‘ਮਹਾਰਾਜਾ ਰਣਜੀਤ ਸਿੰਘ’ ਜੀ ਦੀ ਫੋਟੋ ਲਾਹੁਣ ਦੇ ਹੁਕਮ ਕਰਕੇ, ਭਗਵੰਤ ਮਾਨ ਅਤੇ ਸ੍ਰੀ ਕੇਜਰੀਵਾਲ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਉਨ੍ਹਾਂ ਵਰਗਾਂ ਰਾਜ ਪ੍ਰਬੰਧ ਨਹੀਂ ਦੇ ਸਕਦੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਮਾਰਚ ( ) “ਜਿਸ ਇਨਸਾਨ ਜਾਂ ਹੁਕਮਰਾਨ ਵਿਚ ਆਪਣੇ ਨਿਵਾਸੀਆ ਲਈ ਕੁਝ ਵੱਖਰਾਂ ਕਰਨ ਦੀ ਸਮਰੱਥਾਂ ਤੇ ਤਿਖਣ ਬੁੱਧੀ ਹੋਵੇ, ਉਹ ਕਦੀ ਵੀ ਆਪਣੇ ਤੋਂ ਮਹਾਨ ਤੇ ਵੱਡੀ ਸਖਸ਼ੀਅਤ ਦੀ ਤੋਹੀਨ ਕਰਨ ਜਾਂ ਉਨ੍ਹਾਂ ਵੱਲੋਂ ਕੀਤੇ ਮਨੁੱਖਤਾ ਪੱਖੀ ਉਦਮਾਂ ਉਤੇ ਲੀਕ ਮਾਰਨ ਜਾਂ ਨਜ਼ਰ ਅੰਦਾਜ ਕਰਨ ਦੀ ਗੁਸਤਾਖੀ ਨਹੀਂ ਕਰ ਸਕਦਾ । ਬਲਕਿ ਉਹ ਕੋਸਿ਼ਸ਼ ਕਰਦਾ ਹੈ ਕਿ ਉਸ ਸਖਸ਼ੀਅਤ ਤੋਂ ਅਗਵਾਈ ਲੈਕੇ ਖੁਦ ਉਨ੍ਹਾਂ ਦੇ ਪੱਦਚਿੰਨ੍ਹਾਂ ਤੇ ਚੱਲਕੇ ਆਪਣੇ ਰਾਜ ਪ੍ਰਬੰਧ ਨੂੰ ਸਹੀ, ਸਾਫ਼-ਸੁਥਰੀ ਦਿਸ਼ਾ ਦੇਣ ਦੀ ਜਿ਼ੰਮੇਵਾਰੀ ਨਿਭਾਏ । ਲੇਕਿਨ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਨਵੀ ਬਣੀ ਭਗਵੰਤ ਮਾਨ ਦੀ ਸਰਕਾਰ ਨੇ ਜੋ ਪੰਜਾਬ ਦੇ ਸਮੁੱਚੇ ਦਫਤਰਾਂ ਵਿਚੋ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਹਟਾਉਣ ਦੇ ਹੁਕਮ ਕੀਤੇ ਹਨ, ਇਸ ਸਰਕਾਰ ਨੇ ਖੁਦ ਹੀ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਨਿਵਾਸੀਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖ਼ਾਲਸਾ ਰਾਜ ਦਰਬਾਰ ਵਰਗੇ ਬਰਾਬਰਤਾ, ਇਨਸਾਫ਼ ਵਾਲਾ ਸਾਫ-ਸੁਥਰਾਂ ਰਾਜ ਪ੍ਰਬੰਧ ਦੇਣ ਦੇ ਸਮਰੱਥ ਨਹੀਂ ਹਨ । ਇਸ ਲਈ ਅਜਿਹਾ ਇਨਸਾਨ ਜਾਂ ਹੁਕਮਰਾਨ ਆਪਣੇ ਉਦਮਾਂ ਨਾਲ ਆਪਣੀ ਲਾਇਨ ਨੂੰ ਵੱਡਾ ਕਰਨ ਦੀ ਬਜਾਇ ਮਹਾਰਾਜਾ ਰਣਜੀਤ ਸਿੰਘ ਵਰਗੀ ਮਹਾਨ ਸਖਸ਼ੀਅਤ ਦੇ ਆਪਣੇ ਰਾਜ ਭਾਗ ਦੌਰਾਨ ਕੀਤੇ ਗਏ ਉਦਮਾਂ ਦੀ ਪ੍ਰਸ਼ੰਸ਼ਾਂ ਦੁਨੀਆਂ ਦਾ ਕੋਈ ਵੀ ਇਤਿਹਾਸਕਾਰ ਕਰੇ ਬਿਨ੍ਹਾਂ ਨਹੀਂ ਰਹਿ ਸਕਿਆ, ਜਿਸ ਰਾਜ ਭਾਗ ਵਿਚ ਸਭ ਕੌਮਾਂ ਦੇ ਵੱਡੇ ਅਫਸਰ ਤੇ ਜਰਨੈਲ ਸਨ, ਉਨ੍ਹਾਂ ਦੀ ਕੌਮਾਂਤਰੀ ਪੱਧਰ ਦੀ ਰਾਜ ਭਾਗ ਦੀ ਪ੍ਰਸਿੱਧੀ ਲਾਇਨ ਨੂੰ ਛੋਟੇ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ । ਜਦੋਕਿ ਸ੍ਰੀ ਭਗਵੰਤ ਮਾਨ ਜਾਂ ਸ੍ਰੀ ਕੇਜਰੀਵਾਲ ਮਹਾਰਾਜਾ ਰਣਜੀਤ ਸਿੰਘ ਦੀ ਸਖਸ਼ੀਅਤ ਦੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀ ਹੋ ਸਕਦੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੀ ਨਵੀ ਬਣੀ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਸ੍ਰੀ ਕੇਜਰੀਵਾਲ ਵੱਲੋ ਖ਼ਾਲਸਾ ਪੰਥ ਦੀ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਜਰਖੇਜ ਧਰਤੀ ਪੰਜਾਬ ਦੇ ਦਫਤਰਾਂ ਵਿਚੋ ਮਹਾਰਾਜਾ ਰਣਜੀਤ ਸਿੰਘ ਦੀ ਲੱਗੀ ਤਸਵੀਰ ਨੂੰ ਉਤਾਰਨ ਦੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਕੀਤੇ ਗਏ ਦੁੱਖਦਾਇਕ ਫੈਸਲੇ ਉਤੇ ਮੁੜ ਵਿਚਾਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦਾ ਬਣਨ ਵਾਲਾ ਕੋਈ ਵੀ ਮੁੱਖ ਮੰਤਰੀ ਜਾਂ ਹੁਕਮਰਾਨ ਬੀਤੇ ਸਮੇਂ ਦੀ ਕਿਸੇ ਵੀ ਸਖਸ਼ੀਅਤ ਨੂੰ ਆਪਣਾ ‘ਰੋਲ ਮਾਡਲ’ ਬਣਾਕੇ ਚੱਲੇ, ਪਰ ਉਸਨੂੰ ਕੋਈ ਇਖਲਾਕੀ ਹੱਕ ਨਹੀਂ ਕਿ ਉਹ ਅਫਗਾਨੀਸਤਾਨ, ਕਸ਼ਮੀਰ, ਲੇਹ-ਲਦਾਖ, ਲਹਿੰਦੇ-ਚੜ੍ਹਦੇ ਪੰਜਾਬ ਦੇ ਦਿੱਲੀ-ਯਮੂਨਾ ਤੱਕ ਲਾਹੌਰ ਖ਼ਾਲਸਾ ਰਾਜ ਦਰਬਾਰ ਨੂੰ ਕਾਇਮ ਕਰਨ ਵਾਲੀ ਸਖਸ਼ੀਅਤ ਜਿਨ੍ਹਾਂ ਵੱਲੋਂ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਬਰਾਬਰਤਾ ਅਤੇ ਇਨਸਾਫ਼ ਦੇਣ ਵਾਲਾ ਹਰ ਤਰ੍ਹਾਂ ਦੀ ਸਮਾਜਿਕ ਬੁਰਾਈਆ ਤੋ ਰਹਿਤ ਸਾਫ਼-ਸੁਥਰਾ ਰਾਜ ਪ੍ਰਬੰਧ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਦਫਤਰਾਂ ਵਿਚੋਂ ਫੋਟੋ ਉਤਾਰਨ ਦੇ ਹੁਕਮ ਕਰਕੇ ਉਸ ਮਹਾਨ ਸਖਸ਼ੀਅਤ ਤੇ ਸਿੱਖ ਕੌਮ ਦੀ ਤੋਹੀਨ ਕਰੇ। ਸ੍ਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਆਪਣੀ ਹਕੂਮਤ ਦੀ ਸੁਰੂਆਤ ਵਿਚ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਅਜਿਹਾ ਅਮਲ ਕੀਤਾ ਗਿਆ ਹੈ । ਜਿਸ ਉਤੇ 1947 ਤੋਂ ਬਾਅਦ ਦੇ ਇੰਡੀਆ ਦੇ ਹੁਕਮਰਾਨ ‘ਪਾੜੋ ਅਤੇ ਰਾਜ ਕਰੋ’ ਦੀ ਸੋਚ ਉਤੇ ਹੁਕਮਰਾਨ ਅਮਲ ਕਰਦੇ ਹੋਏ ਨਫ਼ਰਤ ਪੈਦਾ ਕਰਦੇ ਰਹੇ ਹਨ । ਪੰਜਾਬ ਜੋ ਸਰਹੱਦੀ ਸੂਬਾ ਹੈ ਜਿਥੇ ਸਿੱਖ ਵਸੋਂ ਬਹੁਗਿਣਤੀ ਵਿਚ ਹੈ, ਉਥੇ ਸਿੱਖਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਕੇ ਜਾਂ ਖ਼ਾਲਸਾ ਪੰਥ ਦੇ ਬੀਤੇ ਸਮੇ ਦੇ ਮਨੁੱਖਤਾ ਪੱਖੀ ਉਦਮਾਂ ਨੂੰ ਨਜ਼ਰ ਅੰਦਾਜ ਕਰਕੇ, ਕੋਈ ਵੀ ਹੁਕਮਰਾਨ ਪੰਜਾਬ ਵਿਚ ਸਥਾਈ ਤੌਰ ਤੇ ਰਾਜ ਪ੍ਰਬੰਧ ਨਹੀਂ ਕਰ ਸਕਦਾ ਅਤੇ ਨਾ ਹੀ ਪੰਜਾਬ ਦੇ ਨਿਵਾਸੀ ਪੰਜਾਬ ਵਿਰੋਧੀ ਮੁਤੱਸਵੀ ਤਾਕਤਾਂ ਦੇ ਮਨਸੂਬਿਆਂ ਨੂੰ ਪੰਜਾਬ ਵਿਚ ਸਫਲ ਹੋਣ ਦੇਣਗੇ । ਇਸ ਲਈ ਜੇਕਰ ਆਮ ਆਦਮੀ ਪਾਰਟੀ, ਸ੍ਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਥੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਰਾਜ ਪ੍ਰਬੰਧ ਕਰਨਾ ਹੈ ਤਾਂ ਉਨ੍ਹਾਂ ਵੱਲੋਂ ਮੁਤੱਸਵੀ ਸੋਚ ਅਧੀਨ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਨੂੰ ਦਫਤਰਾਂ ਵਿਚੋਂ ਉਤਾਰਨ ਦੇ ਕੀਤੇ ਗਏ ਹੁਕਮ ਨੂੰ ਸੁਧਾਰਨਾ ਵੀ ਪਵੇਗਾ ਅਤੇ ਦਿੱਲੀ ਤੋਂ ਮਿਲਣ ਵਾਲੀਆ ਪੰਜਾਬ ਵਿਰਸੇ-ਵਿਰਾਸਤ ਵਿਰੋਧੀ ਹਦਾਇਤਾਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਨ ਦੀ ਦ੍ਰਿੜਤਾ ਵੀ ਰੱਖਣੀ ਪਵੇਗੀ । ਵਰਨਾ ਆਪਣੀ ਪਾਰੀ ਦੇ ਸੁਰੂਆਤ ਵਿਚ ਉਹ ਹਿੰਦੂਤਵ ਪਾਲੇ ਵਿਚ ਖੜ੍ਹਕੇ ਆਪਣੇ ਰਾਜ ਪ੍ਰਬੰਧ ਨੂੰ ਸਹੀ ਤੇ ਅਮਨਮਈ ਢੰਗ ਨਾਲ ਚਲਾਉਣ ਲਈ ਤੇ ਪੰਜਾਬੀਆਂ ਲਈ ਵੱਡੀਆਂ ਰੁਕਾਵਟਾਂ ਖੜ੍ਹੀਆਂ ਕਰਨ ਦੇ ਖੁਦ ਹੀ ਭਾਗੀ ਬਣ ਜਾਣਗੇ । ਜਿਸਦੇ ਨਤੀਜੇ ਉਨ੍ਹਾਂ ਦੀ ਆਪਣੀ ਹਕੂਮਤ ਅਤੇ ਪੰਜਾਬੀਆਂ ਲਈ ਕਦੀ ਵੀ ਕਾਰਗਰ ਸਾਬਤ ਨਹੀਂ ਹੋ ਸਕਣਗੇ । ਇਸ ਲਈ ਸ੍ਰੀ ਭਗਵੰਤ ਮਾਨ ਦੀ ਨਵੀ ਬਣੀ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਦਫਤਰਾਂ ਵਿਚੋਂ ਫੋਟੋ ਲਾਹੁਣ ਦੇ ਕੀਤੇ ਗਏ ਮੰਦਭਾਗੇ ਹੁਕਮਾਂ ਉਤੇ ਮੁੜ ਵਿਚਾਰ ਕਰਕੇ ਸੁਧਾਰਨਾ ਹੀ ਬਿਹਤਰ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਕੋਈ ਅਮਲ ਨਹੀਂ ਕਰੇਗੀ ਜਿਸ ਨਾਲ ਲੋਕਾਂ ਵੱਲੋਂ ਮਿਲੇ ਵੱਡੇ ਫਤਵੇ ਉਪਰੰਤ ਪੰਜਾਬ ਵਿਚ ਸਮੁੱਚਾ ਖ਼ਾਲਸਾ ਪੰਥ, ਪੰਜਾਬੀਆਂ ਦਾ ਮੌਜੂਦਾ ਸਰਕਾਰ ਨਾਲ ਪਹਿਲੀਆ ਸਰਕਾਰਾਂ ਅਤੇ ਸੈਂਟਰ ਸਰਕਾਰਾਂ ਨਾਲ ਟਕਰਾਅ ਹੋਵੇ ਅਤੇ ਜੋ ਉਨ੍ਹਾਂ ਨੇ ਪੰਜਾਬ ਸੂਬੇ ਦੀ ਬਿਹਤਰੀ ਲਈ ਸੁਪਨੇ ਲਏ ਹਨ, ਉਹ ਮਲੀਆ-ਮੇਟ ਹੋ ਜਾਵੇ ।

Leave a Reply

Your email address will not be published. Required fields are marked *