ਸ. ਕੁਲਦੀਪ ਸਿੰਘ ਪਹਿਲਵਾਨ ਦੇ ਭਰਾ ਸ. ਗੁਰਦੇਵ ਸਿੰਘ ਭੁੱਟਾ ਦੇ ਭੋਗ ਸਮਾਗਮ ਮਿਤੀ 05 ਨਵੰਬਰ ਦਿਨ ਐਤਵਾਰ ਨੂੰ ਸਲੇਮਪੁਰ ਵਿਖੇ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਨਵੰਬਰ ( ) “ਬੀਤੇ ਕੁਝ ਦਿਨ ਪਹਿਲੇ ਸ. ਕੁਲਦੀਪ ਸਿੰਘ ਪਹਿਲਵਾਨ ਹਲਕਾ ਇੰਨਚਾਰਜ ਫਤਹਿਗੜ੍ਹ ਸਾਹਿਬ, ਅਗਜੈਕਟਿਵ ਮੈਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਛੋਟੇ ਭਰਾ ਸ. ਗੁਰਦੇਵ ਸਿੰਘ ਜੀ ਅਚਾਨਕ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਹੋਣ ਵਾਲੀ ਅਰਦਾਸ ਮਿਤੀ 05 ਨਵੰਬਰ, ਦਿਨ ਐਤਵਾਰ ਨੂੰ ਪਿੰਡ ਸਲੇਮਪੁਰ ਦੇ ਗੁਰੂਘਰ ਵਿਖੇ 12 ਤੋ 1 ਵਜੇ ਤੱਕ ਹੋਵੇਗੀ । ਸਮੁੱਚੇ ਪਾਰਟੀ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਸਭ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ । ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਮੀਦ ਪ੍ਰਗਟ ਕੀਤੀ ਕਿ ਸ. ਕੁਲਦੀਪ ਸਿੰਘ ਪਹਿਲਵਾਨ ਦੇ ਇਸ ਦੁੱਖ ਦੀ ਘੜੀ ਵਿਚ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਹੋਣ ਵਾਲੀ ਇਸ ਅਰਦਾਸ ਵਿਚ ਸਭ ਪਾਰਟੀ ਅਹੁਦੇਦਾਰ, ਹਮਦਰਦ ਪਹੁੰਚਕੇ ਭੁੱਟਾ ਪਰਿਵਾਰ ਦੇ ਇਸ ਦੁੱਖ ਦੀ ਘੜੀ ਵਿਚ ਸਮੂਲੀਅਤ ਕਰਕੇ ਉਨ੍ਹਾਂ ਦੇ ਗਹਿਰੇ ਸਦਮੇ ਨੂੰ ਕੁਝ ਘੱਟ ਕਰਨ ਵਿਚ ਆਪਣੀ ਜਿੰਮੇਵਾਰੀ ਨਿਭਾਉਣਗੇ ।”