ਸ. ਬਲਕੌਰ ਸਿੰਘ ਮੂਸੇਵਾਲਾ ਨੂੰ ਆਜਾਦ ਤੌਰ ਤੇ ਉਮੀਦਵਾਰ ਬਣਾਉਣ ਦਾ ਜੋਰ ਪਾਉਣ ਵਾਲੀ ਕਾਂਗਰਸ ਨੇ ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ਉਤੇ ਅਮਲ ਕਿਉਂ ਨਹੀਂ ਕਰਵਾਇਆ ? : ਮਾਨ
ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ ( ) “ਹਰ ਨਾਗਰਿਕ ਦਾ ਵਿਧਾਨਿਕ ਅਤੇ ਸਮਾਜਿਕ ਹੱਕ ਹੈ ਕਿ ਉਹ ਜਿਥੋ ਵੀ ਚਾਹੇ, ਕਿਸੇ ਵੀ ਪਾਰਲੀਮੈਂਟ, ਅਸੈਬਲੀ ਆਦਿ ਦੀ ਚੋਣ ਉਮੀਦਵਾਰ ਬਣਨ ਦਾ ਹੱਕ ਰੱਖਦਾ ਹੈ ਅਤੇ ਲੜ ਸਕਦਾ ਹੈ । ਜੋ ਕਾਂਗਰਸ ਜਮਾਤ ਵੱਲੋ ਸ. ਬਲਕੌਰ ਸਿੰਘ ਮੂਸੇਵਾਲਾ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਬਤੌਰ ਆਜਾਦ ਉਮੀਦਵਾਰ ਖੜਾਉਣ ਲਈ ਜੋਰ ਪਾਇਆ ਜਾ ਰਿਹਾ ਸੀ, ਉਸ ਸੰਬੰਧੀ ਕਾਂਗਰਸ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਜਨਤਕ ਤੌਰ ਤੇ ਜੁਆਬ ਦੇਵੇ ਕਿ ਸ. ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੋਏ ਸਾਜਸੀ ਕਤਲ ਦੀ ਜਾਂਚ ਕਰਵਾਉਣ ਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਅ ਸਕੀ ਅਤੇ ਕਿਉਂ ਨਹੀ ਸੱਚ ਨੂੰ ਸਾਹਮਣੇ ਲਿਆ ਸਕੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ ਜਮਾਤ ਨੂੰ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਮੌਜੂਦਾ ਸੈਟਰ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਦੀਆਂ ਏਜੰਸੀਆਂ ਆਈ.ਬੀ, ਰਾਅ, ਸੁਰੱਖਿਆ ਸਲਾਹਕਾਰ, ਵਿਦੇਸ ਵਜੀਰ ਸ੍ਰੀ ਜੈਸੰਕਰ ਦੀ ਸਾਂਝੀ ਸਾਜਿਸ ਰਾਹੀ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਨ ਦੇ ਮੁੱਦੇ ਉਤੇ ਪੰਜਾਬੀਆਂ ਤੇ ਸਿੱਖ ਕੌਮ ਦੀ ਉੱਠੀ ਆਵਾਜ ਉਤੇ ਅੱਜ ਤੱਕ ਕਿਸੇ ਤਰ੍ਹਾਂ ਦੀ ਜਾਂਚ ਨਾ ਕਰਵਾਉਣ ਸੰਬੰਧੀ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਮੈਂ ਇਹ ਵੀ ਜਾਣਕਾਰੀ ਦੇਣਾ ਆਪਣਾ ਫਰਜ ਸਮਝਦਾ ਹਾਂ ਕਿ ਜਦੋ ਸ. ਸੁਭਦੀਪ ਸਿੰਘ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਸੰਬੰਧੀ ਅਤੇ ਕੈਨੇਡਾ ਵਿਖੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਦੇ ਹੋਏ ਕਤਲਾਂ ਦੇ ਵਿਸੇ ਉਤੇ ਪਾਰਲੀਮੈਟ ਸੈਸਨ ਦੇ ਦੌਰਾਨ ਜਦੋ ਮੈਂ ਬੀਬੀ ਸੋਨੀਆ ਗਾਂਧੀ ਦੇ ਸੱਜੇ ਪਾਸੇ ਸੀਟ ਤੇ ਬੈਠਾ ਸੀ ਤਾਂ ਉਨ੍ਹਾਂ ਨੂੰ ਇਸ ਗੰਭੀਰ ਵਿਸੇ ਉਤੇ ਕੋਈ ਅਮਲੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ ਜੋ ਪਾਰਲੀਮੈਟ ਦੇ ਰਿਕਾਰਡ ਵਿਚ ਅੱਜ ਵੀ ਮੌਜੂਦ ਹੈ ਜੋ ਦੇਖਿਆ ਜਾ ਸਕਦਾ ਹੈ । ਇਸ ਸੰਬੰਧ ਵਿਚ ਮੈਂ ਕਾਂਗਰਸ ਦੇ ਐਮ.ਪੀਜ ਮਹਾਰਾਣੀ ਪ੍ਰਨੀਤ ਕੌਰ, ਸ. ਅਮਰ ਸਿੰਘ, ਸ. ਗੁਰਜੀਤ ਸਿੰਘ ਔਜਲਾ, ਰਵਨੀਤ ਬਿੱਟੂ, ਮੁਨੀਸ ਤਿਵਾੜੀ ਅਤੇ ਮੁਹੰਮਦ ਸਦੀਕ ਸਭ ਨਾਲ ਇਸ ਗੰਭੀਰ ਵਿਸੇ ਤੇ ਸਾਂਝ ਕਰਦੇ ਹੋਏ ਇਸ ਮੁੱਦੇ ਨੂੰ ਪਾਰਲੀਮੈਟ ਵਿਚ ਉਠਾਕੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਕਾਤਲਾਂ ਨੂੰ ਸਾਹਮਣੇ ਲਿਆਉਣ ਦੀ ਜੋਰਦਾਰ ਅਪੀਲ ਕੀਤੀ ਸੀ । ਪਰ ਕਾਂਗਰਸ ਜਮਾਤ ਵੱਲੋ ਇਸ ਵਿਸੇ ਤੇ ਕੋਈ ਵੀ ਅਮਲ ਨਾ ਕੀਤਾ ਗਿਆ । ਹੁਣ ਕਾਂਗਰਸ ਪਾਰਲੀਮੈਟ ਚੋਣਾਂ ਵਿਚ ਸ. ਬਲਕੌਰ ਸਿੰਘ ਮੂਸੇਵਾਲਾ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਆਜਾਦ ਤੌਰ ਤੇ ਉਮੀਦਵਾਰ ਬਣਾਉਣ ਦਾ ਜੋਰ ਕਿਸ ਦਲੀਲ ਅਤੇ ਕਿਸ ਗੁੱਝੇ ਮਕਸਦ ਲਈ ਅਜਿਹਾ ਕਰ ਰਹੀ ਹੈ ? ਜਦੋਕਿ ਸੱਚ ਨੂੰ ਸਾਹਮਣੇ ਲਿਆਉਣ ਤੋ ਇਨ੍ਹਾਂ ਵੱਲੋ ਸੰਜ਼ੀਦਗੀ ਨਾਲ ਨਾ ਬੀਤੇ ਸਮੇ ਵਿਚ, ਨਾ ਅਜੋਕੇ ਸਮੇ ਵਿਚ ਸਿੱਖਾਂ ਦੇ ਹੋ ਰਹੇ ਕਤਲੇਆਮ ਸੰਬੰਧੀ ਇਨਸਾਫ ਦਿਵਾਉਣ ਲਈ ਕੁਝ ਨਹੀ ਕੀਤਾ ਗਿਆ ।