ਆਪ੍ਰੇਸਨ ਬਲਿਊ ਸਟਾਰ, ਸਿੱਖ ਕਤਲੇਆਮ ਅਤੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇਥੇ ਮਾਰਨ ਦੀ ਸੋਚ ਉਤੇ ਬੀਜੇਪੀ-ਕਾਂਗਰਸ ਦੀ ਇਕੋ ਕੌਮੀ ਨੀਤੀ : ਮਾਨ
ਫ਼ਤਹਿਗੜ੍ਹ ਸਾਹਿਬ, 23 ਮਈ ( ) “1984 ਵਿਚ ਜਦੋਂ ਰਾਜੀਵ ਗਾਂਧੀ ਬਤੌਰ ਵਜ਼ੀਰ ਏ ਆਜਮ ਸਨ, ਤਾਂ ਉਸ ਸਮੇਂ ਹਿੰਦੂਤਵ ਪਾਲਸੀ ਅਧੀਨ ਸਿੱਖ ਕਤਲੇਆਮ ਕੀਤਾ ਗਿਆ । ਉਸ ਹੋਏ ਦੁੱਖਦਾਇਕ ਅਮਲ ਸੰਬੰਧੀ ਸਿੱਖ ਕੌਮ ਐਨੀ ਅਣਭੋਲ ਕਿਉਂ ਬਣੀ ਹੋਈ ਹੈ । ਇਸ ਗੱਲ ਦੀ ਸਾਨੂੰ ਸਮਝ ਨਹੀ ਆਉਦੀ । ਜਦੋ 2014 ਤੋ 2019 ਵਿਚ ਸ੍ਰੀ ਰਾਜਨਾਥ ਸਿੰਘ ਗ੍ਰਹਿ ਵਜੀਰ ਸਨ ਤਾਂ ਉਨ੍ਹਾਂ ਨੇ ਪਾਰਲੀਮੈਟ ਵਿਚ ਸਿੱਖਾਂ ਦੇ ਕਤਲ ਹੋਣ ਦਾ ਸ਼ਬਦ ਵਰਤਿਆ ਸੀ । ਜਿਸ ਤੋ ਸ੍ਰੀ ਮੋਦੀ ਭਰਪੂਰ ਵਾਕਫੀਅਤ ਰੱਖਦੇ ਹਨ । ਸਾਨੂੰ ਇਸ ਗੱਲ ਦੀ ਵੀ ਹੈਰਾਨੀ ਹੈ ਕਿ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਬਲਿਊ ਸਟਾਰ ਦੇ ਹਮਲੇ ਦੀ ਨਿਖੇਧੀ ਕਿਉਂ ਨਹੀਂ ਕੀਤੀ ? ਜਦੋਕਿ ਬੀਜੇਪੀ ਵੀ ਇਕ ਬਹੁਗਿਣਤੀ ਹਿੰਦੂ ਕੌਮੀ ਪਾਰਟੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦਾ ਇੰਡੀਆਂ ਦੇ ਹੁਕਮਰਾਨਾਂ ਵੱਲੋ ਕਤਲੇਆਮ ਕਰਨ, ਬਲਿਊ ਸਟਾਰ ਦਾ ਆਪ੍ਰੇਸਨ ਹੋਣ ਅਤੇ ਹੁਣ ਸ੍ਰੀ ਮੋਦੀ ਹਕੂਮਤ ਵੱਲੋ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰ ਦੇਣ ਦੇ ਐਲਾਨ ਕਰਨ ਦੇ ਅਮਲ ਕਰਨ ਦੀ ਕੌਮੀ ਨੀਤੀ ਉਤੇ ਬੀਜੇਪੀ-ਕਾਂਗਰਸ ਤੇ ਹੋਰ ਹਿੰਦੂਤਵ ਪਾਰਟੀਆਂ ਵੱਲੋ ਇਕ ਹੋਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ ਮੈਂ ਪਾਰਲੀਮੈਟ ਵਿਚ ਮੋਦੀ ਹਕੂਮਤ ਸਮੇ ਬੀਜੇਪੀ-ਆਰ.ਐਸ.ਐਸ ਵੱਲੋ ਸਿੱਖਾਂ ਦੇ ਹੋਏ ਕਤਲ ਸੰਬੰਧੀ ਬੋਲਿਆ ਤਾਂ ਕਾਂਗਰਸ ਪਾਰਟੀ ਨੇ ਵੀ ਇਸ ਇੰਡੀਆ ਦੀ ਨੀਤੀ ਦੀ ਕੋਈ ਨਿਖੇਧੀ ਨਹੀ ਕੀਤੀ । ਜਦੋਕਿ ਸ੍ਰੀ ਮੋਦੀ ਨੇ ਇਹ ਐਲਾਨ ਕੀਤਾ ਹੋਇਆ ਸੀ ਕਿ ਅਸੀ ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਸਿੱਖਾਂ ਅਤੇ ਇੰਡੀਆ ਵਿਚ ਰਹਿਣ ਵਾਲੇ ਸਿੱਖਾਂ ਦਾ ਕਤਲ ਕਰਾਂਗੇ। ਇਸੇ ਨੀਤੀ ਤਹਿਤ ਬੀਜੇਪੀ-ਆਰ.ਐਸ.ਐਸ ਹਕੂਮਤ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਕਰਵਾਏ ਹਨ।
ਇਸੇ ਸੰਦਰਭ ਵਿਚ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਹੋ ਰਹੇ ਕਤਲਾਂ ਤੇ ਅਮਲਾਂ ਦੀ ਮਨੁੱਖਤਾ ਵਿਰੋਧੀ ਨੀਤੀ ਦੀ ਕੋਈ ਨਿਖੇਧੀ ਨਹੀ ਕੀਤੀ ਅਤੇ ਇਸ ਪਾਰਟੀ ਦੇ ਕਈ ਆਗੂਆਂ ਨੇ ਮੈਨੂੰ ਦੱਸਿਆ ਕਿ ਜੋ ਇੰਡੀਆਂ ਦੀ ਇਸ ਵਿਸੇ ਤੇ ਕੌਮੀ ਨੀਤੀ ਹੈ, ਉਸਦੀ ਅਸੀ ਬਿਲਕੁਲ ਵੀ ਨਿਖੇਧੀ ਨਹੀਂ ਕਰਾਂਗੇ । ਜਿਸਦਾ ਮਤਲਬ ਹੈ ਕਿ ਸਿੱਖਾਂ ਤੇ ਹੋ ਰਹੇ ਜ਼ਬਰ ਜੁਲਮ ਅਤੇ ਕਤਲੇਆਮ ਉਤੇ ਬੀਜੇਪੀ-ਕਾਂਗਰਸ ਆਪਣੀ ਕੌਮੀ ਨੀਤੀ ਉਤੇ ਹੀ ਅਮਲ ਕਰਦੇ ਆ ਰਹੇ ਹਨ ਅਤੇ ਅਮਲ ਕਰਦੇ ਰਹਿਣਗੇ । ਉਨ੍ਹਾਂ ਕਿਹਾ ਜਿਥੋ ਤੱਕ ਹੁਣ ਚੋਣਾਂ ਦਾ ਸਮਾਂ ਹੈ, ਸਾਰੀਆ ਪਾਰਟੀਆਂ ਜੋ ਅਮਲ ਕਰ ਰਹੀਆ ਹਨ, ਉਹ ਸਾਨੂੰ ਚਿੜਾਉਣ, ਅਪਮਾਨ ਕਰਨ ਤੇ ਸਾਡੇ ਉਤੇ ਜ਼ਾਬਰ ਨੀਤੀਆ ਲਾਗੂ ਕਰਨ ਦੀਆਂ ਗੱਲਾਂ ਕਰ ਰਹੀਆ ਹਨ । ਸ੍ਰੀ ਮੋਦੀ ਦੇ ਵਜੀਰ ਏ ਆਜਮ ਜਾਂ ਉਸ ਤੋ ਪਹਿਲੇ 1984 ਸਮੇ ਜਿਹੜੇ ਸਿੱਖ ਕਤਲੇਆਮ ਹੋਏ ਉਨ੍ਹਾਂ ਨੂੰ ਸਿੱਖਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਦੰਗੇ ਉਹ ਹੁੰਦੇ ਹਨ ਕਿ ਜਦੋ 2 ਕੌਮਾਂ ਜਾਂ ਫਿਰਕਿਆ ਵਿਚ ਅਜਿਹਾ ਹੋਵੇ । ਜਦੋਂ ਇਕ ਕੌਮ ਦੂਜੇ ਉਤੇ ਉਸ ਸਮੇ ਵਾਰ ਕਰੇ ਜਦੋ ਉਨ੍ਹਾਂ ਦੀ ਆਪਣੀ ਸਰਕਾਰ ਉਨ੍ਹਾਂ ਦੇ ਨਾਲ ਹੋਵੇ ਤਾਂ ਉਹ ਕਤਲੇਆਮ ਹੁੰਦਾ ਹੈ । ਇਸੇ ਸੋਚ ਅਧੀਨ ਸਾਡੀ ਨਸ਼ਲਕੁਸੀ, ਬਲਿਊ ਸਟਾਰ ਆਪ੍ਰੇਸਨ, ਸਿੱਖ ਕਤਲੇਆਮ ਤੇ ਝੂਠੇ ਪੁਲਿਸ ਮੁਕਾਬਲੇ ਹੋਏ ਜਿਸਦੀ ਨਾ ਬੀਜੇਪੀ, ਨਾਂ ਆਰ.ਐਸ.ਐਸ, ਨਾ ਕਾਂਗਰਸ ਕਦੀ ਗੱਲ ਨਹੀ ਕਰਨਗੀਆ । ਕਿਉਂਕਿ ਇਹ ਸਾਰੇ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਆਮ ਆਦਮੀ ਪਾਰਟੀ ਇਕ ਹਨ । ਉਨ੍ਹਾਂ ਸ੍ਰੀ ਮੋਦੀ ਦੇ ਉਸ ਪਾਲਸੀ ਬਿਆਨ ਵੱਲ ਮੁਲਕ ਨਿਵਾਸੀਆ ਦਾ ਧਿਆਨ ਕੇਦਰਿਤ ਕਰਦੇ ਹੋਏ ਕਿਹਾ ਕਿ ਜੋ ਸਿੱਖ ਆਜਾਦੀ ਚਾਹੁੰਦੇ ਹਨ, ਉਨ੍ਹਾਂ ਦਾ ਅਸੀ ਕਤਲ ਕਰਾਂਗੇ । ਕਿਉਂਕਿ ਇਹ ਕੌਮੀ ਪਾਰਟੀਆਂ ਦੀ ਸਾਂਝੀ ਨੀਤੀ ਹੈ । ਜਿਸਦੀ ਸੰਸਾਰ ਵਿਚ ਕੋਈ ਰਿਪੋਰਟ ਨਹੀਂ ਭੇਜਦੇ ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੰਡੀਆਂ ਸਰਕਾਰ ਖੂਫੀਆ ਏਜੰਸੀਆਂ ਰਾਹੀ ਕੈਨੇਡੀਅਨ ਸਿੱਖਾਂ ਨੂੰ ਮਰਵਾ ਰਹੀ ਹੈ । ਜਦੋ ਇਹ ਕਤਲੇਆਮ ਹੋਇਆ ਤਾਂ ਜੰਮੂ ਕਸਮੀਰ ਦੇ ਇਕ ਆਗੂ ਮੈਨੂੰ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਇਹ ਕਤਲੇਆਮ ਹੋਰ ਸਿੱਖਾਂ ਦਾ ਵੀ ਹੋਵੇਗਾ ਉਸ ਉਪਰੰਤ ਸ. ਸੁਖਦੂਲ ਸਿੰਘ ਨੂੰ ਮਰਵਾ ਦਿੱਤਾ ਗਿਆ । ਇਸ ਵਿਸੇ ਤੇ ਮੈਂ ਪਾਰਲੀਮੈਟ ਵਿਚ ਬੋਇਆ ਜਦੋਕਿ ਮੈਨੂੰ ਬੋਲਣ ਨਹੀ ਸੀ ਦਿੱਤਾ ਜਾ ਰਿਹਾ । ਉਸ ਸਮੇ ਮੈਂ ਸ੍ਰੀਮਤੀ ਸੋਨੀਆ ਗਾਂਧੀ ਕੋਲ ਜਾ ਕੇ ਬੈਠ ਗਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਜੋ ਹੁਕਮਰਾਨਾਂ ਦੀ ਸਿੱਖਾਂ ਨੂੰ ਮਾਰਨ ਦੀ ਮਨੁੱਖਤਾ ਵਿਰੋਧੀ ਨੀਤੀ ਹੈ, ਉਸ ਉਤੇ ਬੋਲਿਆ ਜਾਵੇ । ਜਿਸਦੀ ਉਨ੍ਹਾਂ ਨੇ ਹਾਮੀ ਭਰੀ । ਫਿਰ ਮੈਂ ਕਾਂਗਰਸ ਪਾਰਟੀ ਦੇ ਆਗੂ ਸ੍ਰੀ ਚੌਧਰੀ ਕੋਲ ਗਿਆ, ਫਿਰ ਸ੍ਰੀ ਅਰੂਣ ਕੋਲ ਗਿਆ ਇਨ੍ਹਾਂ ਸਭਨਾਂ ਨੇ ਕਿਹਾ ਕਿ ਅਸੀ ਇਸ ਕੌਮੀ ਪਾਲਸੀ ਵਿਰੁੱਧ ਨਹੀ ਬੋਲਾਂਗੇ । ਕਿਉਂਕਿ ਸਿੱਖਾਂ ਨੂੰ ਮਰਵਾਉਣਾ ਕੌਮੀ ਨੀਤੀ ਹੈ । ਜੋ ਰੂਸ ਵੱਲੋ 1984 ਵਿਚ ਇੰਡੀਅਨ ਫ਼ੌਜਾਂ ਨਾਲ ਰਲਕੇ ਦਰਬਾਰ ਸਾਹਿਬ ਉਤੇ ਹਮਲਾ ਹੋਇਆ, ਉਸ ਉਤੇ ਵੀ ਬੀਜੇਪੀ-ਆਰ.ਐਸ.ਐਸ. ਵਾਲੇ ਨਹੀ ਬੋਲਣਗੇ । ਜਿਵੇ ਅਸੀਂ ਸੰਤ ਭਿੰਡਰਾਂਵਾਲਿਆ ਖਿਲਾਫ ਨਾ ਕੁਝ ਸੁਣ ਸਕਦੇ ਹਾਂ ਅਤੇ ਨਾ ਕੁਝ ਬੋਲ ਸਕਦੇ ਹਾਂ, ਉਸੇ ਤਰ੍ਹਾਂ ਇਹ ਹਿੰਦੂਤਵ ਜਮਾਤਾਂ ਆਪਣੀ ਕੌਮੀ ਨੀਤੀ ਦੇ ਵਿਰੁੱਧ ਕਦੀ ਨਹੀਂ ਜਾਂਦੇ । ਹੁਣ ਇਨ੍ਹਾਂ ਦੀ ਸਿੱਖਾਂ ਨੂੰ ਮਾਰਨ ਦੀ ਕੌਮੀ ਨੀਤੀ ਉਤੇ ਸਿੱਖ ਕੌਮ ਨੂੰ ਸੋਚਣਾ ਪਵੇਗਾ ਕਿ ਅਸੀਂ ਕਿਥੇ ਬੈਠੇ ਹਾਂ ?
