ਸਮੁੱਚੀਆਂ ਕੌਮਾਂ, ਧਰਮ ਵਰਗ ਸਭ ‘ਹਲੀਮੀ ਰਾਜ’ ਸਥਾਪਿਤ ਕਰਨ ਲਈ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਮੌਕੇ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇ : ਮਾਨ

ਹਲਦਵਾਨੀ ਵਿਖੇ ਮਸਜਿਦਾਂ, ਮਦਰੱਸਿਆ ਨੂੰ ਨਿਸ਼ਾਨਾਂ ਬਣਾਉਣ ਅਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਵਿਚ ਹਕੂਮਤੀ ਦਖਲ ਸਹਿਣ ਨਹੀ ਕੀਤਾ ਜਾਵੇਗਾ ।

ਫ਼ਤਹਿਗੜ੍ਹ ਸਾਹਿਬ, 12 ਫਰਵਰੀ ( ) “ਅੱਜ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ 77ਵਾਂ ਜਨਮ ਦਿਹਾੜਾ ਮਨਾਉਣ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ । ਇਸ ਮੌਕੇ ਉਤੇ ਮੈਂ ਸਮੁੱਚੇ ਖ਼ਾਲਸਾ ਪੰਥ ਤੇ ਪੰਜਾਬੀਆਂ ਨੂੰ ਹਾਰਦਿਕ ਮੁਬਾਰਕਬਾਦ ਭੇਜਦਾ ਹੋਇਆ ਇਹ ਕਹਿਣਾ ਚਾਹਵਾਂਗਾ ਕਿ ਜੋ ਕੌਮਾਂ ਆਪਣੇ ਇਤਿਹਾਸ ਨੂੰ ਅਤੇ ਆਪਣੀਆ ਮਹਾਨ ਰਵਾਇਤਾ ਨੂੰ ਭੁੱਲ ਜਾਂਦੀਆ ਹਨ, ਉਹ ਕਦੀ ਵੀ ਅਣਖ਼-ਗੈਰਤ ਦੀ ਜਿ਼ੰਦਗੀ ਨਹੀਂ ਜੀਊ ਸਕਦੀਆਂ ਅਤੇ ਨਾ ਹੀ ਆਪਣੇ ਨਾਲ ਹੋਈਆ ਜਿਆਦਤੀਆਂ, ਬੇਇਨਸਾਫ਼ੀਆਂ ਲਈ ਇਨਸਾਫ਼ ਪ੍ਰਾਪਤ ਕਰ ਸਕਦੀਆਂ ਹਨ । ਇਸ ਲਈ ਹੀ ਸਿੱਖ ਕੌਮ ਦੇ 20ਵੀਂ ਸਦੀਂ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਜਾਬਰ ਹੁਕਮਰਾਨਾਂ ਨਾਲ ਲੜਦੇ ਹੋਏ ਇਹ ਕਿਹਾ ਗਿਆ ਸੀ ਕਿ ਜਿਸ ਦਿਨ ਹਿੰਦ ਫੌ਼ਜਾਂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨਗੀਆਂ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅਸੀ ਉਨ੍ਹਾਂ ਦੇ ਕੌਮ ਦੀ ਆਜਾਦੀ ਪ੍ਰਤੀ ਪਾਏ ਪੂਰਨਿਆ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਆਪਣੇ ਕੌਮੀ ਤੇ ਇਨਸਾਨੀ ਫਰਜਾਂ ਦੀ ਨਿਰੰਤਰ ਪੂਰਤੀ ਕਰਦੇ ਆ ਰਹੇ ਹਾਂ । ਪਰ ਖ਼ਾਲਸਾ ਪੰਥ ਅਤੇ ਸੂਝਵਾਨ ਪੰਜਾਬੀਆਂ ਨੂੰ ਨਿਰਪੱਖਤਾ ਨਾਲ ਸੋਚਦੇ ਹੋਏ ਅਤੇ ਅਮਲ ਕਰਦੇ ਹੋਏ ਆਉਣ ਵਾਲੇ ਸਮੇ ਵਿਚ ਜਦੋ ਵੀ ਪਾਰਲੀਮੈਟ ਦੀਆਂ ਜਾਂ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਚੋਣਾਂ ਹੋਣ ਤਾਂ ਪੰਜਾਬ ਸੂਬੇ ਦੇ ਨਿਵਾਸੀਆਂ ਅਤੇ ਸਿੱਖਾਂ ਦੇ ਹੱਕ ਹਕੂਕਾ ਦੀ ਰੱਖਿਆ ਕਰਨ ਵਾਲੀ ਅਤੇ ਇਨਸਾਫ਼ ਲਈ ਨਿਰੰਤਰ ਜੱਦੋ-ਜਹਿਦ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੂੰ ਹਰ ਪੱਖੋ ਸਾਥ ਦੇ ਕੇ ਰਾਜ ਭਾਗ ਦਿੱਤਾ ਜਾਵੇ । ਕਿਉਂਕਿ ਰਾਜ ਭਾਗ ਤੋ ਬਿਨ੍ਹਾਂ ਕੋਈ ਵੀ ਧਰਮ, ਕੌਮ ਪ੍ਰਫੁੱਲਿਤ ਨਹੀ ਹੋ ਸਕਦੀ । ਤਦੇ ਹੀ ਗੁਰੂ ਸਾਹਿਬ ਨੇ ਫੁਰਮਾਇਆ ਸੀ “ਰਾਜ ਬਿਨ੍ਹਾਂ ਨਹੀਂ ਧਰਮ ਚਲੇ ਹੈ” ਅਤੇ ‘ਇਨ ਗਰੀਬ ਸਿੱਖਨ ਕੋ ਦੇਓ ਪਾਤਸਾਹੀ’ ਦੇ ਬੁਲੰਦ ਨਾਅਰੇ ਕੌਮ ਨੂੰ ਬਖਸਿਸ ਕੀਤੇ ਹਨ । ਇਸ ਲਈ ਸਾਡਾ ਹੁਣ ਸਭਨਾਂ ਦਾ ਫਰਜ ਬਣਦਾ ਹੈ ਕਿ ਸਭ ਤਰ੍ਹਾਂ ਦੀਆਂ ਜਮਾਤਾਂ, ਪਾਰਟੀਆਂ ਆਦਿ ਦੇ ਵਲਗਣ ਵਿਚੋ ਨਿਕਲਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦਿੱਤਾ ਜਾਵੇ ਅਤੇ ਅਸੀ ਸਭ ਆਪ ਜੀ ਦੀ ਲੋਕ ਸ਼ਕਤੀ ਰਾਹੀ ਇਥੇ ‘ਹਲੀਮੀ ਰਾਜ’ ਦੀ ਸਥਾਪਨਾ ਕਰਕੇ ਬਰਾਬਰ ਦਾ ਇਨਸਾਫ ਪ੍ਰਦਾਨ ਕਰਨ ਦਾ ਪ੍ਰਬੰਧ ਕਰ ਸਕੀਏ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਉਤੇ ਸਿੱਖ ਕੌਮ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 77ਵੇਂ ਜਨਮ ਦਿਹਾੜੇ ਦੇ ਸਮਾਗਮ ਵਿਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਜੰਮੂ ਕਸਮੀਰ ਦੇ ਕੋਨੇ ਕੋਨੇ ਵਿਚੋ ਪਹੁੰਚੀਆਂ ਸਿੱਖ ਸੰਗਤਾਂ ਦੇ ਇਕ ਭਰਵੇ ਵਿਸਾਲ ਇਕੱਠ ਨੂੰ ਸੁਬੋਧਨ ਕਰਦੇ ਹੋਏ ਅਤੇ ਸਿੱਖ ਕੌਮ ਦੀ ਆਜਾਦੀ ਲਈ ਚੱਲ ਰਹੇ ਸੰਘਰਸ਼ ਵਿਚ ਹਰ ਪੱਖੋ ਯੋਗਦਾਨ ਪਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਮਹਾਰਾਸਟਰ ਦੀ ਸਿੰਦੇ ਸਰਕਾਰ ਵੱਲੋ ਮੰਦਭਾਵਨਾ ਅਧੀਨ ਨਵਾਂ ਕਾਨੂੰਨ ਬਣਾਕੇ ਸਰਕਾਰੀ ਮੈਬਰਾਂ ਦੀ ਗਿਣਤੀ ਵਿਚ ਵਾਧਾ ਕਰਨ ਦੀ ਸੋਚ ਅਧੀਨ ਜੋ ਅਮਲ ਕਰਨ ਜਾ ਰਹੇ ਹਨ ਇਹ ਸਾਡੇ ਗੁਰੂਘਰਾਂ ਵਿਚ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗ ਰਾਹੀ ਜ਼ਬਰੀ ਦਖਲ ਦੇਣ ਦੇ ਅਸਹਿ ਅਮਲ ਹਨ । ਇਸੇ ਤਰ੍ਹਾਂ ਹਲਦਵਾਨੀ ਵਿਚ ਮਸਜਿਦਾਂ ਤੇ ਮਦਰੱਸਿਆ ਨੂੰ ਬੁਲਡੋਜਰ ਨੀਤੀ ਅਧੀਨ ਜਬਰੀ ਢਾਹਕੇ ਉਥੇ ਸਰਕਾਰੀ ਕਬਜੇ ਕਰਨ ਦੇ ਅਮਲ ਦਰਸਾਉਦੇ ਹਨ ਕਿ ਇਹ ਮੰਨੂਸਮ੍ਰਿਤੀ ਦੀ ਸੋਚ ਵਾਲੇ ਫਿਰਕੂ ਲੋਕ ਇਕ ਸੋਚੀ ਸਮਝੀ ਸਾਜਿਸ ਅਧੀਨ ਸਮੁੱਚੀਆਂ ਘੱਟ ਗਿਣਤੀ ਕੌਮਾਂ ਦੇ ਅਸਲ ਅਤੇ ਫਖ਼ਰ ਵਾਲੇ ਇਤਿਹਾਸ ਨੂੰ ਖਤਮ ਕਰਕੇ ਗੁਲਾਮ ਬਣਾਉਣ ਦੀਆਂ ਕਾਰਵਾਈਆ ਕਰ ਰਹੇ ਹਨ ਜਿਨ੍ਹਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦਰਪੇਸ ਮਸਲਿਆ ਨੂੰ ਹੱਲ ਕਰਵਾਉਣ, ਆਪਣੀ ਕੌਮੀ ਅਣਖ ਗੈਰਤ ਨੂੰ ਕਾਇਮ ਰੱਖਣ ਅਤੇ ਬਰਾਬਰਤਾ ਦੇ ਆਧਾਰ ਤੇ ਹਲੀਮੀ ਰਾਜ ਕਾਇਮ ਕਰਨ ਲਈ ਸਾਨੂੰ ਸਭਨਾਂ ਨੂੰ ਆਪਣੇ ਛੋਟੇ-ਮੋਟੇ ਵਖਰੇਵਿਆ ਤੋ ਉਪਰ ਉੱਠਕੇ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਲਈ ਸਮੂਹਿਕ ਤੌਰ ਤੇ ਉੱਦਮ ਕਰਨੇ ਪੈਣਗੇ ।

ਅੱਜ ਦੇ ਇਕੱਠ ਵਿਚ ਸਰਬਸੰਮਤੀ ਨਾਲ 13 ਮਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਆਕਾਸ ਗੁਜਾਊ ਨਾਅਰਿਆ ਵਿਚ ਪਾਸ ਕੀਤੇ ਗਏ ਜਿਨ੍ਹਾਂ ਵਿਚ ਮਸਜਿਦਾਂ, ਮਦਰੱਸਿਆ ਨੂੰ ਜ਼ਬਰੀ ਢਾਹੁਣਾ, ਫਿਰਕੂ ਸੋਚ, ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਵਿਚ ਸਰਕਾਰੀ ਦਖਲ ਨੂੰ ਸਹਿਣ ਨਹੀ ਕੀਤਾ ਜਾਵੇਗਾ, ਸੁਰੱਖਿਆ ਸਲਾਹਕਾਰ ਡੋਵਾਲ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਵਿਚ ਬੈਠੇ ਸਿੱਖਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਹੋਣ, ਭਾਈ ਗੁਰਦੇਵ ਸਿੰਘ ਕਾਊਂਕੇ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਸਜਾ ਦਿੱਤੀ ਜਾਵੇ, ਐਮ.ਐਸ.ਪੀ ਅਤੇ ਸੁਆਮੀਨਾਥਨ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ, ਪੰਜਾਬ ਦੇ ਹੈੱਡਵਰਕਸਾਂ ਦਾ ਕੰਟਰੋਲ ਪੰਜਾਬ ਦੇ ਸਪੁਰਦ ਕੀਤਾ ਜਾਵੇ, ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਲੰਮੇ ਸਮੇ ਤੋ ਬੰਦੀ ਬਣਾਏ ਗਏ ਸਿੰਘਾਂ ਦੀ ਤੁਰੰਤ ਰਿਹਾਈ ਹੋਵੇ, ਪੰਜਾਬ ਤੋ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਸੂਬੇ ਵਿਚ ਸਾਮਿਲ ਕੀਤਾ ਜਾਵੇ, ਹਿਟ ਐਡ ਰਨ ਦੇ ਜਾਬਰ ਕਾਨੂੰਨ ਨੂੰ ਮੁੱਢੋ ਰੱਦ ਕੀਤਾ ਜਾਂਦਾ ਹੈ, ਕਿਸਾਨ ਅੰਦੋਲਨ ਦੀ ਪੂਰਨ ਹਮਾਇਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਤੇ ਬਹਿਬਲ ਕਲਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਕੇ ਸਜਾ ਦਿੱਤੀ ਜਾਵੇ, ਪੰਜਾਬੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਸਹੀ ਕਰਨ ਲਈ ਵਪਾਰ ਲਈ ਸਰਹੱਦਾਂ ਖੋਲੀਆ ਜਾਣ, ਭਾਨਾ ਸਿੱਧੂ, ਲੱਖਾ ਸਿਧਾਣਾ ਤੇ ਹੋਰ ਨੌਜਵਾਨਾਂ ਦੇ ਪਰਿਵਾਰਿਕ ਮੈਬਰਾਂ ਉਤੇ ਝੂਠੇ ਕੇਸ ਦਰਜ ਕਰਨ ਦੀਆਂ ਕਾਰਵਾਈਆ ਬੰਦ ਕੀਤੀਆ ਜਾਣ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪ ਜੀ ਦੇ ਸਹਿਯੋਗ ਨਾਲ ਹਰ ਕੀਮਤ ਤੇ ਇਸਲਾਮਿਕ ਪਾਕਿਸਤਾਨ, ਹਿੰਦੂ ਇੰਡੀਆ ਅਤੇ ਕਾਮਰੇਡ ਚੀਨ ਦੀ ਤ੍ਰਿਕੋਣ ਦੇ ਵਿਚਕਾਰ ਆਪਣਾ ਬਫਰ ਸਟੇਟ ਕਾਇਮ ਕਰਕੇ ਸਭਨਾਂ ਵਰਗਾਂ, ਕੌਮਾਂ, ਧਰਮਾਂ ਲਈ ਸੱਚਾ ਸੁੱਚਾ ਇਨਸਾਫ਼ ਪਸੰਦ ਬਰਾਬਰਤਾ ਵਾਲਾ ਰਾਜ ਭਾਗ ਕਾਇਮ ਕਰਨ ਦੀ ਬਚਨਬੱਧਤਾ ਕਰਦਾ ਹੈ । ਗੁਰਪ੍ਰੀਤ ਸਿੰਘ ਲਖਮੀਰਵਾਲਾ ਐਮ.ਐਲ.ਏ. ਬਾਦਲ ਦਲ, ਮਹਿੰਦਰ ਸਿੰਘ ਆੜਤੀਆ ਕਾਂਗਰਸ ਵਿਚੋਂ ਬਿਨ੍ਹਾਂ ਸ਼ਰਤ ਤੋਂ ਪਾਰਟੀ ਵਿਚ ਸਾਮਿਲ ਹੋਏ ਜਿਨ੍ਹਾਂ ਨੂੰ ਸ. ਸਿਮਰਨਜੀਤ ਸਿੰਘ ਮਾਨ ਨੇ ਜੀ-ਆਇਆ ਆਖਿਆ ।

ਅੱਜ ਦੇ ਇਸ ਸਮਾਗਮ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਦਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ, ਕਰਨੈਲ ਸਿੰਘ ਪੰਜੋਲੀ, ਪਲਵਿੰਦਰ ਸਿੰਘ ਤਲਵਾੜਾ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਫ.ਗ.ਸ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ, ਜਤਿੰਦਰ ਸਿੰਘ ਥਿੰਦ, ਤੇਜਿੰਦਰ ਸਿੰਘ ਦਿਓਲ, ਬਲਕਾਰ ਸਿੰਘ ਭੁੱਲਰ (ਸਾਰੇ ਪੀ.ਏ.ਸੀ ਮੈਬਰ), ਪਰਮਿੰਦਰ ਸਿੰਘ ਝੋਟਾ, ਗੁਰਬਚਨ ਸਿੰਘ ਪਿਤਾ ਜਥੇਦਾਰ ਜਗਤਾਰ ਸਿੰਘ ਹਵਾਰਾ, ਹਰਜੀਤ ਸਿੰਘ ਵਿਰਕ, ਖਜਾਨ ਸਿੰਘ ਗੂਹਲਾ, ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ, ਐਡਵੋਕੇਟ ਸਿਮਰਨ ਸਿੰਘ ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ੍ਹ, ਇਮਾਨ ਸਿੰਘ ਖਾਰਾ ਐਡਵੋਕੇਟ, ਸਤਨਾਮ ਸਿੰਘ ਪਾਊਟਾ ਸਾਹਿਬ, ਪਰਮਜੀਤ ਸਿੰਘ ਮੰਡ, ਬੀਬੀ ਗੁਰਮੇਲ ਕੌਰ ਪਤਨੀ ਗੁਰਦੇਵ ਸਿੰਘ ਕਾਊਂਕੇ, ਬੀਬੀ ਕਮਲਜੀਤ ਕੌਰ ਪਤਨੀ ਭਾਈ ਦਿਆ ਸਿੰਘ ਲਾਹੌਰੀਆ, ਹਰਪਾਲ ਸਿੰਘ ਕੁੱਸਾ, ਰਜਿੰਦਰ ਸਿੰਘ ਫ਼ੌਜੀ, ਲਾਭ ਸਿੰਘ, ਬਲਦੇਵ ਸਿੰਘ ਗਗੜਾ, ਕੁਲਦੀਪ ਸਿੰਘ ਪਹਿਲਵਾਨ (ਸਾਰੇ ਅਗਜੈਕਟਿਵ ਮੈਬਰ), ਹਰਦੀਪ ਸਿੰਘ ਸਹਿਜਪੁਰਾ ਦਿਹਾਤੀ ਪ੍ਰਧਾਨ ਪਟਿਆਲਾ, ਦਰਸ਼ਨ ਸਿੰਘ ਮੰਡੇਰ ਬਰਨਾਲਾ, ਹਰਜੀਤ ਸਿੰਘ ਮੀਆਪੁਰ, ਹਰਜੀਤ ਸਿੰਘ ਸੰਜੂਮਾ, ਰਣਜੀਤ ਸਿੰਘ ਸੰਤੋਖਗੜ੍ਹ, ਗੁਰਦੀਪ ਸਿੰਘ ਢੁੱਡੀ, ਬਲਦੇਵ ਸਿੰਘ ਵੜਿੰਗ, ਹਰਬੰਸ ਸਿੰਘ ਪੈਲੀ, ਪ੍ਰੀਤਮ ਸਿੰਘ ਮਾਨਗੜ੍ਹ, ਗੁਰਦੀਪ ਸਿੰਘ ਖੁਣਖੁਣ, ਗੁਰਬਚਨ ਸਿੰਘ ਪਵਾਰ, ਨਰਿੰਦਰ ਸਿੰਘ ਖੁਸਰੋਪੁਰ, ਸੁਖਜੀਤ ਸਿੰਘ ਡਰੋਲੀ, ਗੋਪਾਲ ਸਿੰਘ ਝਾਂੜੋ ਚੰਡੀਗੜ੍ਹ, ਬਲਰਾਜ ਸਿੰਘ ਖ਼ਾਲਸਾ, ਧਰਮ ਸਿੰਘ ਕਲੌੜ, ਲਖਵੀਰ ਸਿੰਘ ਕੋਟਲਾ, ਜੋਗਿੰਦਰ ਸਿੰਘ ਸੈਪਲੀ, ਸੰਤ ਬਾਬਾ ਰਾਜ ਸਿੰਘ ਅਰਬਾ-ਖਰਬਾ ਦਲ, ਮੁਖਤਿਆਰ ਸਿੰਘ ਟੋਡਰਵਾਲ, ਸਵਰਨ ਸਿੰਘ ਫਾਟਕਮਾਜਰੀ, ਬੀਬੀ ਅਮਨਦੀਪ ਕੌਰ, ਬੀਬੀ ਤੇਜ ਕੌਰ, ਬੀਬੀ ਹਰਪਾਲ ਕੌਰ, ਬੀਬੀ ਪਰਮਜੀਤ ਕੌਰ, ਮਾਸਟਰ ਕੁਲਦੀਪ ਸਿੰਘ ਮਸੀਤੀ, ਗੁਰਦੀਪ ਸਿੰਘ ਸਿੰਗੜੀਵਾਲ, ਸੁਖਦੇਵ ਸਿੰਘ ਮਿਰਚਾਵਾਲਾ, ਪਰਮਿੰਦਰ ਸਿੰਘ ਮੁਕੇਰੀਆ, ਸਰਬਜੀਤ ਸਿੰਘ ਰੰਗਾ, ਰਜਿੰਦਰ ਸਿੰਘ, ਚਾਂਦ ਮੁਹੰਮਦ ਬਿੱਟੂ, ਗੁਰਵਿੰਦਰ ਸਿੰਘ ਮਹਾਲਮ, ਵਾਸਦੇਵ ਸਿੰਘ ਭੁੱਲਰ ਮੁਲਾਜਮ ਜਥੇਬੰਦੀ ਦੇ ਪ੍ਰਧਾਨ, ਇਕਬਾਲ ਸਿੰਘ ਬਰੀਵਾਲਾ ਆਦਿ ਵੱਡੀ ਗਿਣਤੀ ਵਿਚ ਆਗੂਆ ਨੇ ਸਮੂਲੀਅਤ ਕੀਤੀ ।
