ਲਦਾਖ ਦੇ ਮਸਲੇ ਉਤੇ ਜਿਨਪਿੰਗ ਪ੍ਰੈਜੀਡੈਟ ਚੀਨ ਨੇ ਸ੍ਰੀ ਮੋਦੀ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਨਾ, ਹਿੰਦੂਤਵ ਹੁਕਮਰਾਨਾਂ ਦੀ ਵੱਡੀ ਬੇਇੱਜਤੀ : ਮਾਨ

ਫ਼ਤਹਿਗੜ੍ਹ ਸਾਹਿਬ, 25 ਅਗਸਤ ( ) “ਜੋ ਦੱਖਣੀ ਅਫਰੀਕਾ ਵਿਚ ਬ੍ਰਿਕਸ ਮੁਲਕਾਂ ਦੀ ਬੀਤੇ ਦਿਨੀਂ ਮੀਟਿੰਗ ਸੁਰੂ ਹੋਈ ਹੈ, ਉਸ ਵਿਚ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਇਹ ਵੱਡੀ ਆਸ ਰੱਖਦੇ ਸਨ ਕਿ ਚੀਨ ਦੇ ਪ੍ਰੈਜੀਡੈਟ ਸ੍ਰੀ ਜਿਨਪਿੰਗ ਉਨ੍ਹਾਂ ਨਾਲ ਲਦਾਖ ਦੇ ਗੁੰਝਲਦਾਰ ਮਸਲੇ ਉਤੇ ਗੱਲਬਾਤ ਕਰਕੇ ਹੱਲ ਕੱਢਣ ਵਿਚ ਯੋਗਦਾਨ ਪਾਉਣਗੇ । ਪਰ ਜਦੋ ਸ੍ਰੀ ਜਿਨਪਿੰਗ ਨੇ ਇਸ ਵਿਸੇ ਤੇ ਖੜ੍ਹੇ-ਖੜ੍ਹੇ ਗੱਲ ਕਰਨ ਤੋ ਨਾਂਹ ਕਰ ਦਿੱਤੀ, ਉਪਰੰਤ ਸਭ ਬ੍ਰਿਕਸ ਮੁਲਕਾਂ ਦੀ ਮੀਟਿੰਗ ਵਿਚ ਬੈਠਣ ਲਈ ਚਲੇ ਗਏ, ਇਹ ਤਾਂ ਸ੍ਰੀ ਮੋਦੀ ਤੇ ਹਿੰਦੂਤਵ ਹੁਕਮਰਾਨਾਂ ਦੀ ਕੌਮਾਂਤਰੀ ਪੱਧਰ ਤੇ ਬਹੁਤ ਵੱਡੀ ਬੇਇੱਜਤੀ ਹੋਈ ਹੈ । ਜਦੋਕਿ ਇਨ੍ਹਾਂ ਨੇ ਆਪਣੀ ਹੋਈ ਬੇਇੱਜਤੀ ਉਤੇ ਪਰਦਾ ਪਾਉਣ ਲਈ ਬਾਹਰ ਖੜ੍ਹੇ-ਖੜ੍ਹੇ ਦੀਆਂ ਫੋਟੋਆਂ ਪਾ ਕੇ ਇਹ ਪ੍ਰਭਾਵ ਦੇਣ ਦੀ ਅਸਫਲ ਕੋਸਿ਼ਸ਼ ਕੀਤੀ ਹੈ ਕਿ ਮੋਦੀ ਤੇ ਸ੍ਰੀ ਜਿਨਪਿੰਗ ਦੀ ਲਦਾਖ ਦੇ 1962, 2020, 2022 ਵਿਚ ਚੀਨ ਵੱਲੋ ਕੀਤੇ ਗਏ ਕਬਜੇ ਨੂੰ ਵਾਪਸ ਕਰਨ ਲਈ ਗੱਲ ਹੋ ਗਈ ਹੈ। ਜਦੋਕਿ ਅਜਿਹੀਆ ਮੀਟਿੰਗਾਂ ਤਾਂ ਬੰਦ ਕਮਰਿਆ ਵਿਚ ਲੰਮਾਂ ਸਮਾਂ ਬੈਠਣ ਉਪਰੰਤ ਕੋਈ ਹੱਲ ਕੱਢਦੀਆ ਹਨ ਜੋ ਕਿ ਅਜਿਹਾ ਮਾਹੌਲ ਹੀ ਨਹੀ ਬਣਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੱਖਣੀ ਅਫਰੀਕਾ ਵਿਖੇ ਜੋ ਸ੍ਰੀ ਮੋਦੀ ਲਦਾਖ ਦੇ ਮਸਲੇ ਨੂੰ ਹੱਲ ਕਰਨ ਲਈ ਸ੍ਰੀ ਜਿਨਪਿੰਗ ਨਾਲ ਮੀਟਿੰਗ ਹੋਣ ਦੀ ਵੱਡੀ ਆਸ ਲੈਕੇ ਗਏ ਸਨ, ਇਸ ਵਿਸੇ ਤੇ ਗੱਲ ਨਾ ਹੋਣ ਅਤੇ ਸ੍ਰੀ ਜਿਨਪਿੰਗ ਵੱਲੋ ਗੱਲ ਨਾ ਕਰਨ ਦੀ ਬਦੌਲਤ ਇੰਡੀਆ ਦੀ ਹੋਈ ਬੇਇੱਜਤੀ ਵੱਲ ਇਸਾਰਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੀ ਇਹ ਇਸ ਵਿਸੇ ਤੇ ਰਾਏ ਹੈ ਕਿ ਇੰਡੀਅਨ ਫੌਜਾਂ ਦੇ ਟਰੂਪ ਗਲਵਾਨ, ਦੇਪਸਾਂਗ, ਚਰਦਿਗ ਨੂਹਲਾ ਨੇੜੇ ਡੈਮਚੌਕ ਜੋ ਚੀਨ ਦੀ ਪੀ.ਐਲ.ਏ. ਫ਼ੌਜ ਨੇ ਇੰਡੀਅਨ ਫ਼ੌਜ ਨੂੰ ਪੈਟ੍ਰੋਲਿੰਗ ਕਰਨ ਤੋ ਰੋਕ ਰੱਖਿਆ ਹੈ, ਉਸਨੂੰ ਖੁੱਲਵਾਉਣ ਲਈ ਸ੍ਰੀ ਮੋਦੀ ਗੱਲ ਕਰਨਾ ਚਾਹੁੰਦੇ ਸਨ । ਇੰਡੀਆ ਨੂੰ ਬਾਦਲੀਲ ਢੰਗ ਤੇ ਦ੍ਰਿੜਤਾ ਨਾਲ ਚਾਹੀਦਾ ਹੈ ਕਿ 1799-1849 ਦੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖਾਲਸਾ ਰਾਜ ਦਰਬਾਰ ਦੀ ਹਕੂਮਤ ਸਮੇ 1834 ਵਿਚ ਜੋ ਲਦਾਖ ਦਾ ਇਲਾਕਾ ਖ਼ਾਲਸਾਈ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ, ਉਸਨੂੰ ਦ੍ਰਿੜਤਾ ਨਾਲ ਵਾਪਸ ਲਿਆ ਜਾਵੇ । ਅਸੀ ਇਹ ਮਹਿਸੂਸ ਕਰਦੇ ਹਾਂ ਕਿ ਸ੍ਰੀ ਮੋਦੀ ਨੇ ਖੜ੍ਹੇ-ਖੜ੍ਹੇ ਹੋਣ ਵਾਲੀ ਗੱਲਬਾਤ ਵਿਚ ਉਪਰੋਕਤ ਸਾਡੀ ਮਲਕੀਅਤ ਜਮੀਨ ਲਦਾਖ ਬਾਰੇ ਜੋ ਗੱਲ ਕਰਨੀ ਬਣਦੀ ਸੀ, ਉਹ ਉਨ੍ਹਾਂ ਨਾਲ ਬਿਲਕੁਲ ਸਾਂਝੀ ਨਹੀ ਕੀਤੀ । ਇਸ ਤਰ੍ਹਾਂ ਕੇਵਲ ਅਖਬਾਰੀ ਬਿਆਨਬਾਜੀ ਕਰਕੇ ਸਿੱਖ ਕੌਮ ਨੂੰ ਸ੍ਰੀ ਮੋਦੀ ਤੇ ਇੰਡੀਆ ਦੇ ਹੁਕਮਰਾਨ ਮੂਰਖ ਨਹੀ ਬਣਾ ਸਕਦੇ । ਉਨ੍ਹਾਂ ਕਿਹਾ ਜੇਕਰ ਇਨ੍ਹਾਂ ਇੰਡੀਅਨ ਹੁਕਮਰਾਨਾਂ ਨੂੰ ਆਪਣੀ ਅਣਖ ਗੈਰਤ ਦਾ ਕੋਈ ਥੋੜ੍ਹਾ ਵੀ ਖਿਆਲ ਹੈ, ਤਾਂ ਇਨ੍ਹਾਂ ਨੂੰ ਪ੍ਰੈਜੀਡੈਟ ਜਿਨਪਿੰਗ ਦੇ ਇਸ ਵਰਤਾਰੇ ਨੂੰ ਈਐਮਐਸ ਟੈਲੀਗ੍ਰਾਮ ਦੇ ਬੀਤੇ ਸਮੇ ਦੇ ਇਤਿਹਾਸਿਕ ਵਰਤਾਰੇ ਦੀ ਤਰ੍ਹਾਂ ਲੈਣਾ ਚਾਹੀਦਾ ਹੈ। 

Leave a Reply

Your email address will not be published. Required fields are marked *