ਹਿੰਦੂਤਵ ਸਰਕਾਰ ਨਾਲ ਰਲਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਜ਼ਮਹੂਰੀਅਤ ਨੂੰ ਖ਼ਤਮ ਕਰਨਾ ਚਾਹੁੰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 16 ਸਤੰਬਰ ( ) “ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਿੰਦੂਤਵ ਸਰਕਾਰ ਨਾਲ ਰਲਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਜ਼ਮਹੂਰੀਅਤ ਨੂੰ ਖਤਮ ਕਰਨਾ ਚਾਹੁੰਦੀ ਹੈ । ਪਾਰਟੀ ਵੱਲੋਂ ਸਾਰਾਗੜੀ ਨਿਵਾਸ ਦੇ ਸਾਹਮਣੇ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ । ਇਸ ਮੌਕੇ ਤੇ ਸ. ਮਾਨ ਵੱਲੋ ਸੁਬੋਧਿਤ ਹੁੰਦੇ ਹੋਏ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ 1925 ਵਿਚ ਕਾਨੂੰਨ ਰਾਹੀ ਸਥਾਪਿਤ ਹੋਈ ਸੀ । ਅੱਜ ਹਿੰਦ ਹਕੂਮਤ 12 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਸੰਸਥਾਂ ਦੀਆਂ ਚੋਣਾਂ ਨਹੀ ਕਰਵਾ ਰਹੀ । ਸ. ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾ ਪੰਚਾਇਤਾਂ ਦੇ ਹੱਕ ਖੋਹੇ ਗਏ ਅਸੀ ਹਾਈਕੋਰਟ ਤੋਂ ਇਹ ਹੱਕ ਬਹਾਲ ਕਰਵਾਏ । ਉਨ੍ਹਾਂ ਕਿਹਾ ਕਿ ਪੂਰੇ ਇੰਡੀਆ ਵਿਚ ਲੋਕਤੰਤਰ ਕੰਮਜੋਰ ਹੋਣ ਕਾਰਨ ਅਜਿਹਾ ਹੋ ਰਿਹਾ ਹੈ । ਪੰਜਾਬ ਯੂਨੀਵਰਸਿਟੀ ਅਤੇ ਇਸ ਦੇ ਨਾਲ ਸੰਬੰਧਤ ਕਲਾਜਾਂ ਦੀਆਂ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਵੀ ਕਰਵਾਈਆ ਜਾਣੀਆ ਚਾਹੀਦੀਆ ਹਨ । ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਕਰਨ ਤੇ ਪਹਿਰਾ ਦੇਣ ਵਾਲੇ ਸਿੰਘਾਂ ਨੂੰ ਮਾਰਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜੋ ਸ. ਅਵਤਾਰ ਸਿੰਘ ਖੰਡੇ ਦਾ ਬਰਤਾਨੀਆ ਵਿਚ ਕਤਲ ਹੋਇਆ ਹੈ, ਉਸ ਉਤੇ ਇਹ ਨਿਰਆਧਾਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਬਰਤਾਨੀਆ ਵਿਚ ਇੰਡੀਅਨ ਹਾਈਕਮਿਸਨ ਉਤੇ ਹੋਣ ਵਾਲੇ ਹਮਲੇ ਵਿਚ ਭਾਈ ਅਵਤਾਰ ਸਿੰਘ ਖੰਡਾ ਜਿੰਮੇਵਾਰ ਸੀ, ਜਦੋਕਿ ਉਹ ਅਜੇ ਇੰਡੀਅਨ ਨਾਗਰਿਕ ਸਨ । ਸ. ਖੰਡਾ ਨੂੰ ਵੀ ਉਸੇ ਤਰ੍ਹਾਂ ਪੋਲੋਨੀਅਮ ਨਾਮ ਦੀ ਤਰਲ ਜ਼ਹਿਰ ਦੇ ਕੇ ਹਸਪਤਾਲ ਵਿਚ ਮਾਰਿਆ ਗਿਆ ਜਿਵੇ ਰੂਸੀ ਜਾਸੂਸ ਮਿਸਟਰ ਐਲਗਜੈਡਰ ਨੂੰ ਬਰਤਾਨੀਆ ਵਿਚ ਦੇਕੇ ਮਾਰਿਆ ਗਿਆ ਸੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਪਾਕਿਸਤਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ, ਇੰਡੀਆ ਵਿਚ ਭਾਈ ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਕੈਨੇਡਾ ਵਿਚ ਸ. ਰਿਪੁਦਮਨ ਸਿੰਘ ਮਲਿਕ ਅਤੇ ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਵੀ ਕਤਲਾਂ ਦਾ ਸੱਚ ਹਰ ਕੀਮਤ ਤੇ ਸਾਹਮਣੇ ਆਉਣਾ ਚਾਹੀਦਾ ਹੈ । ਇਹ ਵੀ ਜਾਣਕਾਰੀ ਪ੍ਰਤੱਖ ਹੋਣੀ ਚਾਹੀਦੀ ਹੈ ਕਿ ਸਿੱਖਾਂ ਦੀਆਂ ਬਾਹਰਲੇ ਮੁਲਕ ਵਿਚ ਸਾਜਸੀ ਢੰਗ ਨਾਲ ਮੌਤਾਂ ਕਿਉਂ ਹੋ ਰਹੀਆ ਹਨ ? ਉਨ੍ਹਾਂ ਕਿਹਾ ਕਿ ਇਨ੍ਹਾਂ ਕਤਲਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਕੌਮੀ ਜਿੰਮੇਵਾਰੀ ਨੂੰ ਨਿਭਾਉਣਾ ਬਣਦਾ ਹੈ । ਕਿਉਂਕਿ ਅੱਜ ਹਰ ਸਿੱਖ ਨੂੰ ਹਿੰਦੂਤਵ ਹੁਕਮਰਾਨਾਂ ਦੀਆਂ ਏਜੰਸੀਆਂ ਤੇ ਸਾਜਿਸਾਂ ਤੋ ਖਤਰਾਂ ਹੈ । ਇਨ੍ਹਾਂ ਬੇਇਨਸਾਫ਼ੀਆਂ ਕਾਰਨ ਸਿੱਖ ਇੰਡੀਆ ਨੂੰ ਛੱਡਕੇ ਵਿਦੇਸ਼ ਵਿਚ ਜਾ ਰਹੇ ਹਨ, ਪਰ ਵਿਦੇਸਾਂ ਵਿਚ ਜਾਸੂਸੀ ਏਜੰਸੀਆਂ ਉਨ੍ਹਾਂ ਨੂੰ ਨਿਸ਼ਾਨਾਂ ਬਣਾ ਰਹੀਆ ਹਨ ।

ਦੂਸਰਾ ਜੋ ਪੰਜਾਬੀ ਸਿੱਖ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਵਿਚ ਇੰਡੀਅਨ ਖੂਫੀਆ ਏਜੰਸੀਆਂ ਅਤੇ ਉਥੋ ਦੇ ਇੰਡੀਅਨ ਸਫਾਰਤਖਾਨਿਆ ਦੇ ਅਧਿਕਾਰੀਆ ਦੀ ਸਾਂਝੀ ਸਾਜਿਸ ਤਹਿਤ ਕਤਲ ਕੀਤੇ ਜਾ ਰਹੇ ਹਨ, ਇਹ ਦੋਵੇ ਮੁੱਦੇ ਅਤਿ ਗੰਭੀਰ ਹਨ ਜਿਸ ਉਤੇ ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਉਣ ਦੇ ਮੁੱਦੇ ਉਤੇ ਨਿਰਪੱਖਤਾ ਨਾਲ ਜਾਂਚ ਕਰਵਾਕੇ ਸੱਚ ਨੂੰ ਸਾਹਮਣੇ ਲਿਆਉਣ । ਇਨ੍ਹਾਂ ਵਿਚੋ ਜਿਹੜੇ ਸਿੱਖ ਏਜੰਸੀਆ ਦੇ ਵਿਸਵਾਸ ਵਿਚ ਰਹਿ ਕੇ ਚੱਲਦੇ ਹਨ ਉਨ੍ਹਾਂ ਨੂੰ ਤਾਂ ਇੰਡੀਅਨ ਹੁਕਮਰਾਨ ਵੀਜੇ ਦੇ ਦਿੰਦੇ ਹਨ ਅਤੇ ਜੋ ਇਨ੍ਹਾਂ ਦੀਆਂ ਮਨੁੱਖਤਾ ਵਿਰੋਧੀ, ਸਿੱਖਾਂ ਵਿਚ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਪ੍ਰਵਾਨ ਨਹੀ ਕਰਦੇ, ਉਨ੍ਹਾਂ ਸਿੱਖਾਂ ਨੂੰ 30-30, 35-35 ਸਾਲਾਂ ਤੋ ਆਪਣੀ ਜਨਮ ਭੂਮੀ ਇੰਡੀਆ ਵਿਚ ਆਉਣ ਤੇ ਦਾਖਲ ਹੀ ਨਹੀ ਹੋਣ ਦਿੱਤਾ ਜਾਂਦਾ । ਬਲਕਿ ਦਿੱਲੀ ਏਅਰਪੋਰਟ ਉਤੋ ਹੀ ਸਾਜਸੀ ਢੰਗਾਂ ਨਾਲ ਵਾਪਸ ਭੇਜ ਦਿੱਤਾ ਜਾਂਦਾ ਹੈ ਜੋ ਕਿ ਇਕ ਜਮਹੂਰੀਅਤ ਪਸੰਦ ਮੁਲਕ ਇੰਡੀਆ ਵਿਚ ਘੱਟ ਗਿਣਤੀ ਸਿੱਖ ਕੌਮ ਨਾਲ ਘੋਰ ਵਿਧਾਨਿਕ ਤੇ ਸਮਾਜਿਕ ਬੇਇਨਸਾਫ਼ੀ ਵੀ ਹੈ ਅਤੇ ਸਿੱਖਾਂ ਨੂੰ ਜਲਾਲਤ ਕਰਨ ਵਾਲੀ ਨਿੰਦਣਯੋਗ ਕਾਰਵਾਈ ਹੈ । ਸ. ਮਾਨ ਨੇ ਅੱਗੇ ਕਿਹਾ ਕਿ ਇਹ ਅੱਜ ਹਿੰਦੂਆਂ ਦਾ ਧਰਮ ਹਿੰਦੂਤਵਾਂ ਦੋਫਾੜ ਹੋ ਗਿਆ ਹੈ । ਇਕ ਤਾਂ ਸਨਾਤਨ ਧਰਮ ਬਣ ਗਿਆ ਹੈ ਅਤੇ ਇਕ ਡਰਵੀਲੀਅਨ ਲੋਕ ਜੋ ਦੱਖਣ ਸੂਬੇ ਤੋਂ ਹਨ, ਇਹ ਲੋਕ ਸਨਾਤਨ ਧਰਮ ਦੇ ਖਿਲਾਫ ਉੱਠ ਖੜ੍ਹੇ ਹੋਏ ਹਨ । ਸ. ਮਾਨ ਨੇ ਕਿਹਾ ਕਿ ਇਹ ਤਾਂ ਹੋਣਾ ਹੀ ਸੀ ਕਿਉਂਕਿ ਇੰਡੀਆ ਦੇ ਸਿਆਸਤਦਾਨਾਂ ਨੇ ਸਾਡੇ ਸਿੱਖ ਧਰਮ ਵਿਚ ਕਈ ਡੇਰਾਵਾਦ ਨੂੰ ਫੈਲਾਉਣ ਵਿਚ ਮਦਦ ਕੀਤੀ ਹੈ ਜਿਵੇ ਨਿਰੰਕਾਰੀਏ, ਸੌਦਾ ਸਾਧ । ਜਿਵੇ ਕੋਈ ਕਿਸੇ ਨਾਲ ਕਰਦਾ ਹੈ, ਉਸ ਨਾਲ ਓਵੇ ਹੀ ਹੁੰਦਾ ਹੈ, ਜਿਸ ਨਾਲ ਹਿੰਦੂ ਧਰਮ ਵਿਚ ਫੁੱਟ ਪੈ ਗਈ ਹੈ । ਇਸ ਬਾਰੇ ਵੀ ਬੀਜੇਪੀ-ਆਰ.ਐਸ.ਐਸ ਦੇ ਜੋ ਮੁੱਖੀ ਹਨ, ਉਹ ਸਾਨੂੰ ਦੱਸਣ ਕਿ ਇਹੋ ਜਿਹਾ ਕੱਟੜਵਾਦ ਰਾਜ ਚਲਾਉਣ ਦਾ ਕੀ ਫਾਇਦਾ ਹੋਇਆ ਤੁਹਾਡਾ? 

Leave a Reply

Your email address will not be published. Required fields are marked *