ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਏਜੰਸੀਆ ਵੱਲੋ ਹੋਏ ਕਤਲ ਨੂੰ ਪ੍ਰਵਾਨ ਕਰਨ ਤੋ ਇੰਡੀਅਨ ਹੁਕਮਰਾਨ ਹੁਣ ਕਿਸ ਤਰ੍ਹਾਂ ਮੁਨਕਰ ਹੋ ਸਕਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 29 ਸਤੰਬਰ ( ) “ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਅਤੇ ਸੈਕਟਰੀ ਆਫ ਸਟੇਟ ਐਨਟੋਨੀ ਬਲਿਕਨ ਨੇ ਕੈਨੇਡਾ ਵਿਚ ਕੈਨੇਡੀਅਨ ਸਿੱਖ ਭਾਈ ਹਰਦੀਪ ਸਿੰਘ ਨਿੱਝਰ ਦੇ ਇੰਡੀਅਨ ਏਜੰਸੀਆ ਵੱਲੋ ਕੀਤੇ ਗਏ ਕਤਲ ਸੰਬੰਧੀ ਗੰਭੀਰਤਾ ਪੂਰਵਕ ਸਟੈਂਡ ਲੈਦੇ ਹੋਏ ਕਿਹਾ ਹੈ ਕਿ ਕੈਨੇਡਾ ਵੱਲੋ ਇਸ ਵਿਸੇ ਤੇ ਕੀਤੀ ਜਾ ਰਹੀ ਜਾਂਚ ਵਿਚ ਇੰਡੀਆ ਬਿਨ੍ਹਾਂ ਕਿਸੇ ਹਿਚਕਚਾਹਟ ਤੋ ਸਹਿਯੋਗ ਕਰੇ ਤਾਂ ਕਿ ਇਸ ਹੋਏ ਕਤਲ ਦਾ ਸੱਚ ਦੁਨੀਆ ਸਾਹਮਣੇ ਸਹੀ ਰੂਪ ਵਿਚ ਆ ਸਕੇ ਤਾਂ ਹੁਣ ਇੰਡੀਅਨ ਹੁਕਮਰਾਨ ਅਤੇ ਉਨ੍ਹਾਂ ਦੀਆਂ ਏਜੰਸੀਆ ਇਸ ਕੀਤੇ ਗਏ ਮਨੁੱਖਤਾ ਵਿਰੋਧੀ ਕੁਕਰਮ ਤੋ ਕਿਵੇ ਇਨਕਾਰ ਕਰ ਸਕਦੇ ਹਨ ? ਭਾਵੇ ਇਹ ਹੁਕਮਰਾਨ ਇਸਨੂੰ ਮੰਨਣ ਲਈ ਅਜੇ ਤਿਆਰ ਨਹੀ । ਪਰ ਇਸ ਤਰ੍ਹਾਂ ਕਰਕੇ ਕੌਮਾਂਤਰੀ ਕਟਹਿਰੇ ਵਿਚ ਆਪਣੇ ਉਤੇ ਲੱਗੇ ਕਤਲ ਦੇ ਦੋਸ਼ ਤੋ ਬਿਲਕੁਲ ਬਚ ਨਹੀ ਸਕਣਗੇ । ਇਹੀ ਵਜਹ ਹੈ ਕਿ ਅਮਰੀਕਾ ਨੇ ਵਿਸੇਸ ਤੌਰ ਤੇ ਅਮਰੀਕਾ ਵਿਚ ਅਮਰੀਕਨ ਸਿੱਖਾਂ ਲਈ ਇਕ ਵਿਸੇਸ ਐਡਵਾਈਜਰੀ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਕਿਸੇ ਵੀ ਸਿੱਖ ਨਾਗਰਿਕ ਉਤੇ ਜੇਕਰ ਇੰਡੀਆ ਨੇ ਕੋਈ ਭਾਈ ਹਰਦੀਪ ਸਿੰਘ ਨਿੱਝਰ ਦੀ ਤਰ੍ਹਾਂ ਅਣਮਨੁੱਖੀ ਅਮਲ ਕੀਤਾ ਤਾਂ 9/11 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਟਰ (ਦਾ ਨਾਰਥ ਟਾਵਰ) ਉਤੇ ਕੀਤੇ ਗਏ ਹਮਲੇ ਦੀ ਤਰ੍ਹਾਂ ਹੀ ਲਿਆ ਜਾਵੇਗਾ ਅਤੇ ਅਪਰਾਧੀਆ ਨਾਲ ਉਸੇ ਤਰ੍ਹਾਂ ਪੇਸ਼ ਆਇਆ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਹਿੰਦੂਤਵ ਹੁਕਮਰਾਨਾਂ ਅਤੇ ਇੰਡੀਆ ਦੇ ਵਿਦੇਸ਼ ਵਜੀਰ ਸ੍ਰੀ ਜੈਸੰਕਰ ਜਿਨ੍ਹਾਂ ਵੱਲੋ ਸੱਚ ਸਾਹਮਣੇ ਆਉਣ ਉਪਰੰਤ ਵੀ ਆਪਣੇ ਵੱਲੋ ਕੀਤੇ ਗਏ ਅਪਰਾਧ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਨੂੰ ਸੰਸਾਰ ਦੇ ਇਨਸਾਫ਼ ਦੇ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਅਤੇ ਕਿਸੇ ਵੀ ਤਰ੍ਹਾਂ ਇਸ ਅਪਰਾਧ ਤੋ ਬਚ ਨਾ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕੈਨੇਡਾ ਦੀ ਰਾਇਲ ਮਾਊਨਟੈਨ ਕੈਨੇਡੀਅਨ ਪੁਲਿਸ ਅਤੇ ਕੈਨੇਡੀਅਨ ਖੂਫੀਆ ਸੁਰੱਖਿਆ ਸੇਵਾ (ਸੀ.ਐਸ.ਆਈ.ਐਸ) ਕੋਲ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਭ ਸਬੂਤ ਮੌਜੂਦ ਹਨ ਅਤੇ 5-ਆਈ ਮੁਲਕ ਇਸ ਮਨੁੱਖਤਾ ਵਿਰੋਧੀ ਹੋਏ ਦੁਖਾਂਤ ਲਈ ਅਤਿ ਸੰਜ਼ੀਦਾ ਹਨ ਅਤੇ ਜੋ ਸਮੂਹਿਕ ਰੂਪ ਵਿਚ ਸਾਰੇ ਸੰਸਾਰ ਨੂੰ ਇਸ ਸੱਚਾਈ ਤੋ ਜਾਣੂ ਕਰਵਾਉਣ ਲਈ ਦ੍ਰਿੜ ਹਨ ਤਾਂ ਫਿਰ ਇੰਡੀਅਨ ਹੁਕਮਰਾਨ ਆਪਣੇ ਕੀਤੇ ਗਏ ਘਿਣੋਨੇ ਅਪਰਾਧ ਤੋ ਵਾਰ-ਵਾਰ ਮੁਨਕਰ ਹੋ ਕੇ ਕੀ ਖੁਦ ਹੀ ਆਪਣੀ ਸ਼ਰਮਨਾਕ ਢੰਗ ਨਾਲ ਕਿਰਕਰੀ ਨਹੀ ਕਰਵਾ ਰਹੇ ? ਜਦੋਕਿ ਆਉਣ ਵਾਲੇ ਸਮੇ ਵਿਚ ਜਦੋ ਸਭ ਤੱਥ ਤੇ ਸਬੂਤ ਸੰਸਾਰ ਸਾਹਮਣੇ ਆ ਗਏ ਫਿਰ ਇਹ ਹੁਕਮਰਾਨ ਅਤੇ ਇਨ੍ਹਾਂ ਦੀਆਂ ਏਜੰਸੀਆ ਇੰਡੀਅਨ ਨਿਵਾਸੀਆ ਅਤੇ ਸੰਸਾਰ ਨਿਵਾਸੀਆ ਨੂੰ ਕੀ ਮੂੰਹ ਦਿਖਾਉਣਗੀਆਂ ?
ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੇ ਹੀ 1966 ਵਿਚ ਏਅਰਫੋਰਸ ਰਾਹੀ ਹਮਲੇ ਕਰਕੇ ਮਿਜੋਆ ਦਾ ਅਣਮਨੁੱਖੀ ਢੰਗ ਨਾਲ ਵੱਡੀ ਗਿਣਤੀ ਵਿਚ ਕਤਲੇਆਮ ਕੀਤਾ ਸੀ । ਜਿਸਨੂੰ ਮੌਜੂਦਾ ਵਜੀਰ ਏ ਆਜਮ ਸ੍ਰੀ ਮੋਦੀ 12 ਅਗਸਤ 2023 ਨੂੰ ਪਾਰਲੀਮੈਟ ਦੇ ਹਾਊਂਸ ਵਿਚ ਮੇਰੀ ਹਾਜਰੀ ਸਮੇ ਇਹ ਪ੍ਰਵਾਨ ਕੀਤਾ ਸੀ ਕਿ ਬੀਤੇ ਹੁਕਮਰਾਨਾਂ ਨੇ 1966 ਵਿਚ ਇਹ ਅਪਰਾਧ ਕੀਤਾ ਸੀ ਅਤੇ ਫਿਰ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਇਸ ਨੂੰ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕਰਕੇ ਗਿਰਾਇਆ ਗਿਆ ਸੀ । ਇਹ ਕਾਰਵਾਈਆ ਕੌਮਾਂਤਰੀ ਮਨੁੱਖੀ ਅਧਿਕਾਰਾਂ, ਨਿਯਮਾਂ ਨੂੰ ਕੁੱਚਲਣ ਵਾਲੀਆ ਹਨ । ਜਿਨ੍ਹਾਂ ਦੇ ਦੋਸ਼ੀਆਂ ਤੇ ਅਪਰਾਧੀਆ ਨੂੰ ਕਦਾਚਿਤ ਕਿਸੇ ਵੀ ਢੰਗ ਨਾਲ ਮੁਆਫ਼ ਨਹੀ ਕਰਨਾ ਚਾਹੀਦਾ । ਬਲਕਿ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ਅਵੱਸ ਸਜਾ ਮਿਲ ਕੇ ਰਹੇਗੀ। ਉਨ੍ਹਾਂ ਇਸ ਗੱਲ ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਦਾ ਟ੍ਰਿਬਿਊਨ ਅੰਗਰੇਜੀ ਅਖਬਾਰ ਦੇ ਮੁੱਖ ਸੰਪਾਦਕ ਸ੍ਰੀ ਰਾਜੇਸ ਰਾਮਾਚੰਦਰਨ ਆਪਣੇ ਹਿੰਦੂਤਵ ਅਕਾਵਾ ਦੀ ਸੁਰੱਖਿਆ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਜੇਕਰ ਅਮਰੀਕਾ ਓਸਾਮਾ ਬਿਨ ਲਾਦੇਨ ਉਤੇ ਪਾਕਿਸਤਾਨ ਵਿਚ ਜਾ ਕੇ ਕਾਰਵਾਈ ਕਰ ਸਕਦਾ ਹੈ ਤਾਂ ਇੰਡੀਆ ਕਿਉਂ ਨਹੀਂ ? ਟ੍ਰਿਬਿਊਨ ਦੇ ਇਸ ਮੁਤੱਸਵੀ ਸੰਪਾਦਕ ਨੂੰ ਇਹ ਜਾਣਕਾਰੀ ਨਹੀ ਕਿ ਸਿੱਖ ਕੌਮ ਨਾ ਤਾਂ ਕਿਸੇ ਵੀ ਕਾਤਲ ਨੂੰ ਭੁੱਲਦੀ ਹੈ ਅਤੇ ਨਾ ਹੀ ਕਦੀ ਮੁਆਫ ਕਰਦੀ ਹੈ । ਜੇਕਰ ਸੰਪਾਦਕ ਜਾਂ ਉਸਦੇ ਜਾਲਮ ਹਿੰਦੂਤਵ ਅਕਾਵਾ ਵਿਚ ਜੁਰਅਤ ਹੈ ਤਾਂ ਉਹ ਆਪਣੇ ਕਹਿਣ ਅਨੁਸਾਰ ਅਮਰੀਕਾ ਵਿਚ ਕੋਈ ਅਜਿਹੀ ਕਾਰਵਾਈ ਕਰਕੇ ਦਿਖਾਉਣ, ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੌਮਾਂਤਰੀ ਪੱਧਰ ਤੇ ਕੀ ਪ੍ਰਭਾਵ ਪੈਦਾ ਹੈ ਅਤੇ ਕੀ ਭਾਅ ਵਿਕਦੀ ਹੈ ?
ਉਨ੍ਹਾਂ ਕਿਹਾ ਕਿ ਅਜਿਹੇ ਕਤਲੇਆਮ ਇੰਡੀਅਨ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇਟੈਲੀਜੈਸ, ਐਨ.ਆਈ.ਏ ਅਤੇ ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਸਾਂਝੀ ਸਾਜਿਸ ਰਾਹੀ ਕੀਤੇ ਜਾਂਦੇ ਆ ਰਹੇ ਹਨ । ਜਿਨ੍ਹਾਂ ਦੇ ਰਾਇਲ ਮਾਊਨਟੈਨ ਕੈਨੇਡਾ ਪੁਲਿਸ ਦੇ ਕੋਲ ਪੁਖਤਾ ਸਬੂਤ ਮੌਜੂਦ ਹਨ । ਇਨ੍ਹਾਂ ਨੇ ਹੀ ਹੁਣੇ ਹੀ ਕੈਨੇਡਾ ਦੇ ਵਿਨੀਪੈਗ ਵਿਚ ਇਕ ਸੁਖਦੂਲ ਸਿੰਘ ਨਾਮ ਦੇ ਨੌਜਵਾਨ ਨੂੰ ਵੀ ਨਿਸ਼ਾਨਾਂ ਬਣਾਕੇ ਮਾਰਿਆ ਹੈ । ਉਸ ਸੰਬੰਧੀ ਵੀ ਇਸੇ ਤਰ੍ਹਾਂ ਜਾਂਚ ਨਤੀਜੇ ਤੱਕ ਪਹੁੰਚਣੀ ਚਾਹੀਦੀ ਹੈ । ਇਸ ਉਪਰੰਤ ਦੁਨੀਆ ਸਾਹਮਣੇ ਖੁਦ ਬ ਖੁਦ ਇੰਡੀਅਨ ਕਾਤਲ ਹਿੰਦੂਤਵ ਹੁਕਮਰਾਨਾਂ ਅਤੇ ਕਾਤਲ ਖੂਫੀਆ ਏਜੰਸੀਆ ਦਾ ਅਸਲ ਖੂੰਖਾਰ ਚੇਹਰਾ ਸਾਹਮਣੇ ਆ ਜਾਵੇਗਾ । ਅਮਰੀਕਾ ਵੱਲੋ ਜਾਰੀ ਐਡਵਾਈਜਰੀ ਦੀ ਸ਼ਬਾਦਵਲੀ ਇਸ ਤਰ੍ਹਾਂ ਹੈ :-

