ਮੋਦੀ ਵੱਲੋਂ ਇਹ ਕਹਿਣਾ ਕਿ ਅਸੀਂ ਘੱਟ ਗਿਣਤੀਆਂ ਵਿਰੁੱਧ ਨਹੀ, ਕੇਵਲ ਵੋਟ ਸਿਆਸਤ ਨੂੰ ਮੁੱਖ ਰੱਖਕੇ ਹੀ ਗੁੰਮਰਾਹ ਕੀਤਾ ਜਾ ਰਿਹੈ : ਮਾਨ
ਫ਼ਤਹਿਗੜ੍ਹ ਸਾਹਿਬ, 21 ਮਈ ( ) “ਬੀਜੇਪੀ-ਆਰ.ਐਸ.ਐਸ. ਦੀਆਂ ਹੁਣ ਤੱਕ ਸੈਟਰ ਵਿਚ ਰਹੀਆ ਹਕੂਮਤਾਂ ਦੇ ਅਮਲਾਂ ਨੂੰ ਜੇਕਰ ਨਿਰਪੱਖਤਾ ਨਾਲ ਦੇਖਿਆ ਜਾਵੇ ਤਾਂ ਪ੍ਰਤੱਖ ਰੂਪ ਵਿਚ ਇਹ ਗੱਲ ਨਿਖਰਕੇ ਸਾਹਮਣੇ ਆ ਜਾਂਦੀ ਹੈ ਕਿ ਕੱਟੜਵਾਦੀ ਹਕੂਮਤਾਂ ਨੇ ਹਮੇਸ਼ਾਂ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦਾ ਸਾਜਸੀ ਢੰਗ ਨਾਲ ਕਤਲੇਆਮ ਵੀ ਕੀਤਾ, ਉਨ੍ਹਾਂ ਦੇ ਧਾਰਮਿਕ ਸਥਾਂਨ ਢਹਿ-ਢੇਰੀ ਕੀਤੇ ਅਤੇ ਇਨ੍ਹਾਂ ਘੱਟ ਗਿਣਤੀ ਤੇ ਕਬੀਲਿਆ ਉਤੇ ਫੋਰਸਾਂ ਰਾਹੀ ਹਮਲੇ ਕਰਵਾਕੇ ਨਿਰੰਤਰ ਜ਼ਬਰ ਢਾਹੁੰਦੇ ਆ ਰਹੇ ਹਨ । ਲੇਕਿਨ ਹੁਣ ਕਿਉਂਕਿ ਸ੍ਰੀ ਮੋਦੀ ਦੀ ਬੀਜੇਪੀ ਤੇ ਉਨ੍ਹਾਂ ਦੇ ਸਹਿਯੋਗੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਹਨ ਅਤੇ ਸਰਕਾਰ ਬਣਾਉਣ ਦੇ ਸਮਰੱਥ ਨਹੀ ਹਨ । ਰਹਿੰਦੀਆਂ 2 ਪੜਾਵਾਂ ਦੀਆਂ ਚੋਣਾਂ ਵਿਚ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਹੁਣ ਸ੍ਰੀ ਮੋਦੀ ਇਹ ਬਿਆਨਬਾਜੀ ਕਰ ਰਹੇ ਹਨ ਕਿ ਬੀਜੇਪੀ-ਆਰ.ਐਸ.ਐਸ ਘੱਟ ਗਿਣਤੀ ਕੌਮਾਂ ਦੇ ਬਿਲਕੁਲ ਵੀ ਵਿਰੁੱਧ ਨਹੀ ਹੈ । ਦੂਸਰਾ ਹੁਣ ਜਦੋਂ ਪੰਜਾਬ ਦੇ ਨਿਵਾਸੀ ਵਿਸੇਸ ਤੌਰ ਤੇ ਜਿੰਮੀਦਾਰ ਤੇ ਮਜਦੂਰ ਪੰਜਾਬ ਵਿਚ ਖੜ੍ਹੇ ਕੀਤੇ ਗਏ ਬੀਜੇਪੀ ਦੇ ਲੋਕ ਸਭਾ ਦੇ ਉਮੀਦਵਾਰਾਂ ਦਾ ਮਜਬੂਤੀ ਨਾਲ ਵਿਰੋਧ ਕਰ ਰਹੇ ਹਨ ਅਤੇ ਸ੍ਰੀ ਮੋਦੀ 23-24 ਮਈ ਨੂੰ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਲਈ ਆ ਰਹੇ ਹਨ, ਉਸ ਰੋਹ ਨੂੰ ਸ਼ਾਂਤ ਕਰਨ ਲਈ ਹੀ ਇਹ ਕਹਿ ਰਹੇ ਹਨ ਕਿ ਅਸੀ ਘੱਟ ਗਿਣਤੀ ਕੌਮਾਂ ਵਿਰੁੱਧ ਨਹੀ ਹਾਂ । ਪਰ ਪੰਜਾਬ ਦੇ ਸੂਝਵਾਨ ਨਿਵਾਸੀ ਉਨ੍ਹਾਂ ਦੀ ਅਜਿਹੀ ਝੂਠ ਤੇ ਅਧਾਰਿਤ ਬਿਆਨਬਾਜੀ ਉਤੇ ਕਦਾਚਿਤ ਵਿਸਵਾਸ ਨਹੀ ਕਰਨਗੇ । ਬਲਕਿ ਬੀਜੇਪੀ ਵੱਲੋ ਖੜ੍ਹੇ ਕੀਤੇ ਗਏ ਪੰਜਾਬ ਵਿਚ 13 ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਕਰਵਾਉਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਝੂਠ ਤੇ ਅਧਾਰਿਤ ਕੀਤੀ ਗਈ ਉਸ ਬਿਆਨਬਾਜੀ ਕਿ ਅਸੀ ਘੱਟ ਗਿਣਤੀ ਕੌਮਾਂ ਦੇ ਵਿਰੁੱਧ ਨਹੀ ਹਾਂ, ਨੂੰ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਅਤੇ ਇਨ੍ਹਾਂ ਫਿਰਕੂਆਂ ਨੂੰ ਸਮੁੱਚੇ ਇੰਡੀਆਂ ਤੇ ਪੰਜਾਬ ਵਿਚ ਕਰਾਰੀ ਹਾਰ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸ੍ਰੀ ਮੋਦੀ ਨੂੰ ਘੱਟ ਗਿਣਤੀ ਕੌਮਾਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਜੇਕਰ ਉਹ ਘੱਟ ਗਿਣਤੀ ਕੌਮਾਂ ਦੇ ਵਿਰੁੱਧ ਨਹੀ ਹਨ ਫਿਰ ਕਸਮੀਰ ਵਿਚ ਉਨ੍ਹਾਂ ਦੀ ਖੁਦਮੁਖਤਿਆਰੀ ਨੂੰ ਪ੍ਰਗਟਾਉਦੀ ਵਿਧਾਨ ਦੀ ਧਾਰਾ 370 ਅਤੇ ਆਰਟੀਕਲ 35ਏ ਰੱਦ ਕਿਉਂ ਕੀਤਾ ਗਿਆ ? ਉਥੇ ਅਫਸਪਾ ਵਰਗਾਂ ਜਾਬਰ ਕਾਲਾ ਕਾਨੂੰਨ ਲਾਗੂ ਕਰਕੇ ਕਸਮੀਰੀਆਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹੋਏ ਅੱਜ ਤੱਕ ਕਤਲੇਆਮ ਕਿਉਂ ਕੀਤਾ ਜਾਂਦਾ ਆ ਰਿਹਾ ਹੈ ? ਉਨ੍ਹਾਂ ਦੀ ਅਸੈਬਲੀ ਜ਼ਬਰੀ ਭੰਗ ਕਿਉਂ ਕੀਤੀ ਗਈ ? ਫਿਰ ਇਨ੍ਹਾਂ ਵੱਲੋਂ ਜੰਮੂ-ਕਸਮੀਰ ਵਿਚ ਆਪਣਾ ਉਮੀਦਵਾਰ ਕਿਉਂ ਨਹੀਂ ਖੜ੍ਹਾ ਕੀਤਾ ਗਿਆ ? ਉਨ੍ਹਾਂ ਕਿਹਾ ਕਿ ਜਦੋ ਸ੍ਰੀ ਮੋਦੀ, ਸ੍ਰੀ ਸ਼ਾਹ, ਵਿਦੇਸ ਵਜੀਰ ਜੈਸੰਕਰ , ਅਜੀਤ ਡੋਵਾਲ, ਰਾਅ ਦੇ ਸਾਬਕਾ ਮੁੱਖੀ ਸੰਮਤ ਗੋਇਲ ਸਾਰਿਆ ਵੱਲੋ ਆਪਣੀ ਪਿੱਠ ਆਪ ਥਾਪੜਕੇ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਬਾਹਰਲੇ ਮੁਲਕਾਂ, ਇੰਡੀਆਂ ਤੇ ਪੰਜਾਬ ਵਿਚ ਸਿੱਖਾਂ ਨੂੰ ਮਾਰਾਂਗੇ ਅਤੇ ਇਸੇ ਸੋਚ ਅਧੀਨ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਕਤਲ ਕੀਤੇ ਗਏ ਹਨ ਅਤੇ ਅਮਰੀਕਾ ਵਿਚ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ ਸੀ ਜਿਸ ਨੂੰ ਅਮਰੀਕਾ ਨੇ ਬਚਾਇਆ ਹੈ । ਫਿਰ ਇਨ੍ਹਾਂ ਨੂੰ ਕਿਵੇ ਕਿਹਾ ਜਾ ਸਕਦਾ ਹੈ ਕਿ ਇਹ ਘੱਟ ਗਿਣਤੀ ਕੌਮਾਂ ਦੇ ਕਾਤਲ ਅਤੇ ਵਿਰੋਧੀ ਨਹੀ ਹਨ ?
ਉਨ੍ਹਾਂ ਕਿਹਾ ਕਿ 1984 ਵਿਚ ਜਦੋਂ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਮਹਾਨ ਧਾਰਮਿਕ ਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਦੇ ਹੋਏ ਸਾਡੇ ਗੁਰਧਾਮ ਢਹਿ-ਢੇਰੀ ਕੀਤੇ ਅਤੇ 25 ਹਜਾਰ ਦੇ ਕਰੀਬ ਉਥੇ ਪਹੁੰਚੇ ਸਰਧਾਲੂਆਂ ਦਾ ਕਤਲੇਆਮ ਕਰਨ ਵਾਲੀ ਸਰਕਾਰ ਨੂੰ ਬੀਜੇਪੀ ਨੇ ਸਹਿਯੋਗ ਨਹੀ ਸੀ ਕੀਤਾ ? ਫਿਰ ਉਸ ਸਮੇ ਬੀਜੇਪੀ ਦੇ ਵੱਡੇ ਆਗੂ ਅਟੱਲ ਬਿਹਾਰੀ ਵਾਜਪਾਈ ਨੇ ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਆਬ ਦੇ ਕੇ ਨਹੀ ਨਿਵਾਜਿਆ ਸੀ ? ਉਸ ਸਮੇਂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਫਿਰ 1992 ਵਿਚ ਸ੍ਰੀ ਨਰਸਿਮਾ ਰਾਓ ਦੀ ਕਾਂਗਰਸ ਦੀ ਸੈਟਰ ਸਰਕਾਰ ਨਾਲ ਮਿਲਕੇ ਸ੍ਰੀ ਅਡਵਾਨੀ, ਜੋਸੀ, ਮੋਹਨ ਭਗਵਤ ਆਦਿ ਵੱਡੇ-ਵੱਡੇ ਬੀਜੇਪੀ ਦੇ ਆਗੂਆਂ ਨੇ ਦਿਨ ਦਿਹਾੜੇ ਗੈਤੀਆਂ ਤੇ ਹਥੌੜਿਆ ਨਾਲ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਢਹਿ-ਢੇਰੀ ਨਹੀਂ ਕੀਤੀ ? 2000 ਵਿਚ ਜੰਮੂ ਕਸਮੀਰ ਦੇ ਚਿੱਠੀਸਿੰਘਪੁਰਾ ਵਿਚ ਨਿਰਦੋਸ਼, ਨਿਹੱਥੇ 43 ਅੰਮ੍ਰਿਤਧਾਰੀ ਸਿੱਖਾਂ ਨੂੰ ਇੰਡੀਅਨ ਫੌ਼ਜ ਕੋਲੋ ਮਰਵਾਉਣ ਦੀ ਸਾਜਿਸ ਰਚਣ ਵਾਲੇ ਉਸ ਸਮੇ ਦੇ ਗ੍ਰਹਿ ਵਜੀਰ ਸ੍ਰੀ ਅਡਵਾਨੀ ਨਹੀ ਸਨ ਅਤੇ ਇਹ ਕੁਝ ਸ੍ਰੀ ਵਾਜਪਾਈ ਦੀ ਹਕੂਮਤ ਵਿਚ ਹੀ ਹੋਇਆ ਹੈ । ਫਿਰ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2000 ਮੁਸਲਮਾਨਾਂ ਦਾ ਸਾਜਸੀ ਢੰਗ ਨਾਲ ਕਤਲੇਆਮ ਅਤੇ ਮੁਸਲਿਮ ਬੀਬੀਆ ਦੀਆਂ ਨਗਨ ਵੀਡੀਓਜ ਬਣਾਉਣ ਵਾਲੇ ਹੀ ਸ੍ਰੀ ਮੋਦੀ ਨਹੀ ਸਨ ? ਫਿਰ 2013 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਉਥੇ 50-50 ਸਾਲਾਂ ਤੋ ਪੱਕੇ ਤੌਰ ਤੇ ਵੱਸੇ ਹੋਏ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜਮੀਨਾਂ ਅਤੇ ਉਨ੍ਹਾਂ ਦੇ ਆਪਣੇ ਘਰ-ਕਾਰੋਬਾਰਾਂ ਤੋ ਬੇਜਮੀਨੇ ਤੇ ਬੇਘਰ ਕਰਨ ਵਾਲੇ ਸ੍ਰੀ ਮੋਦੀ ਤੇ ਬੀਜੇਪੀ ਹਕੂਮਤ ਨਹੀ ਸੀ । ਫਿਰ ਦੱਖਣੀ ਸੂਬਿਆ ਵਿਚ ਇਸਾਈਆ ਦੇ ਗਿਰਜਾਘਰ ਢਾਹੁਣ ਵਾਲੇ, ਉਨ੍ਹਾਂ ਦੀਆਂ ਨਨਜਾਂ ਨਾਲ ਬਲਾਤਕਾਰ ਕਰਨ ਵਾਲੇ ਅਤੇ ਉਨ੍ਹਾਂ ਦਾ ਕਤਲੇਆਮ ਕਰਨ ਵਾਲੀ ਬੀਜੇਪੀ ਦੀ ਸਰਕਾਰ ਨਹੀ ਸੀ ? ਫਿਰ ਬੀਜੇਪੀ ਦੇ ਹੱਥਠੋਕੇ ਬਣੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਨੇ ਬਾਬਰੀ ਮਸਜਿਦ-ਰਾਮ ਮੰਦਰ ਦੇ ਚੱਲ ਰਹੇ ਕੇਸ ਵਿਚ ਮੁਤੱਸਵੀ ਬੀਜੇਪੀ ਦੇ ਹੱਕ ਵਿਚ ਤੇ ਬਾਬਰੀ ਮਸਜਿਦ ਬਣਾਉਣ ਦਾ ਫੈਸਲਾ ਕੀਤਾ । ਇਸਦੇ ਇਵਜ ਵੱਜੋ ਉਸ ਨੂੰ ਰਿਟਾਇਰਮੈਟ ਹੋਣ ਤੇ ਹੀ ਰਾਜ ਸਭਾ ਮੈਬਰ ਬਣਾਉਣ ਵਾਲੇ ਸ੍ਰੀ ਮੋਦੀ ਨਹੀ ਹਨ ?
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਅਤੇ ਸ੍ਰੀ ਮੋਦੀ ਫਿਰੋਜ਼ਪੁਰ ਆਏ ਸਨ, ਤਾਂ ਮੌਸਮ ਅਤਿ ਖਰਾਬ ਹੋਣ ਦੇ ਕਾਰਨ ਬਠਿੰਡੇ ਤੋਂ ਫਿਰੋਜ਼ਪੁਰ ਸੜਕੀ ਰਸਤੇ ਕਿਉਂ ਆਏ ? ਜਦੋਕਿ ਵਜੀਰ ਏ ਆਜਮ ਇੰਡੀਆਂ ਕੋਲ ਹਰ ਤਰ੍ਹਾਂ ਦੇ ਮੌਸਮ ਵਿਚ ਚੱਲਣ ਵਾਲੇ ਅਪਾਚੀ ਅਤੇ ਚਿਨੂਕ ਹੈਲੀਕਪਟਰ ਸਨ। ਉਨ੍ਹਾਂ ਦੀ ਵਰਤੋ ਕਿਉਂ ਨਾ ਕੀਤੀ ਗਈ । ਇਹ ਇਕ ਸੈਟਰ ਦੇ ਹੁਕਮਰਾਨਾਂ ਦੀ ਪੰਜਾਬੀਆਂ, ਸਿੱਖ ਕੌਮ ਨੂੰ ਬਦਨਾਮ ਕਰਨ ਦੀ ਬਣਾਈ ਗਈ ਅਸਫਲ ਸਾਜਿਸ ਸੀ । ਇਸੇ ਤਹਿਤ ਹੀ ਜਾਣਬੁੱਝ ਕੇ ਖਰਾਬ ਮੌਸਮ ਵਿਚ ਸੜਕੀ ਆਵਾਜਾਈ ਰਾਹੀ ਬਠਿੰਡੇ ਤੋ ਫਿਰੋਜ਼ਪੁਰ ਸਫਰ ਕੀਤਾ ਗਿਆ ਅਤੇ ਮੀਡੀਏ ਵਿਚ ਪੰਜਾਬੀਆਂ ਤੇ ਸਿੱਖਾਂ ਵੱਲੋ ਬਿਨ੍ਹਾਂ ਵਜਹ ਬਿਨ੍ਹਾਂ ਕਿਸੇ ਕਾਰਨ ਹਮਲੇ ਦਾ ਰੋਲਾ ਪਾ ਕੇ ਬਦਨਾਮ ਕਰਨ ਦੀ ਕੋਸਿਸ ਕੀਤੀ ਗਈ ਸੀ । ਇਹ ਤਾਂ ਪੰਜਾਬ ਦੇ ਅਫਸਰਾਂ ਉਤੇ ਬਿਨ੍ਹਾਂ ਵਜਹ ਨਜਲਾ ਝਾੜਨ ਦੀ ਨਿੰਦਣਯੋਗ ਕਾਰਵਾਈ ਕੀਤੀ ਗਈ । ਜਿਸਦੀ ਕੋਈ ਤੁੱਕ ਨਹੀ ਸੀ ਬਣਦੀ ।