ਸਿੱਖ ਕੌਮ ਦੀ ਕਾਤਲ ਚੰਡਾਲ ਚੌਕੜੀ ਵੱਲੋਂ ਹੁਣ ਅਮਰੀਕਾ ਜਾਣਾ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਉਥੇ ਪਹੁੰਚਣ ਤੇ ਅਮਰੀਕਨ ਕਾਰਵਾਈ ਵੀ ਹੋ ਸਕਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 21 ਸਤੰਬਰ ( ) “ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਜਿਨ੍ਹਾਂ ਵੱਲੋਂ ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ । ਹੁਣ ਇਸ ਜਾਲਮ ਚੰਡਾਲ ਚੌਕੜੀ ਵੱਲੋਂ ਅਮਰੀਕਾ ਵਿਚ ਦਾਖਲ ਹੋਣਾ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਕੌਮਾਂਤਰੀ ਕਾਨੂੰਨਾਂ ਅਧੀਨ ਇਹ ਉਪਰੋਕਤ ਸਭ ਸਿਆਸਤਦਾਨ ਮਨੁੱਖਤਾ ਦੇ ਕਾਤਲ ਹਨ । ਜਿਨ੍ਹਾਂ ਨੇ ਕੌਮਾਂਤਰੀ ਕਾਨੂੰਨਾਂ ਨੂੰ ਤੋੜਿਆ ਹੈ । ਸਾਨੂੰ ਤਾਂ ਇਹ ਵੀ ਸੰਕਾ ਹੈ ਕਿ ਮੋਦੀ ਜੋ ਅਮਰੀਕਾ ਦੇ ਦੌਰੇ ਤੇ ਕੁਆਡ ਮੀਟਿੰਗ ਵਿਚ ਜਾ ਰਹੇ ਹਨ, ਸਾਇਦ ਇਨ੍ਹਾਂ ਨੂੰ ਅਮਰੀਕਾ ਉਥੇ ਹੀ ਗ੍ਰਿਫਤਾਰ ਕਰ ਲਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਇੰਡੀਅਨ ਹੁਕਮਰਾਨਾਂ ਦੀ ਕਾਤਲ ਜੁੰਡਲੀ ਵੱਲੋਂ ਅਮਰੀਕਾ ਵਿਚ ਦਾਖਲ ਹੋਣ ਤੇ ਕੌਮਾਂਤਰੀ ਕਾਨੂੰਨਾਂ ਅਧੀਨ ਕਾਰਵਾਈ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਸ ਕਾਲੇ ਕਾਰਨਾਮੇ ਵਿਚ ਮੁੱਖ ਦੋਸ਼ੀ ਹਨ ਅਤੇ ਜੋ ਭਗੌੜੇ ਹਨ, ਹੁਣ ਉਪਰੋਕਤ ਇਨ੍ਹਾਂ ਕਾਤਲ ਹੁਕਮਰਾਨਾਂ ਦੀ ਸਥਿਤੀ ਅਤਿ ਤਰਸਯੋਗ ਅਤੇ ਕੌਮਾਂਤਰੀ ਕਾਨੂੰਨਾਂ ਵਿਚ ਘਿਰੀ ਹੋਈ ਹੈ । ਇਹ ਸਭ ਹੁਣ ਅਮਰੀਕਾ ਵਿਚ ਦਾਖਲ ਹੋਣ ਦੇ ਸਮਰੱਥ ਨਹੀ ਰਹੇ ਕਿਉਂਕਿ ਇਨ੍ਹਾਂ ਉਤੇ ਅਮਰੀਕਨ ਤੇ ਕੌਮਾਂਤਰੀ ਕਾਨੂੰਨਾਂ ਅਧੀਨ ਸਿੱਖਾਂ ਦੇ ਕੀਤੇ ਗਏ ਕਤਲਾਂ ਦੀ ਕਾਰਵਾਈ ਕਿਸੇ ਸਮੇ ਵੀ ਹੋ ਸਕਦੀ ਹੈ । ਸ. ਮਾਨ ਨੇ ਕਿਹਾ ਕਿ ਜੋ ਇੰਡੀਅਨ ਹੁਕਮਰਾਨ ਸਿੱਖਾਂ ਦੇ ਕੀਤੇ ਗਏ ਕਤਲਾਂ ਦਾ ਸੱਚ ਸਾਹਮਣੇ ਆਉਣ ਤੋ ਘਬਰਾਹਟ ਵਿਚ ਆਏ ਹੋਏ ਆਪਣੀ ਜਾਂਚ ਏਜੰਸੀ ਐਨ.ਆਈ.ਏ. ਦੁਆਰਾ ਪੰਜਾਬ ਵਿਚ ਇਥੋ ਦੇ ਸਿੱਖ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ਲਈ ਰੇਡਾਂ ਮਾਰ ਰਹੇ ਹਨ, ਉਸਦਾ ਹੁਣ ਕੀ ਫਾਇਦਾ ਹੋਵੇਗਾ ? ਕਿਉਂਕਿ ਕੌਮਾਂਤਰੀ ਪੱਧਰ ਤੇ ਇਹ ਕਤਲਾਂ ਦੇ ਦੋਸ਼ੀ ਐਲਾਨੇ ਜਾ ਚੁੱਕੇ ਹਨ ।