨੂੰ ਉਥੋ ਦੇ ਵਜੀਰ ਏ ਆਜਮ ਤੋ ਇਜਾਜਤ ਲੈਣੀ ਹੁੰਦੀ ਹੈ ਜੋ ਕਿ ਉਥੋ ਦੇ ਵਜੀਰ ਏ ਆਜਮ ਦੀ ਰੈਡ ਬੁੱਕ ਵਿਚ ਦਰਜ ਹੁੰਦੀ ਹੈ । ਇਸ ਇਜਰਾਈਲੀ ਮੋਸਾਦ ਦੇ ਪੈਟਰਨ ਨੂੰ ਹਿੰਦੂਤਵ ਹੁਕਮਰਾਨਾਂ ਨੇ ਅਪਣਾਇਆ ਹੋਇਆ ਹੈ। ਇਸੇ ਸੋਚ ਅਧੀਨ ਵਜੀਰ ਏ ਆਜਮ ਮੋਦੀ ਅਤੇ ਉਸਦੇ ਸਹਿਯੋਗੀਆਂ ਨੇ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਦੇ ਕਤਲ ਕਰਨ ਦੀ ਅਸਫਲ ਕੋਸਿਸ ਵੀ ਕੀਤੀ ਹੈ । ਜਿਸਦਾ ਨਤੀਜਾ ਸਾਹਮਣੇ ਆਇਆ ਹੈ ਕਿ ਅਮਰੀਕਾ ਨੇ ਨਿਖਿਲ ਗੁਪਤਾ ਨਾਮ ਦੇ ਇਸ ਕਤਲ ਵਿਚ ਸਾਮਿਲ ਹਿੰਦੂ ਨੂੰ ਬਤੌਰ ਪ੍ਰਮੁੱਖ ਸਬੂਤ ਦੇ ਗ੍ਰਿਫਤਾਰ ਵੀ ਕੀਤਾ ਹੋਇਆ ਹੈ । ਅਮਰੀਕਾ ਇਹ ਵੀ ਕਹਿ ਰਿਹਾ ਹੈ ਕਿ ਇਸ ਵਿਚ ਇਕੱਲਾ ਗੁਪਤਾ ਹੀ ਨਹੀ ਬਲਕਿ ਹੋਰ ਭੈਡਾਂ ਵੀ ਸਾਮਿਲ ਹਨ । ਇਥੋ ਤੱਕ ਕਿ ਅਮਰੀਕਾ ਨੇ ਇਸ ਕਤਲ ਸਾਜਿਸ ਵਿਚ ਇੰਡੀਆ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਸੰਮਨ ਜਾਰੀ ਕੀਤੇ ਹੋਏ ਹਨ । ਸਾਡੀ ਪਾਰਟੀ ਇਸ ਗੱਲ ਤੇ ਹੈਰਾਨ ਹੈ ਕਿ ਜੋ ਟੀਮ ਇੰਡੀਆ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਜਾਂਚ ਕਰਨ ਲਈ ਅਮਰੀਕਾ ਭੇਜੀ ਸੀ, ਉਸ ਕੇਸ ਦੀ ਫਾਈਲ ਨੂੰ ਹੁਣ ਬੰਦ ਕਿਉਂ ਕਰ ਦਿੱਤਾ ਹੈ ।