ਔਰਤਾਂ ਦੀ ਸੁਰੱਖਿਆ ਅਤੇ ਇੱਜ਼ਤ ਦੀ ਰਖਵਾਲੀ ਦੀ ਦੁਹਾਈ ਦੇਣ ਵਾਲੇ ਮੋਦੀ ਮੁਲਕ ਨਿਵਾਸੀਆਂ ਨੂੰ ਇਹ ਦੱਸਣ ਕਿ ਆਪਣੀ ਧਰਮਪਤਨੀ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 27 ਅਗਸਤ ( ) “ਇਹ ਠੀਕ ਹੈ ਕਿ ਸਭ ਧਰਮ ਵਿਸੇਸ ਤੌਰ ਤੇ ਸਿੱਖ ਧਰਮ ਔਰਤ ਵਰਗ ਦਾ ਪੂਰਨ ਸਤਿਕਾਰ ਕਰਦਾ ਹੈ, ਸਿੱਖ ਧਰਮ ਵਿਚ ਤਾਂ ਗੁਰੂ ਨਾਨਕ ਸਾਹਿਬ ਨੇ ਔਰਤ ਵਰਗ ਨੂੰ ਉੱਚ ਦਰਜਾ ਪ੍ਰਦਾਨ ਕਰਦੇ ਹੋਏ ਆਪਣੇ ਮੁਖਾਰਬਿੰਦ ਤੋ ਉਚਾਰਿਆ ਸੀ ‘ਸੋ ਕਿਉ ਮੰਦਾ ਆਖੀਐ, ਜਿਤੁ ਜੰਮੈ ਰਾਜਾਨਿ’ । ਅੱਜ ਜਦੋਂ ਮੁਲਕ ਵਿਚ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਦੀ ਪੂਰਨ ਸੁਰੱਖਿਆ ਦਾ ਕੋਈ ਪ੍ਰਬੰਧ ਨਹੀ, ਇਥੋ ਤੱਕ ਵੱਡੇ-ਵੱਡੇ ਧਨਾਂਢ, ਸਿਆਸਤਦਾਨ ਅਤੇ ਮੁਲਕ ਵਿਚ ਵਿਚਰ ਰਿਹਾ ਬਦਮਾਸ ਵਰਗ ਸਾਡੀਆਂ ਧੀਆਂ-ਭੈਣਾਂ ਨਾਲ ਜ਼ਬਰ-ਜਨਾਹ ਅਤੇ ਕਤਲੇਆਮ ਕਰ ਰਿਹਾ ਹੈ, ਤਾਂ ਅਦਾਲਤਾਂ ਅਤੇ ਕਾਨੂੰਨ ਵੀ ਅਜਿਹੇ ਸਮਿਆ ਤੇ ਬੇਵੱਸ ਨਜਰ ਆ ਰਹੇ ਹਨ ਤਾਂ ਅਜਿਹੇ ਮਾਹੌਲ ਵਿਚ ਮੁਲਕ ਵਿਚ ਔਰਤਾਂ ਦੀ ਸੁਰੱਖਿਆ ਦੀ ਗੱਲ ਨੂੰ ਕਿਵੇ ਯਕੀਨੀ ਬਣਾਇਆ ਜਾ ਸਕਦਾ ਹੈ, ਇਸ ਬਾਰੇ ਹੁਕਮਰਾਨਾਂ ਕੋਲ ਕੋਈ ਯੋਜਨਾ ਜਾਂ ਅਮਲ ਨਹੀ ਹੈ । ਪਰ ਜੋ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੇ ਕਲਕੱਤਾ ਵਿਖੇ ਇਕ ਡਾਕਟਰ ਬੀਬੀ ਨਾਲ ਹੋਏ ਜ਼ਬਰ ਜਨਾਹ ਅਤੇ ਕਤਲ ਉਪਰੰਤ ਬੀਬੀਆ ਦੀ ਸੁਰੱਖਿਆ ਤੇ ਇੱਜਤ ਦੀ ਰਖਵਾਲੀ ਸੰਬੰਧੀ ਗੱਲ ਕਹੀ ਹੈ, ਉਹ ਉਸ ਸਮੇ ਤੱਕ ਕਿਵੇ ਅਮਲੀ ਰੂਪ ਵਿਚ ਸਹੀ ਆਖੀ ਜਾ ਸਕੇਗੀ, ਜਦੋ ਤੱਕ ਵਜੀਰ ਏ ਆਜਮ ਖੁਦ ਜੋ ਬੀਤੇ ਲੰਮੇ ਸਮੇ ਤੋ ਆਪਣੀ ਧਰਮਪਤਨੀ ਦੇ ਵੱਡੇ ਦੁੱਖ ਨੂੰ ਸਮਝ ਨਹੀ ਸਕੇ ਅਤੇ ਉਨ੍ਹਾਂ ਨੂੰ ਇਕੱਲੇ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਇਸ ਗੱਲ ਉਤੇ ਕਿਵੇ ਵਿਸਵਾਸ ਕੀਤਾ ਜਾ ਸਕਦਾ ਹੈ ਕਿ ਇਹ ਮੋਦੀ ਹਕੂਮਤ ਇਥੋ ਦੀਆਂ ਧੀਆਂ ਭੈਣਾਂ ਦੇ ਜੀਵਨ ਅਤੇ ਇੱਜਤ ਦੀ ਸੁਰੱਖਿਆ ਦੀ ਬਾਲੀ ਵਾਰਿਸ ਹੋਵੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਔਰਤ ਵਰਗ ਦੀ ਇੱਜਤ ਅਤੇ ਜੀਵਨ ਦੀ ਸੁਰੱਖਿਆ ਸੰਬੰਧੀ ਬੀਤੇ ਕੱਲ੍ਹ ਪ੍ਰਗਟਾਏ ਗਏ ਵਿਚਾਰਾਂ ਉਤੇ ਉਨ੍ਹਾਂ ਨੂੰ ਮੁਲਕ ਨਿਵਾਸੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਔਰਤ ਵਰਗ ਦੇ ਗੰਭੀਰ ਵਿਸੇ ਉਤੇ ਅਮਲ ਕਰਨ ਤੋ ਪਹਿਲੇ ਆਪਣੀ ਧਰਮ ਪਤਨੀ ਨੂੰ ਬਣਦਾ ਇਨਸਾਫ, ਸਤਿਕਾਰ ਮਾਣ ਅਤੇ ਆਪਣੇ ਨਾਲ ਰੱਖਕੇ ਆਪਣੇ ਗ੍ਰਹਿਸਥੀ ਜੀਵਨ ਨੂੰ ਸਹੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਦੀ ਮੋਦੀ ਨੂੰ ਜਨਤਕ ਤੌਰ ਤੇ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਜਦੋ ਉਹ ਔਰਤ ਵਰਗ ਉਤੇ ਜ਼ਬਰ ਜੁਲਮ ਦੀ ਗੱਲ ਕਰਦੇ ਹਨ ਕੀ ਉਹ ਆਪਣੀ ਧਰਮ ਪਤਨੀ ਉਤੇ ਹੋ ਰਹੇ ਜ਼ਬਰ ਦੇ ਦੁੱਖ ਨੂੰ ਮਹਿਸੂਸ ਕਰਨਗੇ ਅਤੇ ਉਨ੍ਹਾਂ ਨੂੰ ਧਰਮਪਤਨੀ ਦਾ ਦਰਜਾ ਦਿੰਦੇ ਹੋਏ ਉਨ੍ਹਾਂ ਦੇ ਮਨ ਵਿਚ ਲੰਮੇ ਸਮੇ ਤੋ ਉਤਪੰਨ ਹੋਏ ਦਰਦ ਨੂੰ ਖਤਮ ਕਰਨਗੇ ?
