ਜਦੋਂ ਅੱਜ ਭੌਵਿਗਿਆਨੀ ਅਤੇ ਵਾਤਾਵਰਣ ਵਿਭਾਗ ਕੋਲ ਸੈਟੇਲਾਈਟ ਸਹੂਲਤਾਂ ਪ੍ਰਾਪਤ ਹਨ, ਤਾਂ ਬੀ.ਬੀ.ਐਮ.ਬੀ. ਨੂੰ ਜ਼ਬਰਦਸਤ ਬਾਰਿਸਾਂ ਹੋਣ ਬਾਰੇ ਕਿਉਂ ਨਾ ਪਤਾ ਲੱਗਿਆ ? : ਮਾਨ

ਫ਼ਤਹਿਗੜ੍ਹ ਸਾਹਿਬ, 25 ਅਗਸਤ ( ) “ਜਦੋਂ ਭੌਵਿਗਿਆਨੀਆਂ ਅਤੇ ਵਾਤਾਵਰਣ ਵਿਭਾਗ ਦੇ ਵਿਗਿਆਨੀਆਂ ਕੋਲ ਆਧੁਨਿਕ ਸੈਟੇਲਾਈਟ ਦੀਆਂ ਸਹੂਲਤਾਂ ਪ੍ਰਾਪਤ ਹਨ, ਜੋ ਹਰ ਤਰ੍ਹਾਂ ਦੀ ਅਗਾਊ ਸੂਚਨਾਂ ਪ੍ਰਦਾਨ ਕਰਦੇ ਹਨ, ਫਿਰ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਚੇਅਰਮੈਨ ਅਤੇ ਮੈਬਰਾਂ ਨੂੰ ਭਾਰੀ ਬਾਰਿਸਾਂ ਹੋਣ ਦੀ ਸੂਚਨਾਂ ਪ੍ਰਾਪਤ ਕਿਉਂ ਨਹੀ ਹੋਈ ? ਜੇਕਰ ਹੋਈ ਹੈ ਫਿਰ ਉਪਰੋਕਤ ਚੇਅਰਮੈਨ ਤੇ ਮੈਬਰਾਂ ਵੱਲੋਂ ਪੌਗ ਡੈਮ, ਗੋਬਿੰਦ ਸਾਗਰ ਦੀਆਂ ਝੀਲਾਂ ਵਿਚੋਂ ਵੱਧਦੇ ਹੋਏ ਪਾਣੀ ਨੂੰ ਨਾਲ ਦੀ ਨਾਲ ਥੋੜ੍ਹਾ-ਥੋੜ੍ਹਾ ਕਰਕੇ ਕਿਉਂ ਨਾ ਛੱਡਿਆ ਗਿਆ ? ਜਦੋ ਇਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਡੈਮਾਂ ਦੀਆਂ ਝੀਲਾਂ ਵਿਚ ਭਾਰੀ ਬਾਰਿਸ ਹੋਣ ਨਾਲ ਨੱਕੋ ਨੱਕ ਭਰ ਜਾਣਗੇ, ਫਿਰ ਇਨ੍ਹਾਂ ਨੇ ਇਕਦਮ ਪਾਣੀ ਛੱਡਕੇ ਸਮੁੱਚੇ ਦੋਆਬੇ, ਮਾਝੇ ਨੂੰ ਡੂਬੋਣ ਅਤੇ ਮਕਾਨਾਂ, ਘਰਾਂ, ਫਸਲਾਂ ਦਾ ਵੱਡਾ ਨੁਕਸਾਨ ਹੋਣ ਦੀ ਗੁਸਤਾਖੀ ਕਿਉਂ ਕੀਤੀ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਚੇਅਰਮੈਨ ਅਤੇ ਮੈਬਰਾਂ ਜਿਨ੍ਹਾਂ ਦੀ ਜਿੰਮੇਵਾਰੀ ਪੌਗ ਡੈਮ, ਭਾਖੜਾ ਡੈਮ, ਰਣਜੀਤ ਸਾਗਰ ਡੈਮ, ਗੋਬਿੰਦ ਸਾਗਰ ਆਦਿ ਝੀਲਾਂ ਵਿਚ ਬਾਰਿਸਾਂ ਦੀ ਬਦੌਲਤ ਪਾਣੀ ਵੱਧ ਜਾਣ ਨੂੰ ਸਹੀ ਸਮੇ ਤੇ ਛੱਡਕੇ ਉਸਦੇ ਪੱਧਰ ਨੂੰ ਕੰਟਰੋਲ ਵਿਚ ਕਰਨ ਦੀ ਜਿੰਮੇਵਾਰੀ ਨਾ ਨਿਭਾਉਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਅਧਿਕਾਰੀਆ ਨੂੰ ਪੰਜਾਬ ਦੇ ਮਾਝੇ, ਦੋਆਬੇ ਦੇ ਨਿਵਾਸੀਆ ਦਾ ਵੱਡਾ ਨੁਕਸਾਨ ਕਰਨ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬ ਸੂਬੇ ਦਾ ਕੋਈ ਮੈਬਰ ਹੀ ਨਹੀ, ਤਾਂ ਇਸਦਾ ਮਤਲਬ ਹੈ ਕਿ ਬਹੁਗਿਣਤੀ ਹਿੰਦੂਤਵ ਹੁਕਮਰਾਨਾਂ ਨੇ ਇਹ ਪਾਣੀ ਛੱਡਣ ਦੀ ਮੰਦਭਾਵਨਾ ਸੋਚੀ ਸਮਝੀ ਸਾਜਿਸ ਤੇ ਸਰਾਰਤ ਅਧੀਨ ਕੀਤੀ ਹੈ । ਕਿਉਂਕਿ ਪੰਜਾਬ ਵਿਚ ਪੰਜਾਬੀ ਅਤੇ ਸਿੱਖ ਵੱਸਦੇ ਹਨ ਜਿਨ੍ਹਾਂ ਨੂੰ ਡਬੋਕੇ, ਫਸਲਾ ਤਬਾਹ ਕਰਨ ਦੇ ਮਨਸੂਬੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਦੋਆਬੇ ਅਤੇ ਮਾਝੇ ਵਿਚ ਪਾਣੀ ਦੇ ਤੇਜ ਵਹਾਅ ਦੇ ਕਾਰਨ ਵੱਡੀ ਗਿਣਤੀ ਵਿਚ ਆਮ ਲੋਕਾਂ ਤੇ ਗਰੀਬ ਲੋਕਾਂ ਦੇ ਘਰ ਰੁੜ ਗਏ ਹਨ ਅਤੇ ਬਹੁਤੇ ਘਰਾਂ ਵਿਚ ਤਰੇੜਾ ਆ ਗਈਆ ਹਨ । ਉਨ੍ਹਾਂ ਕਿਹਾ ਕਿ ਅਸੀ ਪਹਿਲਾ ਹੀ ਕਈ ਵਾਰ ਕਹਿ ਚੁੱਕੇ ਹਾਂ ਕਿ ਸੈਟਰ ਵਿਚ ਕਾਬਜ ਹੁਕਮਰਾਨ ਜਿਨ੍ਹਾਂ ਕੋਲ ਇਨ੍ਹਾਂ ਹੈੱਡਵਰਕਸਾਂ ਤੇ ਡੈਮਾਂ ਦੇ ਪ੍ਰਬੰਧ ਦਾ ਕੰਟਰੋਲ ਹੈ, ਉਹ ਇਨ੍ਹਾਂ ਡੈਮਾਂ ਦੇ ਪਾਣੀ ਨੂੰ ਇਕ ਫ਼ੌਜੀ ਹਥਿਆਰ ਵੱਜੋ ਕਿਸੇ ਸਮੇ ਵੀ ਵਰਤਕੇ ਇਸੇ ਤਰ੍ਹਾਂ ਪੰਜਾਬੀਆਂ ਅਤੇ ਸਿੱਖ ਕੌਮ ਦਾ ਨੁਕਸਾਨ ਕਰ ਸਕਦੇ ਹਨ । ਜੋ ਕਿ ਹੁਣ ਕੀਤਾ ਗਿਆ ਹੈ । ਇਸ ਲਈ ਇਨ੍ਹਾਂ ਡੈਮਾਂ ਦਾ ਕੰਟਰੋਲ ਸਿੱਧਾ ਪੰਜਾਬ ਸਰਕਾਰ ਦੇ ਹੱਥਾਂ ਵਿਚ ਹੋਣਾ ਚਾਹੀਦਾ ਹੈ । ਤਾਂ ਕਿ ਸੈਟਰ ਵਿਚ ਕਾਬਜ ਪੰਜਾਬ ਸੂਬੇ ਵਿਰੋਧੀ ਹੁਕਮਰਾਨ ਇਨ੍ਹਾਂ ਡੈਮਾਂ ਨੂੰ ਮੰਦਭਾਵਨਾ ਭਰੇ ਫੌਜੀ ਮਿਸਨ ਲਈ ਕਦੀ ਵੀ ਦੁਰਵਰਤੋ ਨਾ ਕਰ ਸਕਣ ।

