ਚੰਡੀਗੜ੍ਹ ਦੇ ਪੱਤਰਕਾਰ ਵਰਗ ਵੱਲੋਂ ਕਾਂਗਰਸ ਦੀ ਧਿਰ ਬਣਕੇ, ਚੰਡੀਗੜ੍ਹ ਨੂੰ ਸਟੇਟ ਬਣਾਉਣ ਦੀ ਪੈਰਵੀ ਕਰਨ ਵਿਰੁੱਧ ਸਾਡੀ ਪ੍ਰੈਸ-ਕਾਨਫਰੰਸ ਦਾ ਬਾਈਕਾਟ ਕਰਨਾ, ਪੱਤਰਕਾਰੀ ਸਿਧਾਤਾਂ ਦਾ ਉਲੰਘਣ : ਮਾਨ
ਚੰਡੀਗੜ੍ਹ, 27 ਮਈ ( ) “ਜਦੋਂ ਸਮੁੱਚੇ ਮੁਲਕ ਵਿਚ ਪਾਰਲੀਮੈਟ ਚੋਣਾਂ ਹੋ ਰਹੀਆ ਹਨ, ਤਾਂ ਚੰਡੀਗੜ੍ਹ ਤੋਂ ਕਾਂਗਰਸ ਜਮਾਤ ਦੇ ਬਣੇ ਉਮੀਦਵਾਰ ਸ੍ਰੀ ਮੁਨੀਸ ਤਿਵਾੜੀ ਵੱਲੋਂ ਵੋਟ ਸਿਆਸਤ ਅਧੀਨ ਚੰਡੀਗੜ੍ਹੀਆਂ ਨੂੰ ਇਹ ਸੰਦੇਸ਼ ਦੇਣਾ ਕਿ ਮੇਰੇ ਵੱਲੋ ਜਿੱਤਣ ਉਪਰੰਤ ਚੰਡੀਗੜ੍ਹ ਨੂੰ ਇਕ ਵੱਖਰਾਂ ਸਟੇਟ ਬਣਾਇਆ ਜਾਵੇਗਾ । ਜਿਸਦੇ ਆਪਣੇ ਐਮ.ਐਲ.ਏ ਤੇ ਮੁੱਖ ਮੰਤਰੀ ਹੋਣਗੇ । ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਚੰਡੀਗੜ੍ਹ ਯੂਨਿਟ ਵੱਲੋ ਪਾਰਟੀ ਨੀਤੀ ਅਧੀਨ ਸ੍ਰੀ ਮੁਨੀਸ ਤਿਵਾੜੀ ਦਾ ਦਲੀਲ ਸਹਿਤ ਜੁਆਬ ਦੇਣ ਹਿੱਤ 25 ਮਈ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ ਅਤੇ ਮੇਰੇ ਦਫਤਰ ਵੱਲੋ ਸਮੁੱਚੀ ਚੰਡੀਗੜ੍ਹ ਪ੍ਰੈਸ ਨੂੰ ਸਤਿਕਾਰ ਸਹਿਤ ਸੁਨੇਹੇ ਲਗਾਉਣ ਦੇ ਬਾਵਜੂਦ ਵੀ ਸਾਡੀ ਪ੍ਰੈਸ ਕਾਨਫਰੰਸ ਦਾ ਮੁਕੰਮਲ ਬਾਈਕਾਟ ਕਰਕੇ ਇਹ ਪ੍ਰਤੱਖ ਕਰ ਦਿੱਤਾ ਗਿਆ ਕਿ ਚੰਡੀਗੜ੍ਹ ਦੇ ਪੱਤਰਕਾਰ ਕਾਂਗਰਸ ਜਮਾਤ ਦੀ ਧਿਰ ਬਣਕੇ ਚੰਡੀਗੜ੍ਹ ਨੂੰ ਸੂਬਾ ਬਣਾਉਣਾ ਚਾਹੁੰਦੇ ਹਨ । ਇਸ ਹੋਏ ਪੱਖਪਾਤੀ ਅਮਲ ਉਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਚੰਡੀਗੜ੍ਹ ਦੀ ਜੋ ਧਰਤੀ ਤੇ ਜਮੀਨ ਹੈ ਉਹ ਵੱਡੀ ਗਿਣਤੀ ਵਿਚ ਪੰਜਾਬੀਆਂ ਦੀ ਮਲਕੀਅਤ ਜਮੀਨ ਤੋ ਪੰਜਾਬੀਆਂ ਨੂੰ ਉਜਾੜਕੇ ਉਸਾਰਿਆ ਗਿਆ ਸੀ । ਇਹ ਇਲਾਕਾ ਬਿਲਕੁਲ ਪੰਜਾਬੀ ਬੋਲਦਾ ਹੈ । ਇਸ ਲਈ ਕਾਂਗਰਸ ਜਮਾਤ ਜਾਂ ਚੰਡੀਗੜ੍ਹ ਦੇ ਪੱਤਰਕਾਰ ਸਹਿਬਾਨ ਦੀ ਇਸ ਸੋਚ ਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਕਿ ਉਹ ਸਾਡੇ ਤੋ ਸਾਡੀ ਸਰ-ਜਮੀਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਾਜਸੀ ਢੰਗਾਂ ਰਾਹੀ ਖੋਹਣ ਦੇ ਅਮਲ ਕਰਨ, ਅਜਿਹਾ ਕਦਾਚਿੱਤ ਬਰਦਾਸਤ ਨਹੀ ਹੋਵੇਗਾ । ਭਾਵੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਲਈ ਕਿਸੇ ਹੋਰ ਵੱਡੇ ਸੰਘਰਸ ਦੇ ਇਮਤਿਹਾਨ ਵਿਚੋ ਕਿਉਂ ਨਾ ਲੰਘਣਾ ਪਵੇ ।”
ਉਨ੍ਹਾਂ ਕਿਹਾ ਇਹ ਸਪੱਸਟ ਜਾਪਦਾ ਹੈ ਕਿ ਸੈਂਟਰ ਦੀਆਂ ਮੁਤੱਸਵੀ ਕੌਮੀ ਜਮਾਤਾਂ ਭਾਵੇ ਉਹ ਕਾਂਗਰਸ ਹੋਵੇ ਜਾਂ ਹੋਰ ਜਾਂ ਪੱਤਰਕਾਰ ਵਰਗ, ਉਹ ਸਾਡੇ ਤੋ ਸਾਡਾ ਚੰਡੀਗੜ੍ਹ ਖੋਹਣ ਦੀ ਤਿਆਰੀ ਵਿਚ ਰੁੱਝਿਆ ਹੋਇਆ ਹੈ । ਇਨ੍ਹਾਂ ਨੂੰ ਅਜਿਹੇ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਅਤੇ ਉਨ੍ਹਾਂ ਦੇ ਵਿਧਾਨਿਕ ਹੱਕਾਂ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋ ਪਹਿਲੇ ਇਹ ਸੋਚ ਲੈਣਾ ਚਾਹੀਦਾ ਹੈ ਕਿ ਸਾਨੂੰ ਪਹਿਲਾ ਵੀ ਪੰਜਾਬ ਸੂਬੇ ਨੂੰ ਹੋਦ ਵਿਚ ਲਿਆਉਣ ਲਈ ਸੰਘਰਸਮਈ ਧਰਮ ਯੁੱਧ ਮੋਰਚਾ ਲਗਾਉਣਾ ਪਿਆ ਜਿਸ ਵਿਚ 50 ਹਜਾਰ ਪੰਜਾਬੀਆਂ ਨੂੰ ਲੰਮਾਂ ਸਮਾਂ ਜੇਲ੍ਹਾਂ ਵਿਚ ਬੰਦ ਰਹਿਣਾ ਪਿਆ ਅਤੇ ਹੁਕਮਰਾਨਾਂ ਦੇ ਜ਼ਬਰ ਜੁਲਮ ਤੇ ਪੀੜ੍ਹਾਂ ਝੱਲੀਆ । ਉਨ੍ਹਾਂ ਕਿਹਾ ਕਿ ਪੰਜਾਬੀ ਆਪਣੇ ਹੱਕ ਹਕੂਕਾ ਜਾਂ ਆਪਣੇ ਮਲਕੀਅਤ ਇਲਾਕਿਆ ਦੀ ਰੱਖਿਆ ਲਈ ਕਦੀ ਵੀ ਸ਼ਹਾਦਤਾਂ ਦੇਣ ਤੋ ਪਿੱਛੇ ਨਹੀ ਹੱਟੇ । ਇਨ੍ਹਾਂ ਸ਼ਹਾਦਤਾਂ ਦੀ 1947 ਤੋ ਲੈਕੇ ਅੱਜ ਤੱਕ ਲੰਮੀ ਲੜੀ ਹੈ । ਫਿਰ 1947 ਵਿਚ ਮੁਤੱਸਵੀ ਹਿੰਦੂਤਵ ਸੋਚ ਵਾਲੇ ਆਗੂਆ ਦੀ ਦੌਲਤ ਪੰਜਾਬ ਦੀ ਵੰਡ ਸਮੇ 10 ਲੱਖ ਪੰਜਾਬੀ ਮਾਰ ਦਿੱਤੇ ਗਏ । ਫਿਰ 1984 ਵਿਚ ਸਾਜਸੀ ਢੰਗ ਰਾਹੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸਾਡੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਵੱਡੀ ਗਿਣਤੀ ਵਿਚ ਨਿਰਦੋਸ਼, ਨਿਹੱਥੇ ਸਰਧਾਲੂ ਸਿੱਖਾਂ ਦਾ ਫੌ਼ਜ ਵੱਲੋ ਕਤਲੇਆਮ ਕੀਤਾ ਗਿਆ । ਫਿਰ ਨਵੰਬਰ 1984 ਵਿਚ ਮਰਹੂਮ ਇੰਦਰਾ ਗਾਂਧੀ ਦੀ ਮੌਤ ਤੋ ਬਾਅਦ ਸਮੁੱਚੇ ਮੁਲਕ ਵਿਚ ਯੋਜਨਾਬੰਧ ਢੰਗ ਰਾਹੀ ਵੱਡੀ ਗਿਣਤੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ । ਫਿਰ ਕਿਸਾਨ ਅੰਦੋਲਨ ਦੌਰਾਨ 750 ਦੇ ਕਰੀਬ ਕਿਸਾਨ ਸਹੀਦ ਹੋਏ । ਪਰ ਦੇਖਣ ਵਾਲੀ ਗੱਲ ਹੈ ਕਿ ਇਨ੍ਹਾਂ ਸਭ ਹੱਕੀ ਸੰਘਰਸ ਤੇ ਲੜਾਈਆ ਸਮੇ ਹੋਈਆ ਸ਼ਹਾਦਤਾਂ ਤੇ ਜ਼ਬਰ ਦੇ ਇਨਸਾਫ਼ ਲਈ ਪੰਜਾਬ ਦੇ ਹੱਕ ਵਿਚ ਕੌਣ ਬੋਲਿਆ ? ਉਨ੍ਹਾਂ ਕਿਹਾ ਕਿ ਸ੍ਰੀ ਮੁਨੀਸ ਤਿਵਾੜੀ ਜੋ ਅੱਜ ਹਿੰਦੂਤਵ ਸੋਚ ਅਧੀਨ ਪੰਜਾਬ ਦੀ ਮਲਕੀਅਤ ਜਮੀਨ ਤੋ ਆਪਣੀ ਕਾਂਗਰਸ ਜਮਾਤ ਰਾਹੀ ਹੱਕ ਖੋਹਕੇ ਵੱਖਰਾ ਸਟੇਟ ਬਣਾਉਣ ਦੀ ਗੈਰ ਦਲੀਲ, ਗੈਰ ਵਿਧਾਨਿਕ ਗੱਲ ਕਰ ਰਹੇ ਹਨ, ਉਹ ਜਦੋ ਸ੍ਰੀ ਆਨੰਦਪੁਰ ਸਾਹਿਬ ਅਤੇ ਲੁਧਿਆਣਾ ਤੋ ਮੈਬਰ ਪਾਰਲੀਮੈਟ ਰਹੇ, ਉਸ ਸਮੇ ਪੰਜਾਬੀ ਬੋਲੀ, ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਸਨ । ਅੱਜ ਉਹ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਹੀ ਵਿਰੁੱਧ ਨਹੀ ਹੋ ਗਏ, ਬਲਕਿ ਪੰਜਾਬੀਆਂ ਦੇ ਚੰਡੀਗੜ੍ਹ ਤੋ ਹੱਕ ਨੂੰ ਵੀ ਖਤਮ ਕਰਨ ਦੀ ਗੱਲ ਕਰ ਰਹੇ ਹਨ । ਜੋ ਆਪਣੀ ਮਾਂ ਬੋਲੀ ਪੰਜਾਬੀ ਦੇ ਨਹੀ ਰਹੇ, ਉਹ ਚੰਡੀਗੜ੍ਹੀਆਂ ਜਾਂ ਹੋਰ ਕਿਸੇ ਦੇ ਕੀ ਬਣਨਗੇ ?
ਉਨ੍ਹਾਂ ਕਿਹਾ ਜਿਥੋ ਤੱਕ ਚੰਡੀਗੜ੍ਹ ਦੇ ਪੱਤਰਕਾਰ ਭਰਾਵਾਂ ਵੱਲੋ ਮੁਨੀਸ ਤਿਵਾੜੀ ਵੱਲੋ ਚੰਡੀਗੜ੍ਹ ਨੂੰ ਸੂਬਾ ਬਣਾਉਣ ਦੀ ਗੱਲ ਦੀ ਹਾਮੀ ਭਰੀ ਜਾ ਰਹੀ ਹੈ, ਇਹ ਚੰਡੀਗੜ੍ਹ ਸਾਡੇ ਤੋ ਖੋਹਣ ਦੀ ਤਿਆਰੀ ਹੈ, ਇਸੇ ਲਈ ਬਾਹਰਲੇ ਸੂਬਿਆਂ ਤੋ ਵੱਡੀ ਗਿਣਤੀ ਵਿਚ ਮਾਈਗ੍ਰੇਟ ਆਬਾਦੀ ਨੂੰ ਲਿਆਕੇ ਕੇਵਲ ਚੰਡੀਗੜ੍ਹ ਵਿਚ ਵਸਾਇਆ ਹੀ ਨਹੀ ਜਾ ਰਿਹਾ, ਬਲਕਿ ਉਨ੍ਹਾਂ ਦੇ ਰਾਸ਼ਨ ਕਾਰਡ, ਵੋਟਰ ਕਾਰਡ, ਬਿਜਲੀ ਕੁਨੈਕਸਨ ਆਦਿ ਜੋ ਉਨ੍ਹਾਂ ਨੂੰ ਚੰਡੀਗੜ੍ਹ ਦੇ ਕਾਨੂੰਨੀ ਤੌਰ ਤੇ ਬਸਿੰਦੇ ਦਰਸਾਅ ਸਕਣ, ਅਜਿਹੀਆ ਕਾਰਵਾਈਆ ਇਕ ਸਾਜਿਸ ਤਹਿਤ ਹਕੂਮਤ ਪੱਧਰ ਤੇ ਹੋ ਰਹੀਆ ਹਨ ਅਤੇ ਪੱਤਰਕਾਰਾਂ ਨੇ ਸ. ਮਾਨ ਦੀ ਇਸ ਗੱਲ ਦਾ ਜੁਆਬ ਦਿੰਦੇ ਹੋਏ ਜੋ ਇਹ ਕਿਹਾ ਹੈ ਕਿ ਮਾਈਗ੍ਰੇਟ ਆਬਾਦੀ ਇੰਡੀਆਂ ਤੋ ਹੀ ਆ ਰਹੀ ਹੈ ਕਿਸੇ ਹੋਰ ਦੇਸ਼ ਤੋ ਨਹੀ, ਇਸ ਉਤੇ ਸ. ਮਾਨ ਨੇ ਦਲੀਲ ਸਹਿਤ ਕਿਹਾ ਕਿ ਜਦੋ ਪੰਜਾਬੀ, ਹਿਮਾਚਲ, ਰਾਜਸਥਾਂਨ, ਜੰਮੂ-ਕਸਮੀਰ ਵਿਚ ਜਮੀਨ ਨਹੀ ਖਰੀਦ ਸਕਦੇ, ਫਿਰ ਬਾਹਰਲੇ ਸੂਬਿਆਂ ਤੋਂ ਚੰਡੀਗੜ੍ਹ ਲਿਆਕੇ ਕਿਉਂ ਵਸਾਇਆ ਜਾ ਰਿਹਾ ਹੈ ? ਫਿਰ ਸਾਨੂੰ ਸਾਡੀ ਰਾਜਧਾਨੀ ਵੀ ਨਹੀ ਦੇਣੀ ਅਤੇ ਸਾਡੀ ਪੰਜਾਬੀ ਬੋਲੀ ਵੀ ਧੱਕੇ ਨਾਲ ਚੰਡੀਗੜ੍ਹ ਵਿਚੋ ਖਤਮ ਕੀਤੀ ਜਾ ਰਹੀ ਹੈ ਇਥੋ ਤੱਕ ਕਿ ਪੰਜਾਬ ਯੂਨੀਵਰਸਿਟੀ ਜਿਸਦਾ ਨਾਮ ਵੀ ਪੰਜਾਬ ਸੂਬੇ ਤੇ ਹੈ, ਉਥੇ ਵੀ ਪੰਜਾਬ ਦਾ ਰਾਖਵਾਕਰਨ ਖਤਮ ਕਰ ਦਿੱਤਾ ਗਿਆ ਹੈ । ਇਸ ਵਿਸੇ ਤੇ ਪੱਤਰਕਾਰਾਂ ਨੇ ਜੁਆਬ ਦਿੰਦਿਆ ਕਿਹਾ ਕਿ ਮਾਈਗ੍ਰੇਟ ਦੇ ਸਿਰ ਤੇ ਹੀ ਪੰਜਾਬ ਦੀ ਖੇਤੀਬਾੜੀ ਚੱਲਦੀ ਹੈ ਲੇਕਿਨ ਸ. ਮਾਨ ਦਾ ਜੁਆਬ ਲਏ ਬਿਨ੍ਹਾਂ ਪੱਤਰਕਾਰਾਂ ਵੱਲੋ ਚਲੇ ਜਾਣਾ ਦਰਸਾਉਦਾ ਹੈ ਕਿ ਚੰਡੀਗੜ੍ਹ ਪੰਜਾਬੀਆਂ ਦੀ ਮਲਕੀਅਤ ਜਮੀਨ ਉਤੇ ਵੱਖਰੇ ਸਟੇਟ ਦੀ ਗੱਲ ਕਰਨ ਵਿਚ ਇਹ ਬੁੱਧੀਜੀਵੀ ਪੱਤਰਕਾਰ ਵੀ ਕਿਸੇ ਹੱਦ ਤੱਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਰੁੱਧ ਅਮਲ ਕਰ ਰਹੇ ਹਨ । ਜਿਸਦੇ ਨਤੀਜੇ ਕਦਾਚਿੱਤ ਲਾਹੇਵੰਦ ਨਹੀ ਹੋ ਸਕਣਗੇ । ਇਸ ਲਈ ਹੁਕਮਰਾਨਾਂ ਅਤੇ ਕਾਂਗਰਸ ਜਮਾਤ ਲਈ ਇਹ ਬਿਹਤਰ ਹੋਵੇਗਾ ਕਿ ਉਹ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਅਤੇ ਉਨ੍ਹਾਂ ਦੇ ਮੁੱਢਲੇ ਹੱਕਾਂ ਨੂੰ ਕੁੱਚਲਣ ਤੋ ਤੋਬਾ ਕਰਕੇ ਮਾਹੌਲ ਨੂੰ ਖੁਸਗਵਾਰ ਬਣਾਈ ਰੱਖਣ ।