ਸ. ਮਾਨ ਨੇ ਇਸ ਮੋਦੀ ਹਕੂਮਤ ਦੇ ਮਨੁੱਖਤਾ ਉਤੇ ਹੋਣ ਵਾਲੇ ਜ਼ਬਰ ਜੁਲਮ ਦਾ ਵਰਣਨ ਕਰਦੇ ਹੋਏ ਕਿਹਾ ਕਿ ਜਦੋਂ ਸ੍ਰੀ ਮੋਦੀ, ਅਮਿਤ ਸ਼ਾਹ, ਜੈਸੰਕਰ, ਰਾਜਨਾਥ ਸਿੰਘ, ਅਜੀਤ ਡੋਵਾਲ, ਰਵੀ ਸਿਨ੍ਹਾ ਅਤੇ ਸੰਮਤ ਗੋਇਲ ਦੀ ਚੰਡਾਲ ਚੌਕੜੀ ਵੱਲੋ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੀ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਤਾਂ ਅਜਿਹੇ ਮਨੁੱਖਤਾ ਦੇ ਕਤਲ ਕਰਨ ਵਾਲੇ ਹੁਕਮਰਾਨਾਂ ਤੋ ਔਰਤ ਵਰਗ ਦੇ ਜੀਵਨ ਤੇ ਇੱਜਤ ਦੀ ਸੁਰੱਖਿਆ ਦੀ ਉਮੀਦ ਮੁਲਕ ਨਿਵਾਸੀ ਕਿਵੇ ਕਰ ਸਕਣਗੇ ? ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਰਾਨਾਂ ਨੇ ਸੰਪੂਰਨ ਪ੍ਰਭੂਸਤਾ ਵਾਲੇ ਮੁਲਕਾਂ ਕੈਨੇਡਾ, ਬਰਤਾਨੀਆ, ਅਮਰੀਕਾ ਅਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਹੈ । ਇਥੋ ਤੱਕ ਅਮਰੀਕਾ ਦੇ ਕੌਮਾਂਤਰੀ ਪੱਧਰ ਦੇ ਸਿਧਾਂਤ ਮੁਨਰੋ ਡਾਕਟਰੀਨ ਦਾ ਵੀ ਘਾਣ ਕੀਤਾ ਹੈ । ਜਿਸਦੇ ਨਤੀਜੇ ਕਦਾਚਿੱਤ ਅਮਨ ਤੇ ਜਮਹੂਰੀਅਤ ਵਾਲੇ ਨਹੀ ਹੋ ਸਕਣਗੇ । ਸਾਲਟਨ ਅਤੇ ਡੌਨ ਕੁਆਟੇ ਨੇ ਜੋ ਕਿਹਾ ਹੈ ਕਿ ਬਿਨ੍ਹਾ ਜਿੰਮੇਵਾਰੀ ਅਤੇ ਜੁਆਬਦੇਹੀ ਤੋ ਜੇਕਰ ਕਿਸੇ ਨੂੰ ਪਾਵਰ ਦੇ ਦਿੱਤੀ ਜਾਵੇ ਤਾਂ ਉਹ ਕਤਈ ਵੀ ਨਿਜਾਮੀ ਪ੍ਰਬੰਧ ਨੂੰ ਸਹੀ ਢੰਗ ਨਾਲ ਨਹੀ ਚਲਾ ਸਕਣਗੇ । ਹੁਣ ਜਦੋ ਸਿੱਖ ਨੌਜਵਾਨੀ, ਮੁਸਲਿਮ, ਇਸਾਈ, ਰੰਘਰੇਟਿਆ ਆਦਿ ਨੂੰ ਮਾਰਨ ਦੇ ਹਕੂਮਤੀ ਅਮਲ ਹੋ ਰਹੇ ਹਨ ਕੌਮਾਂਤਰੀ ਪੱਧਰ ਤੇ ਸੱਭਿਅਕ ਢੰਗਾਂ ਦੀ ਪ੍ਰਫੁੱਲਤਾ ਹੋ ਰਹੀ ਹੈ ਤਾਂ ਇਸ ਗੱਲ ਲਈ ਇਥੋ ਦੇ ਹੁਕਮਰਾਨ ਇਸ ਅਵੱਗਿਆ ਲਈ ਕਿਸਨੂੰ ਜੁਆਬਦੇਹ ਹਨ ਅਤੇ ਉਨ੍ਹਾਂ ਦੀ ਇਸ ਵਿਸੇ ਅਤੇ ਕੀ ਜਿੰਮੇਵਾਰੀ ਬਣਦੀ ਹੈ, ਉਹ ਇਥੋ ਦੇ ਨਿਵਾਸੀਆ ਨੂੰ ਜਾਣਕਾਰੀ ਦਿੱਤੀ ਜਾਵੇ ।