ਜੇਕਰ ਬੀਜੇਪੀ ਸਿੱਖ ਕੌਮ ਤੇ ਪੰਜਾਬੀਆਂ ਪ੍ਰਤੀ ਸੁਹਿਰਦ ਹੁੰਦੀ ਤਾਂ ਕੰਗਣਾ ਰਣੌਤ ਤੇ ਸ੍ਰੀ ਖੱਟਰ ਵਿਰੁੱਧ ਅਨੁਸਾਸਨੀ ਕਾਰਵਾਈ ਅਵੱਸ ਹੁੰਦੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 27 ਸਤੰਬਰ ( ) “ਜੇਕਰ ਅੱਜ ਸੈਟਰ ਵਿਚ ਬੀਜੇਪੀ-ਆਰ.ਐਸ.ਐਸ ਦੇ ਕੁਝ ਸਮਾਜ ਵਿਰੋਧੀ ਸਿਰਫਿਰੇ ਕੰਗਣਾ ਰਣੌਤ ਤੇ ਕੰਗਣਾਂ ਵਰਗੀ ਐਮ.ਪੀ ਆਗੂ ਵਾਰ-ਵਾਰ ਪੰਜਾਬੀਆਂ, ਸਿੱਖ ਕੌਮ ਅਤੇ ਜਿੰਮੀਦਾਰਾਂ ਸੰਬੰਧੀ ਅਪਮਾਨਜਨਕ ਸ਼ਬਦਾਵਲੀ ਰਾਹੀ ਭੜਕਾਊ ਬਿਆਨਬਾਜੀ ਕਰਦੇ ਹਨ ਤਾਂ ਇਹ ਨਹੀ ਹੋ ਸਕਦਾ ਕਿ ਉਹ ਬੀਜੇਪੀ ਪਾਰਟੀ ਦੇ ਅਨੁਸਾਸਨ ਨੂੰ ਭੰਗ ਕਰਕੇ ਆਪਣੀ ਪਾਰਟੀ ਲਈ ਬਦਨਾਮੀ ਪੈਦਾ ਕਰਨ ਦੇ ਅਮਲ ਆਪਣੀ ਮਨਮਰਜੀ ਨਾਲ ਕਰਨ । ਬੀਬੀ ਕੰਗਣਾ ਰਣੌਤ ਜਾਂ ਸ੍ਰੀ ਖੱਟਰ ਵੱਲੋ ਜੋ ਜਿੰਮੀਦਾਰਾਂ, ਸਿੱਖ ਕੌਮ ਅਤੇ ਪੰਜਾਬੀਆਂ ਪ੍ਰਤੀ ਗੈਰ ਇਖਲਾਕੀ ਸ਼ਬਦਾਵਲੀ ਦੀ ਵਰਤੋ ਕਰਕੇ ਨਿਰਾਰਥਕ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਬਿਆਨਬਾਜੀ ਕੀਤੀ ਜਾ ਰਹੀ ਹੈ, ਉਹ ਮੌਜੂਦਾ ਵਜੀਰ ਏ ਆਜਮ ਸ੍ਰੀ ਮੋਦੀ ਜਾਂ ਗ੍ਰਹਿ ਵਜੀਰ ਸ੍ਰੀ ਸਾਹ ਦੇ ਹੁਕਮਾਂ ਤੋ ਬਿਨ੍ਹਾਂ ਨਹੀ ਹੋ ਸਕਦੀ । ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਸ੍ਰੀ ਨੱਢਾ, ਸ. ਹਰਜੀਤ ਸਿੰਘ ਗਰੇਵਾਲ ਅਤੇ ਚੰਡੀਗੜ੍ਹ ਬੀਜੇਪੀ ਦੇ ਮੀਤ ਪ੍ਰਧਾਨ ਇਸ ਹੋ ਰਹੀ ਮੰਦਭਾਵਨਾ ਭਰੀ ਬਿਆਨਬਾਜੀ ਨੂੰ ਮੁੱਖ ਰੱਖਦੇ ਹੋਏ ਨਿਰੰਤਰ ਇਨ੍ਹਾਂ ਨੂੰ ਪਾਰਟੀ ਵਿਚੋ ਬਰਖਾਸਤ ਕਰਨ ਦੀ ਮੰਗ ਕਰਦੇ ਆ ਰਹੇ ਹਨ । ਪਰ ਇਸਦੇ ਬਾਵਜੂਦ ਵੀ ਮੋਦੀ ਹਕੂਮਤ ਵੱਲੋ ਅਤੇ ਪਾਰਟੀ ਵੱਲੋ ਇਨ੍ਹਾਂ ਦੀ ਮੰਦਭਾਵਨਾ ਭਰੀ ਕੀਤੀ ਜਾ ਰਹੀ ਬਿਆਨਬਾਜੀ ਨੂੰ ਰੋਕਣ ਲਈ ਕੋਈ ਵੀ ਉਚਿਤ ਕਦਮ ਨਾ ਤਾ ਉਠਾਇਆ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਪਾਰਟੀ ਵਿਰੋਧੀ ਨਫਰਤ ਪੈਦਾ ਕਰਨ ਵਾਲੀਆ ਕਾਰਵਾਈਆ ਦੇ ਅਨੁਸਾਸਨ ਨੂੰ ਭੰਗ ਕਰਨ ਦੀ ਬਦੌਲਤ ਪਾਰਟੀ ਵਿਚੋ ਬਰਖਾਸਤ ਕੀਤਾ ਜਾ ਰਿਹਾ ਹੈ । ਜਿਸ ਤੋ ਸਪੱਸਟ ਹੈ ਕਿ ਕਾਂਗਰਸ ਪਾਰਟੀ ਵੱਲੋ ਬੀਤੇ ਸਮੇ ਵਿਚ ਇਕ ਮਹੰਤ ਸੇਵਾ ਦਾਸ ਦੇ ਨਾਮ ਦਾ ਇਕੱਲਾ ਬੰਦਾ ਰੱਖਿਆ ਹੋਇਆ ਸੀ । ਜਿਸ ਨੂੰ ਹਕੂਮਤ ਵੱਲੋ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਸਹੂਲਤ ਦਿੱਤੀ ਗਈ ਸੀ ਅਤੇ ਉਸ ਕੋਲੋ ਪੰਜਾਬੀਆਂ ਤੇ ਸਿੱਖਾਂ ਵਿਰੁੱਧ ਇਸੇ ਤਰ੍ਹਾਂ ਉਸਦੇ ਮਰਨ ਤੱਕ ਬਿਆਨਬਾਜੀ ਕਰਵਾਈ ਜਾਂਦੀ ਰਹੀ ਹੈ । ਜਿਵੇ ਅੱਜ ਬੀਜੇਪੀ ਪਾਰਟੀ ਬੀਬੀ ਕੰਗਣਾ ਰਣੌਤ, ਸ੍ਰੀ ਖੱਟਰ ਅਤੇ ਇਕ-ਦੋ ਹੋਰ ਸੂਬਿਆਂ ਦੇ ਆਗੂਆਂ ਤੋ ਅਜਿਹੇ ਦੁੱਖਦਾਇਕ ਅਤੇ ਸਮਾਜ ਵਿਚ ਨਫਰਤ ਪੈਦਾ ਕਰਨ ਵਾਲੀ ਬਿਆਨਬਾਜੀ ਕਰਵਾਈ ਜਾ ਰਹੀ ਹੈ । ਕਿਉਂਕਿ ਹੁਕਮਰਾਨ ਖੁਦ ਹੀ ਅਜਿਹਾ ਕਰਵਾ ਰਹੇ ਹਨ । ਜਿਸਦੇ ਨਿਕਲਣ ਵਾਲੇ ਨਤੀਜਿਆ ਦਾ ਸਾਇਦ ਉਨ੍ਹਾਂ ਨੂੰ ਗਿਆਨ ਨਹੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਦੀ ਸੈਟਰ ਦੀ ਮੋਦੀ ਹਕੂਮਤ ਵੱਲੋ ਅਤੇ ਬੀਜੇਪੀ ਪਾਰਟੀ ਵੱਲੋ ਆਪਣੀ ਪਾਰਟੀ ਦੇ ਐਮ.ਪੀ ਬੀਬੀ ਕੰਗਣਾ ਰਣੌਤ, ਸ੍ਰੀ ਖੱਟਰ ਅਤੇ ਇਕ ਦੋ ਹੋਰ ਆਗੂਆਂ ਵੱਲੋ ਨਿਰੰਤਰ ਪੰਜਾਬੀਆਂ, ਸਿੱਖ ਕੌਮ ਅਤੇ ਜਿੰਮੀਦਾਰ ਵਰਗ ਵਿਰੁੱਧ ਗੈਰ ਦਲੀਲ ਢੰਗ ਨਾਲ ਨਫਰਤ ਭਰੀ ਬਿਆਨਬਾਜੀ ਕਰਨ ਦੇ ਦੁੱਖਦਾਇਕ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਕਾਰਵਾਈਆ ਦੀ ਹੁਕਮਰਾਨਾਂ ਵੱਲੋ ਖੁਦ ਸਰਪ੍ਰਸਤੀ ਕਰਨ ਦੀ ਸਾਜਿਸ ਨੂੰ ਨੰਗਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕਿਵੇ ਹੋ ਸਕਦਾ ਹੈ ਕਿ ਇਕ ਸਿਆਸੀ ਪਾਰਟੀ ਜੋ ਮੁਲਕ ਦੇ ਹਕੂਮਤ ਕਰ ਰਹੀ ਹੋਵੇ, ਉਸਦੇ ਆਗੂ ਆਪਣੇ ਅਨੁਸਾਸਨ ਤੋੜਕੇ ਸਮਾਜ ਵਿਰੋਧੀ ਨਿਰੰਤਰ ਬਿਆਨ ਦਿੰਦੇ ਰਹਿਣ ਅਤੇ ਪਾਰਟੀ ਵੱਲੋ ਉਨ੍ਹਾਂ ਤੇ ਕੋਈ ਅਨੁਸਾਸਨੀ ਅਮਲ ਨਾ ਹੋਵੇ । ਜੇਕਰ ਅੱਜ ਉਨ੍ਹਾਂ ਵਿਰੁੱਧ ਅਨੁਸਾਸਨੀ ਅਮਲ ਨਹੀ ਕੀਤਾ ਜਾ ਰਿਹਾ ਤਾਂ ਇਸਦਾ ਸਿੱਧਾ ਮਤਲਬ ਹੁਕਮਰਾਨ ਹੀ ਪੰਜਾਬ ਸੂਬੇ ਵਿਚ, ਪੰਜਾਬੀਆਂ, ਸਿੱਖ ਕੌਮ ਤੇ ਜਿੰਮੀਦਾਰਾਂ ਵਿਰੁੱਧ ਇਕ ਸਾਜਿਸ ਤਹਿਤ ਗੰਧਲਾ ਮਾਹੌਲ ਸਿਰਜ ਰਹੇ ਹਨ । ਜਿਸਦੇ ਖਤਰਨਾਕ ਨਤੀਜਿਆ ਲਈ ਹੁਕਮਰਾਨ ਹੀ ਜਿੰਮੇਵਾਰ ਹੋਣਗੇ । ਇਸ ਲਈ ਜੇਕਰ ਉਹ ਸੁਹਿਰਦ ਹਨ ਤਾ ਉਹ ਤੁਰੰਤ ਕੰਗਣਾ ਰਣੌਤ ਵਰਗੀ ਨਫਰਤ ਪੈਦਾ ਕਰਨ ਵਾਲੀ ਬੀਬੀ ਅਤੇ ਸ੍ਰੀ ਖੱਟਰ ਵਰਗੇ ਐਮ.ਪੀ ਨੂੰ ਆਪਣੀ ਪਾਰਟੀ ਵਿਚੋ ਬਰਖਾਸਤ ਕਰਨ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਕੋਈ ਵੀ ਬੀਜੇਪੀ ਦਾ ਵੱਡਾ ਅਹੁਦੇਦਾਰ ਜਾਂ ਐਮ.ਪੀ ਇੰਡੀਆ ਦੇ ਸਮਾਜਿਕ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਨਾ ਕਰ ਸਕੇ ।

Leave a Reply

Your email address will not be published. Required fields are marked *