ਪਾਕਿਸਤਾਨ ਵਿਚ ਹੋਏ ਸਿੱਖਾਂ ਦੇ ਕਤਲ ਦੇ ਸੰਬੰਧ ਵਿਚ ਪਾਕਿਸਤਾਨ ਹਕੂਮਤ ਇਸ ਕੇਸ ਨੂੰ ਕੌਮਾਂਤਰੀ ਅਦਾਲਤ ਵਿਚ ਲਿਜਾਵੇ ਅਤੇ ਸ੍ਰੀ ਜੈਸੰਕਰ ਤੋਂ ਪੁੱਛੇ ? : ਮਾਨ
ਫ਼ਤਹਿਗੜ੍ਹ ਸਾਹਿਬ, 08 ਅਕਤੂਬਰ ( ) ‘ਬੀਜੇਪੀ-ਆਰ.ਐਸ.ਐਸ ਦੀ ਹਿੰਦੂ ਹਕੂਮਤ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਇਸ ਤੋ ਇਲਾਵਾ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਕੀਤਾ ਗਿਆ । ਇਥੋ ਤੱਕ ਕਿ ਅਮਰੀਕਾ ਦੀ ਮੁਨਰੋ ਡਾਕਟਰੀਨ ਨੂੰ ਵੀ ਇਨ੍ਹਾਂ ਹੁਕਮਰਾਨਾਂ ਵੱਲੋ ਕੁੱਚਲਿਆ ਗਿਆ। ਇਸਦੇ ਇਵਜ ਵੱਜੋ ਅਮਰੀਕਾ ਨੇ ਐਕਸਨ ਕਰਦੇ ਹੋਏ ਇੰਡੀਆਂ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਇਸ ਕਤਲ ਦੇ ਸੰਬੰਧ ਵਿਚ ਸੰਮਨ ਵੀ ਜਾਰੀ ਕੀਤੇ ਹਨ । ਕੈਨੇਡਾ ਦੇ ਵਜੀਰ ਏ ਆਜਮ ਸ੍ਰੀ ਜਸਟਿਨ ਟਰੂਡੋ ਨੇ ਆਪਣੀ ਓਟਾਵਾ ਦੀ ਪਾਰਲੀਮੈਟ ਦਾ ਸੈਸਨ ਬੁਲਾਕੇ ਵਜੀਰ ਏ ਆਜਮ ਮੋਦੀ ਨੂੰ ਕੈਨੇਡੀਅਨ ਸਿੱਖਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ । ਜਦੋ ਹੁਣ ਇੰਡੀਆ ਦੇ ਵਿਦੇਸ ਵਜੀਰ ਜੈਸੰਕਰ ਪਾਕਿਸਤਾਨ ਦੌਰੇ ਤੇ ਗਏ ਹਨ, ਤਾਂ ਪਾਕਿਸਤਾਨ ਹਕੂਮਤ ਨੂੰ ਇੰਡੀਆ ਦੇ ਇਸ ਵਜੀਰ ਨੂੰ ਕੌਮਾਂਤਰੀ ਕਟਹਿਰੇ ਵਿਚ ਸਿੱਖਾਂ ਦੇ ਹੋਏ ਕਤਲ ਸੰਬੰਧੀ ਖੜ੍ਹਾ ਵੀ ਕਰਨਾ ਬਣਦਾ ਹੈ ਅਤੇ ਇਸ ਕੇਸ ਨੂੰ ਕੌਮਾਂਤਰੀ ਅਦਾਲਤ ਵਿਚ ਲਿਜਾਣ ਦੀ ਜਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਚ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਵੱਲੋ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਦੇ ਕੀਤੇ ਗਏ ਸਾਜਸੀ ਕਤਲਾਂ ਦੇ ਸੰਬੰਧ ਵਿਚ, ਸ੍ਰੀ ਜੈਸੰਕਰ ਦੇ ਪਾਕਿਸਤਾਨ ਦੌਰੇ ਦੌਰਾਨ ਇਨ੍ਹਾਂ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਅਤੇ ਇਸ ਕੇਸ ਨੂੰ ਕੌਮਾਂਤਰੀ ਅਦਾਲਤ ਵਿਚ ਲਿਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਕਤਲ ਕਰਕੇ ਇੰਡੀਆਂ ਨੇ ਕੇਵਲ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਹੀ ਨਹੀ ਕੁੱਚਲਿਆ ਬਲਕਿ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਵੀ ਕੀਤਾ ਹੈ, ਉਪਰੋਕਤ ਸਿੱਖਾਂ ਨੂੰ ਖਤਮ ਕਰਕੇ ਖੁਦ ਹੀ ਸਰਕਾਰੀ ਦਹਿਸਤਗਰਦੀ ਨੂੰ ਬੁੜਾਵਾ ਦਿੱਤਾ ਹੈ । ਅਜਿਹਾ ਅਮਲ ਕਰਕੇ ਹਿੰਦੂਤਵ ਹੁਕਮਰਾਨ ਆਪਣੇ ਹੀ ਨਿਵਾਸੀਆ ਨੂੰ ਮਾਰ ਰਹੇ ਹਨ । ਇਥੋ ਤੱਕ ਕਿ ਧਾਰਮਿਕ ਆਗੂ ਦਲਾਈਲਾਮਾ ਤੇ ਬੇਗਮ ਬੰਗਲਾਦੇਸ਼ ਨੂੰ ਇਸ ਹਿੰਦੂਤਵ ਮੁਲਕ ਨੇ ਆਪਣੇ ਮੁਲਕ ਵਿਚ ਰਾਜਸੀ ਸਰਨ ਦੇ ਨਿਯਮਾਂ ਅਧੀਨ ਸੁਰੱਖਿਆ ਦਿੱਤੀ ਹੋਈ ਹੈ । The Declaration on Territorial Asylum (1967) that describes the principles on which states should base themselves in their practices relating to territorial asylum. One of the principles is non-refoulement: “the prohibition to forcibly send back a person to a country that is dangerous for the asylum-seeker.
