ਬਠਿੰਡਾ, ਸੰਗਰੂਰ, ਮੋਗਾ, ਬਰਨਾਲਾ ਆਦਿ ਜਿ਼ਲ੍ਹਿਆ ਦੀ ਕਣਕ ਦੀ ਵਾਢੀ ਸੁਰੂ ਕੀਤੀ ਜਾਵੇ : ਮਾਨ
ਫਤਹਿਗੜ੍ਹ ਸਾਹਿਬ, 15 ਅਪ੍ਰੈਲ ( ) “ਕਿਉਂਕਿ ਮੈਂ ਆਪਣੀ ਸੰਗਰੂਰ ਲੋਕ ਸਭਾ ਚੋਣ ਹਲਕੇ ਅਤੇ ਹੋਰ ਪਾਰਲੀਮੈਟ ਸੀਟਾਂ ਉਤੇ ਨਿਰੰਤਰ ਜਾ ਰਿਹਾ ਹਾਂ ਅਤੇ ਦੇਖ ਰਿਹਾ ਹਾਂ ਕਿ ਕਿਸਾਨਾਂ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ । ਜਿਸਦੀ ਕਿਸਾਨਾਂ ਨੂੰ ਹੁਣ ਸਹੀ ਸਮੇ ਤੇ ਵਾਢੀ ਸੁਰੂ ਕਰ ਦੇਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਕਣਕ ਦੀ ਫਸਲ ਦੀ ਖਰੀਦ ਕਰਨ ਅਤੇ ਉਨ੍ਹਾਂ ਦਾ ਸਹੀ ਮੁੱਲ ਪ੍ਰਦਾਨ ਕਰਨ ਲਈ ਵੀ ਉਚੇਚੇ ਤੌਰ ਤੇ ਅਗਾਊ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਕਿ ਕਿਸਾਨ ਵਰਗ ਆਪਣੀ ਅਗਲੀ ਫਸਲ ਦੀ ਬਿਜਾਈ ਸਹੀ ਸਮੇ ਤੇ ਕਰਕੇ ਆਪਣੇ ਹੋਣ ਵਾਲੇ ਕਿਸੇ ਨੁਕਸਾਨ ਨੂੰ ਘੱਟ ਤੋ ਘੱਟ ਕਰ ਸਕੇ ਅਤੇ ਮਾਲੀ ਫਾਇਦਾ ਪ੍ਰਾਪਤ ਕਰ ਸਕੇ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਵਰਗ ਅਤੇ ਸਰਕਾਰ ਨੂੰ ਗੰਭੀਰ ਅਪੀਲ ਕਰਦੇ ਹੋਏ ਕੀਤੀ ।