ਵਿਦੇਸ਼ ਵਜ਼ੀਰ ਸ੍ਰੀ ਜੈਸੰਕਰ ਅਤੇ ਦਾ ਟ੍ਰਿਬਿਊਨ ਵੱਲੋਂ ਆਪਣੀ ਜਿ਼ੰਮੇਵਾਰੀ ਨੂੰ ਪੂਰਨ ਕਰਨ ਦੀ ਬਜਾਇ ਸਿੱਖਾਂ ਨੂੰ ਵਿਦੇਸ਼ੀ ਨੀਤੀ ਦੇ ਨਿਸ਼ਾਨਾਂ ਬਣਾਕੇ ਭੰਡਣਾ ਗੈਰ ਇਨਸਾਨੀ : ਮਾਨ

ਫਤਹਿਗੜ੍ਹ ਸਾਹਿਬ, 12 ਜੂਨ ( ) “ਕਿਸੇ ਵੀ ਮੁਲਕ ਦੇ ਵਿਦੇਸ਼ ਵਜ਼ੀਰ ਦੇ ਫਰਜ ਵਿਦੇਸੀ ਪਾਲਸੀ ਦੇ ਸੰਤੁਲਨ ਨੂੰ ਕਾਇਮ ਰੱਖਦੇ ਹੋਏ ਦੂਸਰੇ ਮੁਲਕਾਂ ਨਾਲ ਆਪਣੇ ਸੰਬੰਧਾਂ ਨੂੰ ਸਹੀ ਰੱਖਦੇ ਹੋਏ ਵਿਦੇਸ਼ੀ ਪਾਲਸੀ ਵਿਚੋ ਆਪਣੇ ਮੁਲਕ ਦੇ ਨਿਵਾਸੀਆ ਲਈ ਕੋਈ ਬਿਹਤਰ ਕੱਢਣਾ ਜਿੰਮੇਵਾਰੀ ਹੁੰਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜੇਕਰ ਮੌਜੂਦਾ ਇੰਡੀਆ ਦੇ ਵਿਦੇਸ਼ ਵਜੀਰ ਸ੍ਰੀ ਜੈਸੰਕਰ ਦੀਆਂ ਵਿਦੇਸ਼ੀ ਪਾਲਸੀ ਅਧੀਨ ਕੀਤੀਆ ਜਾਣ ਵਾਲੀਆ ਗਤੀਵਿਧੀਆ ਉਤੇ ਸਰਸਰੀ ਨਿਰਪੱਖਤਾ ਨਾਲ ਨਜਰ ਮਾਰੀ ਜਾਵੇ ਤਾਂ ਉਹ ਤੇ ਉਸਦੀ ਮੋਦੀ ਹਕੂਮਤ ਬੀਤੇ ਕੁਝ ਸਮੇ ਤੋ ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨ, ਆਸਟ੍ਰੇਲੀਆ ਅਤੇ ਹੋਰ ਯੂਰਪਿੰਨ ਮੁਲਕਾਂ ਦੇ ਦੌਰਿਆ ਦੌਰਾਨ ਅਤੇ ਇੰਡੀਆ ਵਿਚ ਰਹਿੰਦੇ ਹੋਏ ਕੀਤੀਆ ਜਾਣ ਵਾਲੀਆ ਬਿਆਨਬਾਜੀਆ ਕੇਵਲ ਤੇ ਕੇਵਲ ਵਿਦੇਸ਼ਾਂ ਵਿਚ ਵੱਸਣ ਵਾਲੇ ਸਿੱਖਾਂ ਅਤੇ ਇੰਡੀਆ ਵਿਚ ਵੱਸਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਬਦਨਾਮ ਕਰਨ ਦੀਆਂ ਨਿੰਦਣਯੋਗ ਕਾਰਵਾਈਆ ਵਿਚ ਲੱਗੇ ਹੋਏ ਹਨ । ਇਹ ਹੋਰ ਵੀ ਅਫਸੋਸਨਾਕ ਕਾਰਵਾਈ ਹੈ ਕਿ ਜਿਸ ਪ੍ਰੈਸ ਦੀ ਆਜਾਦੀ ਅਤੇ ਨਿਰਪੱਖਤਾ ਦੇ ਨਿਯਮਾਂ ਨੂੰ ਕਾਇਮ ਰੱਖਦੇ ਹੋਏ ਕਿਸੇ ਨਿਊਜ਼ ਅਦਾਰੇ ਦੇ ਐਡੀਟਰ ਵੱਲੋ ਨਿਰਪੱਖਤਾ ਨਾਲ ਹਰ ਗੱਲ ਨੂੰ ਪੇਸ਼ ਕਰਨਾ ਹੁੰਦਾ ਹੈ, ਉਸ ਵਿਚ ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ ਸ੍ਰੀ ਜੈਸੰਕਰ, ਮੋਦੀ ਹਕੂਮਤ ਦੀ ਸਿੱਖ ਕੌਮ ਵਿਰੋਧੀ ਪਾਲਸੀ ਨੂੰ ਹੋਰ ਉਤਸਾਹਿਤ ਕਰਨ ਵਿਚ ਆਪਣੇ ਲੇਖ ਨਫਰਤ ਭਰੇ ਲਿਖਣ ਤੇ ਲੱਗੇ ਹੋਏ ਹਨ । ਜਿਸ ਨਾਲ ਇੰਡੀਆ ਦੀ ਮੋਦੀ ਹਕੂਮਤ, ਵਿਦੇਸ਼ ਵਜੀਰ ਸ੍ਰੀ ਜੈਸੰਕਰ ਜਾਂ ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ ਕੌਮਾਂਤਰੀ ਪੱਧਰ ਤੇ ਅਤੇ ਅੰਦਰੂਨੀ ਪੱਧਰ ਤੇ ਕੋਈ ਵੀ ਉਸਾਰੂ ਅਮਲ ਨਹੀ ਕਰ ਰਹੇ । ਬਲਕਿ ਸਿੱਖ ਕੌਮ ਵਿਰੋਧੀ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਵਿਚ ਮਸਰੂਫ ਹਨ । ਜਿਸ ਨੂੰ ਸਿੱਖ ਕੌਮ ਹਰ ਪੱਖ ਤੋ ਵਾਚ ਰਹੀ ਹੈ ਅਤੇ ਸਮਾਂ ਆਉਣ ਤੇ ਇਨ੍ਹਾਂ ਨਾਲ ਆਪਣੀਆ ਰਵਾਇਤਾ ਅਨੁਸਾਰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਿੰਝਣ ਲਈ ਮਜਬੂਰ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਮੋਦੀ ਹਕੂਮਤ, ਵਿਦੇਸ਼ ਵਜੀਰ ਸ੍ਰੀ ਜੈਸੰਕਰ ਅਤੇ ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ ਸ੍ਰੀ ਰਾਮਾਚੰਦਰਨ ਵੱਲੋਂ ਆਪਣੀਆ ਸਮਾਜਿਕ ਅਤੇ ਇੰਡੀਆ ਦੇ ਨਿਵਾਸੀਆ ਪ੍ਰਤੀ ਜਿੰਮੇਵਾਰੀਆ ਨੂੰ ਸੰਜੀਦਗੀ ਨਾਲ ਪੂਰਾ ਕਰਨ ਦੀ ਬਜਾਇ ਕੇਵਲ ਤੇ ਕੇਵਲ ਇਸ ਤਿਕੜੀ ਵੱਲੋ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਵਿਦੇਸ਼ੀ ਨੀਤੀ ਵਿਚ ਸਿੱਖਾਂ ਨੂੰ ਵਿਦੇਸ਼ੀ ਸਾਬਤ ਕਰਕੇ ਨਫਰਤ ਪੈਦਾ ਕਰਨ ਦੀਆਂ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਮਾਰੂ ਨਤੀਜਿਆ ਤੋ ਹੁਕਮਰਾਨਾਂ ਸ੍ਰੀ ਜੈਸੰਕਰ ਤੇ ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਨੇ ਵੀ ਸਾਡੇ ਗੁਰੂਘਰ ਵਿਦੇਸ਼ਾਂ ਵਿਚ ਹਨ ਜਿਥੇ ਸਿੱਖ ਆਪਣੀਆ ਧਾਰਮਿਕ ਰਹੁ-ਰੀਤੀਆ ਅਨੁਸਾਰ ਉਸ ਦੁਨੀਆ ਦੇ ਰਚਨਹਾਰੇ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਕੀਰਤਨ ਅਤੇ ਗੁਰਬਾਣੀ ਦੀ ਵਿਆਖਿਆ ਦਾ ਆਨੰਦ ਮਾਣ ਦੇ ਹਨ ਉਨ੍ਹਾਂ ਆਤਮਿਕ ਰੂਹ ਨੂੰ ਖੁਰਾਕ ਦੇਣ ਵਾਲੇ ਸਥਾਨਾਂ ਦੇ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਪੱਖ ਵਿਚ ਕੰਮ ਕਰਨ ਲਈ ਕੂਟਨੀਤੀ ਤੇ ਕੰਮ ਕਰਦੇ ਆ ਰਹੇ ਹਨ ਅਤੇ ਜੋ ਸਿੱਖ ਇਨ੍ਹਾਂ ਦੇ ਕਾਬੂ ਨਹੀ ਆਉਦੇ, ਆਪਣੀ ਕੌਮੀ ਸਿਧਾਤ ਅਤੇ ਸੋਚ ਉਤੇ ਦ੍ਰਿੜ ਰਹਿੰਦੇ ਹਨ ਉਨ੍ਹਾਂ ਨੂੰ ਆਪਣੀਆ ਏਜੰਸੀਆ ਰਾਹੀ ਝੂਠੇ ਕੇਸਾਂ ਵਿਚ ਫਸਾਕੇ ਤੰਗ ਪ੍ਰੇਸਾਨ ਕਰਨ ਅਤੇ ਮਾਨਸਿਕ ਤੌਰ ਤੇ ਪੀੜ੍ਹਾ ਦੇਣ ਦੇ ਅਮਲ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਪੰਜਾਬ ਤੇ ਇੰਡੀਆ ਆਉਣ ਦੇ ਵੀਜੇ ਹੀ ਪ੍ਰਦਾਨ ਨਹੀ ਕਰਨ ਦਿੰਦੇ । ਜਦੋਕਿ ਅਸੀ ਧਰਮੀ ਤੇ ਸਮਾਜੀ ਕਦਰਾਂ ਕੀਮਤਾਂ ਦੇ ਹਾਮੀ ਹਾਂ । ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਵਾਲੇ ਅਤੇ ਮਨੁੱਖਤਾ ਦੀ ਬਿਹਤਰੀ ਲੋੜਨ ਵਾਲੀ ਸਿੱਖ ਕੌਮ ਹਾਂ । ਦੂਸਰੇ ਧਰਮਾਂ ਦੀ ਇੱਜ਼ਤ ਕਰਦੇ ਹਾਂ । ਪਰ ਇਸਦੇ ਬਾਵਜੂਦ ਵੀ ਹਕੂਮਤੀ ਸਿੱਖ ਵਿਰੋਧੀ ਨੀਤੀਆ ਅਤੇ ਅਮਲ ਕਰਨਾ ਹੁਕਮਰਾਨਾਂ ਦੀ ਸਿੱਖ ਕੌਮ ਪ੍ਰਤੀ ਸੌੜੀ ਸੋਚ ਨੂੰ ਪ੍ਰਤੱਖ ਕਰਦਾ ਹੈ । ਇਸ ਗੱਲ ਨੂੰ ਬੀਤੇ ਦਿਨ ਦੀ ਹਿੰਦੂਸਤਾਨ ਟਾਈਮਜ ਦੀ ਰਿਪੋਰਟ ਖੁਦ ਸਾਬਤ ਕਰਦੀ ਹੈ ।

ਉਨ੍ਹਾਂ ਇਖਲਾਕੀ ਕਦਰਾਂ ਕੀਮਤਾਂ ਉਤੇ ਮੰਗ ਕੀਤੀ ਕਿ ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ, ਸ੍ਰੀ ਜੈਸੰਕਰ ਵਿਦੇਸ ਵਜੀਰ ਅਜਿਹੀਆ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਕੀਤੀਆ ਜਾਣ ਵਾਲੀਆ ਕਾਰਵਾਈਆ ਦਾ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਸਿੱਖਾਂ ਨੂੰ ਜੁਆਬ ਦੇਣਾ ਬਣਦਾ ਹੈ । ਜਿਸ ਨਾਲ ਘੱਟ ਗਿਣਤੀ ਕੌਮਾਂ ਦੇ ਮਨ ਵਿਚ ਇਨ੍ਹਾਂ ਪ੍ਰਤੀ ਉੱਠੇ ਸੰਕੇ ਦੂਰ ਹੋ ਸਕਣ ਵਰਨਾ ਇਹ ਦੂਰੀਆ ਕਿਸੇ ਸਮੇ ਵਿਸਫੋਟਕ ਸਥਿਤੀ ਨੂੰ ਜਨਮ ਦੇ ਸਕਦੀਆ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਟ੍ਰਿਬਿਊਨ ਦੇ ਸੰਪਾਦਕ ਅਤੇ ਸ੍ਰੀ ਜੈਸੰਕਰ ਘੱਟ ਗਿਣਤੀ ਕੌਮਾਂ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕੀਤੀ ਜਾ ਰਹੀ ਗੈਰ ਦਲੀਲ ਬਦਨਾਮੀ ਵਾਲੀਆ ਕਾਰਵਾਈਆ ਦਾ ਸੰਜੀਦਗੀ ਨਾਲ ਜੁਆਬ ਦੇਣਗੇ ।

Leave a Reply

Your email address will not be published. Required fields are marked *