ਅੱਜ ਦਾ ਧੂਰੀ ਰੇਲਵੇ ਫਾਟਕ ਦਾ ਪ੍ਰੋਗਰਾਮ 29 ਜਨਵਰੀ ਨੂੰ ਕੋਟਦੂਨੇ ਵਾਲੇ ਸਾਂਝੇ ਪ੍ਰੋਗਰਾਮ ਦੀ ਲੜੀ ਦਾ ਹਿੱਸਾ ਹੈ : ਮਾਨ

ਫਤਹਿਗੜ੍ਹ ਸਾਹਿਬ, 01 ਫਰਵਰੀ ( ) “29 ਜਨਵਰੀ ਨੂੰ ਜੋ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋ ਸਾਂਝੇ ਤੌਰ ਤੇ ਸ. ਭਾਨਾ ਸਿੱਧੂ ਦੀ ਰਿਹਾਈ ਲਈ ਇਕੱਠ ਰੱਖਿਆ ਗਿਆ ਸੀ, ਉਸ ਵਿਚ ਹੀ ਇਹ ਫੈਸਲਾ ਹੋਇਆ ਸੀ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਗੰਭੀਰ ਵਿਸੇ ਉਤੇ 01 ਫਰਵਰੀ ਨੂੰ ਦੋਹਲਾ ਰੇਲਵੇ ਫਾਟਕ ਉਤੇ ਰੋਸ ਧਰਨੇ ਦੀ ਜਿੰਮੇਵਾਰੀ ਨਿਭਾਏਗਾ ਅਤੇ 03 ਫਰਵਰੀ ਨੂੰ ਕਿਸਾਨ ਯੂਨੀਅਨਾਂ ਵੱਲੋਂ ਸੰਗਰੂਰ ਵਿਖੇ ਸ. ਭਗਵੰਤ ਸਿੰਘ ਮਾਨ ਦੀ ਕੋਠੀ ਵਿਖੇ ਪ੍ਰੋਗਰਾਮ ਦੀ ਜਿੰਮੇਵਾੲਰੀ ਨਿਭਾਉਣਗੇ । ਅਸੀ ਆਪਣੀ ਅੱਜ ਮਿਲੀ ਜਿੰਮੇਵਾਰੀ ਪੂਰਨ ਕਰ ਦਿੱਤੀ ਹੈ ਕਿਉਂਕਿ ਇਹ ਸਾਡਾ ਪ੍ਰੋਗਰਾਮ 29 ਦੇ ਇਕੱਠ ਦੀ ਲੜੀ ਦਾ ਹਿੱਸਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਦੇ ਧੂਰੀ ਵਿਖੇ ਕੀਤੇ ਜਾਣ ਵਾਲੇ ਰੋਸ ਧਰਨੇ ਸੰਬੰਧੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਪੱਸਟ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਮੂਹਿਕ ਜਥੇਬੰਦੀ ਦੀਆਂ ਕਮੇਟੀਆ ਵੱਲੋ ਜੋ ਵੀ ਇਸ ਵਿਸੇ ਉਤੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਵਿਚ ਸਮੂਲੀਅਤ ਵੀ ਕਰੇਗਾ ਅਤੇ ਜੋ ਜਿੰਮੇਵਾਰੀ ਦਿੱਤੀ ਜਾਵੇਗੀ ਉਸ ਨੂੰ ਵੀ ਪੂਰਨ ਕਰਨ ਲਈ ਬਚਨਬੰਧ ਹੋਵੇਗਾ ।

Leave a Reply

Your email address will not be published. Required fields are marked *