ਸ. ਗੋਬਿੰਦ ਸਿੰਘ ਸਹਿਜਾਦਪੁਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਤੌਰ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 17 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੂੰ ਹਰ ਪਿੰਡ, ਸ਼ਹਿਰ ਦੇ ਵਾਰਡ ਪੱਧਰ ਤੱਕ ਜਥੇਬੰਧਕ ਤੌਰ ਤੇ ਹੋਰ ਮਜ਼ਬੂਤ ਕਰਨ ਲਈ ਸ. ਗੋਬਿੰਦ ਸਿੰਘ ਸਹਿਜਾਦਪੁਰ ਨੂੰ ਬਤੌਰ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ । ਜੋ ਕਿ ਉਪਰੋਕਤ ਸਭ ਪਿੰਡ ਤੇ ਸ਼ਹਿਰ ਪੱਧਰ ਦੀਆਂ ਪਾਰਟੀ ਇਕਾਈਆ ਨੂੰ ਕਾਇਮ ਕਰਨ ਵਿਚ ਸਭ ਇਲਾਕਿਆ, ਸਰਕਲਾਂ, ਤਹਿਸੀਲਾਂ, ਜਿ਼ਲ੍ਹਿਆਂ ਵਿਚ ਪਹੁੰਚਕੇ ਇਹ ਜਿ਼ੰਮੇਵਾਰੀ ਪੂਰਨ ਕਰਨਗੇ । ਸਮੁੱਚੀ ਪਾਰਟੀ ਨੂੰ ਜਾਣਕਾਰੀ ਹਿੱਤ ਸ. ਗੋਬਿੰਦ ਸਿੰਘ ਦਾ ਫੋਨ ਨੰਬਰ 7042767611 ਹੈ ਅਤੇ ਉਨ੍ਹਾਂ ਦੀ ਈਮੇਲ [email protected] ਜਿਸ ਉਤੇ ਪਾਰਟੀ ਦੇ ਸਰਕਲ, ਜਿ਼ਲ੍ਹਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਸੰਪਰਕ ਕਰ ਸਕਦੇ ਹਨ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਬਿੰਦ ਸਿੰਘ ਸਹਿਜਾਦਪੁਰ ਦੀ ਪਾਰਟੀ ਦੇ ਬਤੌਰ ਜਥੇਬੰਧਕ ਸਕੱਤਰ ਦੀ ਨਿਯੁਕਤੀ ਕਰਦੇ ਹੋਏ ਅਤੇ ਸਮੁੱਚੇ ਅਹੁਦੇਦਾਰ, ਮੈਬਰਾਨ ਸਭਨਾਂ ਨੂੰ ਇਸ ਸੰਜ਼ੀਦਾ ਵਿਸ਼ੇ ਉਤੇ ਸ. ਗੋਬਿੰਦ ਸਿੰਘ ਸਹਿਜਾਦਪੁਰ ਨੂੰ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਯੂਥ ਅਕਾਲੀ ਦਲ ਅੰਮ੍ਰਿਤਸਰ ਵੀ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ. ਗੋਬਿੰਦ ਸਿੰਘ ਸਹਿਜਾਦਪੁਰ ਤੋਂ ਮਦਦ ਲੈ ਸਕਦੇ ਹਨ । ਕਿਉਂਕਿ ਇਨ੍ਹਾਂ ਨੂੰ ਉਪਰੋਕਤ ਪ੍ਰਣਾਲੀ ਅਤੇ ਨਮੂਨੇ ਰਾਹੀ ਜਥੇਬੰਦ ਕਰਨ ਦੇ ਆਦੇਸ਼ ਤੇ ਅਧਿਕਾਰ ਦਿੱਤੇ ਗਏ ਹਨ । ਇਸ ਜਿ਼ੰਮੇਵਾਰੀ ਤੋ ਇਲਾਵਾ ਸ. ਗੋਬਿੰਦ ਸਿੰਘ ਸਹਿਜਾਦਪੁਰ ਪਾਰਟੀ ਦੇ ਫੰਡਾਂ ਦਾ ਅਕਾਊਟ ਰੱਖਣ, ਬੈਂਕ ਰਾਹੀ ਪੈਸਾ ਖਰਚ ਕਰਨ ਆਦਿ ਦੇ ਢੰਗ-ਤਰਕੀਬ ਤੋ ਵੀ ਭਰਪੂਰ ਵਾਕਫੀਅਤ ਰੱਖਦੇ ਹਨ ਜੋ ਇਸ ਵਿਸ਼ੇ ਤੇ ਸਭ ਨੂੰ ਜਾਣਕਾਰੀ ਦੇਣਗੇ।
ਸ. ਮਾਨ ਨੇ ਬੀਬੀ ਗਗਨਦੀਪ ਕੌਰ ਦਾਖਾ ਨੂੰ ਪਾਰਟੀ ਵਿਧਾਨ ਸਭਾ ਹਲਕਾ ਦਾਖਾ ਅਤੇ ਜਗਰਾਓ ਦਾ ਬਤੌਰ ਇੰਨਚਾਰਜ ਨਿਯੁਕਤ ਕੀਤਾ ਹੈ । ਜੋ ਇਸ ਆਪਣੇ ਦੋਵੇ ਹਲਕਿਆ ਵਿਚ ਪਾਰਟੀ ਨੂੰ ਜਥੇਬੰਧਕ ਤੌਰ ਤੇ ਮਜ਼ਬੂਤ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ । ਇਸ ਬੀਬੀ ਦਾ ਫੋਨ ਨੰਬਰ 8544977580 ਹੈ । ਦਾਖਾ ਅਤੇ ਜਗਰਾਓ ਹਲਕੇ ਦੇ ਸਮੁੱਚੇ ਅਹੁਦੇਦਾਰ ਬੀਬੀ ਜੀ ਨੂੰ ਸੰਪਰਕ ਕਰ ਸਕਦੇ ਹਨ ।