ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜੁਲਮ ਦੀ ਬਦੌਲਤ ਕੌਮਾਂਤਰੀ ਕਾਨੂੰਨਾਂ ਅਨੁਸਾਰ ਹੀ ਸਿੱਖ ਤੇ ਪੰਜਾਬੀ ਹਿਜਰਤ ਕਰ ਰਹੇ ਹਨ : ਮਾਨ
ਨਕਾਰਾਗੂਆ ਤੋ ਪੰਜਾਬੀਆਂ ਨੂੰ ਵਾਪਸ ਭੇਜਣਾ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹੋਰ ਵੱਡੀ ਬੇਇਨਸਾਫ਼ੀ
ਫ਼ਤਹਿਗੜ੍ਹ ਸਾਹਿਬ, 14 ਜਨਵਰੀ ( ) “1984 ਸਮੇ ਇੰਡੀਅਨ ਹੁਕਮਰਾਨਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਬਹੁਤ ਵੱਡੇ ਜ਼ਬਰ ਜੁਲਮ, ਬੇਇਨਸਾਫ਼ੀਆਂ, ਨਸਲਕੁਸੀ ਤੇ ਕਤਲੇਆਮ ਕੀਤਾ ਹੈ ਜੋ ਨਿਰੰਤਰ ਅੱਜ ਤੱਕ ਚੱਲਦਾ ਆ ਰਿਹਾ ਹੈ । ਇਹੀ ਵਜਹ ਹੈ ਕਿ ਪੰਜਾਬੀ ਅਤੇ ਸਿੱਖ ਬਾਹਰਲੇ ਮੁਲਕਾਂ ਵਿਚ ਆਪਣੀਆ ਜਿੰਦਗਾਨੀਆ ਨੂੰ ਸੁਰੱਖਿਅਤ ਕਰਨ ਲਈ ਵੱਡੀ ਗਿਣਤੀ ਵਿਚ ਹਿਜਰਤ ਕਰ ਰਹੇ ਹਨ । ਜੋ ਨਕਾਰਾਗੂਆ ਵਿਖੇ ਪਹੁੰਚੇ ਪੰਜਾਬੀ ਤੇ ਸਿੱਖਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਇਹ ਉਨ੍ਹਾਂ ਨਾਲ ਹੋਰ ਵੀ ਵੱਡਾ ਜੁਲਮ ਹੈ । ਕਿਉਂਕਿ ਪੰਜਾਬੀ ਤੇ ਸਿੱਖ ਆਪਣੇ ਆਪ ਨੂੰ ਇੰਡੀਆਂ ਵਿਚ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀ ਕਰ ਰਹੇ । ਜਦੋ ਉਹ ਆਪਣੀਆ ਜਮੀਨਾਂ ਜਾਇਦਾਦਾਂ ਵੇਚਕੇ ਜਾ ਕਰਜਾ ਚੁੱਕ ਕੇ ਆਪਣੀਆ ਜਿੰਦਗਾਨੀਆ ਨੂੰ ਸੁਰੱਖਿਅਤ ਕਰਨ ਲਈ ਬਾਹਰਲੇ ਮੁਲਕਾਂ ਵਿਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਰਾਜਸੀ ਸ਼ਰਨ ਲੈ ਰਹੇ ਹਨ, ਫਿਰ ਉਨ੍ਹਾਂ ਨੂੰ ਬਾਹਰਲੀਆਂ ਹਕੂਮਤਾਂ ਵੱਲੋ ਵਾਪਸ ਭੇਜਣਾ ਤਾਂ ਉਨ੍ਹਾਂ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਜੋ ਬਤੌਰ ਸਰਨਾਰਥੀ ਦੂਜੇ ਮੁਲਕਾਂ ਵਿਚ ਵੱਸਣ ਦੀ ਇਜਾਜਤ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਡੀਅਨ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਦੀ ਬਦੌਲਤ ਦੂਸਰੇ ਮੁਲਕਾਂ ਵਿਚ ਰਾਜਸੀ ਸ਼ਰਨ ਲੈਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਵਾਪਸ ਭੇਜਣ ਦੇ ਅਮਲਾਂ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਅਜਿਹਾ ਕਰਕੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਜ਼ਬਰ ਜੁਲਮ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਇੰਡੀਅਨ ਏਜੰਸੀਆ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ, ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਵੱਲੋ ਕੈਨੇਡਾ ਵਿਚ ਮਾਰੇ ਗਏ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਇਸੇ ਤਰ੍ਹਾਂ ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਜ਼ਬਰ ਜੁਲਮ ਦੇ ਸੱਚ ਨੂੰ ਪ੍ਰਤੱਖ ਕਰਦੇ ਹਨ । ਉਨ੍ਹਾਂ ਇਸ ਗੱਲ ਤੇ ਡੂੰਘਾ ਦੁੱਖ ਜਾਹਰ ਕੀਤਾ ਕਿ ਆਪਣੀਆ ਜਿੰਦਗਾਨੀਆ ਨੂੰ ਸੁਰੱਖਿਅਤ ਕਰਨ ਲਈ ਜੋ ਪੰਜਾਬੀ ਤੇ ਸਿੱਖ ਨੌਜਵਾਨ 60-60, 80-80 ਲੱਖ ਰੁਪਏ ਦੀਆਂ ਵੱਡੀਆ ਰਕਮਾਂ ਖਰਚ ਕਰਕੇ ਗੁਜਰਾਤੀ ਏਜੰਟਾਂ ਨੂੰ ਦੇ ਕੇ ਜਾ ਰਹੇ ਹਨ, ਉਨ੍ਹਾਂ ਏਜੰਟਾਂ ਵਿਰੁੱਧ ਤਾਂ ਹੁਕਮਰਾਨ ਕੋਈ ਕਾਰਵਾਈ ਨਹੀ ਕਰ ਰਹੇ । ਲੇਕਿਨ ਜੋ ਮਜਬੂਰੀ ਵੱਸ ਆਪਣੀਆ ਜਿੰਦਗਾਨੀਆ ਨੂੰ ਸੁਰੱਖਿਅਤ ਕਰਨ ਲਈ ਬਾਹਰਲੇ ਮੁਲਕਾਂ ਵਿਚ ਹਿਜਰਤ ਕਰ ਰਹੇ ਹਨ, ਉਨ੍ਹਾਂ ਨੂੰ ਬਾਹਰਲੀਆਂ ਹਕੂਮਤਾਂ ਵੀ ਰਾਜਸੀ ਸ਼ਰਨ ਪ੍ਰਦਾਨ ਕਰਨ ਵਾਲੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਵਾਪਸ ਭੇਜ ਰਹੇ ਹਨ । ਜਿਵੇ ਨਾਜੀ ਜਰਮਨ ਦੇ ਜੁਲਮਾਂ ਦੇ ਕਾਰਨ 1935 ਦੇ ਨਿਊਰਮਬਰਗ ਕਾਨੂੰਨਾਂ ਰਾਹੀ ਉਸ ਸਮੇਂ ਯਹੂਦੀ ਰਾਜਸੀ ਸ਼ਰਨ ਲੈ ਰਹੇ ਸਨ, ਉਸੇ ਤਰ੍ਹਾਂ ਪੰਜਾਬੀ ਤੇ ਸਿੱਖ ਹੁਕਮਰਾਨਾਂ ਦੇ ਜ਼ਬਰਾਂ ਦੀ ਬਦੌਲਤ ਹਿਜਰਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਮਾਲੀ ਤੇ ਆਰਥਿਕ ਤੌਰ ਤੇ ਕੰਮਜੋਰ ਕਰਨ ਹਿੱਤ ਉਨ੍ਹਾਂ ਦੀਆਂ ਫਸਲਾਂ ਦੀ ਨਾ ਤਾਂ ਐਮ.ਐਸ.ਪੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੌਮਾਂਤਰੀ ਮੰਡੀਆਂ ਵਿਚ ਆਪਣੀ ਫਸਲ ਨੂੰ ਵੇਚਣ ਲਈ ਵਪਾਰ ਕਰਨ ਹਿੱਤ ਸਰਹੱਦਾਂ ਖੋਲੀਆਂ ਜਾ ਰਹੀਆ ਹਨ । ਇਸ ਤੋ ਇਲਾਵਾ ਸੁਆਮੀਨਾਥਨ ਰਿਪੋਰਟ ਜੋ ਜਿੰਮੀਦਾਰਾਂ ਤੇ ਖੇਤ ਮਜਦੂਰਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਦੀ ਹੈ, ਉਹ ਵੀ ਲਾਗੂ ਨਹੀ ਕੀਤੀ ਗਈ । ਫਿਰ ਪੰਜਾਬ ਦੇ ਇਲਾਕੇ ਰਾਜਸਥਾਂਨ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਜ਼ਬਰੀ ਗੈਰ ਕਾਨੂੰਨੀ ਦੇ ਦਿੱਤੇ ਗਏ ਹਨ । ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਜਿਸਦੀ ਸਾਰੀ ਆਰਥਿਕਤਾ ਫਸਲਾਂ ਦੀ ਪੈਦਾਵਾਰ ਉਤੇ ਨਿਰਭਰ ਹੈ ਅਤੇ ਫਸਲਾਂ ਦੀ ਪ੍ਰਫੁੱਲਤਾ ਲੋੜੀਦੇ ਪਾਣੀ ਤੋ ਹੈ । ਜੋ ਕਿ ਸੈਟਰ ਦੇ ਹੁਕਮਰਾਨਾਂ ਨੇ ਜ਼ਬਰੀ ਸਾਡੇ ਦਰਿਆਵਾ, ਨਹਿਰਾਂ ਦੇ ਪਾਣੀਆ ਨੂੰ ਖੌਹਕੇ ਪੰਜਾਬੀਆਂ ਨਾਲ ਨਿਰੰਤਰ ਬੇਇਨਸਾਫ਼ੀ ਕਰਦੇ ਆ ਰਹੇ ਹਨ । ਕਿਉਂਕਿ ਖੇਤੀ ਤੇ ਇੰਡਸਟਰੀ ਵਾਸਤੇ ਪੰਜਾਬ ਨੂੰ ਬਿਜਲੀ ਦੀ ਸਖਤ ਲੋੜ ਹੈ ਜੋ ਬਿਜਲੀ ਪੰਜਾਬ ਦੇ ਹੈੱਡਵਰਕਸਾਂ ਰਾਹੀ ਉਤਪਾਦ ਹੁੰਦੀ ਹੈ, ਉਸ ਵਿਚੋ ਵੱਡਾ ਹਿੱਸਾ ਖੌਹਕੇ ਸੈਟਰ ਵੱਲੋ ਰਾਜਸਥਾਂਨ, ਦਿੱਲੀ, ਹਰਿਆਣੇ ਨੂੰ ਜਬਰੀ ਦਿੱਤੀ ਜਾ ਰਹੀ ਹੈ । ਜਿਸ ਕਾਰਨ ਪੰਜਾਬ ਦੀ ਸਮੁੱਚੀ ਆਰਥਿਕਤਾ ਤੇ ਜੀਵਨ ਪੱਧਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ । ਫਿਰ ਸੈਟਰ ਵੱਲੋ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਹੀ ਸਮੇ ਤੇ ਰੁਜਗਾਰ ਦੇਣ ਹਿੱਤ ਨਾ ਤਾਂ ਕੋਈ ਨੀਤੀ ਬਣਾਈ ਗਈ ਹੈ ਅਤੇ ਨਾ ਹੀ ਵੱਡੇ ਉਦਯੋਗ ਦਿੱਤੇ ਜਾ ਰਹੇ ਹਨ ਅਤੇ ਬੇਰੁਜਗਾਰ ਨੌਜਵਾਨੀ ਰੁਜਗਾਰ ਨਾ ਮਿਲਣ ਦੀ ਬਦੌਲਤ ਨਸਿਆ ਵਿਚ ਗਲਤਾਨ ਹੁੰਦੀ ਜਾ ਰਹੀ ਹੈ । ਜਿਸਦੀ ਸਮੁੱਚੀ ਵਜਹ ਸੈਟਰ ਦੀਆਂ ਜਾਬਰ ਨੀਤੀਆ ਅਤੇ ਪੰਜਾਬ ਨਾਲ ਵੱਡੇ ਵਿਤਕਰੇ ਹਨ । ਇਨ੍ਹਾਂ ਸਭ ਕਾਰਨਾਂ ਦੀ ਬਦੌਲਤ ਹੀ ਪੰਜਾਬ ਦਾ ਨੌਜਵਾਨ ਹਿਜਰਤ ਕਰ ਰਿਹਾ ਹੈ । ਜੋ ਕਿ ਉਨ੍ਹਾਂ ਦਾ ਕੌਮਾਂਤਰੀ ਕਾਨੂੰਨਾਂ ਅਨੁਸਾਰ ਪੂਰਨ ਅਧਿਕਾਰ ਹੈ । ਇਸ ਲਈ ਨਕਾਰਾਗੂਆ ਤੇ ਹੋਰ ਸਥਾਨਾਂ ਤੇ ਜੋ ਪੰਜਾਬੀ ਤੇ ਸਿੱਖ ਨੌਜਵਾਨ ਆਪਣੀਆ ਜਿੰਦਗੀਆ ਨੂੰ ਸੁਰੱਖਿਅਤ ਕਰਨ ਲਈ ਅਤੇ ਰੁਜਗਾਰ ਲਈ ਹਿਜਰਤ ਕਰ ਰਹੇ ਹਨ ਉਹ ਉਨ੍ਹਾਂ ਦਾ ਕੌਮਾਂਤਰੀ ਨਿਯਮਾਂ ਅਨੁਸਾਰ ਕਾਨੂੰਨੀ ਹੱਕ ਹੈ । ਇਨ੍ਹਾਂ ਹਿਜਰਤ ਕਰ ਚੁੱਕੇ ਜਾ ਕਰ ਰਹੇ ਨੌਜਵਾਨਾਂ ਨੂੰ ਕੋਈ ਵੀ ਬਾਹਰਲੇ ਮੁਲਕ ਦੀ ਹਕੂਮਤ ਰਾਜਸੀ ਸ਼ਰਨ ਪ੍ਰਦਾਨ ਕਰਨ ਵਾਲੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਵਾਪਸ ਮੌਤ ਦੇ ਮੂੰਹ ਵਿਚ ਨਹੀ ਧਕੇਲ ਸਕਦੇ । ਕਿਉਕਿ ਸਮੁੱਚੇ ਪੰਜਾਬੀ ਤੇ ਸਿੱਖ ਸੈਟਰ ਦੀਆਂ ਜਾਬਰ ਨੀਤੀਆ ਦੀ ਬਦੌਲਤ ਪੰਜਾਬ ਤੇ ਸਿੱਖ ਘੁਟਣ ਮਹਿਸੂਸ ਕਰ ਰਹੇ ਹਨ ।