ਜੋ ਕਿਸਾਨਾਂ ਸੰਬੰਧੀ ਸੁਆਮੀਨਾਥਨ ਰਿਪੋਰਟ, ਐਮ.ਐਸ.ਪੀ, ਕਿਸਾਨਾਂ ਦੇ ਕਰਜਿਆ ਤੇ ਲੀਕ ਮਾਰਨ, ਵਪਾਰ ਲਈ ਸਰਹੱਦਾਂ ਖੁਲਵਾਉਣ ਦੇ ਜਾਇਜ ਮਸਲੇ ਹਨ, ਉਨ੍ਹਾਂ ਦਾ ਜੋ ਸੀਮਤ ਸਮੇ ਵਿਚ ਹੱਲ ਹੋਣਾ ਅਤਿ ਜਰੂਰੀ ਹੈ, ਹੁਕਮਰਾਨ ਇਸੇ ਕੌਮੀ ਸਿੱਖ ਮਾਰੂ ਨੀਤੀ ਅਧੀਨ ਹੱਲ ਨਹੀਂ ਕਰ ਰਿਹਾ । ਸਾਡੇ ਸਾਹਿਬਜਾਦਿਆ ਦੀ ਮਹਾਨ ਸ਼ਹੀਦੀ ਦਾ ਇਤਿਹਾਸ ਹੈ ਜੋ ਅਸੀ ਹਰ ਸਾਲ ਸ਼ਹੀਦੀ ਦਿਹਾੜੇ ਮਨਾਉਦੇ ਹੋਏ ਉਨ੍ਹਾਂ ਨੂੰ ਯਾਦ ਕਰਦੇ ਹਾਂ । ਸਾਡੀਆਂ ਬੀਬੀਆਂ ਇਸ ਮੌਕੇ ਤੇ ਆਜਾਦੀ ਪ੍ਰਾਪਤੀ ਦੀ ਪਾਠ ਕਰਦੀਆ ਹਨ ਅਤੇ ਅਰਦਾਸ ਕਰਦੀਆਂ ਹਨ । ਜਦੋਂ ਅਸੀਂ 320 ਸਾਲਾਂ ਦੇ ਆਪਣੇ ਇਤਿਹਾਸ ਤੇ ਸ਼ਹੀਦੀਆਂ ਨੂੰ ਨਹੀਂ ਭੁੱਲ ਸਕੇ । ਫਿਰ ਜਦੋਂ ਸਾਡਾ ਮੁਲਕ ਨਹੀ, ਸਾਡੀ ਸਰਕਾਰ ਨਹੀ ਅਤੇ ਗੁਰੂ ਸਾਹਿਬਾਨ ਨੇ ਸਾਨੂੰ ‘ਇਨ ਗਰੀਬ ਸਿੱਖਨ ਕੋ ਦੇਊ ਪਾਤਸਾਹੀ’ ਦਾ ਸੰਦੇਸ਼ ਦਿੱਤਾ ਹੈ, ਤਾਂ ਅਸੀਂ ਉਸ ਜ਼ਬਰ ਅਤੇ ਆਪਣੀ ਆਜਾਦੀ ਪ੍ਰਾਪਤੀ ਦੇ ਮਿਸਨ ਨੂੰ ਕਦੀ ਨਹੀਂ ਭੁੱਲ ਸਕਦੇ । ਇਸ ਲਈ ਜੋ ਅੱਜ ਕਾਂਗਰਸੀ ਸਿੱਖ ਹਨ, ਭਾਜਪਾਈ ਸਿੱਖ ਹਨ, ਆਮ ਆਦਮੀ ਪਾਰਟੀ ਦੇ ਸਿੱਖ ਹਨ, ਐਸ.ਜੀ.ਪੀ.ਸੀ ਹੈ, ਉਹ ਵੀ ਸਿੱਖ ਕੌਮ ਨੂੰ ਜਨਤਕ ਤੌਰ ਤੇ ਜਾਣਕਾਰੀ ਦੇਣ ਕਿ ਇਸ ਹਿੰਦੂਤਵ ਹੁਕਮਰਾਨਾਂ ਦੀ ਸਿੱਖਾਂ ਨੂੰ ਮਾਰ ਮੁਕਾਉਣ ਦੀ ਕੌਮੀ ਨੀਤੀ ਉਤੇ ਉਹ ਕੀ ਸੋਚ ਰੱਖਦੇ ਹਨ ? ਨਾ ਹੀ ਅਸੀਂ ਆਪਣੇ ਉਤੇ ਜ਼ਬਰ ਜੁਲਮ ਕਰਨ ਵਾਲੇ ਦੁਸ਼ਮਣ ਤਾਕਤਾਂ ਨੂੰ ਭੁੱਲਦੇ ਹਾਂ ਅਤੇ ਨਾ ਹੀ ਬਖਸਦੇ ਹਾਂ । ਇਸ ਲਈ ਚੰਗਾਂ ਹੋਵੇਗਾ ਕਿ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖਾਂ ਦਾ ਕਤਲੇਆਮ ਕਰਨ ਦੀ ਬਣਾਈ ਗਈ ਮਨੁੱਖਤਾ ਵਿਰੋਧੀ ਪਾਲਸੀ ਤੋ ਤੋਬਾ ਕਰ ਲਈ ਜਾਵੇ ਜਿਸ ਨਾਲ ਸਿੱਖਾਂ ਦੇ ਹਿਰਦੇ ਸ਼ਾਂਤ ਹੋ ਸਕਣ ।