ਉਨ੍ਹਾਂ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸੰਗਠਨਾਂ, ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਵਿਚ ਭਾਖੜਾ ਡੈਮ, ਪੌਗ ਡੈਮ, ਰਣਜੀਤ ਸਾਗਰ ਡੈਮ ਅਤੇ ਦਰਿਆ ਚੇਨਾਬ ਉਤੇ ਬਣੇ ਡੈਮ ਹਨ, ਉਨ੍ਹਾਂ ਉਤੇ ਨਿਰਗਾਨੀ ਉਸੇ ਤਰ੍ਹਾਂ United Nations Military Observer Group in India and Pakistan ਦੀ ਫੌ਼ਜ ਲਗਾਈ ਜਾਵੇ, ਜਿਵੇ ਕਸ਼ਮੀਰ ਵਿਚ ਉਪਰੋਕਤ ਯੂ.ਐਨ. ਦੀਆਂ ਪੀਸਕੀਪਿੰਗ ਫੋਰਸਾਂ ਲਗਾਈਆ ਗਈਆ ਹਨ । ਤਾਂ ਕਿ ਸੈਟਰ ਦੀ ਕੋਈ ਵੀ ਤਾਕਤ ਜਾਂ ਹੁਕਮਰਾਨ ਸਾਡੇ ਇਨ੍ਹਾਂ ਡੈਮਾਂ ਦੇ ਪਾਣੀਆਂ ਦੇ ਗੇਟਾਂ ਨੂੰ ਮੰਦਭਾਵਨਾ ਅਧੀਨ ਖੋਲਕੇ ਉਸਦੀ ਫ਼ੌਜੀ ਤਾਕਤ ਵੱਜੋ ਵਰਤੋ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਯੂਨਾਈਟਿਡ ਨੇਸਨ ਕਸਮੀਰ ਦੀ ਤਰ੍ਹਾਂ ਇਨ੍ਹਾਂ ਡੈਮਾਂ ਉਤੇ ਵੀ ਆਪਣੀਆ ਫੋਰਸਾਂ ਦਿਨ ਰਾਤ ਦੀ ਨਿਗਰਾਨੀ ਲਈ ਲਗਾਉਣ ਦੀ ਜਿੰਮੇਵਾਰੀ ਨਿਭਾਏਗੀ ।

Leave a Reply

Your email address will not be published. Required fields are marked *