ਭਗਵਤੀ ਅਮਾਨ ਮੰਦਰ ਕੰਨਿਆਕੁਮਾਰੀ ਵਿਖੇ ਸ੍ਰੀ ਮੋਦੀ ਵੱਲੋਂ 48 ਘੰਟਿਆ ਲਈ ਸਾਧਨਾ ਕਰਨਾ, 900 ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ ਵਾਲੇ ਹਾਲਾਤ : ਮਾਨ
ਫ਼ਤਹਿਗੜ੍ਹ ਸਾਹਿਬ, 31 ਮਈ ( ) “ਇੰਡੀਆ ਦੇ ਮੌਜੂਦਾ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਵੱਲੋ ਕੰਨਿਆਕੁਮਾਰੀ ਦੇ ਭਗਵਤੀ ਅਮਾਨ ਮੰਦਰ ਵਿਖੇ 48 ਘੰਟਿਆ ਲਈ ਸਾਧਨਾ ਕਰਨ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਜਦੋਂ ਕੋਈ ਇਨਸਾਨ ਆਪਣੇ ਵੱਲੋ ਹੋਈਆ ਬਜਰ ਗੁਸਤਾਖੀਆ ਦੀ ਬਦੌਲਤ ਉਸਦੀ ਆਪਣੀ ਆਤਮਾ ਉਸਨੂੰ ਕੋਸਦੀ ਹੈ, ਤਾਂ ਉਸ ਕੋਲ ਇਕੋ ਰਾਹ ਹੁੰਦਾ ਹੈ ਕਿ ਉਹ ਉਸ ਅਕਾਲ ਪੁਰਖ ਦੀ ਸਰਨ ਵਿਚ ਜਾ ਕੇ ਆਪਣੀਆ ਗੁਸਤਾਖੀਆ ਦਾ ਪਛਤਾਵਾ ਕਰੇ । ਬਿਲਕੁਲ ਇਹੀ ਹਾਲਤ ਅੱਜ ਸ੍ਰੀ ਨਰਿੰਦਰ ਮੋਦੀ ਦੀ ਬਣੀ ਹੋਈ ਹੈ । ਕਿਉਂਕਿ ਉਨ੍ਹਾਂ ਨੂੰ ਆਪਣੇ ਰਾਜ ਭਾਗ ਦੌਰਾਨ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦਾ ਅਣਮਨੁੱਖੀ ਢੰਗ ਨਾਲ ਕਤਲੇਆਮ ਤੇ ਜ਼ਬਰ ਕੀਤਾ ਹੈ । ਜਿਵੇ 2002 ਵਿਚ ਗੁਜਰਾਤ ਦੇ ਗੋਧਰਾ ਵਿਖੇ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰਨ ਦੇ ਨਾਲ-ਨਾਲ ਮੁਸਲਿਮ ਬੀਬੀਆ ਦੀਆਂ ਨਗਨ ਵੀਡੀਓਜ ਬਣਾਕੇ ਔਰਤ ਵਰਗ ਦੀ ਤੋਹੀਨ ਤੇ ਅਪਮਾਨ ਕੀਤਾ । ਬੀਬੀ ਬਿਲਕਿਸ ਬਾਨੋ ਅਤੇ ਉਸਦੇ ਪਰਿਵਾਰ ਦੇ 11 ਮੈਬਰਾਂ ਨੂੰ ਕਤਲ ਕਰਨ ਵਾਲੇ ਕਾਤਲਾਂ ਨੂੰ 15 ਅਗਸਤ ਵਾਲੇ ਦਿਨ ਬਾਇੱਜਤ ਰਿਹਾਅ ਕਰਕੇ ਇਨਸਾਨੀਅਤ ਅਤੇ ਕਾਨੂੰਨ ਨਾਲ ਖਿਲਵਾੜ ਕੀਤਾ । ਫਿਰ 2013 ਵਿਚ ਜਦੋ ਸ੍ਰੀ ਮੋਦੀ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ ਤਾਂ ਉਥੇ ਬੀਤੇ 50-50 ਸਾਲਾਂ ਤੋ ਵੱਸੇ 60 ਹਜਾਰ ਸਿੱਖਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜਮੀਨਾਂ ਅਤੇ ਘਰਾਂ ਤੋ ਬੇਘਰ ਕਰ ਦਿੱਤਾ । ਦੱਖਣੀ ਸੂਬਿਆਂ ਵਿਚ ਇਸਾਈ ਨਨਜਾ ਅਤੇ ਉਨ੍ਹਾਂ ਦੇ ਗਿਰਜਾਘਰਾਂ ਨੂੰ ਨਿਸ਼ਾਨਾਂ ਬਣਾਕੇ ਢਹਿ ਢੇਰੀ ਕੀਤੇ ਅਤੇ ਨਨਜਾਂ ਨਾਲ ਬਲਾਤਕਾਰ ਕੀਤੇ । ਫਿਰ ਲੰਮੇ ਸਮੇ ਤੋਂ ਕਸਮੀਰ ਵਿਚ ਅਫਸਪਾ ਵਰਗਾ ਕਾਲਾ ਕਾਨੂੰਨ ਲਾਗੂ ਕਰਕੇ ਕਸਮੀਰੀਆ ਨੂੰ ਵੱਡੀ ਗਿਣਤੀ ਵਿਚ ਮੌਤ ਦੇ ਮੂੰਹ ਵਿਚ ਧਕੇਲਿਆ । ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਣ ਵਾਲੇ ਵਿਧਾਨ ਦੀ ਧਾਰਾ 370 ਅਤੇ 35ਏ ਨੂੰ ਕੁੱਚਲਕੇ ਉਨ੍ਹਾਂ ਦੀ ਆਜਾਦੀ ਖਤਮ ਕਰ ਦਿੱਤੀ ਅਤੇ ਉਨ੍ਹਾਂ ਦੀ ਅਸੈਬਲੀ ਭੰਗ ਕਰ ਦਿੱਤੀ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਕੰਨਿਆਕੁਮਾਰੀ ਵਿਖੇ ਉਪਰੋਕਤ ਮੰਦਰ ਵਿਚ ਆਉਣ ਵਾਲੇ 48 ਘੰਟਿਆ ਲਈ ਕੀਤੀ ਜਾਣ ਵਾਲੀ ਸਾਧਨਾ ਨੂੰ ‘900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ’ ਕਹਾਵਤ ਨਾਲ ਤਸਵੀਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਇਥੇ ਹੀ ਬਸ ਨਹੀ ਇਨ੍ਹਾਂ ਮੁਤੱਸਵੀ ਆਗੂਆ ਨੇ ਨਰਸਿਮਾਰਾਓ ਦੀ ਕਾਂਗਰਸ ਸਰਕਾਰ ਨਾਲ ਮਿਲੀਭੁਗਤ ਕਰਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਜ਼ਬਰੀ ਢਹਿ-ਢੇਰੀ ਕੀਤਾ ਅਤੇ ਆਪਣੀ ਜੀ ਹਜੂਰੀ ਕਰਨ ਵਾਲੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਤੋਂ ਗੈਰ ਵਿਧਾਨਿਕ ਅਤੇ ਗੈਰ ਇਖਲਾਕੀ ਤਰੀਕੇ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਕਰਵਾਕੇ ਵਜੀਰ ਏ ਆਜਮ ਦੇ ਅਹੁਦੇ ਦਾ ਅਪਮਾਨ ਕੀਤਾ । ਜਦੋਕਿ ਇਹ ਅਹੁਦਾ ਸਭ ਵਰਗਾਂ, ਕੌਮਾਂ, ਧਰਮਾਂ ਨੂੰ ਬਰਾਬਰ ਦੀ ਨਜਰ ਨਾਲ ਦੇਖਣ ਵਾਲਾ ਹੁੰਦਾ ਹੈ । ਲੇਕਿਨ ਸ੍ਰੀ ਮੋਦੀ ਨੇ ਸਮੁੱਚੇ ਇੰਡੀਆਂ ਵਿਚ ਹਿੰਦੂਤਵ ਸੋਚ ਅਤੇ ਹਿੰਦੂਰਾਸਟਰ ਦਾ ਰੂਪ ਦੇ ਕੇ ਇਥੇ ਧਰਮਾਂ, ਕੌਮਾਂ ਵਿਚ ਨਫਰਤ ਪੈਦਾ ਕਰਨ ਦੇ ਦੁੱਖਦਾਇਕ ਅਮਲ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋ ਅੱਗੇ ਇਕ ਸੋਚੀ ਸਮਝੀ ਸਾਜਿਸ ਅਧੀਨ ਆਪਣੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਦੀ ਦੁਰਵਰਤੋ ਕਰਦੇ ਹੋਏ ਬਾਹਰਲੇ ਮੁਲਕਾਂ ਵਿਚ ਸਿੱਖ ਕੌਮ ਦੀ ਆਜਾਦੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੰਮ ਕਰਨ ਵਾਲੇ ਕੈਨੇਡਾ ਨਿਵਾਸੀ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ । ਜਿਸ ਨੂੰ ਫਾਈਵ ਆਈ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ ਅਤੇ ਨਿਊਜੀਲੈਡ ਨੇ ਵੀ ਅਣਮਨੁੱਖੀ ਕਰਾਰ ਦਿੰਦੇ ਹੋਏ ਇੰਡੀਆ ਦੀ ਇਸ ਮਨੁੱਖਤਾ ਮਾਰੂ ਕਾਰਵਾਈ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ ਅਤੇ ਇਨ੍ਹਾਂ ਨੂੰ ਬਤੌਰ ਕਾਤਲ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕੀਤਾ ।
ਇਹੀ ਵਜਹ ਹੈ ਕਿ ਅੱਜ 2024 ਦੀਆਂ ਹੋ ਰਹੀਆ ਪਾਰਲੀਮੈਟ ਚੋਣਾਂ ਵਿਚ ਸਮੁੱਚੇ ਮੁਲਕ ਨਿਵਾਸੀਆ ਨੇ ਇਨ੍ਹਾਂ ਦੀਆ ਜਾਬਰ ਤੇ ਅਣਮਨੁੱਖੀ ਨੀਤੀਆ ਦੀ ਬਦੌਲਤ ਦੁਰਕਾਰ ਦਿੱਤਾ ਹੈ ਅਤੇ ਇਨ੍ਹਾਂ ਦੇ ਹਾਵ ਭਾਵ ਅਤੇ ਅਮਲ ਪ੍ਰਤੱਖ ਕਰ ਰਹੇ ਹਨ ਕਿ ਇਨ੍ਹਾਂ ਵੱਲੋ ਹਕੂਮਤੀ ਨਸ਼ੇ ਵਿਚ ਕੀਤੇ ਗਏ ਜ਼ਬਰ, ਕਤਲੇਆਮ ਦਾ ਬੋਝ ਇਨ੍ਹਾਂ ਦੀ ਆਤਮਾ ਉਤੇ ਪਿਆ ਹੋਇਆ ਹੈ ਅਤੇ ਇਨ੍ਹਾਂ ਨੂੰ ਮੁਲਕ ਨਿਵਾਸੀਆ ਵੱਲੋ ਮਿਲਣ ਜਾ ਰਹੀ ਕਰਾਰੀ ਹਾਰ ਵੀ ਨਜਰ ਆ ਰਹੀ ਹੈ। ਜਿਸ ਕਾਰਨ ਅੱਜ ਮਜਬੂਰਨ ਇਨ੍ਹਾਂ ਨੂੰ ਮੰਦਰਾਂ ਤੇ ਧਾਰਮਿਕ ਸਥਾਨਾਂ ਵਿਚ ਜਾ ਕੇ ਆਪਣੇ ਤੋ ਹੋਈਆ ਗੁਸਤਾਖੀਆ ਦਾ ਪਛਤਾਵਾ ਕਰਨ ਅਤੇ ਆਪਣੀ ਹੋਣ ਜਾ ਰਹੀ ਸਰਮਨਾਕ ਹਾਰ ਲਈ ਸਾਧਨਾ ਕਰਨੀ ਪੈ ਰਹੀ ਹੈ । ਜੋ ਉਪਰੋਕਤ ਕਹਾਵਤ ਨੂੰ ਸਹੀ ਸਾਬਤ ਕਰਦੀ ਹੈ ।