01 ਅਕਤੂਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 29 ਸਤੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਅਕਤੂਬਰ ਨੂੰ ਕੁਲਵੰਤ ਸਿੰਘ ਮਜੀਠਾ ਅੰਮ੍ਰਿਤਸਰ, 02 ਅਕਤੂਬਰ ਨੂੰ ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, 03 ਅਕਤੂਬਰ ਨੂੰ ਲਵਪ੍ਰੀਤ ਸਿੰਘ ਮਾਨਸਾ, 04 ਅਕਤੂਬਰ ਨੂੰ ਬੀਬੀ ਮਨਦੀਪ ਕੌਰ ਲੁਧਿਆਣਾ, 05 ਅਕਤੂਬਰ ਨੂੰ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਪਟਿਆਲਾ, 06 ਅਕਤੂਬਰ ਨੂੰ ਗੁਰਚਰਨ ਸਿੰਘ ਭੁੱਲਰ ਫਿਰੋਜ਼ਪੁਰ, 07 ਅਕਤੂਬਰ ਨੂੰ ਪਰਮਿੰਦਰ ਸਿੰਘ ਬਾਲਿਅਵਾਲੀ ਬਠਿੰਡਾ, 08 ਅਕਤੂਬਰ ਨੂੰ ਬੀਬੀ ਤੇਜ ਕੌਰ ਰੋਪੜ੍ਹ, 09 ਅਕਤੂਬਰ ਨੂੰ ਡਾ. ਗੁਰਮੀਤ ਸਿੰਘ ਜਲਾਲਾਬਾਦ, 10 ਅਕਤੂਬਰ ਨੂੰ ਗੁਰਦੀਪ ਸਿੰਘ ਖੁੱਡੀ ਬਰਨਾਲਾ, 11 ਅਕਤੂਬਰ ਨੂੰ ਦਵਿੰਦਰ ਸਿੰਘ ਫਾਜਿਲਕਾ, 12 ਅਕਤੂਬਰ ਨੂੰ ਸਰਬਜੀਤ ਸਿੰਘ ਭਾਟੀਆ ਮੋਹਾਲੀ, 13 ਅਕਤੂਬਰ ਨੂੰ ਹਰਬੰਸ ਸਿੰਘ ਪੈਲੀ ਨਵਾਸਹਿਰ, 14 ਅਕਤੂਬਰ ਨੂੰ ਗੁਰਦੀਪ ਸਿੰਘ ਖੁਣਖੁਣ ਹੁਸਿਆਰਪੁਰ, 15 ਅਕਤੂਬਰ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 16 ਅਕਤੂਬਰ ਨੂੰ ਬਲਰਾਜ ਸਿੰਘ ਖਾਲਸਾ ਮੋਗਾ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।