ਸ. ਚਰਨ ਸਿੰਘ ਲੋਹਾਰਾ ਦੇ ਮਾਤਾ ਜੀ ਦੇ ਭੋਗ ਸਮਾਗਮ 22 ਜੁਲਾਈ ਨੂੰ ਗੁਰਦੁਆਰਾ ਸਰਾਭਾ ਨਗਰ ਵਿਖੇ ਹੋਣਗੇ, ਪੰਥਦਰਦੀ ਸਮੂਲੀਅਤ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 18 ਜੁਲਾਈ ( ) “ਸ. ਚਰਨ ਸਿੰਘ ਲੋਹਾਰਾ ਜਿਨ੍ਹਾਂ ਨੇ ਮੇਰੇ ਨਾਲ ਹਿੰਦੂਤਵ ਹਕੂਮਤ ਦੇ ਜ਼ਬਰ ਜੁਲਮਾਂ ਦਾ ਸਾਹਮਣਾ ਕਰਦੇ ਹੋਏ ਖ਼ਾਲਸਾ ਪੰਥ ਦੀ ਲੜੀ ਜਾ ਰਹੀ ਲੜਾਈ ਵਿਚ ਮੇਰਾ ਸਾਥ ਦਿੱਤਾ ਅਤੇ ਯੋਗਦਾਨ ਪਾਇਆ, ਜਿਨ੍ਹਾਂ ਨੇ ਇਸ ਮਕਸਦ ਦੀ ਪ੍ਰਾਪਤੀ ਲਈ ਭਾਗਲਪੁਰ ਦੀ ਜੇਲ੍ਹ ਵਿਚ ਮੇਰੇ ਨਾਲ 5 ਸਾਲ ਅਤਿ ਮੁਸਕਿਲਾਂ ਭਰਿਆ ਜੇਲ੍ਹ ਜੀਵਨ ਕੱਟਿਆ, ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਬੀਤੇ ਕੁਝ ਦਿਨ ਪਹਿਲੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੀ ਇਸ ਦੁੱਖ ਦੀ ਘੜੀ ਵਿਚ ਜਿਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੂਲੀਅਤ ਕਰਦਾ ਹੋਇਆ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ, ਉਥੇ ਸਮੁੱਚੇ ਪੰਥਦਰਦੀ, ਕੌਮ ਲਈ ਮੁਸਕਿਲਾਂ ਦਾ ਸਾਹਮਣਾ ਕਰਨ ਵਾਲੇ ਅਤੇ ਕੌਮ ਦਾ ਦਰਦ ਰੱਖਣ ਵਾਲੇ ਸੱਜਣਾਂ ਨੂੰ ਇਹ ਅਪੀਲ ਕਰਦਾ ਹੈ ਕਿ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਮਿਤੀ 22 ਜੁਲਾਈ ਨੂੰ ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਹੋਣਗੇ । ਸਭ ਪੰਥਦਰਦੀ ਤੇ ਸੱਜਣ ਅਰਦਾਸ ਵਿਚ ਸਾਮਿਲ ਹੋਣ । ਇਸ ਮੌਕੇ ਤੇ ਜਿਥੇ ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਦੇ ਹਾਂ, ਉਥੇ ਗੁਰੂ ਦੇ ਭਾਣੇ ਵਿਚ ਰਹਿਣ ਦੀ ਵੀ ਸਭਨਾਂ ਨੂੰ ਅਰਜੋਈ ਕਰਦੇ ਹਾਂ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪਾਰਟੀ ਆਗੂਆਂ ਜਿਨ੍ਹਾਂ ਸ. ਇਕਬਾਲ ਸਿੰਘ ਟਿਵਾਣਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਇਮਾਨ ਸਿੰਘ ਮਾਨ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਅਤੇ ਦੁੱਖ ਵਿਚ ਸਰੀਕ ਹੁੰਦੇ ਹੋਏ ਕੀਤਾ ।

Leave a Reply

Your email address will not be published. Required fields are marked *