ਸ. ਭਗਵੰਤ ਸਿੰਘ ਮਾਨ ਦੀ ਆਪ ਪਾਰਟੀ ਦੀ ਬਣਨ ਜਾ ਰਹੀ ਸਰਕਾਰ ਨੇ ਅਜੇ ਸੌਹ ਵੀ ਨਹੀਂ ਚੁੱਕੀ ਕਿ ਪੰਜਾਬ ਵਿਰੋਧੀ ਹਿੰਦੂਤਵ ਸੋਚ ਨੂੰ ਲਾਗੂ ਕਰਨਾ ਸੁਰੂ ਕਰ ਦਿੱਤਾ : ਮਾਨ

ਫ਼ਤਹਿਗੜ੍ਹ ਸਾਹਿਬ, 15 ਮਾਰਚ ( ) “ਜੋ ਆਮ ਆਦਮੀ ਪਾਰਟੀ ਵੋਟਾਂ ਪੈਣ ਤੋਂ ਪਹਿਲੇ ਇਹ ਪ੍ਰਚਾਰ ਕਰਦੀ ਰਹੀ ਹੈ ਕਿ ਅਸੀਂ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਦ੍ਰਿੜਤਾ ਨਾਲ ਗੱਲ ਕਰਨ ਦੇ ਨਾਲ-ਨਾਲ ਪੰਜਾਬੀਆਂ ਨੂੰ ਸਭ ਦਰਪੇਸ਼ ਆ ਰਹੇ ਮਸਲਿਆ ਨੂੰ ਹੱਲ ਕਰਾਂਗੇ, ਉਸ ਆਮ ਆਦਮੀ ਪਾਰਟੀ ਦੇ ਬਣਨ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਨੇ ਅਜੇ ਸੌਹ ਵੀ ਨਹੀਂ ਚੁੱਕੀ ਕਿ ਇਸਨੇ ਆਪਣੇ ਸੈਂਟਰ ਦੇ ਹਿੰਦੂਤਵ ਸੋਚ ਵਾਲੇ ਅਕਾਵਾਂ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਅਮਲਾਂ ਨੂੰ ਸੁਰੂ ਕਰਦੇ ਹੋਏ 16 ਮਾਰਚ ਨੂੰ ਖਟਕੜ ਕਲਾਂ ਵਿਖੇ ਰੱਖੇ ਗਏ ਆਪਣੇ ਸੌਹ ਚੁੱਕ ਸਮਾਗਮ ਦੇ ਦਿੱਤੇ ਗਏ ਇਸਤਿਹਾਰ ਹਿੰਦੀ ਵਿਚ ਦੇਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਸਰਕਾਰ ਆਪਣੇ ਪੱਧਰ ਉਤੇ ਪੰਜਾਬ ਵਿਚ ਕੋਈ ਇਕ ਵੀ ਫੈਸਲਾ ਨਹੀਂ ਕਰ ਸਕੇਗੀ । ਬਲਕਿ ਦਿੱਲੀ ਹਿੰਦੂਤਵ ਤਾਕਤਾਂ ਅਤੇ ਉਨ੍ਹਾਂ ਦੀ ਸੋਚ ਉਤੇ ਅਮਲ ਕਰਨ ਵਾਲੇ ਸ੍ਰੀ ਕੇਜਰੀਵਾਲ ਦੇ ਹੁਕਮਾਂ ਉਤੇ ਹੀ ਰਿਮੋਟ ਕੰਟਰੋਲ ਰਾਹੀ ਚੱਲੇਗੀ । ਦਿੱਲੀ ਦੇ ਇਸਾਰਿਆ ਉਤੇ ਚੱਲਣ ਵਾਲੀ ਕੋਈ ਵੀ ਸਰਕਾਰ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਹੀ ਨਹੀਂ ਕਰ ਸਕਦੀ ਅਤੇ ਨਾ ਹੀ ਇਥੇ ਸਥਾਈ ਤੌਰ ਤੇ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਅਮਨ ਨੂੰ ਸਥਾਈ ਪੱਧਰ ਤੇ ਕਾਇਮ ਕਰ ਸਕੇਗੀ । ਇਸ ਲਈ ਜਿਨ੍ਹਾਂ ਪੰਜਾਬੀਆਂ ਜਾਂ ਸਿੱਖਾਂ ਨੇ ਦਿੱਲੀ ਦੇ ਹੁਕਮਰਾਨਾਂ ਦੇ ਆਦੇਸ਼ਾਂ ਤੇ ਚੱਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਾ ਕੇ ਫਤਵਾ ਦਿੱਤਾ ਹੈ ਉਹ ਆਉਣ ਵਾਲੇ ਸਮੇ ਵਿਚ ਇਸਦੇ ਮਾਰੂ ਨਤੀਜਿਆ ਅਤੇ ਪੰਜਾਬ ਵਿਰੋਧੀ ਅਮਲਾਂ ਤੇ ਸਾਜਿ਼ਸਾਂ ਤੋਂ ਸੁਚੇਤ ਵੀ ਰਹਿਣ ਅਤੇ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਣ ਲਈ ਇਸ ਉਤੇ ਬਾਜ਼ ਨਜਰ ਵੀ ਰੱਖਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਬਣਨ ਜਾ ਰਹੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਸਰਕਾਰ ਦੇ ਸੌਹ ਚੁੱਕ ਸਮਾਗਮ ਨੂੰ ਗਵਰਨਰ ਹਾਊਂਸ ਦੇ ਸਥਾਂਨ ਤੇ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕਰਨ ਅਤੇ ਭਗਤ ਸਿੰਘ ਦੀ ਹਿੰਦੂਤਵ ਹੁਕਮਰਾਨਾਂ ਦੀ ਸੋਚ ਨੂੰ ਪੰਜਾਬ ਵਿਚ ਲਾਗੂ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਨਵੀ ਸਰਕਾਰ ਦੇ ਪੰਜਾਬ ਵਿਰੋਧੀ ਅਮਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਅਤਿ ਜਰੂਰੀ ਹੈ ਕਿ ਭਗਤ ਸਿੰਘ ਨੇ ਆਰੀਆ ਸਮਾਜੀ ਧਰਮ ਨੂੰ ਪੂਰਨ ਰੂਪ ਵਿਚ ਅਪਣਾ ਲਿਆ ਸੀ ਅਤੇ ਉਸਨੇ ਕਿਹਾ ਸੀ ਕਿ ਇਥੇ ਮੁਕੰਮਲ ਰੂਪ ਵਿਚ ਦੇਵਨਗਰੀ ਅਤੇ ਹਿੰਦੀ ਭਾਸ਼ਾ ਲਾਗੂ ਹੋਣੀ ਚਾਹੀਦੀ ਹੈ । ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਨੇ ਸੌਹ ਚੁੱਕਣ ਤੋ ਪਹਿਲੇ ਹੀ ਹਿੰਦੀ ਵਿਚ ਇਸਤਿਹਾਰ ਦੇਕੇ ਆਪਣਾ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਚੇਹਰਾ ਨੰਗਾਂ ਕਰਦੇ ਹੋਏ ਆਪਣਾ ਅਸਲ ਰੰਗ ਦਿਖਾਉਣਾ ਸੁਰੂ ਕਰ ਦਿੱਤਾ ਹੈ । ਸ. ਮਾਨ ਨੇ ਕਿਹਾ ਕਿ ਭਾਵੇ ਪੰਜਾਬੀਆਂ ਨੇ ਇਸ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦਿੱਤਾ ਹੈ, ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਆਪਣੀ ਅਣਖ਼ ਗੈਰਤ ਲਈ ਸੰਘਰਸ਼ ਕਰ ਰਹੀ ਸਿੱਖ ਕੌਮ ਇਨ੍ਹਾਂ ਨੂੰ ਅਜਿਹੇ ਪੰਜਾਬ ਵਿਰੋਧੀ ਅਮਲਾਂ ਅਤੇ ਹਿੰਦੂਤਵ ਸੋਚ ਨੂੰ ਪੰਜਾਬ ਵਿਚ ਲਾਗੂ ਕਰਨ ਅਤੇ ਪੰਜਾਬ ਦੇ ਅਮੀਰ ਵਿਰਸੇ-ਵਿਰਾਸਤ ਨੂੰ ਠੇਸ ਪਹੁੰਚਾਉਣ ਦੀ ਇਜਾਜਤ ਬਿਲਕੁਲ ਨਹੀ ਦਿੱਤੀ ਜਾਵੇਗੀ । ਇਸ ਲਈ ਸ. ਮਾਨ ਨੇ ਆਪਣੇ 3,89,063 ਜਿਨ੍ਹਾਂ ਵੋਟਰਾਂ ਨੇ ਹਿੰਦੂਤਵ ਪ੍ਰਭਾਵ ਅਤੇ ਪ੍ਰਚਾਰ ਨੂੰ ਪ੍ਰਵਾਨ ਨਾ ਕਰਦੇ ਹੋਏ ਸੱਚ ਉਤੇ ਦ੍ਰਿੜਤਾਂ ਨਾਲ ਪਹਿਰਾ ਦਿੰਦੇ ਹੋਏ ਸਾਨੂੰ ਵੋਟਾਂ ਪਾਈਆ ਹਨ ਅਤੇ ਸਾਨੂੰ ਆਪਣੇ ਨਿਸ਼ਾਨੇ ਅਤੇ ਸੋਚ ਲਈ ਮਜ਼ਬੂਤ ਕੀਤਾ ਹੈ, ਉਨ੍ਹਾਂ ਨੂੰ ਅਗਲੀ ਕੌਮੀ ਜੰਗ ਲਈ ਤਿਆਰ ਰਹਿਣ ਲਈ ਜਿਥੇ ਸੱਦਾ ਦਿੱਤਾ, ਉਥੇ ਸੈਂਟਰ ਦੇ ਅਤੇ ਮੌਜੂਦਾ ਪੰਜਾਬ ਦੀ ਬਣਨ ਜਾ ਰਹੀ ਸਰਕਾਰ ਨੂੰ ਆਪਣੀਆ ਇਤਿਹਾਸਿਕ ਰਵਾਇਤਾ ਅਨੁਸਾਰ ਖਬਰਦਾਰ ਕੀਤਾ ਕਿ ਕਰੋੜਾਂ ਵਿਚ ਵੱਸਣ ਵਾਲੇ ਪੰਜਾਬ ਅਤੇ ਸਿੱਖ ਕੌਮ ਵਿਰੋਧੀਆਂ ਨੂੰ ਉਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਸਾਡੇ ਇਹ ਆਜਾਦੀ ਦੇ ਸਿਪਾਹੀ ਬਿਲਕੁਲ ਕਾਮਯਾਬ ਨਹੀਂ ਹੋਣ ਦੇਣਗੇ । ਬਲਕਿ ਇਖਲਾਕੀ, ਧਰਮੀ ਅਤੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਲੜਾਈ ਲੜਦੇ ਹੋਏ ਇਥੇ ਹਰ ਕੀਮਤ ਤੇ ਆਜਾਦ ਬਾਦਸਾਹੀ ਸਟੇਟ ਕਾਇਮ ਕਰਨਗੇ । ਜਿਸ ਵਿਚ ਕਿਸੇ ਵੀ ਕੌਮ, ਵਰਗ, ਧਰਮ, ਫਿਰਕੇ ਨਾਲ ਰਤੀਭਰ ਵੀ ਬੇਇਨਸਾਫ਼ੀ ਨਹੀ ਹੋਵੇਗੀ, ਇਨਸਾਫ ਦਾ ਰਾਜ ਹੋਵੇਗਾ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਹੋਣਗੇ । ਜੋ ਕਿ ਅਸਲੀਅਤ ਵਿਚ ਗੁਰੂ ਸਾਹਿਬਾਨ ਦਾ ‘ਹਲੀਮੀ ਰਾਜ’ ਹੋਵੇਗਾ । 

Leave a Reply

Your email address will not be published. Required fields are marked *