ਪਟਿਆਲਾ ਸ਼ਹਿਰ ਦਾ ਸਮੁੱਚਾ ਗੰਦ ਘੱਗਰ ਦਰਿਆ ਵਿਚ ਸੁੱਟਣ ਦੇ ਅਮਲ ਅਤਿ ਨਿੰਦਣਯੋਗ, ਪਟਿਆਲਾ ਕਾਰਪੋਰੇਸ਼ਨ ਅਤੇ ਸਰਕਾਰ ਇਸ ਲਈ ਦੋਸ਼ੀ : ਮਾਨ
ਫ਼ਤਹਿਗੜ੍ਹ ਸਾਹਿਬ, 03 ਫਰਵਰੀ ( ) “ਇਹ ਬਹੁਤ ਹੀ ਨਿੰਦਣਯੋਗ ਤੇ ਅਫਸੋਸ ਵਾਲੀ ਕਾਰਵਾਈ ਹੋ ਰਹੀ ਹੈ ਕਿ ਰਾਜੇ-ਮਹਾਰਾਜਿਆ ਦਾ ਸ਼ਹਿਰ ਪਟਿਆਲਾ ਦਾ ਸਮੁੱਚਾ ਨਿਕਾਸੀ ਗੰਦ ਘੱਗਰ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ । ਜਿਸ ਨਾਲ ਪਟਿਆਲਾ ਮਿਊਸੀਪਲ ਕਾਰਪੋਰੇਸਨ ਅਤੇ ਸਰਕਾਰ ਦੀ ਅਸਫਲਤਾ ਵੀ ਪ੍ਰਤੱਖ ਹੋ ਰਹੀ ਹੈ ਕਿ ਇਨ੍ਹਾਂ ਦਾ ਸੀਵਰੇਜ ਸਿਸਟਮ ਫੇਲ ਕਿਉਂ ਹੈ ? ਜਦੋਕਿ ਇਸ ਘੱਗਰ ਦਰਿਆ ਦਾ ਪਾਣੀ ਹਰਿਆਣਾ, ਰਾਜਸਥਾਂਨ, ਪੰਜਾਬ ਦੇ ਬਹੁਤ ਵੱਡੇ ਇਲਾਕੇ ਵਿਚ ਜਾਂਦਾ ਹੈ ਅਤੇ ਇਹ ਤਾਂ ਸਰਕਾਰ ਤੇ ਨਿਜਾਮ ਲਈ ਅਤਿ ਸ਼ਰਮਨਾਕ ਅਤੇ ਆਪਣੀਆ ਜਿੰਮੇਵਾਰੀਆ ਤੋ ਭੱਜਣ ਵਾਲੀ ਕਾਰਵਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਟਿਆਲਾ ਮਿਊਸੀਪਲ ਕਾਰਪੋਰੇਸਨ ਅਤੇ ਪੰਜਾਬ ਸਰਕਾਰ ਵੱਲੋ ਪਟਿਆਲਾ ਸ਼ਹਿਰ ਦਾ ਸਮੁੱਚਾ ਗੰਦ ਘੱਗਰ ਦਰਿਆ ਵਿਚ ਸੁੱਟੇ ਜਾਣ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਆਪਣੇ ਸੀਵਰੇਜ ਤੇ ਨਿਕਾਸੀ ਦੇ ਸਹੀ ਪ੍ਰਬੰਧ ਦੀ ਅਸਫਲਤਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦੇ ਦੁਵੱਲੇ ਪਾਸੇ ਘੁੰਗ ਪਿੰਡ ਹੀ ਨਹੀ ਵੱਸਦੇ ਬਲਕਿ ਇਸ ਘੱਗਰ ਦਰਿਆ ਨਾਲ ਹਰਿਆਣਾ, ਰਾਜਸਥਾਂਨ, ਪੰਜਾਬ ਦੇ ਨਿਵਾਸੀਆ ਦਾ ਜੀਵਨ ਪੂਰਨ ਤੌਰ ਤੇ ਪ੍ਰਭਾਵਿਤ ਹੈ । ਸਰਕਾਰ ਤੇ ਮਿਊਸੀਪਲ ਕਾਰਪੋਰੇਸਨ ਵੱਲੋ ਅਜਿਹੀ ਅਣਗਹਿਲੀ ਕਰਕੇ 3 ਸੂਬਿਆਂ ਦੇ ਨਿਵਾਸੀਆ ਦੇ ਜੀਵਨ ਨਾਲ ਹੀ ਖਿਲਵਾੜ ਨਹੀ ਕੀਤੀ ਜਾ ਰਹੀ ਬਲਕਿ ਅਤਿ ਸ਼ਰਮਨਾਕ ਤੇ ਗੈਰ ਜਿੰਮੇਵਰਾਨਾਂ ਇਹ ਕਾਰਵਾਈ ਕਰਕੇ ਪੰਜਾਬ ਸੂਬੇ ਅਤੇ ਪਟਿਆਲਾਸਾਹੀ ਦੀ ਵੱਡੀ ਬਦਨਾਮੀ ਕਰਵਾਈ ਜਾ ਰਹੀ ਹੈ । ਜਿਸ ਤੋ ਸਰਕਾਰ ਤੇ ਪਟਿਆਲਾ ਨਿਜਾਮ ਨੂੰ ਫੌਰੀ ਸੰਜ਼ੀਦਗੀ ਨਾਲ ਅਮਲ ਕਰਦੇ ਹੋਏ ਇਸ ਗੰਦ ਦੀ ਨਿਕਾਸੀ ਦਾ ਸੀਵਰੇਜ ਸਿਸਟਮ ਰਾਹੀ ਸਹੀ ਪ੍ਰਬੰਧ ਕਰਕੇ ਇਸ ਨੂੰ ਠੀਕ ਕਰਨਾ ਬਣਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੀ ਪਾਰਟੀ ਵੱਲੋ ਮਨੁੱਖਤਾ ਪੱਖੀ ਉਠਾਈ ਇਸ ਆਵਾਜ ਉਪਰੰਤ ਪੰਜਾਬ ਸਰਕਾਰ ਤੇ ਪਟਿਆਲਾ ਮਿਊਸੀਪਲ ਕਾਰਪੋਰੇਸਨ ਉਚੇਚੇ ਤੌਰ ਤੇ ਆਪਣੀ ਜਿੰਮੇਵਾਰੀ ਨੂੰ ਸਮਝਦੀ ਹੋਈ ਜਲਦੀ ਹੀ ਇਸਦਾ ਸਹੀ ਹੱਲ ਕਰ ਦੇਵੇਗੀ ਤਾਂ ਕਿ ਇਸ ਵਿਸੇ ਤੇ ਵੀ ਲੋਕਾਂ ਨੂੰ ਕੋਈ ਸੰਘਰਸ ਕਰਨ ਲਈ ਮਜਬੂਰ ਨਾ ਹੋਣਾ ਪਵੇ ।