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਇਸੇ ਕੌਮਾਂਤਰੀ ਰਾਜਸੀ ਸ਼ਰਨ ਦੇ ਕਾਨੂੰਨਾਂ ਅਧੀਨ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਨੇ ਆਜਾਦ ਪਾਕਿਸਤਾਨ ਮੁਲਕ ਵਿਚ ਸਰਨ ਲਈ ਹੋਈ ਸੀ । ਜਿਨ੍ਹਾਂ ਦੇ ਕਤਲ ਕੇਸ ਨੂੰ ਇੰਟਰਨੈਸ਼ਨਲ ਕਰੀਮੀਨਲ ਕੋਰਟ ਐਟ ਦੀ ਹੇਗ ਵਿਚ ਉਠਾਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਕਾਤਲਾਂ ਨੂੰ ਸਜਾ ਦਿਵਾਉਦੇ ਹੋਏ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖਾਂ ਨੂੰ ਕਤਲੇਆਮ ਕਰਨ ਦੇ ਮੁੱਦੇ ਨੂੰ ਅਤਿ ਗੰਭੀਰਤਾ ਨਾਲ ਲੈਦੇ ਹੋਏ ਇਹ ਪ੍ਰਤੱਖ ਕਰਦਾ ਹੈ ਕਿ ਹਿੰਦੂਤਵ ਹੁਕਮਰਾਨ ਬਹੁਤ ਹੀ ਬੇਰਹਿੰਮੀ ਅਤੇ ਅਣਮਨੁੱਖੀ ਢੰਗਾਂ ਨਾਲ ਜੋ ਸਿੱਖਾਂ ਨੂੰ ਦਬਾਉਣ ਤੇ ਮਾਰਨ ਦੇ ਅਮਲ ਕਰ ਰਹੇ ਹਨ, ਉਸ ਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਹੈ ਜਿਵੇ ਅੰਗਰੇਜ਼ਾਂ ਤੋ ਆਜਾਦੀ ਪ੍ਰਾਪਤ ਕਰਨ ਸਮੇ ਲਿਆ ਗਿਆ ਸੀ । ਜਿਨ੍ਹਾਂ ਨੇ 1849 ਵਿਚ ਐਗਲੋ-ਸਿੱਖ ਸੰਧੀ ਅਧੀਨ ਖਾਲਸਾਈ ਬਾਦਸਾਹੀ ਲਾਹੌਰ ਦਰਬਾਰ ਦੀ ਪ੍ਰਭੂਸਤਾ ਨੂੰ ਬਹਾਲ ਕਰਨ ਦੀ ਵੀ ਮੰਗ ਕਰਦਾ ਹੈ । ਕਿਉਂਕਿ ਬਹੁਗਿਣਤੀ ਹਿੰਦੂ ਆਗੂਆਂ ਜਿਨ੍ਹਾਂ ਵਿਚ ਗਾਂਧੀ ਤੇ ਨਹਿਰੂ ਸਨ, ਜਿਨ੍ਹਾਂ ਨੇ ਸਿੱਖ ਕੌਮ ਨਾਲ 1946 ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਵਾਅਦਾ ਕੀਤਾ ਸੀ ਕਿ ਇਸ ਵਿਚ ਕੋਈ ਵੀ ਗਲਤ ਅਮਲ ਨਹੀ ਹੋਵੇਗਾ ਕਿ ਸਿੱਖ ਕੌਮ ਨੂੰ ਆਪਣੀ ਆਜਾਦੀ ਦਾ ਨਿੱਘ ਮਾਨਣ ਲਈ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦੇ ਦਿੱਤਾ ਜਾਵੇ । ਉਸ ਅਨੁਸਾਰ ਸਾਡੀ ਉਸ ਪ੍ਰਭੂਸਤਾ ਤੁਰੰਤ ਬਹਾਲ ਹੋਵੇ ।