ਲੋਕ ਫਤਵਾ ਆਪਣੇ ਵਿਰੁੱਧ ਹੁੰਦਾ ਦੇਖਕੇ ਅੱਛੇ ਸਿਆਸਤਦਾਨ ਕਦੀ ਬੁਖਲਾਹਟ ਵਿਚ ਗੁੰਮਰਾਹਕੁੰਨ ਪ੍ਰਚਾਰ ਨਹੀ ਕਰਦੇ ਬਲਕਿ ਸੱਚ ਨੂੰ ਪ੍ਰਵਾਨ ਕਰਦੇ ਹਨ : ਮਾਨ
ਚੋਣ ਕਮਿਸਨ ਇੰਡੀਆਂ ਵੱਲੋਂ ਨਿਰਪੱਖ ਚੋਣਾਂ ਨਾ ਹੋਣ ਦੀ ਬਦੌਲਤ ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਵੱਲੋਂ ਅਜੇ ਤੱਕ ਅਬਜਰਬਰ ਨਾ ਭੇਜਣਾ ਦੁੱਖਦਾਇਕ
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ ( ) “ਉਤਰੀ ਅਤੇ ਦੱਖਣੀ ਭਾਰਤ ਦੇ ਸੂਬਿਆਂ ਵਿਚ ਹੋਈਆ ਪਾਰਲੀਮੈਟ ਚੋਣਾਂ ਜਿਨ੍ਹਾਂ ਵਿਚ 120 ਪਾਰਲੀਮੈਟ ਚੋਣ ਹਲਕਿਆ ਦੀਆਂ ਵੋਟਾਂ ਪੈ ਚੁੱਕੀਆ ਹਨ ਅਤੇ ਜੋ ਉਥੇ ਰਿਪੋਰਟਾਂ ਸ੍ਰੀ ਮੋਦੀ ਹਕੂਮਤ ਵਿਰੁੱਧ ਵੋਟਰਾਂ ਵੱਲੋ ਵੱਡੀ ਗਿਣਤੀ ਵਿਚ ਭੁਗਤਣ ਅਤੇ ਸ੍ਰੀ ਮੋਦੀ-ਸ਼ਾਹ ਦੀ ਜੋੜੀ ਵੱਡੀ ਹਾਰ ਵੱਲ ਜਾਣ ਦੀਆਂ ਖ਼ਬਰਾਂ ਆ ਰਹੀਆ ਹਨ, ਤਦ ਵੀ ਇਨ੍ਹਾਂ ਜਾਬਰ ਹੁਕਮਰਾਨਾਂ ਵੱਲੋ ਜੋ ਬੁਖਲਾਹਟ ਵਿਚ ਆ ਕੇ ਵੱਡੇ-ਵੱਡੇ ਝੂਠੇ ਦਾਅਵੇ ਅਤੇ ਫੜਾ ਮਾਰੀਆ ਜਾ ਰਹੀਆ ਹਨ ਇਹ ਇਕ ਅੱਛੇ ਸਿਆਸਤਦਾਨ ਵਾਲੇ ਅਮਲ ਨਹੀ ਹਨ । ਜਦੋਕਿ ਇਕ ਅੱਛੇ ਸਿਆਸਤਦਾਨ ਦੀ ਇਹ ਖੂਬੀ ਹੁੰਦੀ ਹੈ ਕਿ ਜਦੋਂ ਲੋਕ ਫਤਵਾ ਉਨ੍ਹਾਂ ਦੇ ਕੰਮਾਂ ਦੇ ਉਲਟ ਆਉਣ ਲੱਗ ਪਵੇ ਤਾਂ ਉਸ ਸੱਚ ਨੂੰ ਪ੍ਰਵਾਨ ਕਰਨ ਦਾ ਇਕ ਅੱਛੇ ਸਿਆਸਤਦਾਨ ਵਿਚ ਹੌਸਲਾ ਹੋਣਾ ਚਾਹੀਦਾ ਹੈ ਨਾ ਕਿ ਬੁਖਲਾਹਟ ਵਿਚ ਆ ਕੇ ਹੋਰ ਵੀ ਵੱਡੀਆ ਗੁਸਤਾਖੀਆ ਤੇ ਬਿਆਨਬਾਜੀ ਕਰਨ ਲੱਗ ਪੈਣ । ਜੋ ਸਿਆਸਤਦਾਨ ਅਸਲੀਅਤ ਤੋ ਮੂੰਹ ਮੋੜਕੇ ਕੋਈ ਅਮਲ ਕਰਦਾ ਹੈ ਤਾਂ ਨਤੀਜੇ ਹੋਰ ਵੀ ਭੈੜੇ ਨਿਕਲਣਗੇ । ਇਸ ਲਈ ਮੌਜੂਦਾ ਸੈਟਰ ਦੇ ਜਾਬਰ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਉਹ ਕੰਧ ਉਤੇ ਲਿਖੇ ਨੂੰ ਪੜ੍ਹ ਵੀ ਲੈਣ ਅਤੇ ਪ੍ਰਵਾਨ ਵੀ ਕਰਨ, ਫਿਰ ਹੀ ਇਕ ਅੱਛੇ ਇਖਲਾਕ ਵਾਲੀ ਸਿਆਸਤ ਅਤੇ ਮੁਲਕ ਨਿਵਾਸੀਆ ਦੇ ਹੱਕ ਵਿਚ ਅਮਲ ਹੋ ਸਕਣਗੇ । ਜੇਕਰ ਉਹ ਬੁਖਲਾਹਟ ਵਿਚ ਆ ਕੇ ਝੂਠੀ ਬਿਆਨਬਾਜੀ ਰਾਹੀ ਗੁੰਮਰਾਹਕੁੰਨ ਪ੍ਰਚਾਰ ਕਰਨਗੇ ਤਾਂ ਮੁਲਕ ਨਿਵਾਸੀਆ ਦਾ ਪਹਿਲੋ ਹੀ ਉਨ੍ਹਾਂ ਤੋ ਟੁੱਟ ਚੁੱਕਿਆ ਵਿਸਵਾਸ ਹੋਰ ਵੀ ਨਿਘਾਰ ਵੱਲ ਚਲਿਆ ਜਾਵੇਗਾ । ਇਸ ਲਈ ਉਸਾਰੂ ਸਿਆਸਤ ਨੂੰ ਹੀ ਬਲ ਦੇਣਾ ਚਾਹੀਦਾ ਹੈ ਨਾ ਕਿ ਝੂਠੀ ਤੇ ਗੁੰਮਰਾਹਕੁੰਨ ਸਿਆਸਤ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਐਨ, ਅਮਨੈਸਟੀ ਇੰਟਰਨੈਸਨਲ, ਏਸੀਆ ਵਾਚ ਹਿਊਮਨਰਾਈਟਸ, ਯੂ.ਐਸ. ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ, ਫ਼ਰਾਂਸ ਦੇ ਪੋਪ, ਆਰਚ ਬਿਸਪ ਆਫ ਕੈਟਾਬਰੀ ਪੋਪ ਅਤੇ ਮਨੁੱਖੀ ਅਧਿਕਾਰਾਂ ਤੇ ਕੌਮਾਂਤਰੀ ਇਨਸਾਫ਼ ਲਈ ਕੰਮ ਕਰ ਰਹੇ ਸਮੁੱਚੇ ਸੰਗਠਨਾਂ ਵੱਲੋਂ ਇੰਡੀਆਂ ਦੀਆਂ ਪਾਰਲੀਮੈਟ ਚੋਣਾਂ ਵਿਚ ਆਪਣੇ ਅਬਜਰਬਰ ਅਜੇ ਤੱਕ ਨਾ ਭੇਜਣ ਉਤੇ ਦੁੱਖ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋ ਬੁਖਲਾਹਟ ਵਿਚ ਆ ਕੇ ਹੋਰ ਵੱਡੀਆ ਗੁਸਤਾਖੀਆ ਕਰਨ ਅਤੇ ਨਿਵਾਸੀਆ ਨੂੰ ਗੁੰਮਰਾਹ ਕਰਨ ਦੇ ਹੋ ਰਹੇ ਅਮਲਾਂ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੌਮਾਂਤਰੀ ਵੱਡੇ ਪ੍ਰਭਾਵ ਦੇ ਬਾਵਜੂਦ ਵੀ ਜਦੋ ਇੰਡੀਆਂ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ, ਵਿਦੇਸ ਵਜੀਰ ਸ੍ਰੀ ਜੈਸੰਕਰ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਵੱਲੋਂ ਸਾਂਝੇ ਤੌਰ ਤੇ ਸਾਜਿਸ ਕਰਦੇ ਹੋਏ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕੀਤੇ ਗਏ ਹਨ । ਤਾਂ ਅਜਿਹੀ ਜਾਬਰ ਹਕੂਮਤ ਤੋਂ ਕਿਸ ਤਰ੍ਹਾਂ ਆਸ ਕੀਤੀ ਜਾ ਸਕਦੀ ਹੈ ਕਿ ਇਥੇ ਨਿਰਪੱਖ ਚੋਣਾਂ ਕਰਵਾਉਣ ਵਿਚ ਸਹਿਯੋਗ ਕਰਨਗੇ ?
ਜਦੋਂ ਇੰਡੀਆਂ ਦੇ ਚੋਣ ਕਮਿਸਨ ਇੰਡੀਅਨ ਮੁਤੱਸਵੀ ਹੁਕਮਰਾਨਾਂ ਦੀਆਂ ਗੁਪਤ ਹਦਾਇਤਾ ਉਤੇ ਬੀਤੇ ਲੰਮੇ ਸਮੇ ਤੋਂ ਗੈਰ ਕਾਨੂੰਨੀ ਅਮਲ ਕਰਦੇ ਹੋਏ ਹੁਕਮਰਾਨਾਂ ਦੇ ਪੱਖ ਵਿਚ ਭੁਗਤਦਾ ਆ ਰਿਹਾ ਹੈ ਅਤੇ 2024 ਦੀਆਂ ਇੰਡੀਆਂ ਦੀਆਂ ਹੋ ਰਹੀਆ ਪਾਰਲੀਮੈਟ ਚੋਣਾਂ ਵੀ ਸਾਫ ਸੁਥਰੀਆਂ ਅਤੇ ਨਿਰਪੱਖਤਾ ਨਾਲ ਹੋਣ ਦੀ ਸੰਭਾਵਨਾ ਘੱਟ ਹੈ, ਤਾਂ ਅਸੀ ਜਨਤਕ ਤੌਰ ਤੇ ਯੂ.ਐਨ, ਅਮਨੈਸਟੀ ਇੰਟਰਨੈਸਨਲ, ਏਸੀਆ ਵਾਚ ਹਿਊਮਨਰਾਈਟਸ, ਯੂ.ਐਸ. ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ, ਫ਼ਰਾਂਸ ਦੇ ਪੋਪ, ਆਰਚ ਬਿਸਪ ਆਫ ਕੈਟਾਬਰੀ ਪੋਪ ਅਤੇ ਮਨੁੱਖੀ ਅਧਿਕਾਰਾਂ ਤੇ ਕੌਮਾਂਤਰੀ ਇਨਸਾਫ਼ ਲਈ ਕੰਮ ਕਰ ਰਹੇ ਸਮੁੱਚੇ ਸੰਗਠਨਾਂ ਨੂੰ ਅਸੀ ਬਹੁਤ ਪਹਿਲੇ ਲਿਖਤੀ ਰੂਪ ਵਿਚ ਇਹ ਬੇਨਤੀ ਕਰ ਚੁੱਕੇ ਹਾਂ ਕਿ ਇੰਡੀਆਂ ਦੇ ਹੁਕਮਰਾਨ ਇਥੇ ਚੋਣਾਂ ਨਿਰਪੱਖਤਾ ਨਾਲ ਨਹੀ ਹੋਣ ਦੇਣਗੇ, ਵੱਡੇ ਪੱਧਰ ਤੇ ਚੋਣ ਹੇਰਾ-ਫੇਰੀਆ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਉਪਰੋਕਤ ਕੌਮਾਂਤਰੀ ਪੱਧਰ ਦੇ ਸਭ ਸੰਗਠਨਾਂ ਦੀ ਇਹ ਜਿੰਮੇਵਾਰੀ ਬਣਦੀ ਸੀ ਕਿ ਉਹ ਆਪੋ ਆਪਣੇ ਅਬਜਰਬਰ ਚੋਣਾਂ ਦੌਰਾਨ ਇੰਡੀਆ ਭੇਜਦੇ ਤਾਂ ਕਿ ਇਹ ਚੋਣਾਂ ਬਿਨ੍ਹਾਂ ਕਿਸੇ ਹਕੂਮਤੀ ਦਬਾਅ, ਜ਼ਬਰ ਜਾਂ ਚੋਣ ਕਮਿਸਨ ਵੱਲੋ ਹੁਕਮਰਾਨਾਂ ਦੇ ਪ੍ਰਭਾਵ ਹੇਠ ਆ ਕੇ ਚੋਣਾਂ ਕਰਵਾਉਣ ਦੇ ਅਮਲ ਤੋਂ ਇਥੋ ਦੇ ਵੋਟਰਾਂ ਤੇ ਨਿਵਾਸੀਆ ਨੂੰ ਦੂਰ ਰੱਖਿਆ ਜਾ ਸਕਦਾ ਅਤੇ ਇਹ ਚੋਣਾਂ ਨਿਰਪੱਖਤਾ ਨਾਲ ਹੋ ਸਕਦੀਆ ।